January 19, 2025
Hukumnama

Amrit wele da mukhwakh shri Harmandar sahib amritsar sahib ji, Ang-502, 15-October-2024

🙏🌹🙏🌹🙏🌹

Please cover your head & Remove your shoes before reading Hukamnama sahib Ji🌹

Amrit wele da mukhwakh shri Harmandar sahib amritsar sahib ji, Ang-502,
15-October-2024
ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ

ਗੂਜਰੀ ਮਹਲਾ ੫ ॥ ਤੂੰ ਸਮਰਥੁ ਸਰਨਿ ਕੋ ਦਾਤਾ ਦੁਖ ਭੰਜਨੁ ਸੁਖ ਰਾਇ ॥ ਜਾਹਿ ਕਲੇਸ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਇ ॥੧॥ ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥ ਕਰਿ ਕਿਰਪਾ ਪਾਰਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ॥ ਰਹਾਉ ॥ ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥ ਕਵਲ ਪ੍ਰਗਾਸ ਭਏ ਸਾਧਸੰਗੇ ਦੁਰਮਤਿ ਬੁਧਿ ਤਿਆਗੀ ॥੨॥ ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ ਦੀਨ ਦੈਆਲਾ ॥ ਆਪਿ ਤਰੈ ਸੰਗਤਿ ਸਭ ਉਧਰੈ ਬਿਨਸੇ ਸਗਲ ਜੰਜਾਲਾ ॥੩॥ ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥ ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੨॥੩੨॥ {ਪੰਨਾ 502-503}
ਪਦਅਰਥ: ਕੋ = ਦਾ। ਸਰਨਿ ਕੋ ਦਾਤਾ = ਆਸਰਾ ਦੇਣ ਵਾਲਾ। ਸੁਖਰਾਇ = ਸੁਖਾਂ ਦਾ ਰਾਜਾ, ਸੁਖ ਦੇਣ ਵਾਲਾ। ਜਾਹਿ = ਦੂਰ ਹੋ ਜਾਂਦੇ ਹਨ। ਭੈ = (ਲਫ਼ਜ਼ ‘ਭਉ’ ਤੋਂ ਬਹੁ-ਵਚਨ}। ਪ੍ਰਭ = ਹੇ ਪ੍ਰਭੂ! ਗਾਇ = ਗਾ ਕੇ।੧।
ਗੋਵਿੰਦ = ਹੇ ਗੋਵਿੰਦ! ਠਾਉ = ਥਾਂ, ਆਸਰਾ। ਪਾਰਬ੍ਰਹਮ = ਹੇ ਪਾਰਬ੍ਰਹਮ! ਜਪੀ = ਜਪੀਂ, ਮੈਂ ਜਪਾਂ।੧।ਰਹਾਉ।
ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਭਾਗਿ = ਕਿਸਮਤ ਨਾਲ। ਲਿਵ = ਲਗਨ। ਕਵਲ = ਹਿਰਦਾ = ਕੌਲ। ਸੰਗੇ = ਸੰਗਤਿ ਵਿਚ। ਦੁਰਮਤਿ = ਖੋਟੀ ਮਤਿ ਵਾਲੀ।੨।
ਗਾਵੈ = ਗਾਂਦਾ ਹੈ। ਦੈਆਲਾ = ਦਇਆ ਦਾ ਘਰ। ਉਧਰੈ = (ਸੰਸਾਰ = ਸਮੁੰਦਰ ਤੋਂ) ਪਾਰ ਲੰਘ ਜਾਂਦੀ ਹੈ। ਜੰਜਾਲਾ = ਬੰਧਨ।੩।
ਅਧਾਰੁ = ਆਸਰਾ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੇਤੇ ਹੋਏ ਵਿਚ। ਓਤਿ ਪੋਤਿ = ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ। ਪ੍ਰਭੂ = ਮਾਲਕ। ਦੇ = ਦੇ ਕੇ। ਹਰਿ = ਹੇ ਹਰੀ!।੪।
ਅਰਥ: ਹੇ ਮੇਰੇ ਗੋਵਿੰਦ! ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ। ਹੇ ਪਾਰਬ੍ਰਹਮ! ਹੇ ਸੁਆਮੀ! ਮੇਰੇ ਉਤੇ) ਮੇਹਰ ਕਰ, ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ।੧।ਰਹਾਉ।
ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ ਆਏ ਨੂੰ ਸਹਾਰਾ ਦੇਣ ਵਾਲਾ ਹੈਂ, ਤੂੰ (ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਹੈਂ, ਤੇ ਸੁਖ ਦੇਣ ਵਾਲਾ ਹੈਂ। ਤੇਰੇ ਪਵਿਤ੍ਰ ਗੁਣ ਗਾ ਗਾ ਕੇ ਜੀਵਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਸਾਰੇ ਡਰ ਭਰਮ ਮਿਟ ਜਾਂਦੇ ਹਨ।੧।
ਹੇ ਭਾਈ! ਜੇਹੜੇ ਮਨੁੱਖ ਵੱਡੀ ਕਿਸਮਤਿ ਨਾਲ ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਜੁੜਦੇ ਹਨ, ਉਹਨਾਂ ਦੀ ਲਗਨ (ਪਰਮਾਤਮਾ ਨਾਲ) ਲੱਗ ਜਾਂਦੀ ਹੈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦੇ ਹਿਰਦੇ-ਕੌਲ ਖਿੜ ਜਾਂਦੇ ਹਨ, ਉਹ ਖੋਟੀ ਮਤਿ ਵਾਲੀ ਬੁੱਧੀ ਤਿਆਗ ਦੇਂਦੇ ਹਨ।੨।
ਹੇ ਭਾਈ! ਜੇਹੜਾ ਮਨੁੱਖ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਹੈ, ਦੀਨਾਂ ਉਤੇ ਦਇਆ ਕਰਨ ਵਾਲੇ ਦਾ ਨਾਮ ਸਿਮਰਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਉਸ ਦੇ ਨਾਲ ਮੇਲ ਰੱਖਣ ਵਾਲਾ ਸਾਥ ਭੀ ਪਾਰ ਲੰਘ ਜਾਂਦਾ ਹੈ, ਉਸ ਦੇ ਸਾਰੇ ਮਾਇਕ-ਬੰਧਨ ਨਾਸ ਹੋ ਜਾਂਦੇ ਹਨ।੩।
ਹੇ ਪ੍ਰਭੂ! ਹੇ ਸੁਆਮੀ! ਜਿਸ ਮਨੁੱਖ ਨੇ ਤੇਰੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ, ਤੂੰ ਮਾਲਕ ਤਾਣੇ ਪੇਟੇ ਵਾਂਗ ਸਦਾ ਉਸ ਦੇ ਨਾਲ ਰਹਿੰਦਾ ਹੈਂ। ਹੇ ਨਾਨਕ! ਆਖ-) ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਸਰਨ ਆ ਪਿਆ, ਹੇ ਹਰੀ! ਤੂੰ ਉਸ ਨੂੰ ਆਪਣੇ ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਬਚਾਂਦਾ ਹੈਂ।੪।੩੨।
गूजरी महला ५ ॥ तूं समरथु सरनि को दाता दुख भंजनु सुख राइ ॥ जाहि कलेस मिटे भै भरमा निरमल गुण प्रभ गाइ ॥१॥ गोविंद तुझ बिनु अवरु न ठाउ ॥ करि किरपा पारब्रहम सुआमी जपी तुमारा नाउ ॥ रहाउ ॥ सतिगुर सेवि लगे हरि चरनी वडै भागि लिव लागी ॥ कवल प्रगास भए साधसंगे दुरमति बुधि तिआगी ॥२॥ आठ पहर हरि के गुण गावै सिमरै दीन दैआला ॥ आपि तरै संगति सभ उधरै बिनसे सगल जंजाला ॥३॥ चरण अधारु तेरा प्रभ सुआमी ओति पोति प्रभु साथि ॥ सरनि परिओ नानक प्रभ तुमरी दे राखिओ हरि हाथ ॥४॥२॥३२॥ {पन्ना 502-503}
पद्अर्थ: को = का। सरनि को दाता = आसरा देने वाला। सुखराइ = सुखों का राजा, सुख देने वाला। जाहि = दूर हो जाते हैं। भै = (‘भउ’ का बहुवचन)। प्रभ = हे प्रभू! गाइ = गा के।1।
गोविंद = हे गोविंद! ठाउ = जगह, आसरा। पारब्रहम = हे पारब्रहम! जपी = जपूँ।1। रहाउ।
सेवि = सेवा करके, शरण पड़ के। भागि = किस्मत से। लिव = लगन। कवल = हृदय कमल। संगे = संगति में। दुरमति = खोटी मति वाली।2।
गावै = गाता है। दैआला = दया का घर। उधरै = (संसार समुंद्र से) पार लांघ जाती है। जंजाला = बंधन।3।
अधारु = आसरा। ओति = उने (बुने) हुए में। पोति = परोए हुए में। ओति पोति = जैसे ताने पेटे के धागे आपस में मिले होते हैं। प्रभू = मालिक। दे = दे के। हरि = हे हरी!।4।
अर्थ: हे मेरे गोविंद! तेरे बिना मेरा और कोई आसरा नहीं। हे पारब्रहम! हे स्वामी! (मेरे पर) मेहर कर, मैं (सदा) तेरा नाम जपता रहूँ।1। रहाउ।
हे प्रभू! तू सारी ही ताकतों का मालिक है, तू शरण आए को सहारा देने वाला है, तू (जीवों के) दुख दूर करने वाला है, और सुख देने वाला है। तेरे पवित्र गुण गा-गा के जीवों के दुख दूर हो जाते हैं, सारे डर-भरम मिट जाते हैं।1।
हे भाई! जो मनुष्य बड़ी किस्मत से गुरू की शरण पड़ कर प्रभू चरणों में जुड़ते हैं, उनकी लगन (परमात्मा के साथ) लग जाती है, गुरू की संगति में रहके उनके हृदय कमल-फूल की तरह खिल जाते हैं, वह खोटी मति वाली बुद्धि त्याग देते हैं।2।
हे भाई! जो मनुष्य आठों पहर परमात्मा के गुण गाता है, दीनों पर दया करने वाले का नाम सिमरता है, वह खुद (संसार-समुंद्र से) पार लांघ जाता है, उसके सारे मायावी बंधन नाश हो जाते हैं।3।
हे प्रभू! हे स्वामी! जिस मनुष्य ने तेरे चरनों को अपनी जिंदगी का सहारा बना लिया, तू मालिक! ताणे-पेटे की तरह सदा उसके साथ रहता है। हे नानक! (कह–) हे प्रभू! जो मनुष्य तेरी शरण आ पड़ा, हे हरी! तू उसको अपना हाथ दे के (संसार-समुंद्र से) बचाता है।4।32।
Goojaree, Fifth Mehl:

You are the Almighty Lord, the Giver of Sanctuary, the Destroyer of pain, the King of happiness.

Troubles depart, and fear and doubt are dispelled, singing the Glorious Praises of the Immaculate Lord God. ||1||

O Lord of the Universe, without You, there is no other place.

Show Mercy to me, O Supreme Lord Master, that I may chant Your Name. ||Pause||

Serving the True Guru, I am attached to the Lord’s Lotus Feet; by great good fortune, I have embraced love for Him.
My heart lotus blossoms forth in the Saadh Sangat, the Company of the Holy; I have renounced evil-mindedness and intellectualism. ||2||

One who sings the Glorious Praises of the Lord, twenty-four hours a day, and remembers the Lord in meditation, who is Kind to the poor,

saves himself, and redeems all his generations; all of his bonds are released. ||3||

I take the Support of Your Feet, O God, O Lord and Master; you are with me through and through, God.

Nanak has entered Your Sanctuary, God; giving him His hand, the Lord has protected him. ||4||2||32||

Leave feedback about this

  • Service