November 23, 2024
Hukumnama

Amrit wele da mukhwakh shri Hamandar sahib amritsar sahib ji, Ang-802, 26-December-2023

Amrit wele da mukhwakh shri Hamandar sahib amritsar sahib ji, Ang-802, 26-December-2023

ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ,ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ ਸਾਹਿਬ

 

ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ    ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥ ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥ ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥ ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥ ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ਹ੍ਹ ਅਪੁਨਾ ਪ੍ਰਭੁ ਜਾਤਾ ॥ ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ ॥ ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥ ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥ ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥ ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥ ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥ ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥ ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥ ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥ {ਪੰਨਾ 802}
ਨੋਟ: ਕੈ ਘਰਿ-ਦੇ ਘਰ ਵਿਚ। ਯਾਨੜੀਏ ਕੈ ਘਰਿ-ਉਸ ਸ਼ਬਦ ਦੇ ‘ਘਰ’ ਵਿਚ ਜਿਸ ਦੀ ਪਹਿਲੀ ਤੁਕ ਹੈ ‘ਇਆਨੜੀਏ ਮਾਨੜਾ ਕਾਇ ਕਰੇਹਿ’। ਇਹ ਸ਼ਬਦ ਤਿਲੰਗ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਹੈ (ਪੰਨਾ ੭੨੨) । ਪਰ ਉਸ ਦਾ ‘ਘਰੁ’ ੩ ਹੈ।
ਪਦਅਰਥ: ਮੈ ਮਨਿ = ਮੇਰੇ ਮਨ ਵਿਚ। ਟੇਕ = ਆਸਰਾ। ਅਵਰ = ਹੋਰ। ਸਿਆਣਪਾ = ਚਤੁਰਾਈਆਂ। ਬਿਰਥੀਆ = ਵਿਅਰਥ। ਰਾਖਨ ਕਉ = ਰੱਖਿਆ ਕਰਨ ਜੋਗਾ। ਤੁਮ ਏਕ = ਸਿਰਫ਼ ਤੂੰ ਹੀ।੧।ਰਹਾਉ।
ਸੋ ਜਨੁ = ਉਹ ਬੰਦਾ। ਨਿਹਾਲਾ = ਆਨੰਦ = ਭਰਪੂਰ। ਜਿਸ ਨੋ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ। ਵੇਖੋ ‘ਗੁਰਬਾਣੀ ਵਿਆਕਰਣ’}। ਹੋਇ = ਹੁੰਦਾ ਹੈ (ਪ੍ਰਭੂ) । ਸਫਲ ਮੂਰਤਿ = ਉਹ ਜਿਸ ਦੀ ਹਸਤੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰ ਸਕਦੀ ਹੈ। ਕਲਾ = ਸੱਤਿਆ, ਤਾਕਤ। ਹਜੂਰੇ = ਅੰਗ = ਸੰਗ।੧।
ਸੁਣਿ = ਸੁਣ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਸੋਇ = ਸੋਭਾ। ਜਾਤਾ = ਪਛਾਣਿਆ, ਸਾਂਝ ਪਾਈ। ਅਰਾਧਹਿ = ਅਰਾਧਦੇ ਹਨ। ਵਖਾਣਹਿ = ਉਚਾਰਦੇ ਹਨ। ਰਾਤਾ = ਰੰਗਿਆ ਹੋਇਆ। ਮਾਗੈ = ਮੰਗਦਾ ਹੈ। ਕਰਮਿ = ਮੇਹਰ ਨਾਲ। ਕਮਾਵਾ = ਕਮਾਵਾਂ, ਮੈਂ ਕਮਾ ਸਕਦਾ ਹਾਂ। ਦੇਖਣੁ ਪਾਵਾ = ਦੇਖ ਸਕਾਂ।੨।
ਕਾਢੀਅਹਿ = ਕਹੇ ਜਾਂਦੇ ਹਨ। ਵਾਸੋ = ਨਿਵਾਸ, ਬਹਿਣ = ਖਲੋਣ। ਅਰਾਧੀਐ = ਆਰਾਧਿਆ ਜਾ ਸਕਦਾ ਹੈ। ਅੰ​‍ਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਮਨੈ = ਮਨਿ, ਮਨ ਵਿਚ। ਪਰਗਾਸੋ = ਚਾਨਣ। ਕਾਟੀਐ = ਕੱਟਿਆ ਜਾਂਦਾ ਹੈ। ਚੂਕੈ = ਮੁੱਕ ਜਾਂਦੀ ਹੈ। ਕਾਣੇ = ਕਾਣਿ, ਮੁਥਾਜੀ। ਨਾਨਕ = ਹੇ ਨਾਨਕ! ਭਾਣੇ = ਚੰਗੇ ਲੱਗਦੇ ਹਨ।੩।
ਅਪਾਰ = ਹੇ ਬੇਅੰਤ! ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਬਿਨਸਹਿ = ਨਾਸ ਹੋ ਜਾਂਦੇ ਹਨ। ਘਨੇਰੇ = ਬਹੁਤ। ਪਰੇਤ = ਪ੍ਰੇਤ, ਗੁਜ਼ਰੇ ਹੋਏ, ਗਏ = ਗੁਜ਼ਰੇ, ਮਨੁੱਖਤਾ ਤੋਂ ਗਏ = ਗੁਜ਼ਰੇ। ਮੁਗਧ = ਮੂਰਖ। ਤਾਰੇ = ਪਾਰ ਲੰਘਾ ਦੇਂਦਾ ਹੈ। ਪਾਹਨ– ਪੱਥਰ (-ਦਿਲ ਬੰਦੇ) । ਬਲਿਹਾਰੈ = ਕੁਰਬਾਨ।੪।
ਅਰਥ: ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ। ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ।੧।ਰਹਾਉ।
ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ। ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ। ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ।੧।
ਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ। ਹੇ ਪ੍ਰਭੂ! ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤਿ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ) ਸੇਵਾ ਦੀ ਕਾਰ ਕਰ ਸਕਦਾ ਹਾਂ। ਹੇ ਮਾਲਕ-ਪ੍ਰਭੂ! ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ।੨।
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ। (ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ। ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ। ਪਰ, ਹੇ ਨਾਨਕ! ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।੩।
ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ। ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ।
ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ। ਹੇ ਨਾਨਕ! ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ।੪।੧।੪।
रागु बिलावलु महला ५ घरु २ यानड़ीए कै घरि गावणा    ੴ सतिगुर प्रसादि ॥ मै मनि तेरी टेक मेरे पिआरे मै मनि तेरी टेक ॥ अवर सिआणपा बिरथीआ पिआरे राखन कउ तुम एक ॥१॥ रहाउ ॥ सतिगुरु पूरा जे मिलै पिआरे सो जनु होत निहाला ॥ गुर की सेवा सो करे पिआरे जिस नो होइ दइआला ॥ सफल मूरति गुरदेउ सुआमी सरब कला भरपूरे ॥ नानक गुरु पारब्रहमु परमेसरु सदा सदा हजूरे ॥१॥ सुणि सुणि जीवा सोइ तिना की जिन्ह अपुना प्रभु जाता ॥ हरि नामु अराधहि नामु वखाणहि हरि नामे ही मनु राता ॥ सेवकु जन की सेवा मागै पूरै करमि कमावा ॥ नानक की बेनंती सुआमी तेरे जन देखणु पावा ॥२॥ वडभागी से काढीअहि पिआरे संतसंगति जिना वासो ॥ अम्रित नामु अराधीऐ निरमलु मनै होवै परगासो ॥ जनम मरण दुखु काटीऐ पिआरे चूकै जम की काणे ॥ तिना परापति दरसनु नानक जो प्रभ अपणे भाणे ॥३॥ ऊच अपार बेअंत सुआमी कउणु जाणै गुण तेरे ॥ गावते उधरहि सुणते उधरहि बिनसहि पाप घनेरे ॥ पसू परेत मुगध कउ तारे पाहन पारि उतारै ॥ नानक दास तेरी सरणाई सदा सदा बलिहारै ॥४॥१॥४॥ {पन्ना 802}
नोट: कै घरि-के घर में। यानड़ीऐ कै घरि-उस शबद के ‘घर’ में जिसकी पहली तुक इआनड़ीऐ मानड़ा काइ करेहि’। ये शबद तिलंग राग में गुरू नानक देव जी का है (पंना 722)। पर उसका ‘घर’3 है।
पद्अर्थ: मै मनि = मेरे मन में। टेक = आसरा। अवर = और। सिआणपा = चतुराईयां। बिरथीआ = व्यर्थ। राखन कउ = रक्षा करने योग्य। तुम ऐक = सिर्फ तू ही।1। रहाउ।
सो जनु = वह बंदा। निहाला = आनंद भरपूर। होइ = होता है (प्रभू)। सफल मूरति = वह जिसकी हस्ती मानस जन्म का उद्देश्य पूरा कर सकती है। कला = सक्ता, ताकत। हजूरे = अंग संग।1।
जिस नो: ‘जिसु’ की ‘ु’ मात्रा संबंधक ‘नो’ के कारण हटा दी गई है। देखें ‘गुरबाणी व्याकरण’ ।
सुणि = सुन के। जीवा = मैं जीता हूँ, मुझे आत्मिक जीवन मिलता है। सोइ = शोभा। जाता = पहचाना, सांझ डाली। अराधहि = आराधते हैं। वखाणहि = उचारते हैं। राता = रंगा हुआ। मागै = माँगता है। करमि = मेहर से। कमावा = कमाऊँ, मैं कमा सकता हूँ। देखणु पावा = देख सकूँ।2।
काढीअहि = कहे जाते हैं। वासो = निवास, बैठने खड़े होने। आराधीअै = आराधा जा सकता है। अंम्रितु = आत्मिक जीवन देने वाला। मनै = मन में। परगासो = प्रकाश। काटीअै = काटा जाता है। चूकै = समाप्त हो जाती है। काणे = काण, मुथाजी। नानक = हे नानक! भाणे = अच्छे लगते हैं।3।
अपार = हे बेअंत! उधरहि = (विकारों से) बच जाते हैं। बिनसहि = नाश हो जाते हैं। घनेरे = बहुत। परेत = प्रेत, गुजरे हुए, मानवता से गए गुजरे। मुगध = मूर्ख। तारे = तार देता है, पार लंघा देता है। पाहन = पत्थर (-दिल बंदे)। बलिहारे = कुर्बान।4।
अर्थ: हे प्यारे प्रभू! मेरे मन में (एक) तेरा ही आसरा है। हे प्यारे प्रभू! सिर्फ तू ही (हम जीवों की) रक्षा करने योग्य है। (तुझे भुला के रक्षा के लिए) और और चतुराईयाँ (सोचनी) किसी भी काम की नहीं।1। रहाउ।
हे भाई! जिस मनुष्य को पूरा गुरू मिल जाए, वह सदा खिला रहता है। पर हे भाई! वही मनुष्य गुरू की शरण पड़ता है जिस पर (प्रभू खुद) दयावान होता है। हे भाई! गुरू स्वामी मानस जनम का मनोरथ पूरा करने में समर्थ है (क्योंकि) वह सारी ताकतों का मालिक है। हे नानक! गुरू परमात्मा का रूप है। (अपने सेवकों के) सदा ही अंग-संग रहता है।1।
हे भाई! जो मनुष्य अपने परमात्मा के साथ गहरी सांझ डाले रखते हैं, उनकी शोभा सुन-सुन के मेरे अंदर आत्मिक जीवन पैदा होता है। (वे भाग्यशाली मनुष्य सदा) परमात्मा का नाम सिमरते हैं, परमात्मा का नाम उचारते हैं, परमात्मा के नाम में ही उनका मन रंगा रहता है। हे प्रभू! (तेरा यह) सेवक (तेरे उन) सेवकों की सेवा (की दाति तेरे पास से) माँगता है, (तेरी) पूर्ण बख्शिश से (ही) मैं (उनकी) सेवा की कार कर सकता हूँ। हे मालिक प्रभू! (तेरे सेवक) नानक की (तेरे दर पर) प्रार्थना है, (-मेहर कर) मैं तेरे सेवकों के दर्शन कर सकूँ।2।
हे भाई! जिन मनुष्यों का बैठना-उठना सदा गुरमुखों की संगति में है, वे मनुष्य अति भाग्यशाली कहे जा सकते हैं। (गुरमुखों की संगति में ही रह के) आत्मिक जीवन देने वाला पवित्र नाम सिमरा जा सकता है, और मन में (उच्च आत्मिक जीवन का) प्रकाश (ज्ञान) पैदा होता है। हे भाई! (गुरमुखों की संगति में ही) सारी उम्र दुख काटा जा सकता है, और यमराज की धौंस भी समाप्त हो जाती है। पर, हे नानक! (गुरमुखों के) दर्शन उन मनुष्यों को ही नसीब होते हैं जो अपने परमात्मा को प्यारे लगते हैं।3।
हे सबसे ऊँचे, अपार और बेअंत मालिक प्रभू! कोई भी मनुष्य तेरे (सारे) गुण नहीं जान सकता। जो मनुष्य (तेरे गुण) गाते हैं, वे विकारों से बच निकलते हैं। जो मनुष्य (तेरी सिफतें) सुनते हैं, उनके अनेकों पाप नाश हो जाते हैं।
हे भाई! परमात्मा पशु-स्वभाव लोगों को, और महामूर्खों को (संसार-समुंद्र से) पार लंघा देता है, बड़े-बड़े कठोर-चिक्त मनुष्यों को भी पार लंघा देता है। हे नानक! (कह- हे प्रभू!) तेरे दास तेरी शरण पड़े रहते हैं और सदा ही तुझ पर से बलिहार जाते हैं।4।1।4।
Raag Bilaaval, Fifth Mehl, Second House, To Be Sung To The Tune Of Yaan-Ree-Ay:

One Universal Creator God. By The Grace Of The True Guru:

You are the Support of my mind, O my Beloved, You are the Support of my mind.

All other clever tricks are useless, O Beloved; You alone are my Protector. ||1||Pause||

One who meets with the Perfect True Guru, O Beloved, that humble person is enraptured.

He alone serves the Guru, O Beloved, unto whom the Lord becomes merciful.

Fruitful is the form of the Divine Guru, O Lord and Master; He is overflowing with all powers.

O Nanak, the Guru is the Supreme Lord God, the Transcendent Lord; He is ever-present, forever and ever. ||1||

I live by hearing, hearing of those who know their God.

They contemplate the Lord’s Name, they chant the Lord’s Name, and their minds are imbued with the Lord’s Name.

I am Your servant; I beg to serve Your humble servants. By the karma of perfect destiny, I do this.

This is Nanak’s prayer: O my Lord and Master, may I obtain the Blessed Vision of Your humble servants. ||2||

They are said to be very fortunate, O Beloved, who dwell in the Society of the Saints.

They contemplate the Immaculate, Ambrosial Naam, and their minds are illuminated.

The pains of birth and death are eradicated, O Beloved, and the fear of the Messenger of Death is ended.

They alone obtain the Blessed Vision of this Darshan, O Nanak, who are pleasing to their God. ||3||

O my lofty, incomparable and infinite Lord and Master, who can know Your Glorious Virtues?

Those who sing them are saved, and those who listen to them are saved; all their sins are erased.

You save the beasts, demons and fools, and even stones are carried across.

Slave Nanak seeks Your Sanctuary; he is forever and ever a sacrifice to You. ||4||1||4||

Leave feedback about this

  • Service