N1Live Hukumnama Amrit wele da mukhwakh shri Harmandar sahib amritsar sahib ji, Ang-489, 24-July-2024
Hukumnama

Amrit wele da mukhwakh shri Harmandar sahib amritsar sahib ji, Ang-489, 24-July-2024

🙏🌹🙏🌹🙏🌹

🌹*Please cover your head & Remove your shoes before reading Hukamnama sahib Ji*🌹

Amrit wele da mukhwakh shri Harmandar sahib amritsar sahib ji, Ang-489, 24-July-2024

 

ਗੂਜਰੀ ਮਹਲਾ ੧ ॥ ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥ ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥ ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥ ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥ ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥ ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥ ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥ ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥੩॥ ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅਪਾਰਾ ॥ ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥੪॥੨॥ {ਪੰਨਾ 489}
ਪਦ ਅਰਥ: ਨਾਭਿ = ਧੁੰਨੀ, ਵਿਸ਼ਨੂੰ ਦੀ ਧੁੰਨੀ। ਤੇ = ਤੋਂ। ਉਪਜੇ = ਜੰਮਿਆ। ਬੇਦ = (ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ। ਪੜਹਿ = (ਪੰਡਿਤ ਲੋਕ) ਪੜ੍ਹਦੇ ਹਨ। ਮੁਖਿ = ਮੂੰਹ ਨਾਲ। ਕੰਠਿ = ਗਲੇ ਤੋਂ। ਸਵਾਰਿ = ਸਵਾਰ ਕੇ, ਮਿੱਠੀ ਸੁਰ ਨਾਲ। ਤਾ ਕੋ = ਉਸ ਪਰਮਾਤਮਾ ਦਾ। ਗੁਬਾਰਿ = ਹਨੇਰੇ ਵਿਚ।1।
ਕਿਉ ਬਿਸਰਹਿ = ਨਾਹ ਵਿੱਸਰ। ਪ੍ਰਾਣ ਅਧਾਰ = ਪ੍ਰਾਣਾਂ ਦੇ ਆਸਰੇ। ਜਾ ਕੀ = ਜਿਸ ਦੀ। ਗੁਰ ਵੀਚਾਰਿ = ਗੁਰੂ ਦੀ ਦੱਸੀ ਮਤਿ ਦੇ ਆਸਰੇ। ਸੇਵਹਿ = ਸੇਵਦੇ ਹਨ, ਸਿਮਰਦੇ ਹਨ।1। ਰਹਾਉ।
ਰਵਿ = ਸੂਰਜ। ਸਸਿ = ਚੰਦ੍ਰਮਾ। ਦੀਪਕ = ਦੀਵੇ। ਜਾ ਕੇ = ਜਿਸ ਪ੍ਰਭੂ ਦੇ। ਤ੍ਰਿਭਵਣਿ = ਤਿੰਨ ਭਵਨਾਂ ਵਾਲੇ ਜਗਤ ਵਿਚ। ਏਕਾ ਜੋਤਿ = ਉਸੇ ਦੀ ਹੀ ਜੋਤਿ। ਮੁਰਾਰਿ = {ਮੁਰ ਅਰਿ} ਪਰਮਾਤਮਾ। ਗੁਰਮੁਖਿ = ਗੁਰੂ ਦੇ ਸਨਮੁਖ, ਜਿਸ ਦਾ ਮੂੰਹ ਗੁਰੂ ਵਲ ਹੈ, ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ। ਅਹਿ = ਦਿਨ। ਨਿਸਿ = ਰਾਤ। ਮਨਮੁਖਿ = ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਰੈਣਿ = ਰਾਤ, ਜ਼ਿੰਦਗੀ। ਅੰਧਾਰਿ = ਹਨੇਰੇ ਵਿਚ।2।
ਸਿਧ = ਵੱਡੇ ਵੱਡੇ ਪ੍ਰਸਿੱਧ ਜੋਗੀ। ਝਗਰਾ = ਮਨ ਨਾਲ ਝਗੜਾ, ਮਨ ਨੂੰ ਜਿੱਤਣ ਦੇ ਜਤਨ। ਹੇਰੈ = ਵੇਖਦਾ ਹੈ, ਵੇਖ ਸਕਦਾ ਹੈ। ਕਿਆ ਹੇਰੈ = ਕੀਹ ਵੇਖ ਸਕਦਾ ਹੈ? ਕੁਝ ਨਹੀਂ ਵੇਖ ਸਕਦਾ। ਨਿਬੇਰੈ = ਮੁਕਾ ਦੇਵੇ।3।
ਸੁਰਿ = ਦੇਵਤੇ। ਨਰ = ਮਨੁੱਖ। ਸਾਚੈ ਮਹਲਿ = ਸਦਾ-ਥਿਰ ਰਹਿਣ ਵਾਲੇ ਮਹਲ ਵਿਚ। ਅਪਾਰਾ = ਹੇ ਅਪਾਰ! ਸਹਜਿ = ਅਡੋਲਤਾ ਵਿਚ। ਜਗ ਜੀਵਨ = ਹੇ ਜਗਤ ਦੇ ਜੀਵਨ!।4।
ਅਰਥ: ਹੇ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ! ਮੈਨੂੰ ਨਾਹ ਭੁੱਲ। ਤੂੰ ਉਹ ਹੈਂ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ, ਜਿਸ ਨੂੰ ਰਿਸ਼ੀ ਮੁਨੀ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ।1। ਰਹਾਉ।
(ਪੁਰਾਣਾਂ ਵਿਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ (ਪੰਡਿਤ ਲੋਕ) ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ (ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ।1।
ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦ੍ਰਮਾ ਉਸ ਦੇ ਤ੍ਰਿਭਵਣੀ ਜਗਤ ਵਿਚ (ਮਾਨੋ ਨਿਕੇ ਜਿਹੇ) ਦੀਵੇ (ਹੀ) ਹਨ, ਸਾਰੇ ਜਗਤ ਵਿਚ ਉਸੇ ਦੀ ਜੋਤਿ ਵਿਆਪਕ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ (ਅਗਿਆਨਤਾ ਦੇ) ਹਨੇਰੇ ਵਿਚ ਬੀਤਦੀ ਹੈ।2।
ਵੱਡੇ ਵੱਡੇ ਜੋਗੀ (ਆਪਣੇ ਹੀ ਉੱਦਮ ਦੀ ਟੇਕ ਰੱਖ ਕੇ) ਸਮਾਧੀਆਂ ਲਾਂਦੇ ਹਨ ਤੇ ਮਨ ਨੂੰ ਜਿੱਤਣ ਦੇ ਜਤਨ ਕਰਦੇ ਹਨ (ਪਰ ਜੇਹੜਾ ਮਨੁੱਖ ਆਪਣੇ ਉੱਦਮ ਉਤੇ ਹੀ ਟੇਕ ਰੱਖੇ, ਉਸ ਨੂੰ) ਉਹ ਅੰਦਰ-ਵੱਸਦੀ ਜੋਤਿ ਇਹਨਾਂ ਅੱਖਾਂ ਨਾਲ ਨਹੀਂ ਦਿੱਸਦੀ। (ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ) ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦੇਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ-ਰੂਪ ਮਿੱਠੀ ਲਗਨ ਲੱਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਜਗ ਪੈਂਦੀ ਹੈ।3।
ਹੇ ਨਾਨਕ! (ਅਰਦਾਸ ਕਰ =) ਹੇ ਦੇਵਤਿਆਂ ਤੇ ਮਨੁੱਖਾਂ ਦੇ ਖਸਮ! ਹੇ ਬੇਅੰਤ! ਹੇ ਜੂਨ-ਰਹਿਤ! ਤੇ ਅਟੱਲ ਮਹਲ ਵਿਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ! ਹੇ ਜਗਤ ਦੇ ਜੀਵਨ! (ਮੇਹਰ ਕਰ ਮੈਨੂੰ) ਅਡੋਲਤਾ ਵਿਚ ਨਿਵਾਸ ਮਿਲੇ। ਮੇਹਰ ਦੀ ਨਿਗਾਹ ਕਰ ਕੇ ਮੇਰਾ ਬੇੜਾ ਪਾਰ ਕਰ।4।2।
गूजरी महला १ ॥ नाभि कमल ते ब्रहमा उपजे बेद पड़हि मुखि कंठि सवारि ॥ ता को अंतु न जाई लखणा आवत जात रहै गुबारि ॥१॥ प्रीतम किउ बिसरहि मेरे प्राण अधार ॥ जा की भगति करहि जन पूरे मुनि जन सेवहि गुर वीचारि ॥१॥ रहाउ ॥ रवि ससि दीपक जा के त्रिभवणि एका जोति मुरारि ॥ गुरमुखि होइ सु अहिनिसि निरमलु मनमुखि रैणि अंधारि ॥२॥ सिध समाधि करहि नित झगरा दुहु लोचन किआ हेरै ॥ अंतरि जोति सबदु धुनि जागै सतिगुरु झगरु निबेरै ॥३॥ सुरि नर नाथ बेअंत अजोनी साचै महलि अपारा ॥ नानक सहजि मिले जगजीवन नदरि करहु निसतारा ॥४॥२॥ {पन्ना 489}
पद्अर्थ: नाभि = धुनी, विष्णु की नाभि। ते = से। उपजे = पैदा हुआ। बेद = (जिस ब्रहमा के रचे हुए) वेद। पढ़हि = (पंडित लोग) पढ़ते हैं। मुखि = मुंह से। कंठि = गले से। सवारि = सवार के, मीठी सुर से। ता को = उस परमात्मा का। गुबारि = अंधेरे में।1।
किउ बिसरहि = ना बिसर। प्राण आधार = प्राणों के आसरे। जा की = जिस की। गुर वीचारि = गुरू की बताई हुई मति के आसरे। सेवहि = सेवते हैं, सिमरते हैं।1। रहाउ।
रवि = सूरज। ससि = चंद्रमा। दीपक = दीए। जा के = जिस प्रभू के। त्रिभवणि = तीन भवनों वाले जगत में। ऐका जोति = उस की ही ज्योति। मुरारि = (मुर अरि) परमात्मा। गुरमुखि = गुरू के सन्मुख, जिसका मुंह गुरू की ओर हो, जो गुरू के बताए हुए रास्ते पर चलता है। अहि = दिन। निसि = रात। मनमुखि = जो अपने मन के पीछे चलता है। रैणि = रात, जिंदगी। अंधारि = अंधेरे में।2।
सिध = बड़े-बड़े प्रसिद्ध जोगी। झगरा = मन से झगरा, मन को जीतने के यत्न। हेरै = देखता है, देख सकता है। किआ हेरै = क्या देख सकता है? कुछ नहीं देख सकता। निबेरै = निपटा दे।3।
सुरि = देवते। नर = मनुष्य। साचै महलि = सदा स्थिर रहने वाले महल में। अपारा = हे अपार! सहजि = अडोलता में। जग जीवन = हे जगत के जीवन!।4।
अर्थ: हे मेरी जिंदगी के आसरे प्रीतम! मुझे ना भूल तू वह है जिसकी भक्ति पूरन पुरख सदा करते रहते हैं, जिसे ऋषि-मुनि गुरू की बताई हुई समझ के आसरे सदा सिमरते हैं।1। रहाउ।
(पुराणों में कथा आती है कि जिस ब्रहमा के रचे हुए) वेद (पण्डित लोग) मुंह से गले से मीठी सुर में नित्य पढ़ते हैं, वह ब्रहमा विष्णु की नाभि में से उगे हुए कमल की नालि से पैदा हुआ (और अपने जन्म दाते की कुदरति का अंत ढूँढने के लिए उस नालि में चल पड़ा, कई युग उस नालि के) अंधेरे में ही आता जाता रहा, पर उसका अंत ना ढूँढ सका।1।
वह प्रभू इतना बड़ा है कि सूरज और चंद्रमा उसके त्रिभवणीय जगत में (मानो छोटे से) दीपक (ही) हैं, सारे जगत में उसीकी ज्योति व्यापक है। जो मनुष्य गुरू के बताए राह पर चल के उस को दिन-रात मिलता है वह पवित्र जीवन वाला हो जाता है। जो मनुष्य अपने मन के पीछे चलता है उसकी जिंदगी की रात (अज्ञानता के) अंधेरे में बीतती है।2।
बड़े-बड़े जोगी (अपने ही उद्यम की टेक रख के) समाधियां लगाते हैं और मन को जीतने के यतन करते हैं (पर जो मनुष्य अपने उद्यम की ही टेक रखे, उसे) वह अंदर बसती ज्योति इन आँखों से नहीं दिखती। (जो मनुष्य गुरू के सन्मुख होता है) उसका मन वाला झगड़ा गुरू समाप्त कर देता है, उसके अंदर गुरू का शबद-रूप मीठी लगन लग पड़ती है, उसके अंदर परमात्मा की ज्योति जग पड़ती है।3।
हे नानक! (अरदास कर-) हे देवताओं और मनुष्यों के पति! हे बेअंत! हे योनि-रहित! और अॅटल महल में टिके रहने वाले अपार प्रभू! हे जगत के जीवन! (मेहर कर मुझे) अडोलता में निवास मिले। मेहर की निगाह करके मेरा बेड़ा पार कर।4।2।
Goojaree, First Mehl:

From the lotus of Vishnu’s navel, Brahma was born; He chanted the Vedas with a melodious voice.

He could not find the Lord’s limits, and he remained in the darkness of coming and going. ||1||

Why should I forget my Beloved? He is the support of my very breath of life.

The perfect beings perform devotional worship to Him. The silent sages serve Him through the Guru’s Teachings. ||1||Pause||

His lamps are the sun and the moon; the One Light of the Destroyer of ego fills the three worlds.

One who becomes Gurmukh remains immaculately pure, day and night, while the self-willed manmukh is enveloped by the darkness of night. ||2||

The Siddhas in Samaadhi are continually in conflict; what can they see with their two eyes?

One who has the Divine Light within his heart, and is awakened to the melody of the Word of the Shabad – the True Guru settles his conflicts. ||3||

O Lord of angels and men, infinite and unborn, Your True Mansion is incomparable.

Nanak merges imperceptibly into the Life of the world; shower Your mercy upon him, and save him. ||4||2||

Exit mobile version