Amrit wele da mukhwakh shri Harmandar sahib amritsar sahib ji, Ang-510, 01-December-2023
ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ
ਸਲੋਕ ਮਃ ੩ ॥ ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥ ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥ ਹੁਕਮੁ ਭੀ ਤਿਨ੍ਹ੍ਹਾ ਮਨਾਇਸੀ ਜਿਨ੍ਹ੍ਹ ਕਉ ਨਦਰਿ ਕਰੇਇ ॥ ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥ {ਪੰਨਾ 510}
ਪਦਅਰਥ: ਹਜੂਰਿ = ਅੰਗ = ਸੰਗ। ਨਦਰਿ = ਮਿਹਰ ਦੀ ਨਜ਼ਰ {ਨੋਟ:ਅਰਬੀ ਦੇ ‘ਜ਼’ ਨੂੰ ‘ਦ’ ਭੀ ਪੜ੍ਹਿਆ ਜਾਂਦਾ ਹੈ; ਏਸੇ ਤਰ੍ਹਾਂ ‘ਕਾਜ਼ੀ’ ਤੇ ‘ਕਾਦੀ’, ‘ਕਾਗਜ਼’ ਤੇ ‘ਕਾਗਦ’)। ਸੁਹਾਗਣਿ = ਸੁ = ਭਾਗਣਿ, ਚੰਗੇ ਭਾਗਾਂ ਵਾਲੀ।
ਅਰਥ: ਸਭ (ਜੀਵ-ਇਸਤ੍ਰੀਆਂ) ਦਾ ਖਸਮ ਇਕ ਪਰਮਾਤਮਾ ਹੈ ਜੋ ਸਦਾ ਹੀ ਇਹਨਾਂ ਦੇ ਅੰਗ-ਸੰਗ ਰਹਿੰਦਾ ਹੈ, ਪਰ, ਹੇ ਨਾਨਕ! ਜੋ (ਜੀਵ-ਇਸਤ੍ਰੀ) ਉਸ ਦਾ ਹੁਕਮ ਨਹੀਂ ਮੰਨਦੀ (ਉਸ ਦੀ ਰਜ਼ਾ ਵਿਚ ਨਹੀਂ ਤੁਰਦੀ) ਉਸ ਨੂੰ ਉਹ ਖਸਮ ਹਿਰਦੇ-ਘਰ ਵਿਚ ਵੱਸਦਾ ਹੋਇਆ ਭੀ ਕਿਤੇ ਦੂਰ ਵੱਸਦਾ ਜਾਪਦਾ ਹੈ।
ਹੁਕਮ ਭੀ ਉਹਨਾਂ ਹੀ (ਜੀਵ-ਇਸਤ੍ਰੀਆਂ) ਤੋਂ ਮਨਾਂਦਾ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ; ਜਿਸ ਨੇ ਹੁਕਮ ਮੰਨ ਕੇ ਸੁਖ ਹਾਸਲ ਕੀਤਾ ਹੈ, ਉਹ ਪ੍ਰੇਮ ਵਾਲੀ ਚੰਗੇ ਭਾਗਾਂ ਵਾਲੀ ਹੋ ਜਾਂਦੀ ਹੈ।੧।
ਮਃ ੩ ॥ ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥ ਨਾਨਕ ਸੁਖਿ ਵਸਨਿ ਸਹਾਗਣੀ ਜਿਨ੍ਹ੍ਹ ਪਿਆਰਾ ਪੁਰਖੁ ਹਰਿ ਰਾਉ ॥੨॥ {ਪੰਨਾ 510}
ਪਦਅਰਥ: ਰੈਣਿ ਸਬਾਈ = (ਜ਼ਿੰਦਗੀ ਰੂਪ) ਸਾਰੀ ਰਾਤਿ। ਭਾਉ = ਪਿਆਰ। ਸੁਖਿ = ਸੁਖ ਨਾਲ। ਸਹਾਗਣੀ = ਅੱਖਰ ‘ਸ’ ਦੀਆਂ ਦੋ ਲਗਾਂ (ੋ) ਤੇ (ੁ) ਵਿਚੋਂ ਏਥੇ (ੁ) ਪੜ੍ਹਨਾ ਹੈ।
ਅਰਥ: ਜਿਸ ਜੀਵ-ਇਸਤ੍ਰੀ ਨੇ ਕੰਤ ਪ੍ਰਭੂ ਨਾਲ ਪਿਆਰ ਨਾਹ ਕੀਤਾ, ਉਹ (ਜ਼ਿੰਦਗੀ ਰੂਪ) ਸਾਰੀ ਰਾਤ ਸੜ ਮੁਈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਲੰਘੀ। ਪਰ, ਹੇ ਨਾਨਕ! ਜਿਨ੍ਹਾਂ ਦਾ ਪਿਆਰਾ ਅਕਾਲ ਪੁਰਖ (ਖਸਮ) ਹੈ ਉਹ ਭਾਗਾਂ ਵਾਲੀਆਂ ਸੁਖ ਨਾਲ ਸੌਂਦੀਆਂ ਹਨ (ਜ਼ਿੰਦਗੀ ਦੀ ਰਾਤ ਸੁਖ ਨਾਲ ਗੁਜ਼ਾਰਦੀਆਂ ਹਨ)।੨।
ਪਉੜੀ ॥ ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥ ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥ ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥ ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥ ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥ {ਪੰਨਾ 510}
ਪਦਅਰਥ: ਫਿਰਿ = ਭਉਂ ਕੇ। ਉਪਾਇ ਕਿਤੈ = ਕਿਸੇ ਢੰਗ ਨਾਲ। ਕਰਮ ਵਿਧਾਤਾ = ਕਰਮਾਂ ਦੀ ਬਿਧ ਬਨਾਣ ਵਾਲਾ, ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ। ਮਨਿ = ਮਨ ਵਿਚ। ਅੰਮ੍ਰਿਤਸਰਿ = ਅੰਮ੍ਰਿਤ ਦੇ ਸਰ ਵਿਚ। ਹਰਿ ਅੰਮ੍ਰਿਤਸਰਿ = ਹਰੀ ਦੇ ਨਾਮ ਅੰਮ੍ਰਿਤ ਦੇ ਸਰੋਵਰ ਵਿਚ। ਬੋਲਾਤਾ = ਬੁਲਾਂਦਾ ਹੈ, ਆਪਣੀ ਸਿਫ਼ਤਿ ਕਰਾਂਦਾ ਹੈ।
ਅਰਥ: ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ, ਇਕ ਪਰਮਾਤਮਾ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ; ਜੀਵਾਂ ਦੇ ਕਰਮਾਂ ਦੀ ਬਿਧ ਬਨਾਣ ਵਾਲਾ ਉਹ ਪ੍ਰਭੂ ਕਿਸੇ ਚਤੁਰਾਈ ਸਿਆਣਪ ਨਾਲ ਨਹੀਂ ਲੱਭਦਾ; ਸਿਰਫ਼ ਗੁਰੂ ਦੇ ਸ਼ਬਦ ਦੁਆਰਾ ਹਿਰਦੇ ਵਿਚ ਵੱਸਦਾ ਹੈ ਤੇ ਸੌਖਾ ਹੀ ਪਛਾਣਿਆ ਜਾ ਸਕਦਾ ਹੈ।
ਜੋ ਮਨੁੱਖ ਪ੍ਰਭੂ ਦੇ ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਨ੍ਹਾਉਂਦਾ ਹੈ ਉਸ ਦੇ ਅੰਦਰੋਂ ਤ੍ਰਿਸਨਾ ਦੀ ਅੱਗ ਬੁਝ ਜਾਂਦੀ ਹੈ; ਇਹ ਉਸ ਵੱਡੇ ਦੀ ਵਡਿਆਈ ਹੈ ਕਿ (ਜੀਵ ਪਾਸੋਂ) ਗੁਰੂ ਦੀ ਰਾਹੀਂ ਆਪਣੀ ਸਿਫ਼ਤਿ-ਸਾਲਾਹ ਕਰਾਂਦਾ ਹੈ।੬।
सलोक मः ३ ॥ सभना का सहु एकु है सद ही रहै हजूरि ॥ नानक हुकमु न मंनई ता घर ही अंदरि दूरि ॥ हुकमु भी तिन्हा मनाइसी जिन्ह कउ नदरि करेइ ॥ हुकमु मंनि सुखु पाइआ प्रेम सुहागणि होइ ॥१॥ {पन्ना 510}
पद्अर्थ: हजूरि = अंग संग। नदरि = मेहर की नजर। सुहागणि = सु+भागनि, अच्छे भाग्यों वाली।
(नोट: अरबी में ‘ज़’ को ‘द’ भी पढ़ा जाता है, इसी तरह ‘काज़ी’ और ‘कादी’, ‘कागज़’ और ‘कागद’)।
अर्थ: सब (जीव-सि्त्रयों) का पति एक परमात्मा है जो सदा ही इनके अंग-संग रहता है। पर, हे नानक! जो (जीव-स्त्री) उसका हुकम नहीं मानती (उसकी रजा में नहीं चलती) उसको वह पति हृदय-घर में बसता हुआ भी कहीं दूर बसता लगता है।
हुकम भी उन्हीं (जीव सि्त्रयों) से मनाता है जिन पर मेहर की नजर करता है; जिसने हुकम मान के सुख हासिल किया है, वह प्रेम वाली अच्छे भाग्यों वाली हो जाती है।1।
मः ३ ॥ रैणि सबाई जलि मुई कंत न लाइओ भाउ ॥ नानक सुखि वसनि सुोहागणी जिन्ह पिआरा पुरखु हरि राउ ॥२॥ {पन्ना 510}
पद्अर्थ: रैणि सबाई = (जिंदगी रूपी) सारी रात। भाउ = प्यार। सुखि = सुख से। सुोहागणी = अक्षर ‘स’ पर दो मसत्राएं (ु) और (ो) हैं– यहाँ (ु) पढ़नी है।
अर्थ: जिस जीव-स्त्री ने कंत प्रभू से प्यार नहीं किया, वह (जिंदगी रूपी) सारी रात जल मरी (उसकी सारी उम्र दुखों में गुजरी)। पर, हे नानक! जिनका प्यारा अकाल पुरख (खसम) है वह भाग्यशाली सुख की नींद सोती हैं (जिंदगी की रात सुख से गुजारती हैं)।2।
पउड़ी ॥ सभु जगु फिरि मै देखिआ हरि इको दाता ॥ उपाइ कितै न पाईऐ हरि करम बिधाता ॥ गुर सबदी हरि मनि वसै हरि सहजे जाता ॥ अंदरहु त्रिसना अगनि बुझी हरि अम्रित सरि नाता ॥ वडी वडिआई वडे की गुरमुखि बोलाता ॥६॥ {पन्ना 510}
पद्अर्थ: फिरि = दुबारा। उपाइ कितै = किसी ढंग से। करम विधाता = कर्मों की विधि बनाने वाला, जीवों के किए कर्मों के अनुसार जीवों को पैदा करने वाला। मनि = मन में। अंम्रितसरि = अमृत के सरोवर में। हरि अंम्रितसरि = हरी के नाम अमृत के सरोवर में। बोलाता = बुलाता है, अपनी सिफत करवाता है।
अर्थ: मैंने सारा संसार टोल के देख लिया है, एक परमात्मा ही सारे जीवों को दातें देने वाला है; जीवों के कर्मों की बिधि बनाने वाला वह प्रभू किसी चतुराई-सियानप से नहीं मिलता; सिर्फ गुरू के शबद द्वारा हृदय में बसता है और आसानी से ही पहचाना जा सकता है।
जो मनुष्य प्रभू के नाम-अमृत सरोवर में नहाता है उसके अंदर से तृष्णा की आग बुझ जाती है; यह उसी महानतम् की महानता है कि (जीव से) गुरू के माध्यम से अपनी सिफत सालाह करवाता है।6।
Shalok, Third Mehl:
There is One Lord God of all; He remains ever-present.
O Nanak, if one does not obey the Hukam of the Lord’s Command, then within one’s own home, the Lord seems far away.
They alone obey the Lord’s Command, upon whom He casts His Glance of Grace.
Obeying His Command, one obtains peace, and becomes the happy, loving soul-bride. ||1||
Third Mehl:
She who does not love her Husband Lord, burns and wastes away all through the night of her life.
O Nanak, the soul-brides dwell in peace; they have the Lord, their King, as their Husband. ||2||
Pauree:
Roaming over the entire world, I have seen that the Lord is the only Giver.
The Lord cannot be obtained by any device at all; He is the Architect of Karma.
Through the Word of the Guru’s Shabad, the Lord comes to dwell in the mind, and the Lord is easily revealed within.
The fire of desire within is quenched, and one bathes in the Lord’s Pool of Ambrosial Nectar.
The great greatness of the great Lord God – the Gurmukh speaks of this. ||6||
Leave feedback about this