November 23, 2024
Hukumnama

Amrit wele da mukhwakh shri Harmandar sahib amritsar sahib ji, *Ang-811*, 18-December-2023

Amrit wele da mukhwakh shri Harmandar sahib amritsar sahib ji, *Ang-811*, 18-December-2023

ਬਿਲਾਵਲੁ ਮਹਲਾ ੫ ॥ ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥ ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥ ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥ ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥ ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥ ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥ ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥੩॥ ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ ॥ ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥੪॥੧੩॥੪੩॥ {ਪੰਨਾ 811}
ਪਦਅਰਥ: ਕੈ ਬਾਸਬੈ = ਦੇ ਵਸੇਬੇ ਨਾਲ। ਕਲਮਲ = ਪਾਪ। ਸਭਿ = ਸਾਰੇ। ਸੇਤੀ = ਨਾਲ। ਰੰਗਿ = ਪ੍ਰੇਮ = ਰੰਗ ਵਿਚ। ਤਾ ਤੇ = ਉਸ (ਪ੍ਰੇਮ = ਰੰਗ) ਦੇ ਕਾਰਨ। ਤੇ = ਤੋਂ, ਦੇ ਕਾਰਨ। ਗਰਭਿ = ਗਰਭ ਵਿਚ, ਜਨਮ ਮਰਨ ਦੇ ਗੇੜ ਵਿਚ। ਗ੍ਰਸਨਾ = ਫਸਣਾ।੧।
ਸੂਚੀ = ਸੁੱਚੀ, ਪਵਿੱਤਰ। ਰਸਨਾ = ਜੀਭ। ਨਿਰਮਲ = ਸਾਫ਼, ਪਵਿੱਤਰ। ਹੋਈ ਹੈ– ਹੋ ਜਾਂਦੇ ਹਨ।੧।ਰਹਾਉ।
ਰਸੁ = ਸੁਆਦ। ਧ੍ਰਾਪਿਆ = ਰੱਜ ਗਿਆ। ਮਨਿ = ਮਨ ਵਿਚ। ਹਸਨਾ = ਖਿੜ ਪਿਆ। ਉਲਟਿ = (ਮਾਇਆ ਦੇ ਮੋਹ ਵਲੋਂ) ਪਰਤ ਕੇ। ਕਮਲੁ = ਹਿਰਦੇ ਦਾ ਕੌਲ ਫੁੱਲ। ਬਿਗਸਨਾ = ਖਿੜ ਪਿਆ।੨।
ਸੀਤਲ = ਠੰਢਾ = ਠਾਰ। ਸਭ ਤ੍ਰਿਸਨਾ = ਸਾਰੀ ਤ੍ਰੇਹ (ਮਾਇਆ ਦੀ। ਦਹ ਦਿਸ = ਦਸੀਂ ਪਾਸੀਂ। ਧਾਵਤ = ਦੌੜ = ਭੱਜ। ਥਾਨਿ = ਥਾਂ ਵਿਚ।੩।
ਰਾਖਨਹਾਰੈ = ਰੱਖਿਆ ਕਰ ਸਕਣ ਵਾਲੇ ਪ੍ਰਭੂ ਨੇ। ਭ੍ਰਮ = ਭਟਕਣਾ, ਭਰਮ = ਵਹਿਮ। ਭਸਨਾ = ਭਸਮ, ਸੁਆਹ। ਨਿਧਾਨ = ਖ਼ਜ਼ਾਨੇ। ਪੇਖਿ = ਵੇਖ ਕੇ। ਸਾਧ ਦਰਸਨਾ = ਗੁਰੂ ਦਾ ਦਰਸ਼ਨ।੪।
ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਮਨੁੱਖ ਦੀ) ਜੀਭ ਪਵਿੱਤਰ ਹੋ ਜਾਂਦੀ ਹੈ। ਗੁਰੂ ਦਾ (ਦੱਸਿਆ ਹੋਇਆ ਹਰਿ-ਨਾਮ ਦਾ) ਜਾਪ ਜਪਿਆਂ ਮਨ ਪਵਿੱਤਰ ਹੋ ਜਾਂਦਾ ਹੈ, ਸਰੀਰ ਪਵਿੱਤਰ ਹੋ ਜਾਂਦਾ ਹੈ।੧।ਰਹਾਉ।
ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ। (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਨਾਲ (ਸਾਂਝ ਬਣਿਆਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ, ਜਿਸ ਕਰਕੇ ਜਨਮ ਮਰਨ ਦੇ ਗੇੜ ਵਿਚ ਨਹੀਂ ਫਸੀਦਾ।੧।
(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਰਸ ਚੱਖਿਆਂ (ਮਾਇਆ ਦੇ ਲਾਲਚ ਵਲੋਂ) ਰੱਜ ਜਾਈਦਾ ਹੈ, ਪਰਮਾਤਮਾ ਦਾ ਨਾਮ-ਰਸ ਮਨ ਵਿਚ ਵਸਾ ਕੇ ਸਦਾ ਖਿੜੇ ਰਹੀਦਾ ਹੈ। ਬੁੱਧੀ ਵਿਚ (ਸਹੀ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਬੁੱਧੀ ਉੱਜਲ ਹੋ ਜਾਂਦੀ ਹੈ। ਹਿਰਦਾ-ਕੌਲ (ਮਾਇਆ ਦੇ ਮੋਹ ਵਲੋਂ) ਪਰਤ ਕੇ ਸਦਾ ਖਿੜਿਆ ਰਹਿੰਦਾ ਹੈ।੨।
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਜਾਪ ਕੀਤਿਆਂ ਮਨੁੱਖ ਦਾ ਮਨ) ਠੰਢਾ-ਠਾਰ ਹੋ ਜਾਂਦਾ ਹੈ, (ਮਨ ਵਿਚ) ਸ਼ਾਂਤੀ ਤੇ ਸੰਤੋਖ ਪੈਦਾ ਹੋ ਜਾਂਦਾ ਹੈ, ਮਾਇਆ ਵਾਲੀ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ। (ਮਾਇਆ ਦੀ ਖ਼ਾਤਰ) ਦਸੀਂ ਪਾਸੀਂ (ਸਾਰੇ ਜਗਤ ਵਿਚ) ਦੌੜ-ਭੱਜ ਮਿਟ ਜਾਂਦੀ ਹੈ, (ਪ੍ਰਭੂ ਦੇ ਚਰਨਾਂ ਦੇ) ਪਵਿੱਤਰ ਥਾਂ ਵਿਚ ਨਿਵਾਸ ਹੋ ਜਾਂਦਾ ਹੈ।੩।
ਹੇ ਨਾਨਕ! ਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਜਿਸ ਮਨੁੱਖ ਦੀ (ਵਿਕਾਰਾਂ ਵਲੋਂ) ਰਾਖੀ ਕੀਤੀ, ਉਸ ਦੀਆਂ ਸਾਰੀਆਂ ਹੀ ਭਟਕਣਾਂ (ਸੜ ਕੇ) ਸੁਆਹ ਹੋ ਗਈਆਂ। ਗੁਰੂ ਦਾ ਦਰਸਨ ਕਰ ਕੇ ਉਸ ਮਨੁੱਖ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜੋ, ਮਾਨੋ, ਦੁਨੀਆ ਦੇ ਸਾਰੇ ਹੀ) ਖ਼ਜ਼ਾਨੇ (ਹੈ) , (ਤੇ ਨਾਮ ਦੀ ਬਰਕਤਿ ਨਾਲ ਉਹ ਸਦਾ ਲਈ) ਸੁਖੀ ਹੋ ਗਿਆ।੪।੧੩।੪੩।
बिलावलु महला ५ ॥ साधसंगति कै बासबै कलमल सभि नसना ॥ प्रभ सेती रंगि रातिआ ता ते गरभि न ग्रसना ॥१॥ नामु कहत गोविंद का सूची भई रसना ॥ मन तन निरमल होई है गुर का जपु जपना ॥१॥ रहाउ ॥ हरि रसु चाखत ध्रापिआ मनि रसु लै हसना ॥ बुधि प्रगास प्रगट भई उलटि कमलु बिगसना ॥२॥ सीतल सांति संतोखु होइ सभ बूझी त्रिसना ॥ दह दिस धावत मिटि गए निरमल थानि बसना ॥३॥ राखनहारै राखिआ भए भ्रम भसना ॥ नामु निधान नानक सुखी पेखि साध दरसना ॥४॥१३॥४३॥ {पन्ना 811}
पद्अर्थ: बासबै = के बसेरे से। कलमल = पाप। सभि = सारे। सेती = साथ। रंगि = प्रेम रंग में। ता ते = उस (प्रेम रंग) के कारण। ते = से, के कारण। गरभि = गर्भ में, जनम मरण के चक्कर में। ग्रसना = फसना।1।
सूची = स्वच्छ, पवित्र। रसना = जीभ। निर्मल = साफ, पवित्र। होई है = हो जाते हैं।1। रहाउ।
रसु = स्वाद। ध्रापिआ = तृप्त हो गया। मनि = मन में। हसना = खिल उठा। उलटि = (माया के मोह से) पलट के। कमलु = हृदय का कमल फूल। बिगसना = खिल पड़ा।2।
सीतल = ठंडा ठार। सभ त्रिसना = सारी प्यास (माया की)। दह दिस = दसों तरफ। धावत = दौड़ भाग। थानि = जगह में।3।
राखनहारै = रक्षा कर सकने वाले प्रभू ने। भ्रम = भटकना, भरम वहिम। भसना = भस्म, राख। निधान = खजाने। पेखि = देख के। साध दरसना = गुरू का दर्शन।4।
अर्थ: हे भाई! परमात्मा का नाम जपने से (मनुष्य की) जीभ पवित्र हो जाती है। गुरू का (बताया हुआ हरी नाम का) जाप-जपने से मन पवित्र हो जाता है, शरीर पवित्र हो जाता है।1। रहाउ।
हे भाई! गुरू की संगति में टिके रहने से सारे पाप दूर हो जाते हैं। (साध-संगत की बरकति से) परमात्मा से (सांझ बनने से) परमात्मा के प्रेम-रंग में रंग जाते हैं, जिसके कारण जनम-मरण के चक्कर में नहीं फसते।1।
(हे भाई! गुरू की शरण पड़ कर) परमात्मा के नाम का रस चखने से (माया की लालच से) तृप्त हो जाते हैं, परमात्मा का नाम-रस मन में बसा के सदा खिले रहा जाता है। बुद्धि में (सही जीवन मार्ग का) प्रकाश हो जाता है, बुद्धि उज्जवल हो जाती है। हृदय-कमल (माया के मोह की ओर से) पलट के सदा खिला रहता है।2।
(हे भाई! गुरू की शरण पड़ कर परमात्मा के नाम का जाप करने से मनुष्य का मन) ठंडा-ठार हो जाता है, (मन में) शांति और संतोख पैदा हो जाते हैं, माया वाली सारी तृष्णा समाप्त हो जाती है। (माया की खातिर) दसों दिशाओं में (सारे जगत में) दौड़-भाग मिट जाती है, (प्रभू के चरणों में) पवित्र स्थल पर निवास हो जाता है।3।
हे नानक! रक्षा करने में समर्थ प्रभू ने जिस मनुष्य की (विकारों से) रक्षा की, उसकी सारी ही भटकनें (जल के) राख हो गई। गुरू का दर्शन करके उस मनुष्य ने परमात्मा का नाम प्राप्त कर लिया (जो मानो, दुनिया के सारे ही) खजाने (हैं), (और नाम की बरकति से वह सदा के लिए) सुखी हो गया।4।13।43।
Bilaaval, Fifth Mehl:

Dwelling in the Saadh Sangat, the Company of the Holy, all sins are erased.

One who is attuned to the Love of God, is not cast into the womb of reincarnation. ||1||

Chanting the Name of the Lord of the Universe, the tongue becomes holy.

The mind and body become immaculate and pure, chanting the Chant of the Guru. ||1||Pause||

Tasting the subtle essence of the Lord, one is satisfied; receiving this essence, the mind becomes happy.

The intellect is brightened and illuminated; turning away from the world, the heart-lotus blossoms forth. ||2||

He is cooled and soothed, peaceful and content; all his thirst is quenched.

The mind’s wandering in the ten directions is stopped, and one dwells in the immaculate place. ||3||

The Savior Lord saves him, and his doubts are burnt to ashes.

Nanak is blessed with the treasure of the Naam, the Name of the Lord. He finds peace, gazing upon the Blessed Vision of the Saints’ Darshan. ||4||13||43||

Leave feedback about this

  • Service