🙏🌹🙏🌹🙏🌹
🌹Please cover your head & Remove your shoes before reading Hukamnama sahib Ji🌹
Amrit wele da mukhwakh shri Harmandar sahib amritsar sahib ji, Ang-877,
29-August-2024
ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ
ਰਾਮਕਲੀ ਮਹਲਾ ੧ ॥ ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖੁ ਜਾਗੈ ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥ ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥ ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥ {ਪੰਨਾ 877}
ਪਦਅਰਥ: ਨੋਟ:ਜੋਗੀ ਗ੍ਰਿਹਸਤੀ ਦੇ ਦਰ ਤੇ ਜਾ ਕੇ ਸਦਾਅ ਕਰਦਾ ਹੈ, ਫਿਰ ਸਿੰਙੀ ਵਜਾਂਦਾ ਹੈ ਤੇ ਝੋਲੀ ਵਿਚ ਭਿੱਛਿਆ ਪਵਾ ਲੈਂਦਾ ਹੈ।
ਸੁਰਤਿ = ਪ੍ਰਭੂ = ਚਰਨਾਂ ਵਿਚ ਧਿਆਨ। ਸਬਦੁ = ਸੱਦ, ਸਦਾਅ, ਜੋਗੀ ਵਾਲੀ ਸਦਾਅ। ਸਾਖੀ = ਸਾਖੀ ਹੋਣਾ, ਪਰਮਾਤਮਾ ਦਾ ਸਾਖਿਆਤ ਦਰਸ਼ਨ ਕਰਨਾ। ਸਿੰਙੀ = ਸਿੰਙ ਦਾ ਵਾਜਾ ਜੋ ਜੋਗੀ ਵਜਾਂਦਾ ਹੈ। ਲੋਕੁ ਸੁਣੇ = (ਜੋ ਪ੍ਰਭੂ) ਸਾਰੇ ਜਗਤ ਨੂੰ ਸੁਣਦਾ ਹੈ, ਜੋ ਪ੍ਰਭੂ ਸਾਰੇ ਜਗਤ ਦੀ ਸਦਾਅ ਸੁਣਦਾ ਹੈ। ਪਤੁ = ਪਾਤ੍ਰ, ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ। ਕੈ ਤਾਈ = ਵਾਸਤੇ। ਭੀਖਿਆ = ਭਿੱਛਿਆ।੧।
ਬਾਬਾ = ਹੇ ਜੋਗੀ! ਜਿਨਿ = ਜਿਸ (ਗੋਰਖ) ਨੇ। ਗੋਇ = ਸ੍ਰਿਸ਼ਟੀ, ਧਰਤੀ। ਉਠਾਲੀ = ਪੈਦਾ ਕੀਤੀ ਹੈ। ਕਰਤੇ = ਪੈਦਾ ਕਰਦੇ ਨੂੰ। ਬਾਰ = ਦੇਰ, ਚਿਰ।੧।ਰਹਾਉ।
ਪਾਣੀ ਪਵਣਿ = ਪਾਣੀ ਤੇ ਪਵਣ (ਆਦਿਕ ਤੱਤਾਂ ਦੇ ਸਮੁਦਾਇ) ਵਿਚ। ਬੰਧਿ = ਬੰਨ੍ਹ ਕੇ। ਪ੍ਰਾਣ = ਜਿੰਦਾਂ। ਮੁਖਿ = ਮੁਖੀ। ਦੀਏ = ਦੀਵੇ। ਮਰਣ ਜੀਵਣ ਕਉ = ਵੱਸਣ ਲਈ। ਏਤੇ = ਇਤਨੇ, ਇਹ ਸਾਰੇ।੨।
ਸਿਧ = (ਜੋਗ = ਸਾਧਨਾਂ ਵਿਚ) ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਜੰਗਮ = ਸ਼ੈਵਮਤ ਦੇ ਜੋਗੀ ਜੋ ਸਿਰ ਉਤੇ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤ ਦਾ ਚੰਦ੍ਰਮਾ ਪਹਿਨਦੇ ਹਨ ਤੇ ਕੰਨਾਂ ਵਿਚ ਮੁੰਦ੍ਰਾਂ ਦੀ ਥਾਂ ਪਿੱਤਲ ਦੇ ਫੁੱਲ ਮੋਰ ਦੇ ਖੰਭਾਂ ਨਾਲ ਸਜਾ ਕੇ ਪਾਂਦੇ ਹਨ। ਬਹੁਤੇਰੇ = ਅਨੇਕਾਂ। ਤਿਨ = ਉਹਨਾਂ ਨੂੰ। ਮਿਲਾ = ਮੈਂ ਮਿਲਾਂ। ਕੀਰਤਿ = ਸਿਫ਼ਤਿ-ਸਾਲਾਹ। ਆਖਾ = ਮੈਂ ਆਖਾਂ।੩।
ਰਹੈ– ਟਿਕਿਆ ਰਹਿੰਦਾ ਹੈ, ਗਲਦਾ ਨਹੀਂ। ਘ੍ਰਿਤ = ਘਿਉ। ਸੰਗੇ = ਨਾਲ। ਐਸੇ = ਇਸ ਤਰ੍ਹਾਂ। ਕਿਆ ਕਰੈ = ਕੁਝ ਵਿਗਾੜ ਨਹੀਂ ਸਕਦਾ।੪।
ਅਰਥ: ਹੇ ਜੋਗੀ! ਮੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ। (ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ।੧।ਰਹਾਉ।
(ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤਿ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ। (ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ।੧।
(ਜਿਸ ਪਰਮਾਤਮਾ ਨੇ) ਪਾਣੀ ਪਉਣ (ਆਦਿਕ ਤੱਤਾਂ) ਵਿਚ (ਜੀਵਾਂ ਦੇ) ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦ੍ਰਮਾ ਮੁਖੀ ਦੀਵੇ ਬਣਾਏ ਹਨ, ਵੱਸਣ ਵਾਸਤੇ (ਜੀਵਾਂ ਨੂੰ) ਧਰਤੀ ਦਿੱਤੀ ਹੈ (ਜੀਵਾਂ ਨੇ ਉਸ ਨੂੰ ਭੁਲਾ ਕੇ ਉਸ ਦੇ) ਇਤਨੇ ਉਪਕਾਰ ਵਿਸਾਰ ਦਿੱਤੇ ਹਨ।੨।
ਜਗਤ ਵਿਚ ਅਨੇਕਾਂ ਜੰਗਮ ਜੋਗੀ ਪੀਰ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿਚ ਆਉਂਦੇ ਹਨ, ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ (ਉਹਨਾਂ ਨਾਲ ਮਿਲ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਾਂਗਾ (ਮੇਰਾ ਜੀਵਨ-ਨਿਸ਼ਾਨਾ ਇਹੀ ਹੈ) ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ।੩।
ਜਿਵੇਂ ਲੂਣ ਘਿਉ ਵਿਚ ਪਿਆ ਗਲਦਾ ਨਹੀਂ, ਜਿਵੇਂ ਕਾਗ਼ਜ਼ ਘਿਉ ਵਿਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿਚ ਰਿਹਾਂ ਕੁਮਲਾਂਦਾ ਨਹੀਂ, ਇਸੇ ਤਰ੍ਹਾਂ, ਹੇ ਦਾਸ ਨਾਨਕ! ਭਗਤ ਜਨ ਪਰਮਾਤਮਾ ਦੇ ਚਰਨਾਂ ਵਿਚ ਮਿਲੇ ਰਹਿੰਦੇ ਹਨ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ।੪।੪।
रामकली महला १ ॥ सुरति सबदु साखी मेरी सिंङी बाजै लोकु सुणे ॥ पतु झोली मंगण कै ताई भीखिआ नामु पड़े ॥१॥ बाबा गोरखु जागै ॥ गोरखु सो जिनि गोइ उठाली करते बार न लागै ॥१॥ रहाउ ॥ पाणी प्राण पवणि बंधि राखे चंदु सूरजु मुखि दीए ॥ मरण जीवण कउ धरती दीनी एते गुण विसरे ॥२॥ सिध साधिक अरु जोगी जंगम पीर पुरस बहुतेरे ॥ जे तिन मिला त कीरति आखा ता मनु सेव करे ॥३॥ कागदु लूणु रहै घ्रित संगे पाणी कमलु रहै ॥ ऐसे भगत मिलहि जन नानक तिन जमु किआ करै ॥४॥४॥ {पन्ना 877}
पद्अर्थ:
नोट: जोगी गृहस्ती के दर पर जाकर आवाज मारता है, फिर सिंज्ञी बजाता है और झोली में भिक्षा डलवा लेता है।
सुरति = प्रभू चरणों में ध्यान। सबदु = सदाअ, आवाज, जोगी वाली सदाअ। साखी = साक्षी होना, परमात्मा के साक्षात दर्शन करना। सिंङी = सींग का बाजा जो जोगी बजाता है। लोकु सुणे = (जो प्रभू) सारे जगत की सुनता है, जो प्रभू सारे जगत की सदाअ सुनता है। पतु = पात्र, अपने आप को योग पात्र बनाना। कै ताई = वास्ते। भीखिआ = भिक्षा।1।
बाबा = हे जोगी! जिनि = जिस (गोरख) ने। गोइ = सृष्टि, धरती। उठाली = पैदा की है। करते = पैदा करने वाले को। बार = देर।1। रहाउ।
पाणी पवणि = पानी और पवन (आदि तत्वों के समुदाय) में। बंधि = बाँध के। प्राण = जिंद, जीवात्मा। मुखि = मुखी। दीऐ = दीपक। मरण जीवण कउ = बसने के लिए। ऐते = इतने, ये सारे।2।
सिध = (योग साधना में) पहुँचे हुए जोगी। साधिक = साधना करने वाले। जंगम = शैवमत के जोगी जो सिर पर सांप की शक्ल की रस्सी और धातु का चंद्रमा पहनते हैं और कानों में मुंद्रा की जगह पीतल के फूल मोर के पंखों के साथ सजा के पहनते हैं। बहुतेरे = अनेकों। तिन = उनको। मिला = मैं मिलूँ। कीरति = सिफत सालाह। आखा = मैं कहूँ।3।
रहै = टिका रहता है, गलता नहीं। घ्रित = घी। संगे = साथ। अैसे = इस तरह। किआ करै = कुछ बिगाड़ नहीं सकता।4।
अर्थ: हे जोगी! (मैं भी गोरख का चेला हूँ, पर मेरा) गोरख (सदा जीता-) जागता है। (मेरा) गोरख वह है जिसने सृष्टि पैदा की है, और पैदा करते हुए समय नहीं लगता।1। रहाउ।
(जो प्रभू सारे) जगत को सुनता है (भाव, सारे जगत की सदाअ सुनता है) उसके चरणों में सुरति जोड़नी मेरी सदाअ है, उसको अपने अंदर साक्षात देखना (उसके दर पर) मेरी सिंगी बज रही है। (उसके दर से भिक्षा) मांगने के लिए अपने आप को योग्य पात्र बनाना, (ये) मैंने (कंधे पर) झोली डाली हुई है, ता कि मुझे नाम-भिक्षा मिल जाए।1।
(जिस परमात्मा ने) पानी-पवन (आदि तत्वों) में (जीवों के) प्राण टिका के रख दिए हैं, सूर्य और चंद्रमा मुखी दीए बनाए हैं, बसने के लिए (जीवों को) धरती दी है (जीवों ने उसको भुला के उसके) इतने उपकार बिसार दिए हैं।2।
जगत में अनेकों जंगम-जोगी पीर जोग-साधना में सिद्ध हुए जोगी और अन्य साधन करने वाले देखने में आते हैं, पर मैं तो यदि उन्हें मिलूँगा तो (उनसे मिलके) परमात्मा की सिफत-सालाह ही करूँगा (मेरा जीवन-उद्देश्य यही है) मेरा मन प्रभू का सिमरन ही करेगा।3।
जैसे नमक घी में पड़ा गलता नहीं, जैसे कागज़ घी में रखा गलता नहीं, जैसे कमल फूल पानी में रहने से कुम्हलाता नहीं, इसी तरह, हे दास नानक! भक्त जन परमात्मा के चरणों में मिले रहते हैं, यम उनका कुछ बिगाड़ नहीं सकता।4।4।
Raamkalee, First Mehl:
Awareness of the Shabad and the Teachings is my horn; the people hear the sound of its vibrations.
Honor is my begging-bowl, and the Naam, the Name of the Lord, is the charity I receive. ||1||
O Baba, Gorakh is the Lord of the Universe; He is always awake and aware.
He alone is Gorakh, who sustains the earth; He created it in an instant. ||1||Pause||
Binding together water and air, He infused the breath of life into the body, and made the lamps of the sun and the moon.
To die and to live, He gave us the earth, but we have forgotten these blessings. ||2||
There are so many Siddhas, seekers, Yogis, wandering pilgrims, spiritual teachers and good people.
If I meet them, I chant the Lord’s Praises, and then, my mind serves Him. ||3||
Paper and salt, protected by ghee, remain untouched by water, as the lotus remains unaffected in water.
Those who meet with such devotees, O servant Nanak – what can death do to them? ||4||4||