Amrit wele da mukhwakh shri Harmandar sahib amritsar sahib ji, Ang-691, 31-March-2024
ਧਨਾਸਰੀ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥ ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥ ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥ ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥ ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥ {ਪੰਨਾ 691}
ਪਦਅਰਥ: ਦੀਨ ਦਇਆਲ = ਦੀਨਾਂ ਉੱਤੇ ਦਇਆ ਕਰਨ ਵਾਲਾ। ਜਿਸੁ ਸੰਗਿ = ਜਿਸ (ਗੁਰੂ) ਦੀ ਸੰਗਤਿ ਵਿਚ। ਗਾਵੀਐ = ਗਾਇਆ ਜਾ ਸਕਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਰਾਵੀਐ = ਸਿਮਰਿਆ ਜਾ ਸਕਦਾ ਹੈ। ਭਜੁ = ਜਾਹ। ਅਰਾਧੂ = ਆਰਾਧ, ਸਿਮਰ। ਨਾਸਏ = ਨਾਸੈ, ਨਾਸ ਹੋ ਜਾਂਦਾ ਹੈ। ਧੁਰਿ = ਧੁਰ ਦਰਗਾਹ ਤੋਂ। ਕਰਮੁ = ਬਖ਼ਸ਼ਸ਼। ਸਾਚੁ = ਸਦਾ-ਥਿਰ ਹਰਿ = ਨਾਮ (ਦਾ ਸਿਮਰਨ) । ਸਿਖਿਆ = ਸਿੱਖ ਲਿਆ, ਸਿੱਖਿਆ ਲੈ ਲਈ। ਫਾਸਏ = ਫਾਸ, ਫਾਹੀ। ਭੈ = {ਲਫ਼ਜ਼ ‘ਭਉ’ ਤੋਂ ਬਹੁ-ਵਚਨ} ਗਾਠੇ = ਗਾਠਿ, ਗੰਢ। ਪੰਥਿ = ਰਸਤੇ ਉਤੇ। ਮੂਲਿ = ਬਿਲਕੁਲ। ਬਿਨਵੰਤਿ = ਬੇਨਤੀ ਕਰਦਾ ਹੈ। ਧਾਰਿ = ਕਰ।੧।
ਅਰਥ: ਹੇ ਭਾਈ! ਉਹ ਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਸੰਗਤਿ ਵਿਚ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਿਮਰਿਆ ਜਾ ਸਕਦਾ ਹੈ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਾਹ, (ਉਥੇ) ਇਕ ਪ੍ਰਭੂ ਦਾ ਸਿਮਰਨ ਕਰ, (ਸਿਮਰਨ ਦੀ ਬਰਕਤਿ ਨਾਲ) ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ। (ਜਿਸ ਮਨੁੱਖ ਦੇ ਮੱਥੇ ਉੱਤੇ) ਧੁਰ ਦਰਗਾਹ ਤੋਂ (ਸਿਮਰਨ ਕਰਨ ਵਾਸਤੇ) ਬਖ਼ਸ਼ਸ਼ (ਦਾ ਲੇਖ) ਲਿਖਿਆ ਹੁੰਦਾ ਹੈ, ਉਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਗ੍ਰਹਣ ਕਰਦਾ ਹੈ, ਉਸ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਹੇ ਭਾਈ! ਸਿਮਰਨ ਦੀ ਬਰਕਤਿ ਨਾਲ ਸਾਰੇ ਡਰ ਸਾਰੇ ਭਰਮ ਨਾਸ ਹੋ ਜਾਂਦੇ ਹਨ, (ਮਨ ਵਿਚ ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ, ਆਤਮਕ ਮੌਤ ਸਹੇੜਨ ਵਾਲੇ ਰਸਤੇ ਉਤੇ ਬਿਲਕੁਲ ਨਹੀਂ ਤੁਰੀਦਾ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ ਕਿ ਅਸੀ ਜੀਵ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹੀਏ।੧।
ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥ ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ ॥ ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥ ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥ ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥ ਬਿਨਵੰਤਿ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ॥੨॥ {ਪੰਨਾ 691}
ਪਦਅਰਥ: ਧਰ = ਆਸਰਾ। ਨਿਧਰਿਆ ਧਰ = ਨਿਆਸਰਿਆਂ ਦਾ ਆਸਰਾ। ਏਕੁ ਨਾਮੁ = ਸਿਰਫ਼ ਹਰਿ = ਨਾਮ ਹੀ। ਨਿਰੰਜਨੋ = ਨਿਰੰਜਨੁ, ਮਾਇਆ ਦੀ ਕਾਲਖ ਤੋਂ ਰਹਿਤ {ਅੰਜਨ = ਕਾਲਖ}। ਭੰਜਨੋ = ਨਾਸ ਕਰਨ ਵਾਲਾ। ਹਰਤ = ਦੂਰ ਕਰਨ ਵਾਲਾ। ਕਰਤਾ = ਕਰਤਾਰ, ਪੈਦਾ ਕਰਨ ਵਾਲਾ। ਸੁਖਹ ਸੁਆਮੀ = ਹੇ ਸੁਖਾਂ ਦੇ ਮਾਲਕ! ਸਾਧੂ = ਗੁਰੂ। ਸਾਗਰੁ = ਸਮੁੰਦਰ। ਬਿਖੜਾ = ਔਖਿਆਈਆਂ ਨਾਲ ਭਰਿਆ ਹੋਇਆ। ਗਿਆਨੁ = ਆਤਮਕ ਜੀਵਨ ਦੀ ਸੂਝ। ਨੇਤ੍ਰੀ = ਅੱਖਾਂ ਵਿਚ। ਅੰਜਨੋ = ਸੁਰਮਾ। ਸਿਮਰੀ = ਸਿਮਰੀਂ, ਮੈਂ ਸਿਮਰਾਂ।੨।
ਅਰਥ: ਹੇ ਪ੍ਰਭੂ! ਤੂੰ ਮਾਇਆ ਦੀ ਕਾਲਖ ਤੋਂ ਰਹਿਤ ਹੈਂ, ਤੇਰਾ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ। ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਸਭਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ। ਹੇ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ, ਸਭ ਦੇ ਪੈਦਾ ਕਰਨ ਵਾਲੇ, ਸਾਰੇ ਸੁਖਾਂ ਦੇ ਮਾਲਕ-ਪ੍ਰਭੂ! ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਉਸ ਨੂੰ ਤੂੰ ਇਸ ਬੜੇ ਔਖੇ ਸੰਸਾਰ-ਸਮੁੰਦਰ ਤੋਂ ਇਕ ਛਿਨ ਵਿਚ ਪਾਰ ਲੰਘਾ ਦੇਂਦਾ ਹੈਂ। ਹੇ ਪ੍ਰਭੂ! ਗੁਰੂ ਦਾ ਦਿੱਤਾ ਗਿਆਨ-ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈਂਦਾ ਹੈ, ਉਸ ਨੂੰ ਤੂੰ ਸਭ ਥਾਵਾਂ ਵਿਚ ਵਿਆਪਕ ਦਿੱਸਦਾ ਹੈਂ। ਨਾਨਕ ਬੇਨਤੀ ਕਰਦਾ ਹੈ-ਹੇ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ! ਮੇਹਰ ਕਰ) ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂ।੨।
ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥ ਮੋਹਿ ਨਿਰਗੁਣੁ ਨੀਚੁ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥ ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥ ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥ ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥ ਬਿਨਵੰਤ ਨਾਨਕ ਗੁਣ ਗਾਇ ਜੀਵਾ ਹਰਿ ਜਪੁ ਜਪਉ ਬਨਵਾਰੀਆ ॥੩॥ {ਪੰਨਾ 691}
ਪਦਅਰਥ: ਲੜਿ = ਲੜ ਨਾਲ, ਪੱਲੇ ਨਾਲ। ਮੋਹਿ = ਮੈਂ। ਨੀਚੁ = ਨੀਵੇਂ ਜੀਵਨ ਵਾਲਾ। ਅਨਾਥੁ = ਨਿਆਸਰਾ। ਪ੍ਰਭ = ਹੇ ਪ੍ਰਭੂ! ਅਗਮ = ਹੇ ਅਪਹੁੰਚ! ਅਪਾਰੀਆ = ਹੇ ਬੇਅੰਤ! ਸੁਆਮੀ = ਹੇ ਸੁਆਮੀ! ਥਾਪਣਹਾਰਿਆ = ਹੇ (ਉੱਚੇ ਥਾਂ) ਟਿਕਾਣ ਵਾਲਿਆ! ਜੀਅ = {ਲਫ਼ਜ਼ ‘ਜੀਵ’ ਤੋਂ ਬਹੁ-ਵਚਨ}। ਸਭਿ = ਸਾਰੇ। ਵਸਿ = ਵੱਸ ਵਿਚ। ਸਾਰਿਆ = ਸੰਭਾਲ ਵਿਚ। ਭੁਗਤਾ = (ਪਦਾਰਥਾਂ ਨੂੰ) ਭੋਗਣ ਵਾਲਾ। ਬੀਚਾਰੀਆ = ਵੀਚਾਰੀ, ਵਿਚਾਰ ਕਰਨ ਵਾਲਾ। ਜੀਵਾ = ਜੀਵਾਂ, ਆਤਮਕ ਜੀਵਨ ਹਾਸਲ ਕਰਾਂ। ਜਪਉ = ਜਪਉਂ, ਮੈਂ ਜਪਾਂ। ਬਨਵਾਰੀਆ = ਹੇ ਪ੍ਰਭੂ!।੩।
ਅਰਥ: ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਜਿਨ੍ਹਾਂ ਉੱਤੇ ਤੂੰ ਮੇਹਰ (ਦੀ ਨਿਗਾਹ) ਕਰਦਾ ਹੈਂ, ਉਹਨਾਂ ਨੂੰ ਆਪਣੇ ਲੜ ਲਾ ਲੈਂਦਾ ਹੈਂ। ਮੈਂ ਗੁਣ-ਹੀਨ ਨੀਚ ਅਤੇ ਅਨਾਥ (ਭੀ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਭੀ ਮੇਹਰ ਕਰ) । ਹੇ ਦਇਆ ਦੇ ਘਰ! ਹੇ ਕਿਰਪਾ ਦੇ ਘਰ ਮਾਲਕ! ਹੇ ਨੀਵਿਆਂ ਨੂੰ ਉੱਚੇ ਬਣਾਣ ਵਾਲੇ ਪ੍ਰਭੂ! ਸਾਰੇ ਜੀਵ ਤੇਰੇ ਵੱਸ ਵਿਚ ਹਨ, ਸਾਰੇ ਤੇਰੀ ਸੰਭਾਲ ਵਿਚ ਹਨ। ਤੂੰ ਆਪ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, (ਸਭ ਵਿਚ ਵਿਆਪਕ ਹੋ ਕੇ) ਤੂੰ ਆਪ (ਸਾਰੇ ਪਦਾਰਥ) ਭੋਗਣ ਵਾਲਾ ਹੈਂ, ਤੂੰ ਆਪ ਸਾਰੇ ਜੀਵਾਂ ਵਾਸਤੇ ਵਿਚਾਰਾਂ ਕਰਨ ਵਾਲਾ ਹੈਂ। ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਗੁਣ ਗਾ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ, ਮੈਂ ਸਦਾ ਤੇਰੇ ਨਾਮ ਦਾ ਜਾਪ ਜਪਦਾ ਰਹਾਂ।੩।
ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥ ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ॥ ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥ ਸਦ ਸਦਾ ਸਿੰਮ੍ਰਤਬ੍ਯ੍ਯ ਸੁਆਮੀ ਸਾਸਿ ਸਾਸਿ ਗੁਣ ਬੋਲਈ ॥ ਬਿਨਵੰਤਿ ਨਾਨਕ ਧੂਰਿ ਸਾਧੂ ਨਾਮੁ ਪ੍ਰਭੂ ਅਮੋਲਈ ॥੪॥੧॥ {ਪੰਨਾ 691}
ਪਦਅਰਥ: ਅਪਾਰੁ = ਬੇਅੰਤ। ਅਮੋਲਈ = ਅਮੋਲਕ, ਜੇਹੜਾ ਕਿਸੇ (ਦੁਨੀਆਵੀ) ਮੁੱਲ ਤੋਂ ਨਾਹ ਮਿਲ ਸਕੇ। ਨਿਤਿ = ਸਦਾ। ਜਪਹਿ = ਜਪਦੇ ਹਨ। ਪੁਰਖ = ਹੇ ਸਰਬ = ਵਿਆਪਕ! ਅਤੋਲਈ = ਜੋ ਤੋਲਿਆ ਨਾਹ ਜਾ ਸਕੇ। ਰਸਨ = ਜੀਭ। ਵੂਠਾ = ਆ ਵੱਸਿਆ। ਤੂਠਾ = ਤ੍ਰੁੱਠਾ। ਰਸਹਿ = ਰਸ ਵਿਚ। ਸੇਈ = ਉਹੀ ਸੰਤ ਜਨ। ਮਾਤਿਆ = ਮਸਤ। ਮਹਾ ਭਾਗੇ = ਵੱਡੇ ਭਾਗਾਂ ਵਾਲੇ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਜਾਗਿਆ = ਸੁਚੇਤ ਰਹਿੰਦੇ ਹਨ। ਸਿੰਮ੍ਰਤਬ੍ਯ੍ਯ = ਜਿਸ ਦਾ ਸਿਮਰਨ ਕਰਨਾ ਚਾਹੀਦਾ ਹੈ। ਸਿੰਮ੍ਰਤਬ੍ਯ੍ਯ ਸੁਆਮੀ = ਹੇ ਸਿਮਰਨ = ਜੋਗ ਮਾਲਕ! ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬੋਲਈ = ਬੋਲਏ, ਬੋਲੈ, ਬੋਲਦਾ ਹੈ। ਸਾਧੂ = ਗੁਰੂ। ਪ੍ਰਭੂ = ਹੇ ਪ੍ਰਭੂ!।੪।
ਅਰਥ: ਹੇ ਪ੍ਰਭੂ! ਤੂੰ ਬੇਅੰਤ ਹੈਂ। ਤੇਰਾ ਨਾਮ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲ ਸਕਦਾ। ਹੇ ਨਾਹ ਤੋਲੇ ਜਾ ਸਕਣ ਵਾਲੇ ਸਰਬ-ਵਿਆਪਕ ਪ੍ਰਭੂ! ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ। ਹੇ ਪ੍ਰਭੂ! ਸੰਤਾਂ ਉੱਤੇ ਤੂੰ ਆਪ ਪ੍ਰਸੰਨ ਹੁੰਦਾ ਹੈਂ, ਤੇ ਉਹਨਾਂ ਦੀ ਜੀਭ ਉਤੇ ਆ ਵੱਸਦਾ ਹੈਂ, ਉਹ ਤੇਰੇ ਨਾਮ ਦੇ ਰਸ ਵਿਚ ਮਸਤ ਰਹਿੰਦੇ ਹਨ। ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਹਰ ਵੇਲੇ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।
ਨਾਨਕ ਬੇਨਤੀ ਕਰਦਾ ਹੈ-ਹੇ ਸਿਮਰਨ-ਜੋਗ ਮਾਲਕ! ਹੇ ਪ੍ਰਭੂ! ਮੈਨੂੰ ਉਸ ਗੁਰੂ ਦੀ ਚਰਨ-ਧੂੜ ਦੇਹ, ਜੇਹੜਾ ਤੇਰਾ ਅਮੋਲਕ ਨਾਮ (ਸਦਾ ਜਪਦਾ ਹੈ) , ਜੇਹੜਾ ਸਦਾ ਹੀ ਹਰੇਕ ਸਾਹ ਦੇ ਨਾਲ ਤੇਰੇ ਗੁਣ ਉਚਾਰਦਾ ਰਹਿੰਦਾ ਹੈ।੪।੧।
धनासरी महला ५ छंत ੴ सतिगुर प्रसादि ॥ सतिगुर दीन दइआल जिसु संगि हरि गावीऐ जीउ ॥ अम्रितु हरि का नामु साधसंगि रावीऐ जीउ ॥ भजु संगि साधू इकु अराधू जनम मरन दुख नासए ॥ धुरि करमु लिखिआ साचु सिखिआ कटी जम की फासए ॥ भै भरम नाठे छुटी गाठे जम पंथि मूलि न आवीऐ ॥ बिनवंति नानक धारि किरपा सदा हरि गुण गावीऐ ॥१॥ {पन्ना 691}
पद्अर्थ: दीन दइआल = दीनों पर दया करने वाला। जिसु संगि = जिस (गुरू) की संगति में। गावीअै = गाया जा सकता है। अंम्रितु = आत्मिक जीवन देने वाला जल। साध संगि = गुरू की संगति में। रावीअै = सिमरा जा सकता है। भजु = जा, भाग। अराधू = आराध, सिमर। नासऐ = नाश हो जाता है। धुरि = धुर दरगाह से। करमु = बख्शिश। साचु = सदा स्थिर हरी नाम (का सिमरन)। सिखिआ = शिक्षा ले ली। फासऐ = फाही, फंदा। भै = (‘भउ’ का बहुवचन)। गाठे = गाँठ। पंथि = रास्ते पर। मूलि = बिल्कुल। बिनवंति = विनती करता है। धारि = कर।1।
अर्थ: हे भाई! वह गुरू दीनों पर दया करने वाला है जिसकी संगति में (रह कर) परमात्मा की सिफत सालाह की जा सकती है। गुरू की संगति में आत्मिक जीवन देने वाला हरी-नाम सिमरा जा सकता है। हे भाई! गुरू की संगति में जा, (वहाँ) एक प्रभू का सिमरन कर, (सिमरन की बरकति से) जनम-मरण के दुख दूर हो जाते हैं। (जिस मनुष्य के माथे पर) धुर-दरगाह से (सिमरन करने के लिए) बख्शिश (का लेख) लिखा होता है, वही सदा-स्थिर हरी-नाम सिमरन की शिक्षा ग्रहण करता है, उसका आत्मिक मौत का फंदा काटा जाता है। हे भाई! सिमरन की बरकति से सारे डर सारे भरम नाश हो जाते, (मन मे बँधी हुई) गाँठ खुल जाती है, (फिर वह) आत्मिक मौत सहेड़ने वाले रास्ते पर बिल्कुल नहीं चलता। नानक विनती करता है– हे प्रभू! मेहर कर कि हम जीव सदा तेरी सिफत सालाह करते रहें।1।
निधरिआ धर एकु नामु निरंजनो जीउ ॥ तू दाता दातारु सरब दुख भंजनो जीउ ॥ दुख हरत करता सुखह सुआमी सरणि साधू आइआ ॥ संसारु सागरु महा बिखड़ा पल एक माहि तराइआ ॥ पूरि रहिआ सरब थाई गुर गिआनु नेत्री अंजनो ॥ बिनवंति नानक सदा सिमरी सरब दुख भै भंजनो ॥२॥ {पन्ना 691}
पद्अर्थ: धर = आसरा। निधरिआ धर = निआसरों का आसरा। ऐकु नामु = सिर्फ हरी नाम ही। निरंजनो = निरंजन, माया की कालिख से रहित (अंजन = कालख)। भंजनो = नाश करने वाला। हरत = दूर करने वाला। करता = करतार, पैदा करने वाला। सुखहु सुआमी = हे सुखों के स्वामी! साधू = गुरू। सागरु = समुंद्र। बिखड़ा = मुश्किलों से भरा हुआ। गिआनु = ज्ञान, आत्मिक जीवन की सूझ। नेत्री = आँखों में। अंजनो = सुरमा। सिमरी = सिमरूँ।2।
अर्थ: हे प्रभू! तू माया की कालिख से रहित है, तेरा नाम ही निआसरों का आसरा है। तू सब जीवों को दातें देने वाला है, तू सबके दुख नाश करने वाला है। हे (सब जीवों के) दुख नाश करने वाले! सबको पैदा करने वाले!, सारे सुखों के मालिक प्रभू! जो मनुष्य गुरू की शरण आता है, उसको तू इस बड़े मुश्किल संसार-समुंद्र से एक छिन में पार लंघा देता है। हे प्रभू! गुरू का दिया हुआ ज्ञान-अंजन जिस मनुष्य की आँखों में पड़ता है, उसको तू सब जगहों में दिखता है। नानक विनती करता है– हे सारे दुखों का नाश करने वाले! (मेहर कर) मैं सदा तेरा नाम सिमरता रहूँ।2।
आपि लीए लड़ि लाइ किरपा धारीआ जीउ ॥ मोहि निरगुणु नीचु अनाथु प्रभ अगम अपारीआ जीउ ॥ दइआल सदा क्रिपाल सुआमी नीच थापणहारिआ ॥ जीअ जंत सभि वसि तेरै सगल तेरी सारिआ ॥ आपि करता आपि भुगता आपि सगल बीचारीआ ॥ बिनवंत नानक गुण गाइ जीवा हरि जपु जपउ बनवारीआ ॥३॥ {पन्ना 691}
पद्अर्थ: लड़ि = पल्ले से। मोहि = मैं। नीचु = नीच जीवन वाला। अनाथु = निआसरा। प्रभ = हे प्रभू! अगम = हे अपहुँच! अपारीआ = हे बेअंत! सुआमी = हे स्वामी! थापणहारिआ = हे (ऊँची जगह पर) स्थापित करने वाले! जीअ = (‘जीव’ का बहुवचन)। सभि = सारे। वसि = वश में। सारिआ = संभाल में। भुगता = (पदार्थों को) भोगने वाला। बीचारीआ = विचार करने वाला। जीवा = जीऊँ, आत्मिक जीवन हासिल करूँ। जपउ = जपूँ। बनवारीआ = हे प्रभू!।3।
अर्थ: हे अपहुँच! हे बेअंत! जिन पर तू मेहर (की निगाह) करता है, उनको अपने लड़ लगा लेता है। मैं गुणहीन, नीच और अनाथ (भी तेरी शरण आया हूँ, मेरे पर भी मेहर कर)। हे दया के घर! हे कृपा के घर मालिक! हे नीचों को ऊँचे बनाने वाले प्रभू! सारे जीव तेरे वश में हैं, सारे तेरी संभाल में हैं। तू स्वयं (सब जीवों को) पैदा करने वाला है, (सब में व्यापक हो के) तू खुद (सारे पदार्थ) भोगने वाला है, तू आप सारे जीवों के लिए विचारें करने वाला है। नानक (तेरे दर पर) विनती करता है– हे प्रभू! (मेहर कर) मैं तेरे गुण गा के आत्मिक जीवन प्राप्त करता रहूँ।3।
तेरा दरसु अपारु नामु अमोलई जीउ ॥ निति जपहि तेरे दास पुरख अतोलई जीउ ॥ संत रसन वूठा आपि तूठा हरि रसहि सेई मातिआ ॥ गुर चरन लागे महा भागे सदा अनदिनु जागिआ ॥ सद सदा सिम्रतब्य सुआमी सासि सासि गुण बोलई ॥ बिनवंति नानक धूरि साधू नामु प्रभू अमोलई ॥४॥१॥ {पन्ना 691}
पद्अर्थ: अपारु = बेअंत। अमोलई = अमूल्य, जो किसी दुनियावी मूल्य से ना मिल सके। निति = सदा। जपहि = जपते हैं। पुरख = हे सर्व व्यापक! अतोलई = जो तोला ना जा सके। रसन = जीभ। वूठा = आ बसा। तूठा = प्रसन्न हुआ। रसहि = रस में। सेई = वही संत जन। मातिआ = मस्त। महा भागे = बड़े भाग्यों वाले। अनदिनु = हर रोज, हर वक्त। जागिआ = सचेत रहते हैं। सिंम्रतब्य = स्मृतव्य, जिसका सिमरन करना चाहिए। सिंम्रतब्य स्वामी = हे सिमरन योग्य मालिक! सासि सासि = हरेक सांस के साथ। बोलई = बोलता है। साधू = गुरू। प्रभू = हे प्रभू!।4।
अर्थ: हे प्रभू! तू बेअंत है! तेरा नाम किसी (दुनियावी) कीमत से नहीं मिल सकता। हे ना तोले जा सकने वाले सर्व-व्यापक प्रभू! तेरे दास सदा तेरा नाम जपते रहते हैं। हे प्रभू! संतों पर तू प्रसन्न होता है, और उनकी जीभ पर आ बसता है, वे तेरे नाम के रस में मस्त रहते हैं। जो मनुष्य गुरू के चरणों में आ लगते हैं, वे भाग्यशाली हो जाते हैं, वे सदा हर वक्त (सिमरन की बरकति से माया के हमलों से) सचेत रहते हैं।
नानक विनती करता है– हे सिमरनयोग्य मालिक! हे प्रभू! मुझे उस गुरू की चरण-धूड़ दे, जो तेरा अमूल्य नाम (सदा जपता है), जो सदा ही हरेक सांस के साथ तेरे गुण उचारता रहता है।4।1।
One Universal Creator God. By The Grace Of The True Guru:
The True Guru is merciful to the meek; in His Presence, the Lord’s Praises are sung.
The Ambrosial Name of the Lord is chanted in the Saadh Sangat, the Company of the Holy.
Vibrating, and worshipping the One Lord in the Company of the Holy, the pains of birth and death are removed.
Those who have such karma pre-ordained, study and learn the Truth; the noose of Death is removed from their necks.
Their fears and doubts are dispelled, the knot of death is untied, and they never have to walk on Death’s path.
Prays Nanak, shower me with Your Mercy, Lord; let me sing Your Glorious Praises forever. ||1||
The Name of the One, Immaculate Lord is the Support of the unsupported.
You are the Giver, the Great Giver, the Dispeller of all sorrow.
O Destroyer of pain, Creator Lord, Master of peace and bliss, I have come seeking the Sanctuary of the Holy;
please, help me to cross over the terrifying and difficult world-ocean in an instant.
I saw the Lord pervading and permeating everywhere, when the healing ointment of the Guru’s wisdom was applied to my eyes.
Prays Nanak, remember Him forever in meditation, the Destroyer of all sorrow and fear. ||2||
He Himself has attached me to the hem of His robe; He has showered me with His Mercy.
I am worthless, lowly and helpless; God is unfathomable and infinite.
My Lord and Master is always merciful, kind and compassionate; He uplifts and establishes the lowly.
All beings and creatures are under Your power; You take care of all.
He Himself is the Creator, and He Himself is the Enjoyer; He Himself is the Contemplator of all.
Prays Nanak, singing Your Glorious Praises, I live, chanting the Chant of the Lord, the Lord of the world-forest. ||3||
The Blessed Vision of Your Darshan is incomparable; Your Name is utterly priceless.
O my Incomputable Lord, Your humble servants ever meditate on You.
You dwell on the tongues of the Saints, by Your own pleasure; they are intoxicated with Your sublime essence, O Lord.
Those who are attached to Your feet are very blessed; night and day, they remain always awake and aware.
Forever and ever, meditate in remembrance on the Lord and Master; with each and every breath, speak His Glorious Praises.
Prays Nanak, let me become the dust of the feet of the Saints. God’s Name is invaluable. ||4||1||