N1Live Hukumnama Amrit vele da Hukamnama Sahib Sri Darbar Sahib, Sri Amritsar, Ang-894 , 23-December-2023
Hukumnama

Amrit vele da Hukamnama Sahib Sri Darbar Sahib, Sri Amritsar, Ang-894 , 23-December-2023

Amrit vele da Hukamnama Sahib Sri Darbar Sahib, Sri Amritsar, Ang-894 , 23-December-2023

ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ,ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ

 

ਰਾਮਕਲੀ ਮਹਲਾ ੫ ॥ ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥੨॥ ਅਪਨੈ ਰੰਗਿ ਕਰਤਾ ਕੇਲ ॥ ਆਪਿ ਬਿਛੋਰੈ ਆਪੇ ਮੇਲ ॥ ਇਕਿ ਭਰਮੇ ਇਕਿ ਭਗਤੀ ਲਾਏ ॥ ਅਪਣਾ ਕੀਆ ਆਪਿ ਜਣਾਏ ॥੩॥ ਸੰਤਨ ਕੀ ਸੁਣਿ ਸਾਚੀ ਸਾਖੀ ॥ ਸੋ ਬੋਲਹਿ ਜੋ ਪੇਖਹਿ ਆਖੀ ॥ ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥ {ਪੰਨਾ 894}
ਪਦਅਰਥ: ਮਹਿਮਾ = ਵਡਿਆਈ। ਨ ਜਾਨਹਿ = ਨਹੀਂ ਜਾਣਦੇ {ਬਹੁ-ਵਚਨ}। ਬੇਦ = ਚਾਰੇ ਵੇਦ {ਬਹੁ-ਵਚਨ}। ਬ੍ਰਹਮੇ = ਅਨੇਕਾਂ ਬ੍ਰਹਮਾ {ਬਹੁ-ਵਚਨ}। ਭੇਦ = (ਪਰਮਾਤਮਾ ਦੇ) ਦਿਲ ਦੀ ਗੱਲ।੧।
ਗਤਿ = ਹਾਲਤ। ਜਾਨੈ = ਜਾਣਦਾ ਹੈ। ਸੁਣਿ = ਸੁਣ ਕੇ। ਅਵਰ = ਹੋਰਨਾਂ ਪਾਸੋਂ। ਵਖਾਨੈ = (ਜਗਤ) ਬਿਆਨ ਕਰਦਾ ਹੈ।੧।ਰਹਾਉ।
ਸੰਕਰ = ਅਨੇਕਾਂ ਸ਼ਿਵ। ਭੇਵ = ਭੇਦ। ਹਾਰੇ = ਥੱਕ ਗਏ। ਜਾਨੈ = ਜਾਣਦੀ। ਮਰਮ = ਭੇਦ। ਅਲਖ = ਅਲੱਖ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ।੨।
ਅਪਨੈ ਰੰਗਿ = ਆਪਣੀ ਮੌਜ ਵਿਚ। ਕਰਤਾ = ਕਰਦਾ ਰਹਿੰਦਾ ਹੈ। ਕੇਲ = ਖੇਲ, ਕੌਤਕ, ਤਮਾਸ਼ੇ। ਬਿਛੋਰੈ = ਵਿਛੋੜਦਾ ਹੈ। ਆਪੇ = ਆਪ ਹੀ। ਇਕਿ = {ਬਹੁ-ਵਚਨ ਲਫ਼ਜ਼ ‘ਇਕ’ ਤੋਂ} ਅਨੇਕ ਜੀਵ। ਭਰਮੇ = ਭਰਮ ਵਿਚ ਹੀ। ਕੀਆ = ਪੈਦਾ ਕੀਤਾ ਹੋਇਆ (ਜਗਤ) । ਜਣਾਏ = ਸੂਝ ਦੇਂਦਾ ਹੈ।੩।
ਸਾਚੀ ਸਾਖੀ = ਸਦਾ ਕਾਇਮ ਰਹਿਣ ਵਾਲੀ ਗੱਲ। ਸੋ = ਉਹ ਕੁਝ। ਬੋਲਹਿ = ਬੋਲਦੇ ਹਨ {ਬਹੁ-ਵਚਨ}। ਪੇਖਹਿ = ਵੇਖਦੇ ਹਨ। ਆਖੀ = (ਆਪਣੀਆਂ) ਅੱਖਾਂ ਨਾਲ। ਲੇਪੁ = ਪ੍ਰਭਾਵ, ਅਸਰ। ਪੁੰਨਿ = ਪੁੰਨ ਨੇ। ਪਾਪਿ = ਪਾਪ ਨੇ। ਆਪੇ ਆਪਿ = ਆਪਣੇ ਵਰਗਾ ਆਪ ਹੀ ਆਪ।੪।
ਅਰਥ: (ਹੇ ਭਾਈ!) ਪਰਮਾਤਮਾ ਕਿਹੋ ਜਿਹਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ। (ਜੀਵ) ਹੋਰਨਾਂ ਪਾਸੋਂ ਸੁਣ ਸੁਣ ਕੇ ਹੀ (ਪਰਮਾਤਮਾ ਬਾਰੇ) ਜ਼ਿਕਰ ਕਰਦਾ ਰਹਿੰਦਾ ਹੈ।੧।ਰਹਾਉ।
(ਹੇ ਭਾਈ! ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ (ਚਾਰੇ) ਵੇਦ (ਭੀ) ਨਹੀਂ ਜਾਣਦੇ। ਅਨੇਕਾਂ ਬ੍ਰਹਮਾ ਭੀ (ਉਸ ਦੇ) ਦਿਲ ਦੀ ਗੱਲ ਨਹੀਂ ਜਾਣਦੇ। ਸਾਰੇ ਅਵਤਾਰ ਭੀ ਉਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ ਜਾਣਦੇ। ਹੇ ਭਾਈ! ਪਾਰਬ੍ਰਹਮ ਪਰਮੇਸਰ ਬੇਅੰਤ ਹੈ।੧।
(ਹੇ ਭਾਈ!) ਅਨੇਕਾਂ ਸ਼ਿਵ ਜੀ ਪਰਮਾਤਮਾ ਦੇ ਦਿਲ ਦੀ ਗੱਲ ਨਹੀਂ ਜਾਣਦੇ, ਅਨੇਕਾਂ ਦੇਵਤੇ ਉਸ ਦੀ ਖੋਜ ਕਰਦੇ ਕਰਦੇ ਥੱਕ ਗਏ। ਦੇਵੀਆਂ ਵਿਚੋਂ ਭੀ ਕੋਈ ਉਸ ਪ੍ਰਭੂ ਦਾ ਭੇਦ ਨਹੀਂ ਜਾਣਦੀ। ਹੇ ਭਾਈ! ਪਰਮਾਤਮਾ ਸਭਨਾਂ ਤੋਂ ਵੱਡਾ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ।੨।
(ਹੇ ਭਾਈ!) ਪਰਮਾਤਮਾ ਆਪਣੀ ਮੌਜ ਵਿਚ (ਜਗਤ ਦੇ ਸਾਰੇ) ਕੌਤਕ ਕਰ ਰਿਹਾ ਹੈ, ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ ਮਿਲਾਂਦਾ ਹੈ। ਅਨੇਕਾਂ ਜੀਵਾਂ ਨੂੰ ਉਸ ਨੇ ਭਟਕਣਾ ਵਿਚ ਪਾਇਆ ਹੋਇਆ ਹੈ, ਤੇ ਅਨੇਕਾਂ ਜੀਵਾਂ ਨੂੰ ਆਪਣੀ ਭਗਤੀ ਵਿਚ ਜੋੜਿਆ ਹੋਇਆ ਹੈ। (ਇਹ ਜਗਤ ਉਸ ਦਾ) ਆਪਣਾ ਹੀ ਪੈਦਾ ਕੀਤਾ ਹੋਇਆ ਹੈ, (ਇਸ ਨੂੰ ਉਹ) ਆਪ ਹੀ ਸੂਝ ਬਖ਼ਸ਼ਦਾ ਹੈ।੩।
(ਹੇ ਭਾਈ!) ਸੰਤ-ਜਨਾਂ ਬਾਰੇ ਇਹ ਸੱਚੀ ਗੱਲ ਸੁਣ। ਸੰਤ ਜਨ ਉਹ ਕੁਝ ਆਖਦੇ ਹਨ ਜੋ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਹਨ। (ਸੰਤ ਜਨ ਆਖਦੇ ਹਨ ਕਿ) ਉਸ ਪਰਮਾਤਮਾ ਉਤੇ ਨਾਹ ਕਿਸੇ ਪੁੰਨ ਨੇ ਨਾਹ ਕਿਸੇ ਪਾਪ ਨੇ (ਕਦੇ ਆਪਣਾ) ਪ੍ਰਭਾਵ ਪਾਇਆ ਹੈ। ਹੇ ਭਾਈ! ਨਾਨਕ ਦਾ ਪਰਮਾਤਮਾ (ਆਪਣੇ ਵਰਗਾ) ਆਪ ਹੀ ਆਪ ਹੈ।੪।੨੫।੩੬।
रामकली महला ५ ॥ महिमा न जानहि बेद ॥ ब्रहमे नही जानहि भेद ॥ अवतार न जानहि अंतु ॥ परमेसरु पारब्रहम बेअंतु ॥१॥ अपनी गति आपि जानै ॥ सुणि सुणि अवर वखानै ॥१॥ रहाउ ॥ संकरा नही जानहि भेव ॥ खोजत हारे देव ॥ देवीआ नही जानै मरम ॥ सभ ऊपरि अलख पारब्रहम ॥२॥ अपनै रंगि करता केल ॥ आपि बिछोरै आपे मेल ॥ इकि भरमे इकि भगती लाए ॥ अपणा कीआ आपि जणाए ॥३॥ संतन की सुणि साची साखी ॥ सो बोलहि जो पेखहि आखी ॥ नही लेपु तिसु पुंनि न पापि ॥ नानक का प्रभु आपे आपि ॥४॥२५॥३६॥ {पन्ना 894}
पद्अर्थ: महिमा = वडिआई। न जानहि = नहीं जानते (बहुवचन)। बेद = चारों वेद (बहुवचन)। ब्रहमे = अनेकों ब्रहमा (बहुवचन)। भेद = (परमात्मा के) दिल की बात।1।
गति = हालत। जानै = जानता है। सुणि = सुन के। अवर = औरों से। वखानै = (जगत) बयान करता है।1। रहाउ।
संकर = अनेकों शिव। भेव = भेद। हारे = थक गए। जानै = जानते। मरम = भेद। अलख = जिसका सही रूप बयान ना किया जा सके।2।
अपनै रंगि = अपनी मौज में। करता = करता रहता है। केल = खेल, करिश्मे, तमाशे। बिछोरै = विछोड़ता है। आपे = आप ही। इकि = (‘इक’ का बहुवचन) अनेक जीव। भरमे = भ्रम में ही। कीआ = पैदा किया हुआ (जगत)। जणाऐ = सूझ देता है।3।
साची साखी = सदा कायम रहने वाली बात। सो = वह कुछ। बोलहि = बोलते हैं (बहुवचन)। पेखहि = देखते हैं। आखी = (अपनी) आँखों से। लेपु = प्रभाव, असर। पुंनि = पुन्य ने। पापि = पाप ने। आपे आपि = अपने जैसा स्वयं ही स्वयं।4।
अर्थ: (हे भाई!) परमात्मा कैसा है – ये बात वह खुद ही जानता है। (जीव) औरों से सुन-सुन के ही (परमात्मा के बारे में) वर्णन करता रहता है।1। रहाउ।
(हे भाई! प्रभू कितना बड़ा है- ये बात) (चारों) वेद (भी) नहीं जानते। अनेकों ब्रहमा भी (उसके) दिल की बात नहीं जानते। सारे अवतार भी उस (परमात्मा के गुणों) का अंत नहीं जानते। हे भाई! पारब्रहम परमेश्वर बेअंत है।1।
(हे भाई!) अनेकों शिव जी परमात्मा के दिल की बात नहीं जानते, अनेकों देवते उसकी खोज करते-करते थक गए। देवियों में से भी कोई उसका भेद नहीं जानती। हे भाई! परमात्मा सबसे बड़ा है, उसके सही स्वरूप का बयान नहीं किया जा सकता।2।
(हे भाई!) परमात्मा अपनी मौज में (जगत के सारे) करिश्मे कर रहा है, प्रभू खुद ही (जीवों को अपने चरणों से) विछोड़ता है, खुद ही मिलाता है। अनेकों जीवों को उसने भटकनों में डाला हुआ है, और अनेकों जीवों को अपनी भक्ति में जोड़ा हुआ है। (ये जगत उसका) अपना ही पैदा किया हुआ है, (इसको वह) खुद ही सूझ बख्शता है।3।
(हे भाई!) संत-जनों के बारे में सच्ची बात सुन। संत जन वह कुछ कहते हैं जो वे अपनी आँखों से देखते हैं। (संतजन कहते हैं कि) उस परमात्मा पर ना किसी पून्य और ना ही किसी पाप ने (कभी अपना) कोई असर किया है। हे भाई! नानक का परमात्मा (अपने जैसा) स्वयं ही स्वयं है।4।25।36।
Raamkalee, Fifth Mehl:

The Vedas do not know His greatness.

Brahma does not know His mystery.

Incarnated beings do not know His limit.

The Transcendent Lord, the Supreme Lord God, is infinite. ||1||

Only He Himself knows His own state.

Others speak of Him only by hearsay. ||1||Pause||

Shiva does not know His mystery.

The gods gave grown weary of searching for Him.

The goddesses do not know His mystery.

Above all is the unseen, Supreme Lord God. ||2||

The Creator Lord plays His own plays.

He Himself separates, and He Himself unites.

Some wander around, while others are linked to His devotional worship.

By His actions, He makes Himself known. ||3||

Listen to the true story of the Saints.

They speak only of what they see with their eyes.

He is not involved with virtue or vice.

Nanak’s God is Himself all-in-all. ||4||25||36||

Exit mobile version