Amrit wele da mukhwakh shri Harmandar sahib amritsar sahib ji, Ang-564, 25-March -2024
ਵਡਹੰਸੁ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥ ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥ ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥ {ਪੰਨਾ 564}
ਪਦਅਰਥ: ਅੰਤਰਿ = ਅੰਦਰ। ਲੋਚਾ = ਤਾਂਘ। ਹਉ = ਮੈਂ। ਕਿਉ = ਕਿਵੇਂ? ਪਾਈ = ਪਾਈਂ, ਮੈਂ ਲੱਭਾਂ। ਸਉ = ਸੌ ਵਾਰੀ। ਖੀਰ = ਦੁੱਧ। ਅੰਮਾਲੀ = ਹੇ ਸਖੀ! ਹੇ ਸਹੇਲੀ! ਭੋਜਨ = ਖਾਣੇ। ਮੈ = ਮੇਰੇ ਅੱਗੇ। ਨੀਰੇ = ਪ੍ਰੋਸੇ ਜਾਣ। ਮਨਿ = ਮਨ ਵਿਚ। ਤਨਿ = ਸਰੀਰ ਵਿਚ, ਹਿਰਦੇ ਵਿਚ। ਪਿਰੰਮ ਕਾ = ਪਿਆਰੇ ਦਾ। ਧੀਰੇ = ਸ਼ਾਂਤੀ ਪ੍ਰਾਪਤ ਕਰੇ।੧।
ਅਰਥ: ਹੇ ਪਿਆਰੇ! ਮੇਰੇ ਮਨ ਵਿਚ (ਗੁਰੂ ਨੂੰ) ਮਿਲਣ ਦੀ ਤਾਂਘ ਹੈ। ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭਾਂ? ਹੇ ਸਹੇਲੀ! ਜੇ ਬਾਲਕ ਨੂੰ ਸੌ ਖੇਡਾਂ ਨਾਲ ਖਿਡਾਇਆ ਜਾਏ (ਪਰਚਾਇਆ ਜਾਏ) , ਤਾਂ ਭੀ ਉਹ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ। (ਤਿਵੇਂ ਹੀ) ਹੇ ਸਖੀ! ਜੇ ਮੈਨੂੰ ਸੌ ਭੋਜਨ ਭੀ ਦਿੱਤੇ ਜਾਣ, ਤਾਂ ਭੀ ਮੇਰੇ ਅੰਦਰ (ਵੱਸਦੀ ਪ੍ਰਭੂ-ਮਿਲਾਪ ਦੀ) ਭੁੱਖ ਲਹਿ ਨਹੀਂ ਸਕਦੀ। ਹੇ ਸਹੇਲੀ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ, ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ। (ਉਸ ਦੇ) ਦਰਸਨ ਤੋਂ ਬਿਨਾ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ।੧।
ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥ ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥ ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥ ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥ {ਪੰਨਾ 564}
ਪਦਅਰਥ: ਸਜਣ = ਹੇ ਸੱਜਣ! ਭਾਈ = ਹੇ ਵੀਰ! ਮੈਂ = ਮੈਨੂੰ। ਓਹੁ = ਉਹ ਮਿਤ੍ਰ ਗੁਰੂ। ਜੀਅ ਕੀ = ਜਿੰਦ ਦੀ। ਬੇਦਨ = ਵੇਦਨ, ਪੀੜ, ਦੁੱਖ। ਕੀਆ = ਦੀਆਂ। ਤਿਸੁ ਬਿਨੁ = ਉਸ (ਪਰਮਾਤਮਾ) ਤੋਂ ਬਿਨਾ। ਚਾਤ੍ਰਿਕੁ = ਪਪੀਹਾ। ਕਉ = ਵਾਸਤੇ, ਦੀ ਖ਼ਾਤਰ। ਹਉ = ਮੈਂ। ਸਾਰਿ = ਚੇਤੇ ਕਰ ਕੇ। ਸਮਾਲੀ = ਸਮਾਲੀਂ, ਮੈਂ ਹਿਰਦੇ ਵਿਚ ਵਸਾਵਾਂ।੨।
ਅਰਥ: ਹੇ ਮੇਰੇ ਸੱਜਣ! ਹੇ ਮੇਰੇ ਪਿਆਰੇ ਵੀਰ! ਮੇਰੀ ਬੇਨਤੀ) ਸੁਣ। ਮੈਨੂੰ ਆਤਮਕ ਆਨੰਦ ਦੇਣ ਵਾਲਾ ਮਿਤ੍ਰ-ਗੁਰੂ ਮਿਲਾ। ਉਹ (ਗੁਰੂ) ਮੇਰੀ ਜਿੰਦ ਦੀ ਸਾਰੀ ਪੀੜਾ ਜਾਣਦਾ ਹੈ, ਤੇ, ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ। (ਹੇ ਵੀਰ!) ਮੈਂ ਉਸ (ਪਰਮਾਤਮਾ) ਤੋਂ ਬਿਨਾ ਰਤਾ ਭਰ ਸਮਾ ਭੀ ਨਹੀਂ ਰਹਿ ਸਕਦਾ (ਉਸ ਦੇ ਵਿਛੋੜੇ ਵਿਚ ਮੈਂ ਤੜਫਦਾ ਹਾਂ) ਜਿਵੇਂ ਪਪੀਹਾ ਵਰਖਾ ਦੀ ਬੂੰਦ ਦੀ ਖ਼ਾਤਰ ਵਿਲਕਦਾ ਹੈ।
ਹੇ ਪ੍ਰਭੂ! ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਮੈਂ ਆਪਣੇ ਹਿਰਦੇ ਵਿਚ ਵਸਾਵਾਂ? ਤੂੰ ਮੈਨੂੰ ਗੁਣ-ਹੀਣ ਨੂੰ (ਸਦਾ) ਬਚਾ ਲੈਂਦਾ ਹੈਂ।੨।
ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥ ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਨ ਲੇਖਾ ॥ ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥ ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥ {ਪੰਨਾ 564}
ਪਦਅਰਥ: ਹਉ = ਮੈਂ। ਉਡੀਣੀ = ਉਦਾਸ, ਉਤਾਵਲੀ। ਅੰਮਾਲੀ = ਹੇ ਸਖੀ! ਕਦਿ = ਕਦੋਂ? ਨੈਣੀ = ਅੱਖਾਂ ਨਾਲ। ਦੇਖਾ = ਦੇਖਾਂ, ਮੈਂ ਵੇਖਾਂਗੀ। ਸਭਿ = ਸਾਰੇ। ਕਿਤੈ ਨ ਲੇਖੈ = ਕਿਸੇ ਕੰਮ ਨਹੀਂ। ਕਾਪੜੁ = ਕੱਪੜਾ। ਤਨਿ = ਸਰੀਰ ਉਤੇ। ਨ ਸੁਖਾਵਈ = ਨਹੀਂ ਸੁਖਾਂਦਾ, ਨਹੀਂ ਭਾਉਂਦਾ। ਵੇਸਾ = ਪਹਿਰਾਵੇ। ਆਦੇਸਾ = ਨਮਸਕਾਰ, ਅਰਜ਼ੋਈ।੩।
ਅਰਥ: ਹੇ ਸਖੀ! ਮੈਂ ਪ੍ਰਭੂ-ਪਤੀ ਨੂੰ ਮਿਲਣ ਵਾਸਤੇ ਉਤਾਵਲੀ ਹੋ ਰਹੀ ਹਾਂ। ਮੈਂ ਕਦੋਂ ਉਸ ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗੀ? ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਸਾਰੇ ਪਦਾਰਥਾਂ ਦੇ ਭੋਗ ਭੁੱਲ ਚੁੱਕੇ ਹਨ, ਇਹ ਪਦਾਰਥ ਪ੍ਰਭੂ-ਪਤੀ ਤੋਂ ਬਿਨਾ ਮੇਰੇ ਕਿਸੇ ਕੰਮ ਨਹੀਂ। ਹੇ ਸਹੇਲੀ! ਮੈਨੂੰ ਤਾਂ ਆਪਣੇ ਸਰੀਰ ਉੱਤੇ ਇਹ ਕੱਪੜਾ ਭੀ ਨਹੀਂ ਸੁਖਾਂਦਾ, ਤਾਹੀਏਂ ਮੈਂ ਕੋਈ ਪਹਿਰਾਵਾ ਨਹੀਂ ਕਰ ਸਕਦੀ। ਜਿਨ੍ਹਾਂ ਸਹੇਲੀਆਂ ਨੇ ਪਿਆਰੇ ਲਾਲ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਹਨਾਂ ਅੱਗੇ ਅਰਜ਼ੋਈ ਕਰਦੀ ਹਾਂ (ਕਿ ਮੈਨੂੰ ਭੀ ਉਸ ਦੇ ਚਰਨਾਂ ਵਿਚ ਜੋੜ ਦੇਣ) ।੩।
ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏ ॥ ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥ ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ ॥ ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥੪॥ {ਪੰਨਾ 564}
ਪਦਅਰਥ: ਸਭਿ = ਸਾਰੇ। ਕਾਮਿ = ਕੰਮ ਵਿਚ। ਸਹਿ = ਸਹੁ ਨੇ। ਬਿਰਥਾ = ਵਿਅਰਥ। ਜੋਬਨੁ = ਜਵਾਨੀ। ਧਨੁ ਧਨੁ = ਭਾਗਾਂ ਵਾਲੀਆਂ। ਸਹੁ = ਖਸਮ {ਲਫ਼ਜ਼ ‘ਸਹਿ’ ਅਤੇ ‘ਸਹੁ’ ਦਾ ਫ਼ਰਕ ਵੇਖੋ}। ਵਾਰਿਆ = ਕੁਰਬਾਨ। ਧੋਵਾ = ਧੋਵਾਂ, ਮੈਂ ਧੋਂਦਾ ਹਾਂ। ਸਦ = ਸਦਾ। ਪਾਏ = ਪੈਰ।੪।
ਅਰਥ: ਹੇ ਸਹੇਲੀ! ਜੇ ਮੈਂ ਸਾਰੇ ਸਿੰਗਾਰ ਕਰ ਭੀ ਲਏ, ਤਾਂ ਭੀ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਇਹ ਸਿੰਗਾਰ) ਕਿਸੇ ਕੰਮ ਨਹੀਂ ਆਉਂਦੇ। ਹੇ ਸਖੀ! ਜੇ ਪ੍ਰਭੂ-ਪਤੀ ਨੇ ਮੇਰੀ ਵਾਤ ਹੀ ਨਾਹ ਪੁੱਛੀ (ਮੇਰੇ ਵਲ ਧਿਆਨ ਹੀ ਨਾਹ ਕੀਤਾ) ਤਾਂ ਮੇਰੀ ਤਾਂ ਸਾਰੀ ਜਵਾਨੀ ਹੀ ਵਿਅਰਥ ਚਲੀ ਜਾਵੇਗੀ। ਹੇ ਸਖੀ! ਉਹ ਸੁਹਾਗਣਾਂ ਬਹੁਤ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਹਿਰਦੇ ਵਿਚ ਖਸਮ-ਪ੍ਰਭੂ ਸਦਾ ਟਿਕਿਆ ਰਹਿੰਦਾ ਹੈ। ਹੇ ਸਹੇਲੀ! ਮੈਂ ਉਹਨਾਂ ਸੁਹਾਗਣਾਂ ਤੋਂ ਕੁਰਬਾਨ ਹਾਂ, ਮੈਂ ਸਦਾ ਉਹਨਾਂ ਦੇ ਪੈਰ ਧੋਂਦੀ ਹਾਂ (ਧੋਣ ਨੂੰ ਤਿਆਰ ਹਾਂ) ।੪।
ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥ ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ॥ ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥ ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥ {ਪੰਨਾ 564}
ਪਦਅਰਥ: ਭਰਮੁ = ਭੁਲੇਖਾ। ਸਾ = ਸੀ। ਜਾ = ਜਦੋਂ। ਮਨਸਾ = {मनीषा} ਤਾਂਘ, ਮਨ ਦਾ ਫੁਰਨਾ। ਸਰਬ = ਸਭਨਾਂ ਵਿਚ। ਰੰਗ = ਆਨੰਦ। ਕੈ ਪੈਰੇ = ਦੇ ਚਰਨਾਂ ਵਿਚ। ਲਗਿ = ਲੱਗ ਕੇ।੫।
ਅਰਥ: ਹੇ ਸਹੇਲੀ! ਜਿਤਨਾ ਚਿਰ ਮੈਨੂੰ ਕਿਸੇ ਹੋਰ (ਦੇ ਆਸਰੇ) ਦਾ ਭੁਲੇਖਾ ਸੀ, ਉਤਨਾ ਚਿਰ ਮੈਂ ਪ੍ਰਭੂ ਨੂੰ (ਆਪਣੇ ਤੋਂ) ਦੂਰ (-ਵੱਸਦਾ) ਜਾਣਦੀ ਰਹੀ। ਪਰ, ਹੇ ਸਹੇਲੀ! ਜਦੋਂ ਮੈਨੂੰ ਪੂਰਾ ਗੁਰੂ ਮਿਲ ਪਿਆ, ਤਾਂ ਮੇਰੀ ਹਰੇਕ ਆਸ ਹਰੇਕ ਤਾਂਘ ਪੂਰੀ ਹੋ ਗਈ (ਕਿਉਂਕਿ) ਹੇ ਸਖੀ! ਮੈਂ ਸਾਰੇ ਸੁਖਾਂ ਤੋਂ ਸ੍ਰੇਸ਼ਟ (ਪ੍ਰਭੂ-ਮਿਲਾਪ ਦਾ) ਸੁਖ ਪਾ ਲਿਆ, ਮੈਨੂੰ ਉਹ ਪ੍ਰਭੂ-ਪਤੀ ਸਭਨਾਂ ਵਿਚ ਵੱਸਦਾ ਦਿੱਸ ਪਿਆ। ਹੇ ਦਾਸ ਨਾਨਕ! ਆਖ-) ਹੇ ਸਹੇਲੀ! ਗੁਰੂ ਦੀ ਚਰਨੀਂ ਲੱਗ ਕੇ ਮੈਂ ਪਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਕਰ ਲਿਆ ਹੈ।੫।੧।੯।
वडहंसु महला ५ घरु २ ੴ सतिगुर प्रसादि ॥ मेरै अंतरि लोचा मिलण की पिआरे हउ किउ पाई गुर पूरे ॥ जे सउ खेल खेलाईऐ बालकु रहि न सकै बिनु खीरे ॥ मेरै अंतरि भुख न उतरै अमाली जे सउ भोजन मै नीरे ॥ मेरै मनि तनि प्रेमु पिरम का बिनु दरसन किउ मनु धीरे ॥१॥ {पन्ना 564}
पद्अर्थ: अंतरि = अंदर। लोचा = तमन्ना। हउ = मैं। किउ = कैसे? पाई = पाऊँ। सउ = सो बार। खीर = दूध। अंमाली = हे सखी! हे सहेली!। भोजन = खाना। मै = मेरे आगे। नीरे = परोसे जाएं। मनि = मन में। तनि = शरीर में, हृदय में। पिरंम का = प्यारे का। धीरे = शांति प्राप्त करे।1।
अर्थ: हे प्यारे! मेरे मन में (गुरू को) मिलने की चाहत है। मैं किस तरह पूरे गुरू को ढूँढू? हे सहेली! यदि बालक को सौ खिलोनों से खिलाया जाय (उसका मनोरंजन किया जाए), तो भी वह दूध के बिना नहीं रह सकता। (वैसे ही) हे सखी! अगर मुझे सौ भोजन भी दिए जाएं, तो भी मेरे अंदर (बसती प्रभू-मिलाप की) भूख नहीं उतर सकती। हे सहेली! मेरे मन में मेरे हृदय में, प्यारे प्रभू का प्रेम बस रहा है। (उसके) दर्शनों के बिना मेरा मन शांति नहीं हासिल कर सकता।1।
सुणि सजण मेरे प्रीतम भाई मै मेलिहु मित्रु सुखदाता ॥ ओहु जीअ की मेरी सभ बेदन जाणै नित सुणावै हरि कीआ बाता ॥ हउ इकु खिनु तिसु बिनु रहि न सका जिउ चात्रिकु जल कउ बिललाता ॥ हउ किआ गुण तेरे सारि समाली मै निरगुण कउ रखि लेता ॥२॥ {पन्ना 564}
पद्अर्थ: सजण = हे सज्जन! भाई = हे भ्राता! मैं = मुझे। ओह = वह मित्र गुरू। जीअ की = जीवात्मा की। बेदन = वेदना, पीड़ा, दुख। कीआ = की। तिसु बिनु = उस (परमात्मा) के बिना। चात्रिकु = पपीहा। कउ = के लिए, की खातिर। हउ = मैं। सारि = याद करके। समाली = सम्भालूँ, मैं हृदय में बसाऊँ।2।
अर्थ: हे मेरे सज्जन! हे मेरे प्यारे भाई! (मेरी बिनती) सुन। मुझे आत्मिक आनंद देने वाला मित्र-गुरू मिला। वह (गुरू) मेरी जीवात्मा की सारी पीड़ा जानता है, और, मुझे परमात्मा की सिफत सालाह की बातें सुनाता है। (हे वीर!) मैं उस (परमात्मा) के बिना रक्ती भर समय के लिए भी नहीं रह सकता (उसके विछोड़े में मैं तड़पता हूँ) जैसे पपीहा बरखा की बूँद की खातिर बिलकता है।
हे प्रभू! तेरे कौन कौन से गुण याद कर करके मैं अपने हृदय में बसाऊँ? तू मुझ गुण-हीन को (सदा) बचा लेता है।2।
हउ भई उडीणी कंत कउ अमाली सो पिरु कदि नैणी देखा ॥ सभि रस भोगण विसरे बिनु पिर कितै न लेखा ॥ इहु कापड़ु तनि न सुखावई करि न सकउ हउ वेसा ॥ जिनी सखी लालु राविआ पिआरा तिन आगै हम आदेसा ॥३॥ {पन्ना 564}
पद्अर्थ: हउ = मैं। उडीणी = उदास, उतावली। अंमाली = हे सखी! कदि = कब?। नैणी = आँखों से। देखा = देखूं, मैं देखूँगी। सभि = सारे। कितै न लेखै = किसी काम की नहीं। कापड़ु = कपड़ा। तनि = शरीर पर। न सुखावई = नहीं सुख देता, नहीं भाता। वेसा = पहरावे। आदेसा = नमस्कार, अरजोई।3।
अर्थ: हे सखी! मैं प्रभू-पति को मिलने के लिए उतावली हो रही हूँ। मैं कब उस पति को अपनी आँखों से देखूँगी? प्रभू-पति के मिलाप के बिना मुझे सारे पदार्थों के भोग भूल चुके हैं, ये पदार्थ प्रभू-पति के बिना मेरे किसी काम के नहीं। हे सहेली! मुझे तो अपने शरीर पर ये कपड़ा भी नहीं भाता, तभी तो मैं पहरावा नहीं कर सकती। जिन सहेलियों ने प्यारे लाल को पसंद कर लिया है, मैं उनके आगे अरजोई करती हूँ (कि मुझे भी उसके चरणों में जोड़ दें)।3।
मै सभि सीगार बणाइआ अमाली बिनु पिर कामि न आए ॥ जा सहि बात न पुछीआ अमाली ता बिरथा जोबनु सभु जाए ॥ धनु धनु ते सोहागणी अमाली जिन सहु रहिआ समाए ॥ हउ वारिआ तिन सोहागणी अमाली तिन के धोवा सद पाए ॥४॥ {पन्ना 564}
पद्अर्थ: सभि = सारे। कामि = काम में। सहि = सहु ने, पति ने। बिरथा = व्यर्थ। जोबनु = जवानी। धनु धनु = भाग्यों वालियां। सहु = पति। वारिआ = कुर्बान। धोवा = मैं धोता हूँ। पाऐ = पैर।4।
(‘सहि’ और ‘सहु’ में फर्क नोट करें)
अर्थ: हे सहेली! अगर मैंने सारे श्रृंगार कर भी लिए, तो भी प्रभू-पति के मिलाप के बिना (ये श्रृंगार) कोई काम नहीं आते। हे सखी! अगर प्रभू-पति ने मेरी कोई बात ही ना पूछी (मेरी तरफ ध्यान ही ना दिया) तो मेरी तो सारी जवानी ही व्यर्थ चली जाएगी। हे सखी! वे सुहागनें बहुत भाग्यशाली हैं जिनके दिल में पति-प्रभू सदा टिका रहता है। हे सहेली! मैं उन सुहागनों से कुर्बान हूँ, मैं सदा उनके पैर धोती हूँ (धोने को तैयार हूँ)।4।
जिचरु दूजा भरमु सा अमाली तिचरु मै जाणिआ प्रभु दूरे ॥ जा मिलिआ पूरा सतिगुरू अमाली ता आसा मनसा सभ पूरे ॥ मै सरब सुखा सुख पाइआ अमाली पिरु सरब रहिआ भरपूरे ॥ जन नानक हरि रंगु माणिआ अमाली गुर सतिगुर कै लगि पैरे ॥५॥१॥९॥ {पन्ना 564}
पद्अर्थ: भरमु = भुलेखा। सा = था। जा = जब। मनसा = मनीषा, तांघ, मन का फुरना। सरब = सब में। रंग = आनंद। कै पैरे = के चरनों में। लगि = लग के।5।
अर्थ: हे सहेली! जब तक मुझे किसी और (के आसरे) का भुलेखा था, तब तक मैं प्रभू को (अपने से) दूर (-बसता) समझती रही। पर, हे सहेली! मुझे पूरा गुरू मिल गया, तो मेरी हरेक आशा हरेक तमन्ना पूरी हो गई (क्योंकि) हे सखी! मैंने सारे सुखों से श्रेष्ठ (प्रभू के मिलाप का) सुख पा लिया है, मुझे वह प्रभू पति सभी में बसता दिखाई दे गया। हे दास नानक! (कह–) हे सखी! गुरू के चरणों में लग के मैंने परमात्मा के मिलाप का आनंद प्राप्त कर लिया है।5।1।9।
Wadahans, Fifth Mehl, Second House:
One Universal Creator God. By The Grace Of The True Guru:
Deep within me, there is a longing to meet my Beloved; how can I attain my Perfect Guru?
Even though a baby may play hundreds of games, he cannot survive without milk.
The hunger within me is not satisfied, O my friend, even though I am served hundreds of dishes.
My mind and body are filled with love for my Beloved; how can my soul find relief, without the Blessed Vision of the Lord’s Darshan? ||1||
Listen, O my dear friends and siblings – lead me to my True Friend, the Giver of peace.
He knows all the troubles of my soul; every day, he tells me stories of the Lord.
I cannot live without Him, even for an instant. I cry out for Him, just as the song-bird cries for the drop of water.
Which of Your Glorious Virtues should I sing? You save even worthless beings like me. ||2||
I have become depressed, waiting for my Husband Lord, O my friend; when shall my eyes behold my Husband?
I have forgotten how to enjoy all pleasures; without my Husband Lord, they are of no use at all.
These clothes do not please my body; I cannot dress myself.
I bow to those friends of mine, who have enjoyed their Beloved Husband Lord. ||3||
I have adorned myself with all sorts of decorations, O my friend, but without my Husband Lord, they are of no use at all.
When my Husband does not care for me, O my friend, then my youth passes, totally useless.
Blessed, blessed are the happy soul-brides, O my friend, who are blended with their Husband Lord.
I am a sacrifice to those happy soul-brides; I wash their feet again and again. ||4||
As long as I suffered from duality and doubt, O my friend, I thought God was far away.
But when I met the Perfect True Guru, O my friend, then all my hopes and desires were fulfilled.
I have obtained all pleasures and comforts, O my friend; my Husband Lord is all-pervading everywhere.
Servant Nanak enjoys the Lord’s Love, O my friend; I fall at the feet of the Guru, the True Guru. ||5||1||9||