Amrit wele da mukhwakh shri Harmandar sahib amritsar sahib ji, Ang-823, 15-February-2024*
ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ
ਬਿਲਾਵਲੁ ਮਹਲਾ ੫ ॥ ਐਸੇ ਕਾਹੇ ਭੂਲਿ ਪਰੇ ॥ ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥ ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥ ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥੧॥ ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥ ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥੨॥੧੦॥੯੬॥ {ਪੰਨਾ 823}
ਪਦਅਰਥ: ਐਸੇ = ਇਸ ਤਰ੍ਹਾਂ। ਕਾਹੇ = ਕਿਉਂ? ਭੂਲਿ ਪਰੇ = (ਜੀਵ) ਭੁੱਲੇ ਪਏ ਹਨ, ਕੁਰਾਹੇ ਪਏ ਹੋਏ ਹਨ। ਕਰਹਿ ਕਰਾਵਹਿ = (ਜੀਵ ਸਭ ਕੁਝ) ਕਰਦੇ ਕਰਾਂਦੇ ਹਨ। ਪੇਖਤ = ਵੇਖਦਾ। ਸੰਗਿ = ਨਾਲ।੧।ਰਾਹਉ।
ਕਾਜ = ਕੱਚ। ਬਿਹਾਝਨ = ਖ਼ਰੀਦਣਾ, ਵਪਾਰ ਕਰਨਾ। ਕੰਚਨ = ਸੋਨਾ। ਹੇਤੁ = ਪਿਆਰ। ਖਰੇ ਸਾਜਨ = ਸੱਚੇ ਮਿੱਤਰ। ਹੋਵਨੁ = ਜੋ ਸਦਾ ਕਾਇਮ ਹੈ, ਪਰਮਾਤਮਾ। ਕਉਰਾ = ਕੌੜਾ। ਅਨਹੋਵਨੁ = ਜੋ ਸਦਾ ਰਹਿਣ ਵਾਲਾ ਨਹੀਂ, ਜਗਤ। ਬਿਖਿਆ = ਮਾਇਆ। ਜਰੇ = ਸੜਦੇ ਹਨ, ਖਿੱਝਦੇ ਹਨ।੧।
ਅੰਧ ਕੂਪ ਮਹਿ = ਅੰਨ੍ਹੇ ਖੂਹ ਵਿਚ। ਭਰਮੁ = ਭਟਕਣ। ਗੁਬਾਰ = ਹਨੇਰਾ। ਬੰਧਿ = ਬੰਧਨ ਵਿਚ। ਦਇਆਰਾ = ਦਇਆਲ। ਭੇਟੈ = ਮਿਲਦਾ ਹੈ। ਫਰੇ = ਫਰਿ, ਫੜ ਕੇ।੨।
ਅਰਥ: (ਹੇ ਭਾਈ! ਪਤਾ ਨਹੀਂ ਜੀਵ) ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ। (ਜੀਵ ਸਾਰੇ ਮੰਦੇ ਕਰਮ) ਕਰਦੇ ਕਰਾਂਦੇ ਭੀ ਹਨ, (ਫਿਰ) ਮੁੱਕਰ ਭੀ ਜਾਂਦੇ ਹਨ (ਕਿ ਅਸਾਂ ਨਹੀਂ ਕੀਤੇ) । ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵੱਸਦਾ (ਸਭਨਾਂ ਦੀਆਂ ਕਰਤੂਤਾਂ) ਵੇਖਦਾ ਸੁਣਦਾ ਹੈ।੧।ਰਹਾਉ।
ਹੇ ਭਾਈ! ਕੱਚ ਦਾ ਵਪਾਰ ਕਰਨਾ, ਸੋਨਾ ਛੱਡ ਦੇਣਾ, ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ-(ਇਹ ਹਨ ਜੀਵਾਂ ਦੀਆਂ ਕਰਤੂਤਾਂ) । ਪਰਮਾਤਮਾ (ਦਾ ਨਾਮ) ਕੌੜਾ ਲੱਗਣਾ, ਮਾਇਆ ਦਾ ਮੋਹ ਮਿੱਠਾ ਲੱਗਣਾ (-ਇਹ ਹੈ ਨਿੱਤ ਦਾ ਸੁਭਾਉ ਜੀਵਾਂ ਦਾ। ਮਾਇਆ ਦੇ ਮੋਹ ਵਿਚ ਫਸ ਕੇ ਸਦਾ ਖਿੱਝਦੇ ਰਹਿੰਦੇ ਹਨ) ।੧।
ਹੇ ਭਾਈ! ਜੀਵ (ਸਦਾ) ਮੋਹ ਦੇ ਅੰਨ੍ਹੇ (ਹਨੇਰੇ) ਖੂਹ ਵਿਚ ਪਏ ਰਹਿੰਦੇ ਹਨ, (ਜੀਵਾਂ ਨੂੰ ਸਦਾ) ਭਟਕਣਾ ਲੱਗੀ ਰਹਿੰਦੀ ਹੈ, ਮੋਹ ਦੇ ਹਨੇਰੇ ਜਕੜ ਵਿਚ ਫਸੇ ਰਹਿੰਦੇ ਹਨ (ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ) । ਹੇ ਨਾਨਕ! ਆਖ-ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਗੁਰੂ ਉਸ ਦੀ) ਬਾਂਹ ਫੜ ਕੇ (ਉਸ ਨੂੰ ਹਨੇਰੇ ਖੂਹ ਵਿਚੋਂ) ਕੱਢ ਲੈਂਦਾ ਹੈ।੨।੧੦।੯੬।
बिलावलु महला ५ ॥ ऐसे काहे भूलि परे ॥ करहि करावहि मूकरि पावहि पेखत सुनत सदा संगि हरे ॥१॥ रहाउ ॥ काच बिहाझन कंचन छाडन बैरी संगि हेतु साजन तिआगि खरे ॥ होवनु कउरा अनहोवनु मीठा बिखिआ महि लपटाइ जरे ॥१॥ अंध कूप महि परिओ परानी भरम गुबार मोह बंधि परे ॥ कहु नानक प्रभ होत दइआरा गुरु भेटै काढै बाह फरे ॥२॥१०॥९६॥ {पन्ना 823}
पद्अर्थ: अैसे = इस तरह। काहे = क्यों? भूलि परे = (जीव) भूले पड़े हैं, गलत राह पर पड़े हुए हैं। करहि करावहि = (जीव सब कुछ) करते कराते हैं। पेखत = देखता। संगि = साथ।1। रहाउ।
काच = काँच। बिहाझन = खरीदना, व्यापार करना। कंचन = सोना। हेतु = प्यार। खरे साजन = सच्चे मित्र। होवनु = जो सदा कायम है, परमात्मा। कउरा = कौड़ा। अनहोवन = जो सदा रहने वाला नहीं, जगत। बिखिआ = माया। जरे = जलते हैं, खिझते हैं।1।
अंध कूप महि = अंधे कूएं में। भरमु = भटकना। गुबार = अंधेरा। बंधि = बंधन में। दइआरा = दइआल। भेटै = मिलता है। फरे = पकड़े।2।
अर्थ: (हे भाई! पता नहीं जीव) क्यों इस तरह गलत राह पर पड़े रहते हैं। (जीव सारे बुरे कर्म) करते कराते भी हैं, (फिर) मुकर भी जाते हैं (कि हमने नहीं किए)। पर परमात्मा सदा सब जीवों के साथ बसता (सबकी करतूतें) देखता-सुनता है।1। रहाउ।
हे भाई! काँच का व्यापार करना, सोना छोड़ देना, सच्चे मित्र त्याग के वैरी से प्यार- (ये हैं जीवों की करतूतें)। परमात्मा (का नाम) कड़वा लगना, माया का मोह मीठा लगना (- यह है जीवों का नित्य का स्वभाव। माया के मोह में फस के सदा खिजते रहते हैं)।1।
हे भाई! जीव (सदा) मोह के अंधे (अंधेरे) कूएं में पड़े रहते हैं, (जीवों को सदा) भटकना लगी रहती है, मोह के अंधेरे जकड़ में फसे रहते हैं (पता नहीं ये क्यों इस तरह गलत रास्ते पर पड़े रहते हैं)। हे नानक! कह- जिस मनुष्य पर प्रभू दयावान होता है, उसे गुरू मिल जाता है (और, उस गुरू की) बाँह पकड़ के (उसको अंधेरे कूएं में से) निकाल लेता है।2।10।96।
Bilaaval, Fifth Mehl:
Why do you wander in delusion like this?
You act, and incite others to act, and then deny it. The Lord is always with you; He sees and hears everything. ||1||Pause||
You purchase glass, and discard gold; you are in love with your enemy, while you renounce your true friend.
That which exists, seems bitter; that which does not exist, seems sweet to you. Engrossed in corruption, you are burning away. ||1||
The mortal has fallen into the deep, dark pit, and is entangled in the darkness of doubt, and the bondage of emotional attachment.
Says Nanak, when God becomes merciful, one meets with the Guru, who takes him by the arm, and lifts him out. ||2||10||96||