N1Live Hukumnama Amrit wele da mukhwakh shri Harmandar sahib amritsar sahib ji, Ang-501,02-September-2024
Hukumnama

Amrit wele da mukhwakh shri Harmandar sahib amritsar sahib ji, Ang-501,02-September-2024

🌹Please cover your head & Remove your shoes before reading Hukamnama sahib Ji🌹

Amrit wele da mukhwakh shri Harmandar sahib amritsar sahib ji, Ang-501,02-September-2024

ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ

 

ਗੂਜਰੀ ਮਹਲਾ ੫ ॥ ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥ ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥੧॥ ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥ ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥੧॥ ਰਹਾਉ ॥ ਸਾਧਸੰਗਿ ਉਧਾਰਿ ਇਹੁ ਮਨੁ ਆਠ ਪਹਰ ਆਰਾਧਿ ॥ ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥੨॥ ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥ ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥ ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨ੍ਹ੍ਹੇ ਆਪਿ ॥ ਸਰਬ ਸੁਖ ਹਰਿ ਨਾਮੁ ਦੀਆ ਨਾਨਕ ਸੋ ਪ੍ਰਭੁ ਜਾਪਿ ॥੪॥੨॥੨੮॥ {ਪੰਨਾ 501}
ਪਦਅਰਥ: ਗੁਰੁ ਸੇਵਿ = ਗੁਰੂ ਦੀ ਸਰਨ ਪੈ ਕੇ। ਸਦ = ਸਦਾ। ਰਮਹੁ = ਚੇਤੇ ਕਰਦਾ ਰਹੁ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿੰਦ = ਚਿੰਤਾ।੧।
ਸਹਜ = ਆਤਮਕ ਅਡੋਲਤਾ। ਮਿਲੀ = ਮਿਲਿਆ ਰਹੇਗਾ। ਨਿਰਮਲ = ਪਵਿਤ੍ਰ ਰੱਖਣ ਵਾਲਾ।੧।ਰਹਾਉ।
ਸੰਗਿ = ਸੰਗਤਿ ਵਿਚ। ਉਧਾਰਿ = (ਵਿਕਾਰਾਂ ਤੋਂ) ਬਚਾ ਲੈ। ਉਪਾਧਿ = ਰੋਗ।੨।
ਅਛੇਦ = ਅਵਿਨਾਸੀ। ਅਭੇਦ = ਡੂੰਘਾ, ਜਿਸ ਦਾ ਭੇਤ ਨਾ ਪਾਇਆ ਜਾ ਸਕੇ। ਲਿਵ = ਲਗਨ।੩।
ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ। ਨਾਨਕ = ਹੇ ਨਾਨਕ!।੪।
ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਾ ਰਹੁ (ਸਿਮਰਨ ਦੀ ਬਰਕਤਿ ਨਾਲ) ਸੁਖ, ਆਤਮਕ ਅਡੋਲਤਾ, ਅਨੰਦ ਪ੍ਰਾਪਤ ਕਰੇਂਗਾ, ਤੈਨੂੰ ਉਹ ਥਾਂ ਮਿਲਿਆ ਰਹੇਗਾ ਜੇਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ।੧।ਰਹਾਉ।
ਹੇ ਭਾਈ! ਆਪਣੇ ਗੁਰੂ ਦੀ ਸਰਨ ਪੈ ਕੇ ਸਦਾ ਹੀ ਗੋਵਿੰਦ ਦੇ ਗੁਣ ਯਾਦ ਕਰਦਾ ਰਹੁ, ਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹੁ, ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਇਗੀ।੧।
ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਆਪਣੇ ਇਸ ਮਨ ਨੂੰ (ਵਿਕਾਰਾਂ ਤੋਂ) ਬਚਾਈ ਰੱਖ, ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹੁ, (ਤੇਰੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਾਸ ਹੋ ਜਾਇਗਾ, ਤੇਰਾ ਹਰੇਕ ਰੋਗ ਦੂਰ ਹੋ ਜਾਇਗਾ।੨।
ਹੇ ਭਾਈ! ਉਸ ਮਾਲਕ-ਪ੍ਰਭੂ ਦੀ ਸਰਨ ਵਿਚ ਟਿਕਿਆ ਰਹੁ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ-ਰਹਿਤ ਹੈ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਹੇ ਭਾਈ! ਆਪਣੇ ਹਿਰਦੇ ਵਿਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ, ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ।੩।
ਹੇ ਭਾਈ! ਪਾਰਬ੍ਰਹਮ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ ਉਹਨਾਂ ਨੂੰ ਉਸ ਨੇ ਆਪ ਬਖ਼ਸ਼ ਲਿਆ (ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ) ਉਹਨਾਂ ਨੂੰ ਉਸਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਆਪਣਾ ਹਰਿ-ਨਾਮ ਦੇ ਦਿੱਤਾ। ਹੇ ਨਾਨਕ! ਆਖ-ਹੇ ਭਾਈ!) ਤੂੰ ਭੀ ਉਸ ਪ੍ਰਭੂ ਦਾ ਨਾਮ ਜਪਿਆ ਕਰ।੪।੨।੨੮।

गूजरी महला ५ ॥ आपना गुरु सेवि सद ही रमहु गुण गोबिंद ॥ सासि सासि अराधि हरि हरि लहि जाइ मन की चिंद ॥१॥ मेरे मन जापि प्रभ का नाउ ॥ सूख सहज अनंद पावहि मिली निरमल थाउ ॥१॥ रहाउ ॥ साधसंगि उधारि इहु मनु आठ पहर आराधि ॥ कामु क्रोधु अहंकारु बिनसै मिटै सगल उपाधि ॥२॥ अटल अछेद अभेद सुआमी सरणि ता की आउ ॥ चरण कमल अराधि हिरदै एक सिउ लिव लाउ ॥३॥ पारब्रहमि प्रभि दइआ धारी बखसि लीन्हे आपि ॥ सरब सुख हरि नामु दीआ नानक सो प्रभु जापि ॥४॥२॥२८॥ {पन्ना 501}
पद्अर्थ: गुरु सेवि = गुरू की शरण पड़ के। सद = सदा। रमहु = याद करता रह। सासि सासि = हरेक सांस से। चिंद = चिंता।1।
सहज = आत्मिक अडोलता। मिली = मिला रहेगा। निरमल = पवित्र रखने वाला।1। रहाउ।
संगि = संगत में। उधारि = (विकारों से) बचा ले। उपाधि = रोग।2।
अछेद = अविनाशी। अभेद = गहरा, जिसका भेद ना पाया जा सके। लिव = लगन।3।
पारब्रहमि = पारब्रहम ने। प्रभि = प्रभू ने। नानक = हे नानक!।4।
अर्थ: हे मेरे मन! परमात्मा का नाम जपता रह (सिमरन की बरकति से) सुख, आत्मिक अडोलता, आनंद प्राप्त करेगा, तुझे वह जगह मिली रहेगी जो तुझे हमेशा स्वच्छ रख सके।1। रहाउ।
हे भाई! अपने गुरू की शरण पड़ के सदा ही गोविंद के गुण गाता रह, अपनी हरेक सांस के साथ परमात्मा की आराधना करता रह, तेरे मन की हरेक चिंता दूर हो जाएगी।1।
हे भाई! गुरू की संगति में टिक के अपने इस मन को (विकारों से) बचाए रख, आठों पहर परमात्मा की आराधना करता रह, (तेरे अंदर से) काम-क्रोध-अहंकार नाश हो जाएगा, तेरा हरेक रोग दूर हो जाएगा।2।
हे भाई! उस मालिक प्रभू की शरण में टिका रह जो सदा कायम रहने वाला है जो नाश-रहित है जिसका भेद नहीं पाया जा सकता। हे भाई! अपने हृदय में प्रभू के सुंदर कोमल चरणों की आराधना किया कर, परमात्मा के चरणों में प्यार डाले रख।3।
हे भाई! पारब्रहम प्रभू ने जिस मनुष्यों पर मेहर की उनको उसने स्वयं बख्श लिया (उनके पिछले पाप क्षमा कर दिए) उनको उसने सारे सुखों का खजाना अपना हरी-नाम दे दिया। हे नानक! (कह–हे भाई!) तू भी उस प्रभू का नाम जपा कर।4।2।28।
Goojaree, Fifth Mehl:

Serve your Guru forever, and chant the Glorious Praises of the Lord of the Universe.

With each and every breath, worship the Lord, Har, Har, in adoration, and the anxiety of your mind will be dispelled. ||1||

O my mind, chant the Name of God.

You shall be blessed with peace, poise and pleasure, and you shall find the immaculate place. ||1||Pause||

In the Saadh Sangat, the Company of the Holy, redeem your mind, and adore the Lord, twenty-four hours a day.

Sexual desire, anger and egotism will be dispelled, and all troubles shall end. ||2||

The Lord Master is immovable, immortal and inscrutable; seek His Sanctuary.

Worship in adoration the lotus feet of the Lord in your heart, and center your consciousness lovingly on Him alone. ||3||

The Supreme Lord God has shown mercy to me, and He Himself has forgiven me.

The Lord has given me His Name, the treasure of peace; O Nanak, meditate on that God. ||4||2||28||

Exit mobile version