Amrit wele da mukhwakh shri Harmandar sahib amritsar sahib ji, Ang-875, 29-February-2024
ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਮੁਕੰਦ ਮੁਕੰਦ ਜਪਹੁ ਸੰਸਾਰ ॥ ਬਿਨੁ ਮੁਕੰਦ ਤਨੁ ਹੋਇ ਅਉਹਾਰ ॥ ਸੋਈ ਮੁਕੰਦੁ ਮੁਕਤਿ ਕਾ ਦਾਤਾ ॥ ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥ ਜੀਵਤ ਮੁਕੰਦੇ ਮਰਤ ਮੁਕੰਦੇ ॥ ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥ ਜਪਿ ਮੁਕੰਦ ਮਸਤਕਿ ਨੀਸਾਨੰ ॥ ਸੇਵ ਮੁਕੰਦ ਕਰੈ ਬੈਰਾਗੀ ॥ ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥ ਏਕੁ ਮੁਕੰਦੁ ਕਰੈ ਉਪਕਾਰੁ ॥ ਹਮਰਾ ਕਹਾ ਕਰੈ ਸੰਸਾਰੁ ॥ ਮੇਟੀ ਜਾਤਿ ਹੂਏ ਦਰਬਾਰਿ ॥ ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥ ਉਪਜਿਓ ਗਿਆਨੁ ਹੂਆ ਪਰਗਾਸ ॥ ਕਰਿ ਕਿਰਪਾ ਲੀਨੇ ਕੀਟ ਦਾਸ ॥ ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥ ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥ {ਪੰਨਾ 875}
ਪਦਅਰਥ: ਮੁਕੰਦ = {Skt. मुकुन्द = मुकुं ददाति इति = One who gives salvation} ਮੁਕਤੀ = ਦਾਤਾ ਪ੍ਰਭੂ। ਸੰਸਾਰ = ਹੇ ਸੰਸਾਰ! ਹੇ ਲੋਕੋ! ਅਉਹਾਰ = {Skt. अवहार्य = to be taken away} ਨਾਸਵੰਤ (ਭਾਵ, ਵਿਅਰਥ ਜਾਣ ਵਾਲਾ) ।੧।
ਜੀਵਤ = ਜੀਊਂਦਿਆਂ, ਸਾਰੀ ਉਮਰ। ਮਰਤ = ਮਰਨ ਵੇਲੇ ਭੀ। ਤਾ ਕੇ = ਉਸ ਮੁਕੰਦ ਦੇ।੧।ਰਹਾਉ।
ਪ੍ਰਾਨੰ = ਜਿੰਦ, ਆਸਰਾ। ਮਸਤਕਿ = ਮੱਥੇ ਉੱਤੇ। ਨੀਸਾਨੰ = ਨਿਸ਼ਾਨ, ਨੂਰ। ਸੇਵ ਮੁਕੰਦ = ਮੁਕੰਦ ਦੀ ਸੇਵਾ। ਬੈਰਾਗੀ = ਵੈਰਾਗਵਾਨ। ਦੁਰਬਲ = ਕਮਜ਼ੋਰ ਨੂੰ, ਨਿਰਧਨ ਨੂੰ। ਲਾਧੀ = (ਮੈਨੂੰ) ਲੱਭਾ।੨।
ਉਪਕਾਰੁ = ਮਿਹਰ, ਭਲਾਈ। ਕਹਾ ਕਰੈ = ਕੁਝ ਵਿਗਾੜ ਨਹੀਂ ਸਕਦਾ। ਦਰਬਾਰਿ = ਦਰਬਾਰੀ, ਪ੍ਰਭੂ ਦੀ ਹਜ਼ੂਰੀ ਵਿਚ ਵੱਸਣ ਵਾਲੇ। ਜੋਗ ਜੁਗ = ਜੁਗਾਂ ਜੁਗਾਂ ਵਿਚ। ਤਾਰਿ = ਤਾਰਨਹਾਰ।੩।
ਪਰਗਾਸ = ਚਾਨਣ। ਕੀਟ = ਕੀੜੇ, ਨਿਮਾਣੇ। ਚੂਕੀ = ਮੁੱਕ ਗਈ। ਤਾਹੂ ਕੀ = ਉਸ ਮੁਕੰਦ ਦੀ ਹੀ। ਜਪਿ = ਜਪੀਂ, ਮੈਂ ਜਪਦਾ ਹਾਂ।੪।
ਅਰਥ: ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੂੰ ਸਦਾ ਹੀ ਅਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹ ਜਿਊਂਦਾ ਭੀ ਪ੍ਰਭੂ ਨੂੰ ਸਿਮਰਦਾ ਹੈ ਤੇ ਮਰਦਾ ਭੀ ਉਸੇ ਨੂੰ ਯਾਦ ਕਰਦਾ ਹੈ (ਸਾਰੀ ਉਮਰ ਹੀ ਪ੍ਰਭੂ ਨੂੰ ਚੇਤੇ ਰੱਖਦਾ ਹੈ) ।੧।ਰਹਾਉ।
ਹੇ ਲੋਕੋ! ਮੁਕਤੀ-ਦਾਤੇ ਪ੍ਰਭੂ ਨੂੰ ਸਦਾ ਸਿਮਰੋ, ਉਸ ਦੇ ਸਿਮਰਨ ਤੋਂ ਬਿਨਾ ਇਹ ਸਰੀਰ ਵਿਅਰਥ ਹੀ ਚਲਾ ਜਾਂਦਾ ਹੈ। ਮੇਰਾ ਤਾਂ ਮਾਂ ਪਿਉ ਹੀ ਉਹ ਪ੍ਰਭੂ ਹੈ, ਉਹੀ ਦੁਨੀਆ ਦੇ ਬੰਧਨਾਂ ਤੋਂ ਮੇਰੀ ਰਾਖੀ ਕਰ ਸਕਦਾ ਹੈ।੧।
ਪ੍ਰਭੂ ਦਾ ਸਿਮਰਨ ਮੇਰੀ ਜਿੰਦ (ਦਾ ਆਸਰਾ ਬਣ ਗਿਆ) ਹੈ, ਪ੍ਰਭੂ ਨੂੰ ਸਿਮਰ ਕੇ ਮੇਰੇ ਮੱਥੇ ਉੱਤੇ ਭਾਗ ਜਾਗ ਪਏ ਹਨ; ਪ੍ਰਭੂ ਦੀ ਭਗਤੀ (ਮਨੁੱਖ ਨੂੰ) ਵੈਰਾਗਵਾਨ ਕਰ ਦੇਂਦੀ ਹੈ, ਮੈਨੂੰ ਗ਼ਰੀਬ ਨੂੰ ਪ੍ਰਭੂ ਦਾ ਨਾਮ ਹੀ ਧਨ ਲੱਭ ਪਿਆ ਹੈ।੨।
ਜੇ ਇੱਕ ਪਰਮਾਤਮਾ ਮੇਰੇ ਉੱਤੇ ਮਿਹਰ ਕਰੇ, ਤਾਂ (ਮੈਨੂੰ ਚਮਾਰ ਚਮਾਰ ਆਖਣ ਵਾਲੇ ਇਹ) ਲੋਕ ਮੇਰਾ ਕੁਝ ਭੀ ਵਿਗਾੜ ਨਹੀਂ ਸਕਦੇ। ਹੇ ਪ੍ਰਭੂ! ਤੇਰੀ ਭਗਤੀ ਨੇ) ਮੇਰੀ (ਨੀਵੀਂ) ਜਾਤ (ਵਾਲੀ ਢਹਿੰਦੀ ਕਲਾ ਮੇਰੇ ਅੰਦਰੋਂ) ਮਿਟਾ ਦਿੱਤੀ ਹੈ, ਕਿਉਂਕਿ ਮੈਂ ਸਦਾ ਤੇਰੇ ਦਰ ਤੇ ਹੁਣ ਰਹਿੰਦਾ ਹਾਂ; ਤੂੰ ਹੀ ਸਦਾ ਮੈਨੂੰ (ਦੁਨੀਆ ਦੇ ਬੰਧਨਾਂ ਤੇ ਮੁਥਾਜੀਆਂ ਤੋਂ) ਪਾਰ ਲੰਘਾਉਣ ਵਾਲਾ ਹੈਂ।੩।
(ਪ੍ਰਭੂ ਦੀ ਬੰਦਗੀ ਨਾਲ ਮੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ, ਚਾਨਣ ਹੋ ਗਿਆ ਹੈ। ਮਿਹਰ ਕਰ ਕੇ ਮੈਨੂੰ ਨਿਮਾਣੇ ਦਾਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ। ਹੇ ਰਵਿਦਾਸ! ਆਖ-ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ, ਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ, ਨਿੱਤ ਪ੍ਰਭੂ ਦੀ ਹੀ ਭਗਤੀ ਕਰਦਾ ਹਾਂ।੪।੧।
ਸ਼ਬਦ ਦਾ ਭਾਵ: ਪਰਮਾਤਮਾ ਦਾ ਸਿਮਰਨ ਕਰਿਆ ਕਰੋ। ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ, ਤ੍ਰਿਸ਼ਨਾ ਮੁਕਾ ਦੇਂਦਾ ਹੈ।
रागु गोंड बाणी रविदास जीउ की घरु २ ੴ सतिगुर प्रसादि ॥ मुकंद मुकंद जपहु संसार ॥ बिनु मुकंद तनु होइ अउहार ॥ सोई मुकंदु मुकति का दाता ॥ सोई मुकंदु हमरा पित माता ॥१॥ जीवत मुकंदे मरत मुकंदे ॥ ता के सेवक कउ सदा अनंदे ॥१॥ रहाउ ॥ मुकंद मुकंद हमारे प्रानं ॥ जपि मुकंद मसतकि नीसानं ॥ सेव मुकंद करै बैरागी ॥ सोई मुकंदु दुरबल धनु लाधी ॥२॥ एकु मुकंदु करै उपकारु ॥ हमरा कहा करै संसारु ॥ मेटी जाति हूए दरबारि ॥ तुही मुकंद जोग जुग तारि ॥३॥ उपजिओ गिआनु हूआ परगास ॥ करि किरपा लीने कीट दास ॥ कहु रविदास अब त्रिसना चूकी ॥ जपि मुकंद सेवा ताहू की ॥४॥१॥ {पन्ना 875}
पद्अर्थ: मुकंद = (संस्कृत: मुकुन्द मुकुं ददाति इति = One who gives salvation) मुक्ति दाता प्रभू। संसार = हे संसार! हे लोगो! अउहार = (संस्कृत: अवहार्य = to be taken away) नाशवंत (भाव, व्यर्थ जाने वाला)।1।
जीवत = जीते हुए, सारी उम्र। मरत = मरने के वक्त भी । ता के = उस मुकंद के।1। रहाउ।
प्रानं = जिंद, आसरा। मसतकि = माथे पर। नीसानं = निशान, नूर। सेव मुकंद = मुकंद की सेवा। बैरागी = वैरागवान। दुरबल = कमजोर को, निर्धन को। लाधी = (मुझे) मिल गई।2।
उपकारु = मेहर, भलाई। कहा करै = कुछ बिगाड़ नहीं सकता। दरबारि = दरबारी, प्रभू की हजूरी में बसने वाले। जोग जुग = जुगों जुगों में। तारि = तारनहार।3।
परगास = प्रकाश। कीट = कीड़े, निमाणे। चूकी = समाप्त हो गई। ताहू की = उस मुकंद की ही। जपि = जपूँ, मैं जपता हूँ।4।
अर्थ: माया के बँधनों से मुक्ति देने वाले प्रभू की बंदगी करने वाले को सदा ही आनंद बना रहता है, क्योंकि वह जीवित ही प्रभू को सिमरता है और मरते हुए भी उसी को याद करता है (सारी उम्र ही प्रभू को याद रखता है)।1। रहाउ।
हे लोगो! मुक्ति दाते प्रभू को हमेशा सिमरते रहो, उसके सिमरन के बिना ये शरीर व्यर्थ ही चला जाता है। मेरा तो माता-पिता ही वह प्रभू ही है, वही दुनिया के बँधनों से मेरी रक्षा कर सकता है।1।
प्रभू का सिमरन मेरे प्राणों (का आसरा बन गए) हैं, प्रभू को सिमर के मेरे माथे के भाग्य जाग उठे हैं; प्रभू की भगती (मनुष्य को) वैरागवान कर देती है, मुझ गरीब को प्रभू का नाम ही धन प्राप्त हो गया है।2।
यदि एक परमात्मा मुझ पर मेहर करे, तो (मुझे चमार-चमार कहने वाले ये) लोग मेरा कुछ भी बिगाड़ नहीं सकते। हे प्रभू! (तेरी भक्ति ने) मेरी (नीच) जाति (वाली आत्मिक हीनता भरी अवस्था को मेरे अंदर से) मिटा दिया है, क्योंकि मैं सदा तेरे दर पर रहता हूँ; तू ही सदा मुझे (दुनिया के बँधनों व मजबूरियों, मुथाजियों से) पार लंघाने वाला है।3।
(प्रभू की बँदगी से मेरे अंदर) आत्मिक जीवन की सूझ पैदा हो गई है, प्रकाश हो गया है। मेहर करके मुझ निमाने दास को प्रभू ने अपना बना लिया है। हे रविदास! कह- अब मेरी तृष्णा खत्म हो गई है, मैं अब प्रभू को सिमरता हूँ, नित्य प्रभू की ही भक्ति करता हूँ।4।1।
शबद का भाव: परमात्मा का सिमरन किया करो। सिमरन नीचों को ऊँचा बना देता है, तृष्णा समाप्त कर देता है।
Raag Gond, The Word Of Ravi Daas Jee, Second House:
One Universal Creator God. By The Grace Of The True Guru:
Meditate on the Lord Mukanday, the Liberator, O people of the world.
Without Mukanday, the body shall be reduced to ashes.
Mukanday is the Giver of liberation.
Mukanday is my father and mother. ||1||
Meditate on Mukanday in life, and meditate on Mukanday in death.
His servant is blissful forever. ||1||Pause||
The Lord, Mukanday, is my breath of life.
Meditating on Mukanday, one’s forehead will bear the Lord’s insignia of approval.
The renunciate serves Mukanday.
Mukanday is the wealth of the poor and forlorn. ||2||
When the One Liberator does me a favor,
then what can the world do to me?
Erasing my social status, I have entered His Court.
You, Mukanday, are potent throughout the four ages. ||3||
Spiritual wisdom has welled up, and I have been enlightened.
In His Mercy, the Lord has made this worm His slave.
Says Ravi Daas, now my thirst is quenched;
I meditate on Mukanday the Liberator, and I serve Him. ||4||1||