Amrit wele da mukhwakh shri Harmandar sahib amritsar sahib ji, Ang-672, 09-March-2024
ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥ ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥ ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥ {ਪੰਨਾ 672}
ਪਦਅਰਥ: ਰਾਜਨ = ਰਾਜੇ। ਭੂਮਨ = ਜ਼ਿਮੀਂ ਦੇ ਮਾਲਕ। ਤਾ ਕੀ = ਉਹਨਾਂ ਦੀ। ਤ੍ਰਿਸਨ = ਲਾਲਚ, ਤ੍ਰੇਹ। ਲਪਟਿ ਰਹੇ = ਚੰਬੜੇ ਰਹਿੰਦੇ ਹਨ। ਮਾਤੇ = ਮਸਤ। ਲੋਚਨ = ਅੱਖਾਂ।੧।
ਬਿਖਿਆ = ਮਾਇਆ। ਕਿਨ ਹੀ = ਕਿਨਿ ਹੀ {ਲਫ਼ਜ਼ ‘ਕਿਨਿ ਦੀ ‘ਿ’ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ} ਕਿਸੇ ਨੇ ਭੀ। ਤ੍ਰਿਪਤਿ = ਸ਼ਾਂਤੀ, ਰਜੇਵਾਂ। ਪਾਵਕੁ = ਅੱਗ। ਈਧਨਿ = ਈਧਨ ਨਾਲ, ਬਾਲਣ ਨਾਲ। ਧ੍ਰਾਪੈ = ਰੱਜਦੀ। ਕਹਾ = ਕਿੱਥੇ? ਅਘਾਈ = ਰੱਜਦਾ ਹੈ।ਰਹਾਉ।
ਦਿਨੁ ਦਿਨੁ = ਹਰ ਰੋਜ਼। ਬਿੰਜਨ = {व्यंजन} ਸੁਆਦਲੇ ਖਾਣੇ। ਤਾ ਕੀ = ਉਸ (ਮਨੁੱਖ) ਦੀ। ਸੁਆਨ = ਕੁੱਤਾ। ਨਿਆਈ = ਵਾਂਗ। ਘੋਖਾ = ਭਾਲਦਾ ਫਿਰਦਾ ਹੈ।੨।
ਕਾਮਵੰਤ = ਕਾਮ = ਵਾਸਨਾ ਵਾਲਾ। ਕਾਮੀ = ਵਿਸ਼ਈ। ਪਰ ਗ੍ਰਿਹ ਜੋਹ = ਪਰਾਏ ਘਰ ਦੀ ਤੱਕ। ਜੋਰ = ਤੱਕ, ਮੰਦ ਦ੍ਰਿਸ਼ਟੀ, ਭੈੜੀ ਵਿਕਾਰ = ਭਰੀ ਨਿਗਾਹ।ਦਿਨ ਪ੍ਰਤਿ = ਹਰ ਰੋਜ਼। ਸੂਕੈ = ਸੁੱਕਦਾ ਜਾਂਦਾ ਹੈ।੩।
ਨਿਧਾਨਾ = ਖ਼ਜ਼ਾਨਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸਹਜੁ = ਆਤਮਕ ਅਡੋਲਤਾ। ਕੈ = ਦੇ (ਹਿਰਦੇ) ਵਿਚ। ਤੇ = ਤੋਂ, ਪਾਸੋਂ।੪।
ਅਰਥ: ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ, ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ। ਰਹਾਉ।
(ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ।੧।
ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ। (ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ।੨।
ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ। ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ।੩।
ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ, (ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ।੪।੬।
धनासरी महला ५ ॥ वडे वडे राजन अरु भूमन ता की त्रिसन न बूझी ॥ लपटि रहे माइआ रंग माते लोचन कछू न सूझी ॥१॥ बिखिआ महि किन ही त्रिपति न पाई ॥ जिउ पावकु ईधनि नही ध्रापै बिनु हरि कहा अघाई ॥ रहाउ ॥ दिनु दिनु करत भोजन बहु बिंजन ता की मिटै न भूखा ॥ उदमु करै सुआन की निआई चारे कुंटा घोखा ॥२॥ कामवंत कामी बहु नारी पर ग्रिह जोह न चूकै ॥ दिन प्रति करै करै पछुतापै सोग लोभ महि सूकै ॥३॥ हरि हरि नामु अपार अमोला अम्रितु एकु निधाना ॥ सूखु सहजु आनंदु संतन कै नानक गुर ते जाना ॥४॥६॥ {पन्ना 672}
पद्अर्थ: राजन = राजे। भूमन = जमीन के मालिक। ता की = उनकी। त्रिसन = लालच, प्यास। लपटि रहे = चिपके रहते हैं। माते = मस्त। लोचन = आँखें।1।
बिखिआ = माया। किन ही = किनि ही (‘किनि’ की ‘नि’ की ‘ि’ मात्रा ‘ही’ क्रिया विशेषण के कारण हट गई है) किसी ने भी। त्रिपति = तृप्ती, शांति। पावकु = आग। ईधनि = ईधन से। ध्रापै = अघाती। कहा = कहाँ? अघाई = तृप्त होती है। रहाउ।
दिनु दिनु = हर रोज। बिंजन = (व्यंजन) स्वादिष्ट खाने। ता की = उस (मनुष्य) की। सुआन = कुक्ता। निआई = की तरह। घोखा = ढूँढता फिरता है।2।
कामवंत = काम वासना वाला। कामी = विषयी। पर ग्रिह जोह = पराए घर में निगाह। जोह = ताकना, मंद दृष्टि, बुरी विकार भरी निगाह। दिन प्रति = हर रोज। सूकै = सूखता जाता है।3।
निधाना = खजाना। अंम्रितु = आत्मिक जीवन देने वाला। सहजु = आत्मिक अडोलता। कै = के (हृदय) में। ते = से।4।
अर्थ: हे भाई! माया (के मोह) में (फसे रह के) किसी मनुष्य ने (माया की ओर से) तृप्ती प्राप्त नहीं की, जैसे आग ईधन से नहीं अघाती। परमात्मा के नाम के बिना मनुष्य कभी तृप्त नहीं हो सकता। रहाउ।
(हे भाई! दुनिया में) बड़े-बड़े राजे हैं, बड़े-बड़े जिमींदार हैं, (माया से) उनकी तृष्णा कभी खत्म नहीं होती वे माया के करिश्मों में मस्त रहते हैं, माया से चिपके रहते हैं। (माया के बिना) और कुछ उन्हें आँखों से दिखता ही नहीं।1।
हे भाई! जो मनुष्य हर रोज स्वादिष्ट खाने खाता रहता है, उसकी (स्वादिष्ट खानों की) भूख कभी खत्म नहीं होती। (स्वादिष्ट खानों की खातिर) वह आदमी कुत्ते की तरह दौड़-भाग करता रहता है, चारों तरफ तलाशता फिरता है।2।
हे भाई! काम-वश हुए विषयी मनुष्य की भले ही कितनियां ही सि्त्रयां क्यों ना हों, पराए घर की ओर उसकी बुरी निगाह फिर भी नहीं हटती। वह हर रोज (विषौ-पाप) करता है, और पछताता (भी) है। सो, यह काम-वासना में और पछतावे में उसका आत्मिक जीवन सूखता जाता है।3।
हे भाई! परमात्मा का नाम ही एक ऐसा बेअंत और कीमती खजाना है जो आत्मिक जीवन देता है, (इस नाम-खजाने की बरकति से) संत-जनों के हृदय-घर में आत्मिक अडोलता बनी रहती है, सुख आनंद बना रहता है। पर, हे नानक! गुरू से इस खजाने की जान-पहचान प्राप्त होती है।4।6।
Dhanaasaree, Fifth Mehl:
The desires of the greatest of the great kings and landlords cannot be satisfied.
They remain engrossed in Maya, intoxicated with the pleasures of their wealth; their eyes see nothing else at all. ||1||
No one has ever found satisfaction in sin and corruption.
The flame is not satisfied by more fuel; how can one be satisfied without the Lord? ||Pause||
Day after day, he eats his meals with many different foods, but his hunger is not eradicated.
He runs around like a dog, searching in the four directions. ||2||
The lustful, lecherous man desires many women, and he never stops peeking into the homes of others.
Day after day, he commits adultery again and again, and then he regrets his actions; he wastes away in misery and greed. ||3||
The Name of the Lord, Har, Har, is incomparable and priceless; it is the treasure of Ambrosial Nectar.
The Saints abide in peace, poise and bliss; O Nanak, through the Guru, this is known. ||4||6||