September 29, 2024
Hukumnama

Amrit wele da mukhwakh shri Harmandar sahib amritsar sahib ji, *Ang-963*, 23-May-2024

Amrit wele da mukhwakh shri Harmandar sahib amritsar sahib ji, *Ang-963*, 23-May-2024

ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ

ਸਲੋਕ ਮਃ ੫ ॥ ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥ ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥ ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥ ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ ॥ ਸੂਖ ਸਹਜ ਆਨਦੁ ਘਣਾ ਪ੍ਰਭ ਜਪਤਿਆ ਦੁਖੁ ਜਾਇ ॥ ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥੧॥ {ਪੰਨਾ 963}
ਪਦ ਅਰਥ: ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਰਾਹੀਂ। ਅਮਿਉ ਰਸੁ = ਅੰਮ੍ਰਿਤ ਦਾ ਸੁਆਦ। ਗੁਣ ਗਾਉ = ਸਿਫ਼ਤਿ-ਸਾਲਾਹ ਕਰੋ। ਸੁਆਉ = ਸੁਆਰਥ, ਮਨੋਰਥ। ਪਦਾਰਥੁ = ਕੀਮਤੀ ਚੀਜ਼। ਜਨਮੁ = ਮਨੁੱਖਾ ਜੀਵਨ। ਭਾਉ = ਪ੍ਰੇਮ, ਪਿਆਰ। ਸਹਜ = ਆਤਮਕ ਅਡੋਲਤਾ।
ਅਰਥ: ਪ੍ਰਭੂ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਅੰਮ੍ਰਿਤ ਦਾ ਸੁਆਦ ਦੇਣ ਵਾਲਾ ਹੈ; (ਹੇ ਭਾਈ!) ਸਤਿਗੁਰੂ ਦੀ ਅੰਮ੍ਰਿਤ ਵਸਾਣ ਵਾਲੀ ਬਾਣੀ ਦੀ ਰਾਹੀਂ ਇਸ ਪ੍ਰਭੂ-ਨਾਮ ਨੂੰ ਮਨ ਵਿਚ, ਸਰੀਰ ਵਿਚ, ਹਿਰਦੇ ਵਿਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੋ।
ਹੇ ਗੁਰ-ਸਿੱਖੋ! (ਸਿਫ਼ਤਿ-ਸਾਲਾਹ ਵਾਲਾ ਇਹ) ਉਪਦੇਸ਼ ਸੁਣੋ, ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ। ਮਨ ਵਿਚ (ਪ੍ਰਭੂ ਦਾ) ਪਿਆਰ ਟਿਕਾਓ, ਇਹ ਮਨੁੱਖਾ ਜੀਵਨ-ਰੂਪ ਕੀਮਤੀ ਦਾਤਿ ਸਫਲ ਹੋ ਜਾਇਗੀ।
ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ, ਸੁਖ, ਆਤਮਕ ਅਡੋਲਤਾ ਤੇ ਬੇਅੰਤ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਪ੍ਰਭੂ ਦਾ ਨਾਮ ਜਪਿਆਂ (ਇਸ ਲੋਕ ਵਿਚ) ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ।1।
ਮਃ ੫ ॥ ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ ॥ ਭਾਣੈ ਜਪ ਤਪ ਸੰਜਮੋ ਭਾਣੈ ਹੀ ਕਢਿ ਲੇਇ ॥ ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ ॥ ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ ॥ ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥ ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ ॥ ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ ॥ ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥੨॥ {ਪੰਨਾ 963}
ਪਦ ਅਰਥ: ਧਿਆਈਐ = ਸਿਮਰਨਾ ਚਾਹੀਦਾ ਹੈ। ਭਾਣੈ = ਆਪਣੀ ਰਜ਼ਾ ਵਿਚ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਲਿਆਉਣ ਦੀ ਕ੍ਰਿਆ। ਬਖਸ = ਬਖ਼ਸ਼ਸ਼। ਕਰਮ = ਮੇਹਰ। ਮਿਟੀ = ਸਰੀਰ। ਜੋਤਿ = ਜਿੰਦ। ਮਨਹਿ ਕਰੇਇ = ਰੋਕ ਦੇਂਦਾ ਹੈ। ਅਉਤਾਰੇ = ਉਤਰਦਾ ਹੈ, ਪਾਂਦਾ ਹੈ। ਧਾਰਣਿ = ਧਰਤੀ। ਧਰਣਿ ਪਰੇਇ = ਧਰਤੀ ਤੇ ਡਿੱਗਦਾ ਹੈ, ਨਾਸ ਹੁੰਦਾ ਹੈ। ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ।
ਅਰਥ: ਹੇ ਨਾਨਕ! ਪੂਰਾ ਗੁਰੂ (ਤਾਂ ਇਹ) ਮਤਿ ਦੇਂਦਾ ਹੈ ਕਿ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ; (ਪਰ ਉਂਞ) ਜਪ ਤਪ ਸੰਜਮ (ਆਦਿਕ ਕਰਮ-ਕਾਂਡ) ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਹੇ ਹਨ, ਰਜ਼ਾ ਅਨੁਸਾਰ ਹੀ ਪ੍ਰਭੂ (ਇਸ ਕਰਮ ਕਾਂਡ ਵਿਚੋਂ ਜੀਵਾਂ ਨੂੰ) ਕੱਢ ਲੈਂਦਾ ਹੈ।
ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ ਜੂਨਾਂ ਵਿਚ ਭਟਕਦਾ ਹੈ, ਰਜ਼ਾ ਵਿਚ ਹੀ ਪ੍ਰਭੂ (ਜੀਵ ਉਤੇ) ਬਖ਼ਸ਼ਸ਼ ਕਰਦਾ ਹੈ। ਉਸ ਦੀ ਰਜ਼ਾ ਵਿਚ ਹੀ (ਜੀਵ ਨੂੰ) ਦੁੱਖ ਸੁਖ ਭੋਗਣਾ ਪੈਂਦਾ ਹੈ, ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਜੀਵਾਂ ਉਤੇ) ਮੇਹਰ ਕਰਦਾ ਹੈ।
ਪ੍ਰਭੂ ਆਪਣੀ ਰਜ਼ਾ ਵਿਚ ਹੀ ਸਰੀਰ ਬਣਾ ਕੇ (ਉਸ ਵਿਚ) ਜਿੰਦ ਪਾ ਦੇਂਦਾ ਹੈ, ਰਜ਼ਾ ਵਿਚ ਹੀ ਜੀਵਾਂ ਨੂੰ ਭੋਗਾਂ ਵਲ ਪ੍ਰੇਰਦਾ ਹੈ ਤੇ ਰਜ਼ਾ ਅਨੁਸਾਰ ਹੀ ਭੋਗਾਂ ਵਲੋਂ ਰੋਕਦਾ ਹੈ।
ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਕਿਸੇ ਨੂੰ) ਨਰਕ ਵਿਚ ਤੇ (ਕਿਸੇ ਨੂੰ) ਸੁਰਗ ਵਿਚ ਪਾਂਦਾ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਦਾ ਨਾਸ ਹੋ ਜਾਂਦਾ ਹੈ। ਆਪਣੀ ਰਜ਼ਾ ਅਨੁਸਾਰ ਹੀ ਜਿਸ ਮਨੁੱਖ ਨੂੰ ਬੰਦਗੀ ਵਿਚ ਜੋੜਦਾ ਹੈ (ਉਹ ਮਨੁੱਖ ਬੰਦਗੀ ਕਰਦਾ ਹੈ, ਪਰ) ਹੇ ਨਾਨਕ! ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ ਵਿਰਲੇ ਹਨ।2।
ਪਉੜੀ ॥ ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ ਸੁਣੇ ॥ ਪਸੂ ਪਰੇਤ ਅਗਿਆਨ ਉਧਾਰੇ ਇਕ ਖਣੇ ॥ ਦਿਨਸੁ ਰੈਣਿ ਤੇਰਾ ਨਾਉ ਸਦਾ ਸਦ ਜਾਪੀਐ ॥ ਤ੍ਰਿਸਨਾ ਭੁਖ ਵਿਕਰਾਲ ਨਾਇ ਤੇਰੈ ਧ੍ਰਾਪੀਐ ॥ ਰੋਗੁ ਸੋਗੁ ਦੁਖੁ ਵੰਞੈ ਜਿਸੁ ਨਾਉ ਮਨਿ ਵਸੈ ॥ ਤਿਸਹਿ ਪਰਾਪਤਿ ਲਾਲੁ ਜੋ ਗੁਰ ਸਬਦੀ ਰਸੈ ॥ ਖੰਡ ਬ੍ਰਹਮੰਡ ਬੇਅੰਤ ਉਧਾਰਣਹਾਰਿਆ ॥ ਤੇਰੀ ਸੋਭਾ ਤੁਧੁ ਸਚੇ ਮੇਰੇ ਪਿਆਰਿਆ ॥੧੨॥ {ਪੰਨਾ 963}
ਪਦ ਅਰਥ: ਸੁਣਿ ਸੁਣੇ = ਸੁਣਿ ਸੁਣਿ, ਸੁਣ ਸੁਣ ਕੇ। ਹਉ ਜੀਵਾ = ਮੈਂ ਜੀਊਂਦਾ ਹਾਂ। ਖਣੇ = ਖਿਨ ਵਿਚ। ਰੈਣਿ = ਰਾਤ। ਵਿਕਰਾਲ = ਡਰਾਉਣੀ, ਭਿਆਨਕ। ਨਾਇ ਤੇਰੈ = ਤੇਰੇ ਨਾਮ ਦੀ ਰਾਹੀਂ। ਧ੍ਰਾਪੀਐ = ਰੱਜ ਜਾਂਦੀ ਹੈ। ਵੰਞੈ = ਦੂਰ ਹੋ ਜਾਂਦਾ ਹੈ। ਜਿਸੁ ਮਨਿ = ਜਿਸ ਦੇ ਮਨ ਵਿਚ। ਰਸੈ = ਰਸਦਾ ਹੈ, ਰਸ-ਸਹਿਤ ਹੁੰਦਾ ਹੈ। ਤੁਧੁ = ਤੈਨੂੰ (ਹੀ ਫਬਦੀ ਹੈ) । ਸਚਾ = ਸਦਾ ਕਾਇਮ ਰਹਿਣ ਵਾਲਾ। ਸਦ = ਸਦਾ। ਉਧਾਰਣਹਾਰਿਆ = ਹੇ ਤਾਰਨਹਾਰ!
ਅਰਥ: ਪ੍ਰਭੂ ਦੇ ਸੱਚੇ ਨਾਮ ਦੀਆਂ ਸਿਫ਼ਤਾਂ (ਕਰ ਕੇ ਤੇ) ਸੁਣ ਸੁਣ ਕੇ ਮੇਰੇ ਅੰਦਰ ਜਿੰਦ ਪੈਂਦੀ ਹੈ (ਮੈਨੂੰ ਆਤਮਕ ਜੀਵਨ ਹਾਸਲ ਹੁੰਦਾ ਹੈ) , (ਪ੍ਰਭੂ ਦਾ ਨਾਮ) ਪਸ਼ੂ-ਸੁਭਾਵ, ਪ੍ਰੇਤ-ਸੁਭਾਵ ਤੇ ਗਿਆਨ-ਹੀਣਾਂ ਨੂੰ ਇਕ ਖਿਨ ਵਿਚ ਤਾਰ ਲੈਂਦਾ ਹੈ।
ਹੇ ਪ੍ਰਭੂ! ਦਿਨ ਰਾਤ ਸਦਾ ਹੀ ਤੇਰਾ ਨਾਮ ਜਪਣਾ ਚਾਹੀਦਾ ਹੈ, ਤੇਰੇ ਨਾਮ ਦੀ ਰਾਹੀਂ (ਮਾਇਆ ਦੀ) ਡਰਾਉਣੀ ਭੁੱਖ ਤ੍ਰੇਹ ਮਿਟ ਜਾਂਦੀ ਹੈ।
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ ਉਸ ਦੇ ਮਨ ਵਿਚੋਂ (ਵਿਕਾਰ-) ਰੋਗ ਸਹਸਾ ਤੇ ਦੁੱਖ ਦੂਰ ਹੋ ਜਾਂਦਾ ਹੈ। ਪਰ ਇਹ ਨਾਮ-ਹੀਰਾ ਉਸ ਮਨੁੱਖ ਨੂੰ ਹੀ ਹਾਸਲ ਹੁੰਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿਚ ਰਚ-ਮਿਚ ਜਾਂਦਾ ਹੈ।
ਹੇ ਖੰਡਾਂ ਬ੍ਰਹਮੰਡਾਂ ਦੇ ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ! ਹੇ ਸਦਾ-ਥਿਰ ਰਹਿਣ ਵਾਲੇ ਮੇਰੇ ਪਿਆਰੇ! ਤੇਰੀ ਸੋਭਾ ਤੈਨੂੰ ਹੀ ਫਬਦੀ ਹੈ (ਆਪਣੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ) ।12।

सलोक मः ५ ॥ अम्रित बाणी अमिउ रसु अम्रितु हरि का नाउ ॥ मनि तनि हिरदै सिमरि हरि आठ पहर गुण गाउ ॥ उपदेसु सुणहु तुम गुरसिखहु सचा इहै सुआउ ॥ जनमु पदारथु सफलु होइ मन महि लाइहु भाउ ॥ सूख सहज आनदु घणा प्रभ जपतिआ दुखु जाइ ॥ नानक नामु जपत सुखु ऊपजै दरगह पाईऐ थाउ ॥१॥ {पन्ना 963}
पद्अर्थ: अंम्रित बाणी = आत्मिक जीवन देने वाली गुरबाणी के द्वारा। अमिउ रसु = अमृत का स्वाद। गुण गाउ = सिफत सालाह करो। सुआउ = स्वार्थ, मनोरथ। पदारथु = कीमती चीज। जनमु = मानस जीवन। भाउ = प्रेम, प्यार। सहज = आत्मिक अडोलता।
अर्थ: प्रभू का नाम आत्मिक जीवन देने वाला जल है, अमृत का स्वाद देने वाला है; (हे भाई!) सतिगुरू की अमृत बरसाने वाली बाणी के द्वारा इस प्रभू नाम को मन में, शरीर में, हृदय में सिमरो और आठों पहर प्रभू की सिफत सालाह करो।
हे गुर-सिखो! (सिफतसालाह वाला यह) उपदेश सुनो, जिंदगी का असल मनोरथ यही है। मन में (प्रभू का) प्यार टिकाओ, ये मानस-जीवन रूपी बहुमूल्य निधि सफल हो जाएगी।
प्रभू का सिमरन करने से दुख दूर हो जाता है, सुख, आत्मिक अडोलता और बेअंत खुशी प्राप्त होती है। हे नानक! प्रभू का नाम जपने से (इस लोक में) सुख पैदा होता है और प्रभू की हजूरी में जगह मिलती है।1।
मः ५ ॥ नानक नामु धिआईऐ गुरु पूरा मति देइ ॥ भाणै जप तप संजमो भाणै ही कढि लेइ ॥ भाणै जोनि भवाईऐ भाणै बखस करेइ ॥ भाणै दुखु सुखु भोगीऐ भाणै करम करेइ ॥ भाणै मिटी साजि कै भाणै जोति धरेइ ॥ भाणै भोग भोगाइदा भाणै मनहि करेइ ॥ भाणै नरकि सुरगि अउतारे भाणै धरणि परेइ ॥ भाणै ही जिसु भगती लाए नानक विरले हे ॥२॥ {पन्ना 963}
पद्अर्थ: धिआईअै = सिमरना चाहिए। भाणै = अपनी रजा में। संजम = इन्द्रियों को वश में लाने की क्रिया। बख्स = बख्शिश। करम = मेहर। मिटी = शरीर। जोति = जिंद। मनहि करेइ = रोक देता है। अउतारे = उतरता है, पाता है। धारणि = धरती। धरणि परेइ = धरती से गिरता है, नाश होता है। नरकि = नर्क में। सुरगि = स्वर्ग में।
अर्थ: हे नानक! पूरा गुरू (तो यह) मति देता है कि प्रभू का नाम सिमरना चाहिए; (पर वैसे) जप तप संजम (आदिक कर्म-काण्ड) प्रभू की रजा में ही हो रहे हैं, रजा अनुसार ही प्रभू (इस कर्म-काण्ड में से जीवों को) निकाल लेता है।
प्रभू की रजा अनुसार ही जीव जूनियों में भटकता है, रजा में ही प्रभू (जीव पर) बख्शिश करता है। उसकी रजा में ही (जीव को) दुख-सुख भोगना पड़ता है, अपनी रजा अनुसार ही प्रभू (जीवों पर) मेहर करता है।
प्रभू अपनी रजा में ही शरीर बना के (उस में) जीवन डाल देता है, रजा में ही भोगों की ओर प्रेरता है और रजा के अनुसार ही भोगों से रोकता है।
अपनी रजा अनुसार ही प्रभू (किसी को) नर्क में (किसी को) स्वर्ग में डालता है, प्रभू की रजा में ही जीव का नाश हो जाता है। अपनी रजा अनुसार ही जिस मनुष्य को बँदगी में जोड़ता है (वह मनुष्य बँदगी करता है, पर) हे नानक! बँदगी करने वाले बँदे बहुत ही विरले विरले हैं।2।

Shalok, Fifth Mehl:

The Bani of the Guru’s Word is Ambrosial Nectar; its taste is sweet. The Name of the Lord is Ambrosial Nectar.

Meditate in remembrance on the Lord in your mind, body and heart; twenty-four hours a day, sing His Glorious Praises.

Listen to these Teachings, O Sikhs of the Guru. This is the true purpose of life.

This priceless human life will be made fruitful; embrace love for the Lord in your mind.

Celestial peace and absolute bliss come when one meditates on God – suffering is dispelled.

O Nanak, chanting the Naam, the Name of the Lord, peace wells up, and one obtains a place in the Court of the Lord. ||1||

Fifth Mehl:

O Nanak, meditate on the Naam, the Name of the Lord; this is the Teaching imparted by the Perfect Guru.

In the Lord’s Will, they practice meditation, austerity and self-discipline; in the Lord’s Will, they are released.

In the Lord’s Will, they are made to wander in reincarnation; in the Lord’s Will, they are forgiven.

In the Lord’s Will, pain and pleasure are experienced; in the Lord’s Will, actions are performed.

In the Lord’s Will, clay is fashioned into form; in the Lord’s Will, His Light is infused into it.

In the Lord’s Will, enjoyments are enjoyed; in the Lord’s Will, these enjoyments are denied.

In the Lord’s Will, they are incarnated in heaven and hell; in the Lord’s Will, they fall to the ground.

In the Lord’s Will, they are committed to His devotional worship and Praise; O Nanak, how rare are these! ||2||

Pauree:

Hearing, hearing of the glorious greatness of the True Name, I live.

Even ignorant beasts and goblins can be saved, in an instant.

Day and night, chant the Name, forever and ever.

The most horrible thirst and hunger is satisfied through Your Name, O Lord.

Disease, sorrow and pain run away, when the Name dwells within the mind.

He alone attains his Beloved, who loves the Word of the Guru’s Shabad.

The worlds and solar systems are saved by the Infinite Lord.

Your glory is Yours alone, O my Beloved True Lord. ||12||

Leave feedback about this

  • Service