Amrit wele da mukhwakh shri Harmandar sahib amritsar sahib ji, Ang-784-785, 19-April-2024
ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ
ਰਾਗੁ ਸੂਹੀ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥ ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥ {ਪੰਨਾ 784}
ਪਦਅਰਥ: ਮਿਠ ਬੋਲੜਾ = ਮਿੱਠੇ ਬੋਲ ਬੋਲਣ ਵਾਲਾ। ਮੋਰਾ = ਮੇਰਾ। ਹਉ = ਹਉਂ, ਮੈਂ। ਸੰਮਲਿ = ਚੇਤਾ ਕਰ ਕਰ ਕੇ। ਕਉਰਾ = ਕੌੜਾ (ਬੋਲ) । ਬੋਲਿ ਨ ਜਾਨੈ = ਬੋਲਣਾ ਜਾਣਦਾ ਹੀ ਨਹੀਂ। ਅਉਗਣੁ ਕੋ = ਕੋਈ ਭੀ ਔਗੁਣ। ਚਿਤਾਰੇ = ਚੇਤੇ ਰੱਖਦਾ। ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਸਦਾਏ = ਅਖਵਾਂਦਾ ਹੈ। ਤਿਲੁ = ਰਤਾ ਭਰ ਭੀ। ਭੰਨੈ = ਭੰਨਦਾ, ਵਿਅਰਥ ਜਾਣ ਦੇਂਦਾ। ਘਾਲੇ = ਕੀਤੀ ਘਾਲ ਨੂੰ, ਕਿਸੇ ਦੀ ਕੀਤੀ ਮਿਹਨਤ ਨੂੰ। ਘਟ = ਸਰੀਰ। ਨੇਰੈ ਹੀ ਤੇ ਨੇਰਾ = ਨੇੜੇ ਤੋਂ ਨੇੜੇ, ਬਹੁਤ ਹੀ ਨੇੜੇ। ਸਰਣਾਗਤਿ = ਸਰਨ ਵਿਚ ਆਇਆ ਰਹਿੰਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।੧।
ਅਰਥ: ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ।
ਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ। ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ।
ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ। ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ। ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ।੧।
ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥ ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥ ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥ ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥ ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥ ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥੨॥ {ਪੰਨਾ 784}
ਪਦਅਰਥ: ਹਉ = ਹਉਂ, ਮੈਂ। ਬਿਸਮੁ = ਹੈਰਾਨ। ਜੀ = ਹੇ ਜੀਉ! ਦੇਖਿ = ਦੇਖ ਕੇ। ਅਪਾਰਾ ਦਰਸਨੁ = ਬੇਅੰਤ ਦਾ ਦਰਸਨ। ਚਰਨ ਕਮਲ ਪਗ ਛਾਰਾ = ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਧੂੜ। ਪਗ = ਪੈਰ, ਚਰਨ।
ਪੇਖਤ = ਵੇਖਦਿਆਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰ ਲੈਂਦੀ ਹਾਂ। ਠੰਢੀ = ਸ਼ਾਂਤ = ਚਿੱਤ। ਥੀਵਾ = ਥੀਵਾਂ ਮੈਂ ਹੋ ਜਾਂਦੀ ਹਾਂ। ਤਿਸੁ ਜੇਵਡੁ = ਉਸ ਜੇਡਾ ਵੱਡਾ, ਉਸ ਦੇ ਬਰਾਬਰ ਦਾ। ਆਦਿ = ਜਗਤ ਦੇ ਸ਼ੁਰੂ ਵਿਚ। ਅੰਤਿ = ਜਗਤ ਦੇ ਅਖ਼ੀਰ ਵਿਚ। ਮਧਿ = ਹੁਣ ਜਗਤ ਦੀ ਹੋਂਦ ਦੇ ਵਿਚਕਾਰ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਸੋਈ = ਉਹੀ ਪ੍ਰਭੂ। ਜਪਿ = ਜਪ ਕੇ। ਸਾਗਰੁ = ਸੰਸਾਰ = ਸਮੁੰਦਰ। ਭਵਜਲ = ਸੰਸਾਰ = ਸਮੁੰਦਰ ਤੋਂ। ਪਰਮੇਸੁਰ = ਹੇ ਪਰਮੇਸਰ! ਪਾਰਾਵਾਰਾ = ਪਾਰ = ਅਵਾਰ, ਪਾਰਲਾ ਉਰਲਾ ਬੰਨਾ।੨।
ਅਰਥ: ਹੇ ਭਾਈ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ। ਹੇ ਭਾਈ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ।
ਹੇ ਭਾਈ! ਪ੍ਰਭੂ ਦਾ ਦਰਸਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ, ਮੈਂ ਸ਼ਾਂਤ-ਚਿੱਤ ਹੋ ਜਾਂਦੀ ਹਾਂ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਜਗਤ ਦੇ ਸ਼ੁਰੂ ਵਿਚ ਉਹੀ ਸੀ, ਜਗਤ ਦੇ ਅਖ਼ੀਰ ਵਿਚ ਉਹੀ ਹੋਵੇਗਾ, ਹੁਣ ਇਸ ਵੇਲੇ ਭੀ ਉਹੀ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਉਹੀ ਵੱਸਦਾ ਹੈ।
ਹੇ ਭਾਈ! ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ, ਅਨੇਕਾਂ ਹੀ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ। ਹੇ ਨਾਨਕ! ਆਖ-) ਹੇ ਪੂਰਨ ਪਰਮੇਸਰ! ਮੈਂ ਤੇਰੀ ਸਰਨ ਆਇਆ ਹਾਂ, ਤੇਰੀ ਹਸਤੀ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਹੈ।੨।
ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥ ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥ ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥ ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥ ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥ ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥ {ਪੰਨਾ 784-785}
ਪਦਅਰਥ: ਹਉ = ਹਉਂ, ਮੈਂ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਛੋਡਾ = ਛੋਡਾਂ, ਮੈਂ ਛੱਡਦਾ। ਪ੍ਰਾਨ ਅਧਾਰੋ = ਪ੍ਰਾਨਾਂ ਦਾ ਆਸਰਾ, ਜਿੰਦ ਦਾ ਆਸਰਾ। ਗੁਰਿ ਸਤਿਗੁਰ = ਸਤਿਗੁਰ ਗੁਰੂ ਨੇ। ਜੀ = ਹੇ ਭਾਈ! ਸਾਚਾ = ਸਦਾ ਕਾਇਮ ਰਹਿਣ ਵਾਲਾ, ਅਟੱਲ। ਅਗਮ ਬੀਚਾਰੋ = ਅਪਹੁੰਚ ਪਰਮਾਤਮਾ ਬਾਰੇ ਵਿਚਾਰ ਦੀ ਗੱਲ।
ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਦੀਨਾ = (ਗੁਰੂ ਨੇ ਨਾਮ ਦੀ ਦਾਤਿ) ਦਿੱਤੀ। ਤਾ = ਤਦੋਂ। ਲੀਨਾ = ਜਪਿਆ ਜਾ ਸਕਦਾ ਹੈ। ਨਾਠੇ = ਨੱਸ ਜਾਂਦੇ ਹਨ। ਸਹਜ ਸੂਖ = ਆਤਮਕ ਅਡੋਲਤਾ ਦੇ ਸੁਖ। ਬਿਨਠੀ = ਨਾਸ ਹੋ ਜਾਂਦੀ ਹੈ। ਗਾਠੇ = ਗੰਢ।
ਕੈ ਮਧਿ = ਦੇ ਵਿਚ। ਤੇ = ਤੋਂ। ਰਾਗ = ਮੋਹ। ਨਿਆਰੋ = ਵੱਖਰਾ, ਨਿਰਲੇਪ। ਦੋਖ = ਈਰਖਾ। ਮਨਹਿ ਸਧਾਰੋ = ਮਨ ਨੂੰ ਆਸਰਾ ਦੇਣ ਵਾਲਾ।੩।
ਅਰਥ: ਹੇ ਭਾਈ! ਪ੍ਰੀਤਮ ਹਰੀ (ਅਸਾਂ ਜੀਵਾਂ ਦੀ) ਜਿੰਦ ਦਾ ਆਸਰਾ ਹੈ, ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਉਸ ਦੀ ਯਾਦ ਨਹੀਂ ਛੱਡਾਂਗਾ-ਗੁਰੂ ਨੇ (ਮੈਨੂੰ) ਅਪਹੁੰਚ ਪਰਮਾਤਮਾ (ਨਾਲ ਮਿਲਾਪ) ਬਾਰੇ ਇਹ ਅਟੱਲ ਵਿਚਾਰ ਦੀ ਗੱਲ ਦੱਸੀ ਹੈ।
ਹੇ ਭਾਈ! ਗੁਰੂ ਨੂੰ ਮਿਲ ਕੇ (ਜਦੋਂ ਗੁਰੂ ਦੀ ਰਾਹੀਂ ਨਾਮ ਦਾਤਿ) ਮਿਲਦੀ ਹੈ, ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਦੇ) ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, (ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਪੈਦਾ ਹੋ ਜਾਂਦੇ ਹਨ, (ਉਸ ਦੇ ਅੰਦਰੋਂ) ਹਉਮੈ ਦੀ ਗੰਢ ਨਾਸ ਹੋ ਜਾਂਦੀ ਹੈ।
ਹੇ ਨਾਨਕ! ਪਰਮਾਤਮਾ ਸਭ ਜੀਵਾਂ ਦੇ ਅੰਦਰ ਹੈ, ਸਭ ਤੋਂ ਵੱਖਰਾ ਭੀ ਹੈ, (ਸਭ ਦੇ ਅੰਦਰ ਹੁੰਦਾ ਹੋਇਆ ਭੀ ਉਹ) ਮੋਹ ਅਤੇ ਈਰਖਾ (ਆਦਿਕ) ਤੋਂ ਨਿਰਲੇਪ ਰਹਿੰਦਾ ਹੈ। ਉਸ ਦੇ ਸੇਵਕ ਸਦਾ ਉਸ ਦੀ ਸਰਨ ਪਏ ਰਹਿੰਦੇ ਹਨ, ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ (ਬਣਿਆ ਰਹਿੰਦਾ ਹੈ) ।੩।
ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥ ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥ ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥ ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥ ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥ ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥ {ਪੰਨਾ 785}
ਪਦਅਰਥ: ਖੋਜਤ ਖੋਜਤ = ਭਾਲ ਕਰਦਿਆਂ ਕਰਦਿਆਂ। ਜੀ = ਹੇ ਭਾਈ! ਸੁ ਘਰੁ = ਉਹ ਘਰੁ, ਉਹ ਟਿਕਾਣਾ। ਨਿਹਚਲੁ = ਕਦੇ ਨਾਸ ਨਾ ਹੋਣ ਵਾਲਾ। ਸਭਿ = ਸਾਰੇ। ਅਧ੍ਰੁਵ = {ਅ = ਧ੍ਰੁਵ} ਸਦਾ ਨਾਹ ਟਿਕੇ ਰਹਿਣ ਵਾਲੇ, ਨਾਸਵੰਤ। ਜੀਉ = ਹੇ ਭਾਈ! ਚਰਨ ਕਮਲ = ਸੋਹਣੇ ਚਰਨਾਂ ਵਿਚ। ਹਉ = ਹਉਂ, ਮੈਂ। ਤਿਸ ਕੀ = {ਸੰਬੰਧਕ ‘ਕੀ’ ਦੇ ਕਾਰਨ ਲਫ਼ਜ਼ ‘ਤਿਸੁ’ ਦਾ ੁ ਉੱਡ ਗਿਆ ਹੈ}। ਨ ਆਵੈ ਜਾਏ = ਨਾਹ ਜੰਮਦਾ ਹੈ ਨਾਹ ਮਰਦਾ ਹੈ। ਸਭਿ = ਸਾਰੇ (ਪਦਾਰਥ) । ਪੂਰਨ = ਭਰਪੂਰ, ਮੌਜੂਦ। ਮਨਿ = ਮਨ ਵਿਚ। ਚਿੰਦੀ ਇਛ = ਚਿਤਵੀ ਹੋਈ ਮੁਰਾਦ। ਪੁਜਾਏ = ਪੂਰੀ ਕਰਦਾ ਹੈ।
ਸ੍ਰੁਤਿ = ਵੇਦ। ਗਾਵਹਿ = ਗਾਂਦੇ ਹਨ। ਕਰਤੇ = ਕਰਤਾਰ ਦੇ। ਸਿਧ = ਸਿੱਧ, ਜੋਗ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨਾ ਕਰਨ ਵਾਲੇ। ਮੁਨਿ ਜਨ = ਸਾਰੇ ਮੁਨੀ ਲੋਕ। ਕ੍ਰਿਪਾਨਿਧਿ = ਦਇਆ ਦਾ ਖ਼ਜ਼ਾਨਾ।੪।
ਅਰਥ: ਹੇ ਭਾਈ! ਭਾਲ ਕਰਦਿਆਂ ਕਰਦਿਆਂ ਮੈਂ ਹਰੀ ਪ੍ਰਭੂ ਦਾ ਉਹ ਟਿਕਾਣਾ ਲੱਭ ਲਿਆ ਹੈ ਜੋ ਕਦੇ ਭੀ ਡੋਲਦਾ ਨਹੀਂ। ਜਦੋਂ ਮੈਂ ਵੇਖਿਆ ਕਿ (ਜਗਤ ਦੇ) ਸਾਰੇ (ਪਦਾਰਥ) ਨਾਸਵੰਤ ਹਨ, ਤਦੋਂ ਮੈਂ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਆਪਣਾ) ਮਨ ਜੋੜ ਲਿਆ।
ਹੇ ਭਾਈ! ਪਰਮਾਤਮਾ ਕਦੇ ਨਾਸ ਹੋਣ ਵਾਲਾ ਨਹੀਂ, ਮੈਂ (ਤਾਂ) ਉਸ ਦੀ ਦਾਸੀ ਬਣ ਗਈ ਹਾਂ, ਉਹ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ। (ਦੁਨੀਆ ਦੇ ਵੱਡੇ ਵੱਡੇ ਪ੍ਰਸਿੱਧ ਪਦਾਰਥ) ਧਰਮ ਅਰਥ ਕਾਮ (ਆਦਿਕ) ਸਾਰੇ ਹੀ (ਉਸ ਪ੍ਰਭੂ ਵਿਚ) ਮੌਜੂਦ ਹਨ, ਉਹ ਪ੍ਰਭੂ (ਜੀਵ ਦੇ) ਮਨ ਵਿਚ ਚਿਤਵੀ ਹੋਈ ਹਰੇਕ ਕਾਮਨਾ ਪੂਰੀ ਕਰ ਦੇਂਦਾ ਹੈ।
ਹੇ ਭਾਈ! ਢੇਰ ਪੁਰਾਤਨ ਸਮਿਆਂ ਤੋਂ ਹੀ ਪੁਰਾਣੇ ਧਰਮ-ਪੁਸਤਕ) ਸਿਮ੍ਰਿਤੀਆਂ ਵੇਦ (ਆਦਿਕ) ਉਸ ਕਰਤਾਰ ਦੇ ਗੁਣ ਗਾਂਦੇ ਆ ਰਹੇ ਹਨ। ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਸਾਰੇ ਰਿਸ਼ੀ ਮੁਨੀ (ਉਸੇ ਦਾ ਨਾਮ) ਸਿਮਰਦੇ ਆ ਰਹੇ ਹਨ। ਹੇ ਨਾਨਕ! ਉਹ ਮਾਲਕ-ਪ੍ਰਭੂ ਕਿਰਪਾ ਦਾ ਖ਼ਜ਼ਾਨਾ ਹੈ, ਮਨੁੱਖ ਵੱਡੇ ਭਾਗਾਂ ਨਾਲ ਉਸ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ।੪।੧।੧੧।
रागु सूही महला ५ छंत ੴ सतिगुर प्रसादि ॥
मिठ बोलड़ा जी हरि सजणु सुआमी मोरा ॥ हउ समलि थकी जी ओहु कदे न बोलै कउरा ॥ कउड़ा बोलि न जानै पूरन भगवानै अउगणु को न चितारे ॥ पतित पावनु हरि बिरदु सदाए इकु तिलु नही भंनै घाले ॥ घट घट वासी सरब निवासी नेरै ही ते नेरा ॥ नानक दासु सदा सरणागति हरि अम्रित सजणु मेरा ॥१॥ {पन्ना 784}
पद्अर्थ: मिठ बोलड़ा = मीठे बोलों वाला। मोरा = मेरा। हउ = मैं। समंलि = याद कर कर के। कउरा = कड़वे (बोल)। बोलि न जानै = बोलना जानता ही नहीं। अउगुणु को = कोई भी अवगुण। चितारे = याद रखता। पतित पावनु = विकारियों को पवित्र करने वाला। बिरदु = मूल कदीमी स्वभाव। सदाऐ = कहलवाता है। तिलु = रक्ती भर भी। भंनै = तोड़ता, व्यर्थ जाने देता। घाले = की हुई मेहनत को। घट = शरीर। नेरै ही तें नेरा = बहुत ही नजदीक। सरणागति = शरण में आया रहता है। अंम्रित = आत्मिक जीवन देने वाला।1।
अर्थ: हे भाई! मेरा मालिक-प्रभू मीठे बोलों वाला प्यारा मित्र है। मैं याद कर-कर के थक गई हूँ (कि उसका कभी कोई कठोर कड़वा बोल याद आ जाए, पर) वह कभी भी कड़वे बोल नहीं बोलता।
हे भाई! वह सारे गुणों से भरपूर भगवान खरवे (कड़वे) बोलना जानता ही नहीं, (क्योंकि वह हमारा) कोई भी अवगुण याद ही नहीं रखता। वह विकारियों को पवित्र करने वाला है– ये उसका मूल कदीमी स्वभाव बताया जाता है, (और वह किसी की भी) की हुई मेहनत-कमाई को तिल भर भी व्यर्थ नहीं जाने देता।
हे भाई! मेरा सज्जन हरेक शरीर में बसता है, सब जीवों में बसता है, हरेक जीव के अत्यंत नजदीक बसता है दास नानक सदा उस की शरण पड़ा रहता है। हे भाई! मेरा सज्जन प्रभू आत्मिक जीवन देने वाला है।1।
हउ बिसमु भई जी हरि दरसनु देखि अपारा ॥ मेरा सुंदरु सुआमी जी हउ चरन कमल पग छारा ॥ प्रभ पेखत जीवा ठंढी थीवा तिसु जेवडु अवरु न कोई ॥ आदि अंति मधि प्रभु रविआ जलि थलि महीअलि सोई ॥ चरन कमल जपि सागरु तरिआ भवजल उतरे पारा ॥ नानक सरणि पूरन परमेसुर तेरा अंतु न पारावारा ॥२॥ {पन्ना 784}
पद्अर्थ: हउ = मैं। बिसमु = विस्मय में, हैरान। जी = हे जीउ! देखि = देख के। अपारा दरसनु = बेअंत के दर्शन। चरन कमल पग छारा = कमल के फूल जैसे सुंदर चरणों की धूल। पग = पैर, चरण।
पेखत = देखते हुए। जीवा = जीऊँ, मैं आत्मिक जीवन हासिल कर लेती हूँ। ठंडी = शांत चिक्त। थीवा = मैं हो जाती हॅूँ। तिसु जेवडु = उसके जितना बड़ा, उसके बराबर का। आदि = जगत के आरम्भ में। अंति = जगत के आखिर में। मधि = अब जगत के अस्तित्व के बीच। जलि = जल में। थलि = धरती में। महीअलि = मही तलि, धरती पर, अंतरिक्ष में, आकाश में। सोई = वही प्रभू! जपि = जप के। सागरु = संसार समुंद्र। भवजल = संसार समुंद्र से। परमेसुर = हे परमेश्वर। पारावारा = पार+अवार, परला और इधर का किनारा।2।
अर्थ: हे भाई! उस बेअंत हरी के दर्शन करके मैं हैरान हो रही हॅूँ। हे भाई! वह मेरा सुंदर मालिक है, मैं उसके सोहणे चरणों की धूल हूँ।
हे भाई! प्रभू के दर्शन करते हुए मेरे अंदर जिंद पड़ जाती है, मैं शांत-चिक्त हो जाती हॅूँ, उसके बराबर का और कोई नहीं है। जगत के शुरू में वही था, जगत के आखिर में भी वही होगा, अब इस वक्त भी वही है। पानी में, धरती में, आकाश में वही बसता है।
हे भाई! उसके सुंदर चरणों का ध्यान धर के संसार-समुंद्र तैरा जा सकता है, अनेकों ही जीव संसार-समुंद्र से पार लांघते आ रहे हैं। हे नानक! (कह–) हे पूर्ण परमेश्वर! मैं तेरी शरण आया हूँ, तेरी हस्ती का अंत, तेरा उरला-परला किनारा नहीं पाया जा सकता।2।
हउ निमख न छोडा जी हरि प्रीतम प्रान अधारो ॥ गुरि सतिगुर कहिआ जी साचा अगम बीचारो ॥ मिलि साधू दीना ता नामु लीना जनम मरण दुख नाठे ॥ सहज सूख आनंद घनेरे हउमै बिनठी गाठे ॥ सभ कै मधि सभ हू ते बाहरि राग दोख ते निआरो ॥ नानक दास गोबिंद सरणाई हरि प्रीतमु मनहि सधारो ॥३॥ {पन्ना 784-785}
पद्अर्थ: हउ = मैं। निमख = (निमेष) आँख झपकने जितना समय। छोडा = मैं छोड़ता। प्रान अधारो = प्राणों का आसरा, जिंद का आसरा। गुरि सतिगुर = सतिगुरू गुरू ने। जी = हे भाई! साचा = सदा कायम रहने वाला, अटल। अगम बीचारो = अपहुँच परमात्मा के बारे में विचार की बात।
मिलि साधू = गुरू को मिल के। दीना = (गुरू के नाम की दाति) दी। ता = तब। लीना = जपा जा सकता है। नाठे = भाग जाते हैं। सहज सूख = आत्मिक अडोलता के सुख। बिनठी = नाश हो जाती है। गाठे = गाँठ।
कै मधि = के बीच। ते = से। राग = मोह। निआरो = अलग, निर्लिप। दोख = ईष्या। मनहि सधारो = मन को आसरा देने वाला।3।
अर्थ: हे भाई! प्रीतम हरी (हम जीवों की) जिंद का आसरा है, मैं आँख झपकने जितने समय के लिए भी उसकी याद को नहीं छोड़ूंगा – गुरू ने (मुझे) अपहुँच परमात्मा (से मिलाप) के बारे में यह अटल विचार की बात बताई है।
हे भाई! गुरू को मिल के (जब गुरू के द्वारा नाम की दाति) मिलती है, तब ही परमात्मा का नाम जपा जा सकता है, (जो मनुष्य नाम जपता है, उसके) जनम से ले के मरने तक के सारे दुख नाश हो जाते हैं, (उसके अंदर) आत्मिक अडोलता के अनेकों सुख पैदा हो जाते हैं, (उसके अंदर से) अहंकार की गाँठ का विनाश हो जाता है।
हे नानक! परमात्मा सब जीवों के अंदर है, सबसे अलग भी है, (सबके अंदर होता हुआ भी वह) मोह और ईष्या (आदि) से निर्लिप रहता है। उसके सेवक सदा उसकी शरण पड़े रहते हैं, वह प्रीतम हरी सब जीवों के मन का आसरा (बना रहता है)।3।
मै खोजत खोजत जी हरि निहचलु सु घरु पाइआ ॥ सभि अध्रुव डिठे जीउ ता चरन कमल चितु लाइआ ॥ प्रभु अबिनासी हउ तिस की दासी मरै न आवै जाए ॥ धरम अरथ काम सभि पूरन मनि चिंदी इछ पुजाए ॥ स्रुति सिम्रिति गुन गावहि करते सिध साधिक मुनि जन धिआइआ ॥ नानक सरनि क्रिपा निधि सुआमी वडभागी हरि हरि गाइआ ॥४॥१॥११॥ {पन्ना 785}
पद्अर्थ: खोजत खोजत = तलाश करते करते। जी = हे भाई! सु घरु = वह घर, वह ठिकाना। निहचलु = कभी नाश ना होने वाला। सभि = सारे। अध्रुव = (अ+ ध्रुव) सदा ना टिके रहने वाले, नाशवंत। जीउ = हे भाई! चरन कमल = सुंदर चरनों में। हउ = मैं। न आवै जाऐ = ना पैदा होता है ना मरता है। सभि = सारे (पदार्थ)। पूरन = भरपूर, मौजूद। मनि = मन में। चिंदी इछ = चितवी हुई इच्छा। पुजाऐ = पूरी करता है।
तिस की: ‘तिसु’ की ‘ु’ मात्रा संबंधक ‘की’ के कारण हटा दी गई है।
स्रुति = श्रुति, वेद। गावहि = गाते हैं। करते = करतार के। सिध = सिद्ध, योग साधना में मुहारत हासिल किए हुए जोगी। साधिक = साधना करने वाले। मुनि जन = सारे मुनी लोग। क्रिपानिधि = दया का खजाना।4।
अर्थ: हे भाई! तलाश करते-करते मैंने हरी-प्रभू का वह ठिकाना ढूँढ लिया है जो कभी भी डोलता नहीं। जब मैंने देखा कि (जगत के) सारे (पदार्थ) नाशवंत हैं, तब मैंने प्रभू के सुंदर चरणों में (अपना) मन जोड़ लिया।
हे भाई! परमात्मा कभी नाश होने वाला नहीं, मैं (तो) उसकी दासी बन गई हूँ, वह कभी जनम-मरण के चक्कर में नहीं पड़ता। (दुनिया के बड़े से बड़े प्रसिद्ध पदार्थ) धर्म अर्थ काम (आदिक) सारे ही (उस प्रभू में) मौजूद हैं, वह प्रभू (जीव के) मन में चितवी हरेक कामना पूरी कर देता है।
हे भाई! (काफी पुरातन समय से ही प्राचीन धर्म पुस्तकें) स्मृतियाँ-वेद (आदिक) उस करतार के गुण गाते आ रहे हैं। जोग-साधना में सिद्ध योगी, योग साधना करने वाले जोगी, सारे ऋषि-मुनि (उसी का नाम) सिमरते आ रहे हैं। हे नानक! वह मालिक-प्रभू कृपा का खजाना है, मनुष्य बड़े भाग्यों से उसकी शरण पड़ता है, उसकी सिफत सालाह करता है।4।1।11।
Raag Soohee, Fifth Mehl, Chhant:
One Universal Creator God. By The Grace Of The True Guru:
My Dear Lord and Master, my Friend, speaks so sweetly.
I have grown weary of testing Him, but still, He never speaks harshly to me.
He does not know any bitter words; the Perfect Lord God does not even consider my faults and demerits.
It is the Lord’s natural way to purify sinners; He does not overlook even an iota of service.
He dwells in each and every heart, pervading everywhere; He is the nearest of the near.
Slave Nanak seeks His Sanctuary forever; the Lord is my Ambrosial Friend. ||1||
I am wonder-struck, gazing upon the incomparable Blessed Vision of the Lord’s Darshan.
My Dear Lord and Master is so beautiful; I am the dust of His Lotus Feet.
Gazing upon God, I live, and I am at peace; no one else is as great as He is.
Present at the beginning, end and middle of time, He pervades the sea, the land and the sky.
Meditating on His Lotus Feet, I have crossed over the sea, the terrifying world-ocean.
Nanak seeks the Sanctuary of the Perfect Transcendent Lord; You have no end or limitation, Lord. ||2||
I shall not forsake, even for an instant, my Dear Beloved Lord, the Support of the breath of life.
The Guru, the True Guru, has instructed me in the contemplation of the True, Inaccessible Lord.
Meeting with the humble, Holy Saint, I obtained the Naam, the Name of the Lord, and the pains of birth and death left me.
I have been blessed with peace, poise and abundant bliss, and the knot of egotism has been untied.
He is inside all, and outside of all; He is untouched by love or hate.
Slave Nanak has entered the Sanctuary of the Lord of the Universe; the Beloved Lord is the Support of the mind. ||3||
I searched and searched, and found the immovable, unchanging home of the Lord.
I have seen that everything is transitory and perishable, and so I have linked my consciousness to the Lotus Feet of the Lord.
God is eternal and unchanging, and I am just His hand-maiden; He does not die, or come and go in reincarnation.
He is overflowing with Dharmic faith, wealth and success; He fulfills the desires of the mind.
The Vedas and the Simritees sing the Praises of the Creator, while the Siddhas, seekers and silent sages meditate on Him.
Nanak has entered the Sanctuary of his Lord and Master, the treasure of mercy; by great good fortune, he sings the Praises of the Lord, Har, Har. ||4||1||11||
Leave feedback about this