November 23, 2024
Hukumnama

Amrit wele da mukhwakh shri Harmandar sahib amritsar sahib ji, Ang-658,  31-May-2024

Amrit wele da mukhwakh shri Harmandar sahib amritsar sahib ji, Ang-658,  31-May-2024

ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ

ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥ ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥ ਹਰਿ ਹਰਿ ਹਰਿ ਨ ਜਪਹਿ ਰਸਨਾ ॥ ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥ ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥ ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥ ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥ ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥ {ਪੰਨਾ 658}
ਪਦਅਰਥ: ਸੁਰਤਰ = ਸੁਰਗ ਦੇ ਰੁੱਖ (ਇਹ ਗਿਣਤੀ ਵਿਚ ਪੰਜ ਹਨ: ਮੰਦਾਰ, ਪਾਰਿਜਾਤਿ, ਸੰਤਾਨ, ਕਲਪ ਰੁੱਖ, ਹਰਿਚੰਦਨ) ।
(पंचैते देवतरवो मंदारः पारिजातकः।
संतानः कल्पवृक्षश्च पुंसि वा हरिचंदनम्।)
ਚਿੰਤਾਮਨਿ = ਉਹ ਮਣੀ ਜਿਸ ਪਾਸੋਂ ਮਨ ਦੀ ਹਰੇਕ ਚਿਤਵਨੀ ਪੂਰੀ ਹੋ ਜਾਂਦੀ ਮੰਨੀ ਜਾਂਦੀ ਹੈ। ਕਾਮਧੇਨੁ = {ਕਾਮ = ਵਾਸ਼ਨਾ। ਧੇਨੁ = ਗਾਂ} ਹਰੇਕ ਵਾਸ਼ਨਾ ਪੂਰੀ ਕਰਨ ਵਾਲੀ ਗਾਂ (ਸੁਰਗ ਵਿਚ ਰਹਿੰਦੀ ਮੰਨੀ ਜਾਂਦੀ ਹੈ) । ਬਸਿ = ਵੱਸ ਵਿਚ। ਜਾ ਕੇ = ਜਿਸ ਪਰਮਾਤਮਾ ਦੇ। ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਅਸਟ ਦਸਾ = {੮+੧੦} ਅਠਾਰਾਂ। ਨਵ ਨਿਧਿ = ਕੁਬੇਰ ਦੇਵਤੇ ਦੇ ਨੌ ਖ਼ਜ਼ਾਨੇ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ।੧।
ਰਸਨਾ = ਜੀਭ ਨਾਲ। ਬਚਨ ਰਚਨਾ = ਫੋਕੀਆਂ ਗੱਲਾਂ। ਤਿਆਗਿ = ਤਿਆਗ ਕੇ।੧।ਰਹਾਉ।
ਨਾਨਾ = ਕਈ ਕਿਸਮ ਦੇ। ਖਿਆਨ = ਪ੍ਰਸੰਗ {Skt. आरब्यान}। ਬੇਦ ਬਿਧਿ = ਵੇਦਾਂ ਵਿਚ ਦੱਸੀਆਂ ਧਾਰਮਿਕ ਵਿਧੀਆਂ। ਚਉਤੀਸ ਅਖਰ = {अ इ उ स=੪, ਪੰਜ ਵਰਗ, ਕ = ਵਰਗ ਆਦਿਕ=੨੫, य र व ल ह=੫, ਕੁੱਲ ਜੋੜ =੩੪। ਨੋਟ: ਅਸਲ ‘ਹ੍ਰਸ੍ਵ’ ਸਿਰਫ਼ ੩ ਹਨ, ‘ੳ, ਅ, ੲ’, ਬਾਕੀ ਦੇ ਇਹਨਾਂ ਤੋਂ ਹੀ ਬਣੇ ਹਨ ਲਗਾਂ ਮਾਤ੍ਰਾਂ ਲਾ ਕੇ}। ਚਉਤੀਸ ਅਖਰ ਮਾਂਹੀ = ੩੪ ਅੱਖਰਾਂ ਵਿਚ ਹੀ, ਨਿਰੀ ਵਾਕ ਰਚਨਾ, ਨਿਰੀਆਂ ਗੱਲਾਂ ਜੋ ਆਤਮਕ ਜੀਵਨ ਤੋਂ ਹੇਠਾਂ ਹਨ। ਪਰਮਾਰਥੁ = ਪਰਮ+ਅਰਥ, ਸਭ ਤੋਂ ਉੱਚੀ ਗੱਲ। ਸਰਿ = ਬਰਾਬਰ।੨।
ਸਹਜ ਸਮਾਧਿ = ਮਨ ਦਾ ਪੂਰਨ ਟਿਕਾਉ। ਸਹਜ = ਆਤਮਕ ਅਡੋਲਤਾ। ਉਪਾਧਿ = ਕਲੇਸ਼। ਫੁਨਿ = ਫਿਰ, ਮੁੜ। ਬਡੈ ਭਾਗਿ = ਵੱਡੀ ਕਿਸਮਤ ਨਾਲ। ਕਹਿ = ਕਹੇ, ਆਖਦਾ ਹੈ। ਰਿਦੈ = ਹਿਰਦੇ ਵਿਚ। ਭਾਗੀ = ਦੂਰ ਹੋ ਜਾਂਦੇ ਹਨ।੩।
ਅਰਥ: (ਹੇ ਪੰਡਿਤ!) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ, ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ।੧।
(ਹੇ ਪੰਡਿਤ!) ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?।੧।ਰਹਾਉ।
(ਹੇ ਪੰਡਿਤ!) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ) । (ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ (ਰਿਸ਼ੀ) ਨੇ ਸੋਚ ਵਿਚਾਰ ਕੇ ਇਹੀ ਧਰਮ-ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ। (ਫਿਰ, ਤੂੰ ਕਿਉਂ ਨਾਮ ਨਹੀਂ ਸਿਮਰਦਾ?) ।੨।
ਰਵਿਦਾਸ ਆਖਦਾ ਹੈ-ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਕੋਈ ਵਿਕਾਰ ਉਸ ਵਿਚ ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ।੩।੪।
सुख सागरु सुरतर चिंतामनि कामधेनु बसि जा के ॥ चारि पदारथ असट दसा सिधि नव निधि कर तल ता के ॥१॥ हरि हरि हरि न जपहि रसना ॥ अवर सभ तिआगि बचन रचना ॥१॥ रहाउ ॥ नाना खिआन पुरान बेद बिधि चउतीस अखर मांही ॥ बिआस बिचारि कहिओ परमारथु राम नाम सरि नाही ॥२॥ सहज समाधि उपाधि रहत फुनि बडै भागि लिव लागी ॥ कहि रविदास प्रगासु रिदै धरि जनम मरन भै भागी ॥३॥४॥ {पन्ना 658}
पद्अर्थ: सुरतर = स्वर्ग के वृक्ष, ये गिनती में पाँच हैं– मंदार, पारिजाति, संतान, कल्पवृक्ष, हरिचंदन (पंचैते देवतरवो मंदार: पारिजातक: संतान: कल्पवृक्षश्य पुंसि वा हरिचंदनम्॥ )।
चिंतामनि = वह मणि जिससे मन की हरेक चितवनी पूरी हो जाती मानी जाती है। कामधेनु = (काम = वासना, धेनु = गाय) हरेक वासना पूरी करने वाली गाय (स्वर्ग में रहती मानी जाती है)। बसि = वश में। जा के = जिस परमात्मा के। चारि पदारथ = धर्म, अर्थ, काम, मोक्ष। असट दसा = (8+10) अठारह। नव निधि = कुबेर देवते के नौ खजाने। कर तल = हाथ की तलियों पर।1।
रसना = जीभ से। बचन रचना = फोकी बातें। तिआगि = त्याग के।1। रहाउ।
नाना = कई किस्म के। खिआन = प्रसंग (स: आरब्यान)। बेद बिधि = वेदों में बताई गई धार्मिक विधियां। चउतीस अखर = (अ इ उ स=4, पांच वर्ग, क = वर्ग आदि=25, य र ल व ह=5, कुल जोड़=34)। परमारथु = परम+अर्थ, सबसे ऊँची बात। सरि = बराबर।2।
नोट: असल ‘हृस्व’ सिर्फ 3 हैं, ‘उ अ इ’, बाकी के इनसे ही बने हैं लग–मात्राएं लगा के)। चउतीस अखर माही–34 अक्षरों में ही, निरी वाक्य रचना, सिर्फ बातें जो आत्मिक जीवन से नीचे हैं।
सहज समाधि = मन का पूर्ण टिकाव। सहज = आत्मिक अडोलता। उपाधि = कलेश। फुनि = फिर, दुबारा। बडै भागि = बड़ी किस्मत से। कहि = कहे, कहता है। रिदै = हृदय में। भागी = दूर हो जाते हैं।3।
अर्थ: (हे पण्डित!) जो प्रभू सुखों का समुंद्र है, जिस प्रभू के वश में स्वर्ग के पाँचों वृक्ष, चिंतामणि और कामधेनु हैं, धर्म-अर्थ-काम-मोक्ष चारों पदार्थ, अठारहों सिद्धियां और नौ निधियां ये सब उसी के हाथों की तलियों पर हैं।1।
(हे पण्डित!) तू और सारी फोकियां बातें छोड़ के (अपनी) जीभ से सदा एक परमात्मा का नाम क्यों नहीं सिमरता?।1। रहाउ।
(हे पण्डित!) पुराणों के अनेक किस्म के प्रसंग, वेदों की बताई हुई विधियां, ये सब वाक्य-रचना ही हैं (अनुभवी ज्ञान नहीं जो प्रभू की रचना में जुड़ने से हृदय में पैदा होता है)। (हे पण्डित! वेदों के खोजी) व्यास ऋषि ने सोच-विचार के यही धर्म-तत्व बताया है कि (इन पुस्तकों के पाठ आदि) परमात्मा के नाम का सिमरन करने के की बराबरी नहीं कर सकते। (फिर तू क्यों नाम नहीं सिमरता?)।2।
रविदास कहता है– बड़ी किस्मत से जिस मनुष्य की सुरति प्रभू-चरणों में जुड़ती है उसका मन आत्मिक अडोलता में टिका रहता है। कोई विकार उसमें नहीं उठता, वह मनुष्य अपने हृदय में रोशनी प्राप्त करता है, और, जनम-मरण (भाव, सारी उम्र) के उसके डर नाश हो जाते हैं।3।4।

He is the ocean of peace; the miraculous tree of life, the wish-fulfilling jewel, and the Kaamadhayna, the cow which fulfills all desires, all are in His power.

The four great blessings, the eighteen supernatural spiritual powers of the Siddhas, and the nine treasures, are all in the palm of His hand. ||1||

You do not chant with your tongue the Name of the Lord, Har, Har, Har.

Abandon your involvement in all other words. ||1||Pause||

The various Shaastras, Puranaas, and the Vedas of Brahma, are made up of thirty-four letters.

After deep contemplation, Vyaas spoke of the supreme objective; there is nothing equal to the Lord’s Name. ||2||

Very fortunate are those who are absorbed in celestial bliss, and released from their entanglements; they are lovingly attached to the Lord.

Says Ravi Daas, enshrine the Lord’s Light within your heart, and your fear of birth and death shall run away from you. ||3||4||

Leave feedback about this

  • Service