Amrit wele da mukhwakh shri Harmandar sahib amritsar sahib ji, Ang-887, 31-January-2024
ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ
ਰਾਮਕਲੀ ਮਹਲਾ ੫ ॥ ਤਨ ਤੇ ਛੁਟਕੀ ਅਪਨੀ ਧਾਰੀ ॥ ਪ੍ਰਭ ਕੀ ਆਗਿਆ ਲਗੀ ਪਿਆਰੀ ॥ ਜੋ ਕਿਛੁ ਕਰੈ ਸੁ ਮਨਿ ਮੇਰੈ ਮੀਠਾ ॥ ਤਾ ਇਹੁ ਅਚਰਜੁ ਨੈਨਹੁ ਡੀਠਾ ॥੧॥ ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ ॥ ਬੁਝਿ ਗਈ ਤ੍ਰਿਸਨ ਨਿਵਾਰੀ ਮਮਤਾ ਗੁਰਿ ਪੂਰੈ ਲੀਓ ਸਮਝਾਇ ॥੧॥ ਰਹਾਉ ॥ਕਰਿ ਕਿਰਪਾ ਰਾਖਿਓ ਗੁਰਿ ਸਰਨਾ ॥ ਗੁਰਿ ਪਕਰਾਏ ਹਰਿ ਕੇ ਚਰਨਾ ॥ ਬੀਸ ਬਿਸੁਏ ਜਾ ਮਨ ਠਹਰਾਨੇ ॥ ਗੁਰ ਪਾਰਬ੍ਰਹਮ ਏਕੈ ਹੀ ਜਾਨੇ ॥੨॥ ਜੋ ਜੋ ਕੀਨੋ ਹਮ ਤਿਸ ਕੇ ਦਾਸ ॥ ਪ੍ਰਭ ਮੇਰੇ ਕੋ ਸਗਲ ਨਿਵਾਸ ॥ ਨਾ ਕੋ ਦੂਤੁ ਨਹੀ ਬੈਰਾਈ ॥ ਗਲਿ ਮਿਲਿ ਚਾਲੇ ਏਕੈ ਭਾਈ ॥੩॥ ਜਾ ਕਉ ਗੁਰਿ ਹਰਿ ਦੀਏ ਸੂਖਾ ॥ ਤਾ ਕਉ ਬਹੁਰਿ ਨ ਲਾਗਹਿ ਦੂਖਾ ॥ ਆਪੇ ਆਪਿ ਸਰਬ ਪ੍ਰਤਿਪਾਲ ॥ ਨਾਨਕ ਰਾਤਉ ਰੰਗਿ ਗੋਪਾਲ ॥੪॥੫॥੧੬॥ {ਪੰਨਾ 887}
ਪਦਅਰਥ: ਤੇ = ਤੋਂ। ਤਨ ਤੇ = ਸਰੀਰ ਵਿਚੋਂ। ਛੁਟਕੀ = ਮੁੱਕ ਗਈ। ਧਾਰੀ = ਮਿਥੀ ਹੋਈ। ਅਪਨੀ ਧਾਰੀ = ਇਹ ਮਿਥ ਕਿ ਇਹ ਸਰੀਰ ਮੇਰਾ ਬਣਿਆ ਰਹੇਗਾ। ਆਗਿਆ = ਰਜ਼ਾ। ਕਰੈ = ਕਰਦਾ ਹੈ। ਮਨਿ ਮੇਰੈ = ਮੇਰੇ ਮਨ ਵਿਚ। ਤਾਂ = ਤਦੋਂ। ਨੈਨਹੁ = ਅੱਖਾਂ ਨਾਲ, ਪਰਤੱਖ।੧।
ਮੋਹਿ = ਮੈਂ। ਰੇ = ਹੇ ਭਾਈ! ਬਲਾਇ = ਚੰਬੜੀ ਹੋਈ ਬਿਪਤਾ। ਤ੍ਰਿਸਨ = ਮਾਇਆ ਦੇ ਲਾਲਚ ਦੀ ਅੱਗ। ਨਿਵਾਰੀ = ਦੂਰ ਕਰ ਦਿੱਤੀ ਹੈ। ਮਮਤਾ = ਅਪਣੱਤ, ਮਾਇਆ ਦਾ ਮੋਹ। ਗੁਰਿ ਪੂਰੈ = ਪੂਰੇ ਗੁਰੂ ਨੇ।੧।ਰਹਾਉ।
ਕਰਿ = ਕਰ ਕੇ। ਗੁਰਿ = ਗੁਰੂ ਨੇ। ਬੀਸ ਬਿਸੁਏ = ਵੀਹ ਵਿਸਵੇ, ਸੋਲਾਂ ਆਨੇ, ਪੂਰਨ ਤੌਰ ਤੇ।੨।
ਜੋ ਜੋ = ਜੇਹੜਾ ਜੇਹੜਾ ਪ੍ਰਾਣੀ। ਤਿਸ ਕੇ = {ਲਫ਼ਜ਼ ‘ਤਿਸੁ ਦਾ ੁ ਸੰਬੰਧਕ ‘ਕੇ’ ਦੇ ਕਾਰਨ ਉੱਡ ਗਿਆ ਹੈ}। ਸਗਲ = ਸਾਰੇ ਜੀਵਾਂ ਵਿਚ। ਦੂਤੁ = ਦੋਖੀ, ਦੁਸ਼ਮਨ। ਬੈਰਾਈ = ਵੈਰੀ। ਗਲਿ = ਗਲ ਨਾਲ। ਮਿਲਿ = ਮਿਲ ਕੇ।੩।
ਜਾ ਕਉ = ਜਿਸ (ਮਨੁੱਖ) ਨੂੰ। ਬਹੁਰਿ = ਮੁੜ। ਰਾਤਉ = ਰੱਤਾ ਹੋਇਆ {ਅੱਨ ਪੁਰਖ, ਇਕ-ਵਚਨ}। ਰੰਗਿ = ਰੰਗ ਵਿਚ।੪।
ਅਰਥ: ਹੇ ਭਾਈ! ਹੁਣ ਮੈਂ (ਆਤਮਕ ਜੀਵਨ ਦੀ ਮਰਯਾਦਾ) ਸਮਝ ਲਈ ਹੈ, ਮੇਰੇ ਅੰਦਰੋਂ (ਚਿਰਾਂ ਦੀ ਚੰਬੜੀ ਹੋਈ ਮਮਤਾ ਦੀ) ਡੈਣ ਨਿਕਲ ਗਈ ਹੈ। ਪੂਰੇ ਗੁਰੂ ਨੇ ਮੈਨੂੰ (ਜੀਵਨ ਦੀ) ਸੂਝ ਬਖ਼ਸ਼ ਦਿੱਤੀ ਹੈ। (ਮੇਰੇ ਅੰਦਰੋਂ) ਮਾਇਆ ਦੇ ਲਾਲਚ ਦੀ ਅੱਗ ਬੁੱਝ ਗਈ ਹੈ, ਗੁਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ।੧।ਰਹਾਉ।
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰੇ ਸਰੀਰ ਵਿਚੋਂ ਇਹ ਮਿੱਥ ਮੁੱਕ ਗਈ ਹੈ ਕਿ ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ। ਹੁਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ। ਜੋ ਕੁਝ ਪਰਮਾਤਮਾ ਕਰਦਾ ਹੈ, ਉਹ (ਹੁਣ) ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ। (ਇਸ ਆਤਮਕ ਤਬਦੀਲੀ ਦਾ) ਇਹ ਅਚਰਜ ਤਮਾਸ਼ਾ ਮੈਂ ਪਰਤੱਖ ਵੇਖ ਲਿਆ ਹੈ।੧।
(ਹੇ ਭਾਈ! ਗੁਰੂ ਨੇ ਮੇਹਰ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖਿਆ ਹੋਇਆ ਹੈ। ਗੁਰੂ ਨੇ ਪ੍ਰਭੂ ਦੇ ਚਰਨ ਫੜਾ ਦਿੱਤੇ ਹਨ। ਹੁਣ ਜਦੋਂ ਮੇਰਾ ਮਨ ਪੂਰੇ ਤੌਰ ਤੇ ਠਹਿਰ ਗਿਆ ਹੈ, (ਟਿਕ ਗਿਆ ਹੈ) , ਮੈਨੂੰ ਗੁਰੂ ਅਤੇ ਪਰਮਾਤਮਾ ਇੱਕ-ਰੂਪ ਦਿੱਸ ਰਹੇ ਹਨ।੨।
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਸਾਰੇ ਹੀ ਜੀਵਾਂ ਵਿਚ ਮੇਰੇ ਪਰਮਾਤਮਾ ਦਾ ਨਿਵਾਸ ਹੈ, (ਇਸ ਵਾਸਤੇ) ਜੇਹੜਾ ਜੇਹੜਾ ਜੀਵ ਪਰਮਾਤਮਾ ਨੇ ਪੈਦਾ ਕੀਤਾ ਹੈ ਮੈਂ ਹਰੇਕ ਦਾ ਸੇਵਕ ਬਣ ਗਿਆ ਹਾਂ। ਮੈਨੂੰ ਕੋਈ ਭੀ ਜੀਵ ਆਪਣਾ ਦੁਸ਼ਮਨ ਵੈਰੀ ਨਹੀਂ ਦਿੱਸਦਾ। ਹੁਣ ਮੈਂ ਸਭਨਾਂ ਦੇ ਗਲ ਨਾਲ ਮਿਲ ਕੇ ਤੁਰਦਾ ਹਾਂ (ਜਿਵੇਂ ਅਸੀ) ਇੱਕੋ ਪਿਤਾ (ਦੇ ਪੁੱਤਰ) ਭਰਾ ਹਾਂ।੩।
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਪ੍ਰਭੂ ਨੇ (ਇਹ) ਸੁਖ ਦੇ ਦਿੱਤੇ, ਉਸ ਉੱਤੇ ਦੁੱਖ ਮੁੜ ਆਪਣਾ ਜ਼ੋਰ ਨਹੀਂ ਪਾ ਸਕਦੇ। (ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਆਪ ਹੀ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ। ਉਹ ਮਨੁੱਖ ਸ੍ਰਿਸ਼ਟੀ ਦੇ ਰੱਖਿਅਕ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।੪।੫।੧੬।
रामकली महला ५ ॥ तन ते छुटकी अपनी धारी ॥ प्रभ की आगिआ लगी पिआरी ॥ जो किछु करै सु मनि मेरै मीठा ॥ ता इहु अचरजु नैनहु डीठा ॥१॥ अब मोहि जानी रे मेरी गई बलाइ ॥ बुझि गई त्रिसन निवारी ममता गुरि पूरै लीओ समझाइ ॥१॥ रहाउ ॥ करि किरपा राखिओ गुरि सरना ॥ गुरि पकराए हरि के चरना ॥ बीस बिसुए जा मन ठहराने ॥ गुर पारब्रहम एकै ही जाने ॥२॥ जो जो कीनो हम तिस के दास ॥ प्रभ मेरे को सगल निवास ॥ ना को दूतु नही बैराई ॥ गलि मिलि चाले एकै भाई ॥३॥ जा कउ गुरि हरि दीए सूखा ॥ ता कउ बहुरि न लागहि दूखा ॥ आपे आपि सरब प्रतिपाल ॥ नानक रातउ रंगि गोपाल ॥४॥५॥१६॥ {पन्ना 887}
पद्अर्थ: ते = से। तन ते = शरीर में से। छुटकी = खत्म हो गई। धारी = धार ली। अपनी धारी = ये मान लिया कि ये शरीर मेरा बना रहेगा। आगिआ = आज्ञा, रजा। करै = करता है। मनि मेरै = मेरे मन में। तां = तब। नैनहु = आँखों से, प्रत्यक्ष।1।
मोहि = मैं। रे = हे भाई! बलाइ = (बलाय) चिपकी हुई बिपता। त्रिसन = माया की लालच की आग। निवारी = दूर कर दी है। ममता = अपनत्व, माया का मोह। गुरि पूरै = पूरे गुरू ने।1। रहाउ।
करि = करके। गुरि = गुरू ने। बीस बिसुऐ = बीस बिसवे, सोलह आने, पूरी तौर पर।2।
जो जो = जो जो प्राणी। सगल = सारे जीवों में। दूतु = दोखी, दुश्मन। बैराई = वैरी। गलि = गले से। मिलि = मिल के।3।
तिस के: ‘तिसु’ की ‘ु’ मात्रा संबंधक ‘को’ के कारण हटा दी गई है।
जा कउ = जिस (मनुष्य) को। बहुरि = दोबारा। रातउ = रंगा हुआ (अन्न पुरख एक वचन)। रंगि = रंग में।4।
अर्थ: हे भाई! अब मैंने (आत्मिक जीवन की मर्यादा) समझ ली है, मेरे अंदर से (चिरों से चिपकी हुई ममता की) डायन निकल गई है। पूरे गुरू ने मुझे (जीवन की) सूझ बख्श दी है। (मेरे अंदर से) माया के लालच की आग बुझ गई है, गुरू ने मेरा माया का मोह दूर कर दिया है।1। रहाउ।
(हे भाई! गुरू की किरपा से) मेरे शरीर में से ये भुलेखा समाप्त हो गया है कि ये शरीर मेरा है, ये शरीर मेरा है। अब मुझे परमात्मा की रजा मीठी लगने लग गई है। जो कुछ परमात्मा करता है, वह (अब) मेरे मन को मीठा लग रहा है। (इस आत्मिक तब्दीली का) ये आश्चर्यजनक तमाशा मैंने प्रत्यक्ष देख लिया है।1।
(हे भाई! गुरू ने मेहर करके मुझे अपनी शरण में रखा हुआ है। गुरू ने प्रभू के चरण पकड़ा दिए हैं। अब जब मेरा मन पूरे तौर पर ठहर गया है, (टिक गया है), मुझे गुरू और परमात्मा एक-रूप दिखाई दे रहे हैं।2।
(हे भाई! गुरू की किरपा से मुझे दिखाई दे गया है कि) सारे ही जीवों में मेरे परमात्मा का निवास है, (इसलिए) जो जो जीव परमात्मा ने पैदा किया है, मैं हरेक का सेवक बन गया हूँ। मुझे कोई भी जीव अपना वैरी दुश्मन नहीं दिखता। अब मैं सबके गले से मिलकर चलता हूँ (जैसे हम) एक ही पिता (के पुत्र) भाई हैं।3।
हे नानक! जिस मनुष्य को गुरू ने प्रभू ने (ये) सुख दे दिए, उस पर दुख दोबारा अपना जोर नहीं डाल सकते। (उसको ये दिखाई दे जाता है कि) परमात्मा स्वयं ही सबकी पालना करने वाला है। वह मनुष्य सृष्टि के रक्षक प्रभू के प्रेम-रंग में रंगा रहता है।4।5।16।
Raamkalee, Fifth Mehl:
My self-conceit has been eliminated from my body.
The Will of God is dear to me.
Whatever He does, seems sweet to my mind.
And then, these eyes behold the wondrous Lord. ||1||
Now, I have become wise and my demons are gone.
My thirst is quenched, and my attachment is dispelled. The Perfect Guru has instructed me. ||1||Pause||
In His Mercy, the Guru has kept me under His protection.
The Guru has attached me to the Lord’s Feet.
When the mind is totally held in check,
one sees the Guru and the Supreme Lord God as one and the same. ||2||
Whoever You have created, I am his slave.
My God dwells in all.
I have no enemies, no adversaries.
I walk arm in arm, like brothers, with all. ||3||
One whom the Guru, the Lord, blesses with peace,
does not suffer in pain any longer.
He Himself cherishes all.
Nanak is imbued with the love of the Lord of the World. ||4||5||16||