Amrit wele da mukhwakh shri Harmandar sahib amritsar sahib ji, Ang-704-705, 20-November-2023
ਜੈਤਸਰੀ ਮਹਲਾ ੫ ਘਰੁ ੨ ਛੰਤ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥ ਛੰਤੁ ॥ ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥ ਕੇਤੇ ਗਨਉ ਅਸੰਖ ਅਵਗਣ ਮੇਰਿਆ ॥ ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥ ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥ {ਪੰਨਾ 704}
ਪਦਅਰਥ: ਅਗਮ = ਅਪਹੁੰਚ। ਕਥਨੁ ਨ ਜਾਇ = ਬਿਆਨ ਨਹੀਂ ਹੋ ਸਕਦਾ। ਅਕਥੁ = ਬਿਆਨ ਤੋਂ ਪਰੇ। ਪ੍ਰਭ = ਹੇ ਪ੍ਰਭੂ! ਰਾਖਨ ਕਉ = ਰੱਖਿਆ ਕਰਨ ਲਈ। ਸਮਰਥੁ = ਤਾਕਤ ਵਾਲਾ।੧।
ਪ੍ਰਭ = ਹੇ ਪ੍ਰਭੂ! ਗਨਉ = ਮੈਂ ਗਿਣਾਂ, ਗਨਉਂ। ਅਸੰਖ = ਗਿਣਤੀ ਤੋਂ ਪਰੇ, ਅਣਗਿਣਤ। ਖਤੇ = ਪਾਪ। ਫੇਰੇ = ਗੇੜੇ। ਨਿਤ ਪ੍ਰਤਿ = ਸਦਾ ਹੀ। ਸਦ = ਸਦਾ। ਬਿਕਰਾਲ = ਭਿਆਨਕ। ਤਉ ਪ੍ਰਸਾਦੀ = ਤੇਰੀ ਕਿਰਪਾ ਨਾਲ। ਘੂਲੀਐ = ਬਚ ਸਕੀਦਾ ਹੈ। ਲੂਕ ਕਰਤ = ਲੁਕਾਉ ਕਰਦਿਆਂ। ਬਿਖੜੇ = ਔਖੇ। ਨੇਰ ਹੂ ਤੇ ਨੇਰਿਆ = ਨੇੜੇ ਤੋਂ ਨੇੜੇ। ਭਵਜਲ = ਸੰਸਾਰ = ਸਮੁੰਦਰ। ਫੇਰਿਆ = ਗੇੜਾਂ ਵਿਚੋਂ।੧।
ਅਰਥ: ਸਲੋਕੁ। ਹੇ ਨਾਨਕ! ਆਖ-) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ। ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ।੧।
ਛੰਤੁ। ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ। ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ। ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ। ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ। ਅਸੀ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ। ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ।੧।
ਸਲੋਕੁ ॥ ਨਿਰਤਿ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ॥ ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ॥੨॥ ਛੰਤੁ ॥ ਦੂਸਰ ਨਾਹੀ ਠਾਉ ਕਾ ਪਹਿ ਜਾਈਐ ॥ ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ ॥ ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ ॥ ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ ॥ ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ ॥ ਬਿਨਵੰਤਿ ਨਾਨਕੁ ਧਾਰਿ ਕਿਰਪਾ ਸਾਚਿ ਨਾਮਿ ਸਮਾਈਐ ॥੨॥ {ਪੰਨਾ 704}
ਪਦਅਰਥ: ਨਿਰਤਿ = ਨਿਰਨਾ, ਪਰਖ। ਅਸੰਖ = ਅਣਗਿਣਤ। ਨਿਥਾਵੇ = ਨਿਆਸਰੇ ਨੂੰ।੨।
ਛੰਤੁ। ਠਾਉ = ਥਾਂ, ਆਸਰਾ। ਕਾ ਪਹਿ = ਕਿਸ ਦੇ ਪਾਸ? ਕਰ = {ਬਹੁ-ਵਚਨ} ਦੋਵੇਂ ਹੱਥ। ਜੋੜਿ = ਜੋੜ ਕੇ। ਧਿਆਈਐ = ਸਿਮਰਨਾ ਚਾਹੀਦਾ ਹੈ। ਧਿਆਇ = ਸਿਮਰ ਕੇ। ਮਨਹਿ = ਮਨਿ ਹੀ, ਮਨ ਵਿਚ ਹੀ {ਲਫ਼ਜ਼ ‘ਮਨਿ’ ਦੀ ‘ਿ’ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ}। ਚਿੰਦਿਆ = ਚਿਤਵਿਆ ਹੋਇਆ। ਤਜਿ = ਛੱਡ ਕੇ। ਵਿਕਾਰੁ ਦੂਜਾ = ਕੋਈ ਹੋਰ ਆਸਰਾ ਭਾਲਣ ਦਾ ਭੈੜ। ਸਿਉ = ਨਾਲ। ਅਰਪਿ = ਭੇਟਾ ਕਰ ਕੇ। ਆਪੁ = ਆਪਾ = ਭਾਵ। ਸਾਚਿ = ਸਦਾ-ਥਿਰ ਰਹਿਣ ਵਾਲੇ ਵਿਚ। ਸਾਚਿ ਨਾਮਿ = ਸਦਾ-ਥਿਰ ਰਹਿਣ ਵਾਲੇ ਹਰਿ ਦੇ ਨਾਮ ਵਿਚ। ਸਮਾਈਐ = ਲੀਨ ਰਹਿਣਾ ਚਾਹੀਦਾ ਹੈ।੨।
ਅਰਥ: ਹੇ ਭਾਈ! ਪਰਮਾਤਮਾ ਦੇ ਅਣਗਿਣਤ ਗੁਣਾਂ ਦਾ ਨਿਰਨਾ ਨਹੀਂ ਹੋ ਸਕਦਾ, ਉਸ ਦਾ ਨਾਮਣਾ (ਵਡੱਪਣ) ਸਭ ਤੋਂ ਉੱਚਾ ਹੈ। ਨਾਨਕ ਦੀ (ਉਸੇ ਦੇ ਦਰ ਤੇ ਹੀ) ਅਰਦਾਸ ਹੈ ਕਿ (ਮੈਨੂੰ) ਨਿਆਸਰੇ ਨੂੰ (ਉਸ ਦੇ ਚਰਨਾਂ ਵਿਚ) ਥਾਂ ਮਿਲ ਜਾਏ।੨।
ਛੰਤੁ। ਹੇ ਭਾਈ! ਅਸਾਂ ਜੀਵਾਂ ਵਾਸਤੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਹੈ, (ਪਰਮਾਤਮਾ ਦਾ ਦਰ ਛੱਡ ਕੇ) ਅਸੀ ਹੋਰ ਕਿਸ ਦੇ ਪਾਸ ਜਾ ਸਕਦੇ ਹਾਂ? ਦੋਵੇਂ ਹੱਥ ਜੋੜ ਕੇ ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ। ਹੇ ਭਾਈ! ਆਪਣੇ ਉਸ ਪ੍ਰਭੂ ਦਾ ਧਿਆਨ ਧਰ ਕੇ (ਉਸ ਦੇ ਦਰ ਤੋਂ) ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ। (ਆਪਣੇ ਅੰਦਰੋਂ) ਅਹੰਕਾਰ, ਮੋਹ, ਅਤੇ ਕੋਈ ਹੋਰ ਆਸਰਾ ਭਾਲਣ ਦਾ ਭੈੜ ਤਿਆਗ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਹੀ ਸੁਰਤਿ ਜੋੜਨੀ ਚਾਹੀਦੀ ਹੈ। ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ (ਆਪਣੇ ਅੰਦਰੋਂ) ਸਾਰਾ ਆਪਾ-ਭਾਵ ਮਿਟਾ ਦੇਣਾ ਚਾਹੀਦਾ ਹੈ। ਨਾਨਕ (ਤਾਂ ਪ੍ਰਭੂ ਦੇ ਦਰ ਤੇ ਹੀ) ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਪ੍ਰਭੂ!) ਮੇਹਰ ਕਰ (ਤੇਰੀ ਮੇਹਰ ਨਾਲ ਹੀ ਤੇਰੇ) ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਹੋ ਸਕੀਦਾ ਹੈ।੨।
ਸਲੋਕੁ ॥ ਰੇ ਮਨ ਤਾ ਕਉ ਧਿਆਈਐ ਸਭ ਬਿਧਿ ਜਾ ਕੈ ਹਾਥਿ ॥ ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥੩॥ ਛੰਤੁ ॥ ਸਾਥੀਅੜਾ ਪ੍ਰਭੁ ਏਕੁ ਦੂਸਰ ਨਾਹਿ ਕੋਇ ॥ ਥਾਨ ਥਨੰਤਰਿ ਆਪਿ ਜਲਿ ਥਲਿ ਪੂਰ ਸੋਇ ॥ ਜਲਿ ਥਲਿ ਮਹੀਅਲਿ ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ ॥ ਗੋਪਾਲ ਗੋਬਿੰਦ ਅੰਤੁ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ ॥ ਭਜੁ ਸਰਣਿ ਸੁਆਮੀ ਸੁਖਹ ਗਾਮੀ ਤਿਸੁ ਬਿਨਾ ਅਨ ਨਾਹਿ ਕੋਇ ॥ ਬਿਨਵੰਤਿ ਨਾਨਕ ਦਇਆ ਧਾਰਹੁ ਤਿਸੁ ਪਰਾਪਤਿ ਨਾਮੁ ਹੋਇ ॥੩॥ {ਪੰਨਾ 704}
ਪਦਅਰਥ: ਤਾ ਕਉ = ਉਸ (ਪ੍ਰਭੂ ਦੇ ਨਾਮ) ਨੂੰ। ਸਭ ਬਿਧਿ = ਹਰੇਕ ਕਿਸਮ ਦੀ ਜੁਗਤਿ। ਹਾਥਿ = ਹੱਥ ਵਿਚ। ਜਾ ਕੈ ਹਾਥਿ = ਜਿਸ ਦੇ ਹੱਥ ਵਿਚ। ਸੰਚੀਐ = ਇਕੱਠਾ ਕਰਨਾ ਚਾਹੀਦਾ ਹੈ। ਨਿਬਹੈ– ਸਾਥ ਕਰਦਾ ਹੈ। ਸਾਥਿ = ਨਾਲ।੩।
ਛੰਤੁ। ਸਾਥੀਅੜਾ = ਪਿਆਰਾ ਸਾਥੀ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਪੂਰ = ਵਿਆਪਕ। ਸੋਇ = ਉਹ ਹੀ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਧਨੀ = ਮਾਲਕ। ਤਾ ਕੇ = ਉਸ ਦੇ। ਕਿਆ ਗਨੀ = ਮੈਂ ਕੀਹ ਗਿਣ ਸਕਦਾ ਹਾਂ? ਭਜੁ = ਪਉ, ਜਾਹ। ਸੁਖਹਗਾਮੀ = ਸੁਖ ਅਪੜਾਣ ਵਾਲਾ। ਅਨ = {अन्य} ਹੋਰ। ਧਾਰਹੁ = ਕਰਦੇ ਹੋ।੩।
ਅਰਥ: ਹੇ (ਮੇਰੇ) ਮਨ! ਜਿਸ ਪਰਮਾਤਮਾ ਦੇ ਹੱਥ ਵਿਚ (ਸਾਡੀ) ਹਰੇਕ (ਜੀਵਨ-) ਜੁਗਤਿ ਹੈ, ਉਸ ਦਾ ਨਾਮ ਸਿਮਰਨਾ ਚਾਹੀਦਾ ਹੈ। ਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ, (ਇਹੀ ਧਨ) ਸਾਡੇ ਨਾਲ ਸਾਥ ਕਰਦਾ ਹੈ।੩।
ਛੰਤੁ। ਹੇ ਭਾਈ! ਸਿਰਫ਼ ਪਰਮਾਤਮਾ ਹੀ (ਸਦਾ ਨਾਲ ਨਿਭਣ ਵਾਲਾ) ਸਾਥੀ ਹੈ, ਉਸ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ। ਉਹੀ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਹਰੇਕ ਥਾਂ ਵਿਚ ਵੱਸ ਰਿਹਾ ਹੈ। ਹੇ ਭਾਈ! ਉਹ ਮਾਲਕ-ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪ ਰਿਹਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਸ ਗੋਪਾਲ ਗੋਬਿੰਦ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਸ ਦੇ ਗੁਣ ਬੇਅੰਤ ਹਨ, ਮੈਂ ਉਸ ਦੇ ਗੁਣ ਕੀਹ ਗਿਣ ਸਕਦਾ ਹਾਂ? ਹੇ ਭਾਈ! ਉਸ ਮਾਲਕ ਦੀ ਸਰਨ ਪਿਆ ਰਹੁ, ਉਹ ਹੀ ਸਾਰੇ ਸੁਖ ਅਪੜਾਣ ਵਾਲਾ ਹੈ। ਉਸ ਤੋਂ ਬਿਨਾ (ਅਸਾਂ ਜੀਵਾਂ ਦਾ) ਹੋਰ ਕੋਈ (ਸਹਾਰਾ) ਨਹੀਂ ਹੈ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਉਤੇ ਤੂੰ ਮੇਹਰ ਕਰਦਾ ਹੈਂ, ਉਸ ਨੂੰ ਤੇਰਾ ਨਾਮ ਹਾਸਲ ਹੋ ਜਾਂਦਾ ਹੈ।੩।
ਸਲੋਕੁ ॥ ਚਿਤਿ ਜਿ ਚਿਤਵਿਆ ਸੋ ਮੈ ਪਾਇਆ ॥ ਨਾਨਕ ਨਾਮੁ ਧਿਆਇ ਸੁਖ ਸਬਾਇਆ ॥੪॥ ਛੰਤੁ ॥ ਅਬ ਮਨੁ ਛੂਟਿ ਗਇਆ ਸਾਧੂ ਸੰਗਿ ਮਿਲੇ ॥ ਗੁਰਮੁਖਿ ਨਾਮੁ ਲਇਆ ਜੋਤੀ ਜੋਤਿ ਰਲੇ ॥ ਹਰਿ ਨਾਮੁ ਸਿਮਰਤ ਮਿਟੇ ਕਿਲਬਿਖ ਬੁਝੀ ਤਪਤਿ ਅਘਾਨਿਆ ॥ ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ ॥ ਲੈ ਅੰਕਿ ਲਾਏ ਹਰਿ ਮਿਲਾਏ ਜਨਮ ਮਰਣਾ ਦੁਖ ਜਲੇ ॥ ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ ॥੪॥੨॥ {ਪੰਨਾ705}
ਪਦਅਰਥ: ਚਿਤਿ = ਚਿੱਤ ਵਿਚ। ਜਿ = ਜੋ ਕੁਝ। ਚਿਤਵਿਆ = ਸੋਚਿਆ, ਧਾਰਿਆ, ਮੰਗਿਆ। ਸਬਾਇਆ = ਸਾਰੇ।੪।
ਛੰਤੁ। ਅਬ = ਹੁਣ। ਛੂਟਿ ਗਇਆ = (ਮਾਇਆ ਦੇ ਮੋਹ ਤੋ) ਆਜ਼ਾਦ ਹੋ ਗਿਆ। ਸਾਧੂ = ਗੁਰੂ। ਸੰਗਿ = ਸੰਗਤਿ ਵਿਚ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।ਜੋਤੀ = ਪ੍ਰਭੂ ਦੀ ਜੋਤੀ ਵਿਚ। ਜੋਤਿ = ਸੁਰਤਿ, ਜਿੰਦ। ਕਿਲਬਿਖ = ਪਾਪ। ਤਪਤਿ = ਵਿਕਾਰਾਂ ਦੀ ਸੜਨ। ਅਘਾਨਿਆ = ਰੱਜ ਗਏ। ਗਹਿ = ਫੜ ਕੇ। ਭੁਜਾ = ਬਾਂਹ। ਕਰਿ = ਬਣਾ ਕੇ। ਮਾਨਿਆ = ਆਦਰ ਦਿੱਤਾ। ਅੰਕਿ = ਅੰਕ ਵਿਚ, ਗੋਦ ਵਿਚ, ਚਰਨਾਂ ਵਿਚ। ਜਲੇ = ਸੜ ਜਾਂਦੇ ਹਨ। ਧਾਰੀ = ਕੀਤੀ। ਇਕ ਪਲੇ = ਇਕ ਪਲ ਵਿਚ।੨।
ਅਰਥ: ਹੇ ਨਾਨਕ! ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਉਸ ਦੇ ਦਰ ਤੋਂ) ਸਾਰੇ ਸੁਖ (ਮਿਲ ਜਾਂਦੇ ਹਨ) , ਮੈਂ ਤਾਂ ਜੇਹੜੀ ਭੀ ਮੰਗ ਆਪਣੇ ਚਿੱਤ ਵਿਚ (ਉਸ ਪਾਸੋਂ) ਮੰਗੀ ਹੈ, ਉਹ ਮੈਨੂੰ (ਸਦਾ) ਮਿਲ ਗਈ ਹੈ।੪।
ਛੰਤੁ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਹੁਣ (ਮੇਰਾ) ਮਨ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਗਿਆ ਹੈ। (ਜਿਨ੍ਹਾਂ ਨੇ ਭੀ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤੀ ਵਿਚ ਲੀਨ ਰਹਿੰਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ ਸਾਰੇ ਪਾਪ ਮਿਟ ਜਾਂਦੇ ਹਨ, (ਵਿਕਾਰਾਂ ਦੀ) ਸੜਨ ਮੁੱਕ ਜਾਂਦੀ ਹੈ, (ਮਨ ਮਾਇਆ ਵਲੋਂ) ਰੱਜ ਜਾਂਦਾ ਹੈ। ਜਿਨ੍ਹਾਂ ਉਤੇ ਪ੍ਰਭੂ ਦਇਆ ਕਰਦਾ ਹੈ, ਜਿਨ੍ਹਾਂ ਦੀ ਬਾਂਹ ਫੜ ਕੇ ਆਪਣੇ ਬਣਾ ਲੈਂਦਾ ਹੈ, ਤੇ, ਆਦਰ ਦੇਂਦਾ ਹੈ, ਜਿਨ੍ਹਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ (ਕੇ ਸੁਆਹ ਹੋ) ਜਾਂਦੇ ਹਨ। ਨਾਨਕ ਬੇਨਤੀ ਕਰਦਾ ਹੈ-(ਹੇ ਭਾਈ! ਜਿਨ੍ਹਾਂ ਉਤੇ ਪ੍ਰਭੂ) ਮੇਹਰ ਕਰਦਾ ਹੈ, ਉਹਨਾਂ ਨੂੰ ਇਕ ਪਲ ਵਿਚ ਆਪਣੇ ਨਾਲ ਮਿਲਾ ਲੈਂਦਾ ਹੈ।੪।੨।
जैतसरी महला ५ घरु २ छंत ੴ सतिगुर प्रसादि ॥ सलोकु ॥ ऊचा अगम अपार प्रभु कथनु न जाइ अकथु ॥ नानक प्रभ सरणागती राखन कउ समरथु ॥१॥ छंतु ॥ जिउ जानहु तिउ राखु हरि प्रभ तेरिआ ॥ केते गनउ असंख अवगण मेरिआ ॥ असंख अवगण खते फेरे नितप्रति सद भूलीऐ ॥ मोह मगन बिकराल माइआ तउ प्रसादी घूलीऐ ॥ लूक करत बिकार बिखड़े प्रभ नेर हू ते नेरिआ ॥ बिनवंति नानक दइआ धारहु काढि भवजल फेरिआ ॥१॥ {पन्ना 704}
पद्अर्थ: अगम = अपहुँच। कथनु न जाइ = बयान नहीं हो सकता। अकथु = बयान से परे। प्रभ = हे प्रभू! राखन कउ = रक्षा करने के लिए। समरथु = ताकत वाला।1।
प्रभ = हे प्रभू! गनउ = मैं गिनूँ। असंख = अनगिनत। खते = पाप। फेरे = चक्कर। नि प्रति = सदा ही। सद = सदा। बिकराल = भयानक। तउ प्रसादी = तेरी कृपा से। घूलीअै = बच सकते हैं। लूक करत = छुपते हुए। बिखड़े = मुश्किल। नेर हू ते नेरिआ = नजदीक से नजदीक। भवजल = संसार समुंद्र। फेरिआ = चक्करों में से।1।
अर्थ: सलोकु। हे नानक! (कह–) हे प्रभू! मैं तेरी शरण आया हूँ, तू (शरण आए की) रक्षा करने की ताकत रखता है। हे सबसे ऊँचे! हे अपहुँच! हे बेअंत! तू सबका मालिक है, तेरा स्वरूप बयान नहीं किया जा सकता, बयान से परे हैं।1।
छंतु। हे हरी! हे प्रभू! मैं तेरा हूँ, जैसे ठीक समझो वैसे (माया के मोह से) मेरी रक्षा कर। मैं (अपने) कितने अवगुण गिनूँ? मेरे अंदर अनगिनत अवगुण हैं। हे प्रभू! मेरे अनगिनत ही अवगुण हैं, पापों के चक्करों में फंसा रहता हूँ, नित्य ही हमेशा ही गलतियां करता रहता हँ (मात खा जाता हूँ)। (वैसे तो मनुष्य) भयानक माया के मोह में मस्त रहता है, तेरी कृपा से ही बचा जा सकता है। हम जीव दुखदाई विकार (अपनी ओर से) पर्दे में रह कर करते हैं, पर, हे प्रभू! तू हमारे नजदीक से नजदीक (हमारे साथ ही) बसता है। नानक विनती करता है हे प्रभू! हम पर मेहर कर, हम जीवों को संसार-समुंद्र के (विकारों के) चक्करों में से निकाल ले।1।
सलोकु ॥ निरति न पवै असंख गुण ऊचा प्रभ का नाउ ॥ नानक की बेनंतीआ मिलै निथावे थाउ ॥२॥ छंतु ॥ दूसर नाही ठाउ का पहि जाईऐ ॥ आठ पहर कर जोड़ि सो प्रभु धिआईऐ ॥ धिआइ सो प्रभु सदा अपुना मनहि चिंदिआ पाईऐ ॥ तजि मान मोहु विकारु दूजा एक सिउ लिव लाईऐ ॥ अरपि मनु तनु प्रभू आगै आपु सगल मिटाईऐ ॥ बिनवंति नानकु धारि किरपा साचि नामि समाईऐ ॥२॥ {पन्ना 704}
पद्अर्थ: निरति = निर्णय, परख। असंख = अनगिनत। निथावै = निआसरे को।2।
छंतु। ठाउ = जगह, आसरा। का पहि = किस के पास? कर = (बहुवचन) दोनों हाथ। जोड़ि = जोड़ कर। धिआईअै = सिमरना चाहिए। धिआइ = सिमर के। मनहि = मन में ही (‘मनि’ की ‘नि’ की ‘ि’ मात्रा ‘ही’ क्रिया विशेषण के कारण हट गई है)। चिंदिआ = चितवा हुआ। तजि = छोड़ के। विकारु दूजा = कोई अन्य आसरा तलाशने की गुस्ताखी। सिउ = साथ। अरपि = भेटा कर के। आपु = स्वै भाव। साचि = सदा स्थिर रहने वाले में। साचि नामि = सदा स्थिर रहने वाले हरी नाम में। समाईअै = लीन रहना चाहिए।2।
अर्थ: हे भाई! परमात्मा के अनगिनत गुणों का निर्णय नहीं हो सकता, उसका बड़प्पन सबसे ऊँचा है। नानक की (उसके दर पर ही) अरदास है कि (मुझ) निआसरे को (उसके चरणों में) जगह मिल जाए।2।
छंतु। हे भाई! हम जीवों के लिए परमात्मा के बिना और कोई जगह नहीं है, (परमात्मा का दर छोड़ के) हम और किस के पास जा सकते हैं? दोनों हाथ जोड़ के आठों पहर (हर वक्त) प्रभू का ध्यान धरना चाहिए। हे भाई! अपने उस प्रभू का ध्यान धर के (उसके दर से) मन मांगी मुरादें हासिल कर ली जाती हैं। (अपने अंदर से) अहंकार, मोह, और कई अन्य आसरे तलाशने की बुराई त्याग के एक परमात्मा के चरणों से ही सुरति जोड़नी चाहिए। हे भाई! प्रभू की हजूरी में अपना मन अपना शरीर भेटा करके (अपने अंदर से) सारा स्वै भाव मिटा देना चाहिए। नानक (तो प्रभू के दर पर ही) बिनती करता है (और कहता है– हे प्रभू!) मेहर कर (तेरी मेहर से ही तेरे) सदा-स्थिर रहने वाले नाम में लीन हुआ जा सकता है।2।
सलोकु ॥ रे मन ता कउ धिआईऐ सभ बिधि जा कै हाथि ॥ राम नाम धनु संचीऐ नानक निबहै साथि ॥३॥ छंतु ॥ साथीअड़ा प्रभु एकु दूसर नाहि कोइ ॥ थान थनंतरि आपि जलि थलि पूर सोइ ॥ जलि थलि महीअलि पूरि रहिआ सरब दाता प्रभु धनी ॥ गोपाल गोबिंद अंतु नाही बेअंत गुण ता के किआ गनी ॥ भजु सरणि सुआमी सुखह गामी तिसु बिना अन नाहि कोइ ॥ बिनवंति नानक दइआ धारहु तिसु परापति नामु होइ ॥३॥ {पन्ना 704}
पद्अर्थ: ता कउ = उस (प्रभू के नाम) को। सभ बिधि = हरेक किस्म की जुगति। हाथि = हाथ में। जा कै हाथि = जिसके हाथ में। संचीअै = इकट्ठा करना चाहिए। निबहै = साथ करता है। साथि = साथ।3।
छंतु। साथीअड़ा = प्यारा साथी। थान थनंतरि = स्थान स्थान अंतर, हरेक जगह में। जलि = जल में। थलि = थल में। पूर = व्यापक। सोइ = वह ही। महीअलि = मही तलि, धरती के तल पर, आकाश में, अंतरिक्ष में। धनी = मालिक। ता के = उसके। किआ गनी = मैं क्या गिन सकता हूँ? भजु = जा, भाग। सुखहगामी = सुख पहुँचाने वाला। अन = अन्य। धारहु = करते हो।3।
अर्थ: हे (मेरे) मन! जिस परमात्मा के हाथ में (हमारी) हरेक (जीवन-) जुगति है, उसका नाम सिमरना चाहिए। हे नानक! परमात्मा का नाम-धन एकत्र करना चाहिए, (यही धन) हमारे साथ साथ निभाता है।3।
छंतु। हे भाई! सिर्फ परमात्मा ही (सदा साथ निभने वाला) साथी है, उसके बिना और कोई (साथी) नहीं। वही परमात्मा पानी में, धरती पर, आकाश में बस रहा है। हे भाई! वह मालिक प्रभू पानी में, धरती पर, आकाश में व्याप रहा है, सब जीवों को दातें देने वाला है। उस गोपाल गोबिंद (के गुणों) का अंत नहीं पाया जा सकता, उसके गुण बेअंत हैं, मैं उसके क्या गुण गिन सकता हूँ? हे भाई! उस मालिक की शरण पड़ा रह, वह ही सारे सुख पहुँचाने वाला है। उसके बिना (हम जीवों का) और कोई (सहारा) नहीं है। नानक विनती करता है– हे प्रभू! जिस के ऊपर तू मेहर करता है, उसको तेरा नाम हासिल हो जाता है।3।
सलोकु ॥ चिति जि चितविआ सो मै पाइआ ॥ नानक नामु धिआइ सुख सबाइआ ॥४॥ छंतु ॥ अब मनु छूटि गइआ साधू संगि मिले ॥ गुरमुखि नामु लइआ जोती जोति रले ॥ हरि नामु सिमरत मिटे किलबिख बुझी तपति अघानिआ ॥ गहि भुजा लीने दइआ कीने आपने करि मानिआ ॥ लै अंकि लाए हरि मिलाए जनम मरणा दुख जले ॥ बिनवंति नानक दइआ धारी मेलि लीने इक पले ॥४॥२॥ {पन्ना 705}
पद्अर्थ: चिति = चिक्त में। जि = जो कुछ। चितविआ = सोचा, मांगा, धार लिया। सबाइआ = सारे।4।
छंतु। अब = अब। छूटि गइआ = (माया के मोह से) आजाद हो गया। साधू = गुरू। संगि = संगति में। गुरमुखि = गुरू की शरण पड़ कर। जोती = प्रभू की ज्योति में। जोति = सुरति, जिंद। किलबिख = पाप। तपति = विकारों की जलन। अघानिआ = तृप्त हो गए। गहि = पकड़ के। भुजा = बाँह। करि = बना के। मानिआ = आदर दिया। अंकि = अंक में, गोद में, चरनों में। जले = जल जाते हैं। धारी = की। इक पले = एक पल में।2।
अर्थ: हे नानक! (कह– हे भाई!) परमात्मा का नाम सिमरा कर, (उसके दर से) सारे सुख (मिल जाते हैं), मैंने तो जो भी मांग अपनी चिक्त में (उससे) मांगी है, वह मुझे (सदा) मिल गई है।4।
छंतु। हे भाई! गुरू की संगति में मिल के अब (मेरा) मन (माया के मोह से) स्वतंत्र हासे गया है। (जिन्होंने भी) गुरू की शरण पड़ कर परमात्मा का नाम सिमरा है, उनकी जिंद परमात्मा की ज्योति में लीन रहती है। हे भाई! परमात्मा का नाम सिमरने से सारे पाप मिट जाते हैं, (विकारों की) जलन समाप्त हो जाती है, (मन माया की ओर से) तृप्त हो जाता है। जिन पर प्रभू दया करता है, जिनकी बाँह पकड़ के अपना बना लेता है, आदर देता है, जिनको अपने चरणों में जोड़ लेता है अपने साथ मिला लेता ळै, उनके जनम-मरन के सारे दुख जल (के राख हो) जाते हैं, उनको एक पल में अपने साथ मिला लेता है।4।2।
Jaitsree, Fifth Mehl, Second House, Chhant:
One Universal Creator God. By The Grace Of The True Guru:
Shalok:
God is lofty, unapproachable and infinite. He is indescribable – He cannot be described.
Nanak seeks the Sanctuary of God, who is all-powerful to save us. ||1||
Chhant:
Save me, any way You can; O Lord God, I am Yours.
My demerits are uncountable; how many of them should I count?
The sins and crimes I committed are countless; day by day, I continually make mistakes.
I am intoxicated by emotional attachment to Maya, the treacherous one; by Your Grace alone can I be saved.
Secretly, I commit hideous sins of corruption, even though God is the nearest of the near.
Prays Nanak, shower me with Your Mercy, Lord, and lift me up, out of the whirlpool of the terrifying world-ocean. ||1||
Shalok:
Countless are His virtues; they cannot be enumerated. God’s Name is lofty and exalted.
This is Nanak’s humble prayer, to bless the homeless with a home. ||2||
Chhant:
There is no other place at all – where else should I go?
Twenty-four hours a day, with my palms pressed together, I meditate on God.
Meditating forever on my God, I receive the fruits of my mind’s desires.
Renouncing pride, attachment, corruption and duality, I lovingly center my attention on the One Lord.
Dedicate your mind and body to God; eradicate all your self-conceit.
Prays Nanak, shower me with Your mercy, Lord, that I may be absorbed in Your True Name. ||2||
Shalok:
O mind, meditate on the One, who holds everything in His hands.
Gather the wealth of the Lord’s Name; O Nanak, it shall always be with You. ||3||
Chhant:
God is our only True Friend; there is not any other.
In the places and interspaces, in the water and on the land, He Himself is pervading everywhere.
He is totally permeating the water, the land and the sky; God is the Great Giver, the Lord and Master of all.
The Lord of the world, the Lord of the universe has no limit; His Glorious Virtues are unlimited – how can I count them?
I have hurried to the Sanctuary of the Lord Master, the Bringer of peace; without Him, there is no other at all.
Prays Nanak, that being, unto whom the Lord shows mercy – he alone obtains the Naam. ||3||
Shalok:
Whatever I wish for, that I receive.
Meditating on the Naam, the Name of the Lord, Nanak has found total peace. ||4||
Chhant:
My mind is now emancipated; I have joined the Saadh Sangat, the Company of the Holy.
As Gurmukh, I chant the Naam, and my light has merged into the Light.
Remembering the Lord’s Name in meditation, my sins have been erased; the fire has been extinguished, and I am satisfied.
He has taken me by the arm, and blessed me with His kind mercy; He has accepted me His own.
The Lord has hugged me in His embrace, and merged me with Himself; the pains of birth and death have been burnt away.
Prays Nanak, He has blessed me with His kind mercy; in an instant, He unites me with Himself. ||4||2||