ਐਸ ਪੀ ਹੈਡ ਕੁਆਰਟਰ ਜੁਗਰਾਜ ਸਿੰਘ ਨੇ ਇੱਕ ਵਾਰ ਫਿਰ ਸੜਕ ਕਿਨਾਰੇ ਨਜਾਇਜ਼ ਕਬਜ਼ੇ ਕਰਨ ਵਾਲੇ ਅਤੇ ਦੁਕਾਨਾਂ ਅੱਗੇ ਰੇਹੜੀਆਂ ਲਗਵਾਉਣ ਵਾਲੇ ਦੁਕਾਨਦਾਰਾਂ ਤੇ ਸੜਕ ਕਿਨਾਰੇ ਨਜਾਇਜ਼ ਪਾਰਕਿੰਗ ਕਰਨ ਵਾਲਿਆਂ ਨੂੰ ਭਾਜੜਾਂ ਪਾ ਦਿੱਤੀਆਂ।
ਦੱਸ ਦੇਈਏ ਕਿ ਉਹਨਾਂ ਨੇ ਦੁਕਾਨਦਾਰਾਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਕਿ ਦੁਕਾਨਾਂ ਦੇ ਬਾਹਰ ਸਮਾਨ ਲਗਾ ਕੇ ਟਰੈਫਿਕ ਸਮੱਸਿਆ ਨੂੰ ਨਾ ਵਧਾਓ ਤੇ ਉੱਥੇ ਹੀ ਟਰੈਫਿਕ ਪੁਲਿਸ ਇੰਚਾਰਜ ਅਤੇ ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਨੂੰ ਵੀ ਸਖਤ ਹਿਦਾਇਤਾਂ ਦਿੱਤੀਆਂ ਕਿ ਇਹਨਾਂ ਦੁਕਾਨਦਾਰਾਂ ਦੇ ਖਿਲਾਫ ਆਪਣੀ ਕਾਰਵਾਈ ਲਗਾਤਾਰ ਜਾਰੀ ਰੱਖਣ।
ਜਾਣਕਾਰੀ ਅਨੁਸਾਰ ਦੇਰ ਸ਼ਾਮ ਐਸਪੀ ਹੈਡ ਕੁਆਰਟਰ ਜੁਗਰਾਜ ਸਿੰਘ ਹੰਨੁਮਾਨ ਚੋ ਤਿੱਬੜੀ ਰੋਡ ਵੱਲ ਨੂੰ ਨਿਕਲੇ। ਉਹਨਾਂ ਦੇ ਨਾਲ DSP ਕੁਲਵੰਤ ਸਿੰਘ ਮਾਨ ,ਥਾਣਾ ਸਿਟੀ ਮੁੱਖੀ ਗੁਰਮੀਤ ਸਿੰਘ ਅਤੇ ਟਰੈਫਿਕ ਇਨਚਾਰਜ ਸਤਨਾਮ ਸਿੰਘ ਵੀ ਸਨ।
ਇਸ ਦੌਰਾਨ ਕੁਝ ਜ ਦੁਕਾਨਦਾਰਾਂ ਦੇ ਦੁਕਾਨਾਂ ਦੇ ਬਾਹਰ ਲੱਗੇ ਬੋਰਡ ਅੰਦਰ ਕਰਵਾਏ ਗਏ ਅਤੇ ਕੁਝ ਦੁਕਾਨਦਾਰਾਂ ਦੇ ਬੋਰਡ ਜਬਤ ਵੀ ਕੀਤੇ ਗਏ। SP ਜੁਗਰਾਜ ਸਿੰਘ ਨੇ ਇਨੀ ਸਖਤੀ ਦਿਖਾਈ ਕਿ ਸੜਕ ਕਿਨਾਰੇ ਲੱਗੀ ਇੱਕ ਪੁਲਿਸ ਮੁਲਾਜ਼ਮ ਦੀ ਗੱਡੀ ਵੀ ਚੁੱਕ ਕੇ ਥਾਣੇ ਲੈ ਜਾਣ ਦੀ ਹਿਦਾਇਤ ਪੁਲਿਸ ਕਰਮਚਾਰੀਆਂ ਨੂੰ ਦਿੱਤੀ।
ਮੀਡਿਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਲਗਾਤਾਰ ਲੋਕਾਂ ਦੀਆਂ ਟਰੈਫਿਕ ਸਮੱਸਿਆ ਗੰਭੀਰ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆ ਹਨ ਅਤੇ ਦੇਖਣ ਵਿੱਚ ਆਇਆ ਹੈ ਕਿ ਇਸ ਦਾ ਵੱਡਾ ਕਾਰਨ ਦੁਕਾਨਦਾਰ ਹਨ ਜੋ ਅੱਧੀ ਸੜਕ ਮੱਲੀ ਬੈਠੇ ਹਨ ਅਤੇ ਕੁਝ ਇੱਕ ਨੇ ਸੜਕ ਕਿਨਾਰੇ ਰੇਹੜੀਆਂ ਵੀ ਲਗਵਾ ਲਈਆਂ ਹਨ ਪਰ ਹੁਣ ਇਹਨਾਂ ਦੇ ਖਿਲਾਫ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਨਿਯਮਾਂ ਦੀਆਂ ਉਲੰਘਣਾ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ।
Leave feedback about this