N1Live Hukumnama Amrit wele da mukhwakh shri Harmandar sahib amritsar sahib ji, Ang-830, 15-September -2024
Hukumnama

Amrit wele da mukhwakh shri Harmandar sahib amritsar sahib ji, Ang-830, 15-September -2024

🙏🌹🙏🌹🙏🌹

🌹*Please cover your head & Remove your shoes before reading Hukamnama sahib Ji*🌹

Amrit wele da mukhwakh shri Harmandar sahib amritsar sahib ji, Ang-830,
15-September -2024
ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ

 

ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ    ੴ ਸਤਿਗੁਰ ਪ੍ਰਸਾਦਿ ॥ ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥ ਉਡੀਨੀ ਉਡੀਨੀ ਉਡੀਨੀ ॥ ਕਬ ਘਰਿ ਆਵੈ ਰੀ ॥੧॥ ਰਹਾਉ ॥ ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥ ਲਾਲਨੁ ਮੋਹਿ ਮਿਲਾਵਹੁ ॥ ਕਬ ਘਰਿ ਆਵੈ ਰੀ ॥੧॥ ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥ ਤਬ ਰਸ ਮੰਗਲ ਗੁਨ ਗਾਵਹੁ ॥ ਆਨਦ ਰੂਪ ਧਿਆਵਹੁ ॥ਨਾਨਕੁ ਦੁਆਰੈ ਆਇਓ ॥ ਤਉ ਮੈ ਲਾਲਨੁ ਪਾਇਓ ਰੀ ॥੨॥ ਮੋਹਨ ਰੂਪੁ ਦਿਖਾਵੈ ॥ ਅਬ ਮੋਹਿ ਨੀਦ ਸੁਹਾਵੈ ॥ ਸਭ ਮੇਰੀ ਤਿਖਾ ਬੁਝਾਨੀ ॥ ਅਬ ਮੈ ਸਹਜਿ ਸਮਾਨੀ ॥ ਮੀਠੀ ਪਿਰਹਿ ਕਹਾਨੀ ॥ ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥ {ਪੰਨਾ 830}
ਪਦਅਰਥ: ਮੋਹਨ– ਹੇ ਮੋਹਨ! ਹੇ ਪਿਆਰੇ ਪ੍ਰਭੂ! ਹਾਵੈ = ਹਾਹੁਕੇ ਵਿਚ। ਕਜਰ = ਕੱਜਲ। ਅਭਰਣ = ਆਭਰਣ, ਗਹਿਣੇ। ਉਡੀਨੀ = ਉਦਾਸ, (ਉਡੀਕ ਵਿਚ) । ਘਰਿ = ਘਰ ਵਿਚ। ਰੀ = ਹੇ ਭੈਣ! ਹੇ ਸੁਹਾਗਣ ਭੈਣ!।੧।ਰਹਾਉ।
ਸੁਹਾਗਨਿ = ਗੁਰਮੁਖਿ ਸਹੇਲੀ, ਗੁਰੂ। ਸੀਸੁ = ਸਿਰ। ਧਰਿ = ਧਰ ਕੇ। ਲਾਲਨੁ = ਸੋਹਣਾ ਲਾਲ। ਮੋਹਿ = ਮੈਨੂੰ। ਘਰਿ = ਹਿਰਦੇ = ਘਰ ਵਿਚ।੧।
ਸਹੇਲੀ = ਹੇ ਸਹੇਲੀ! ਮਿਲਨ ਬਾਤ = ਮਿਲਣ ਦੀ ਗੱਲ। ਕਹਉ = ਕਹਉਂ, ਮੈਂ ਦੱਸਦੀ ਹਾਂ। ਸਗਰੋ = ਸਾਰਾ। ਅਹੰ = ਅਹੰਕਾਰ। ਤਉ = ਤਦੋਂ। ਘਰ ਹੀ = ਘਰਿ ਹੀ, ਘਰ ਵਿਚ ਹੀ {ਲਫ਼ਜ਼ ‘ਘਰਿ’ ਦੀ ‘ਿ’ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ}। ਰਸ = ਆਨੰਦ। ਮੰਗਲ = ਖ਼ੁਸ਼ੀ। ਆਨਦ ਰੂਪੁ = ਉਹ ਪ੍ਰਭੂ ਜੋ ਨਿਰੋਲ ਆਨੰਦ ਹੀ ਆਨੰਦ ਹੈ। ਨਾਨਕੁ ਆਇਓ = ਨਾਨਕ ਆਇਆ ਹੈ। ਦੁਆਰੈ = ਦਰ ਤੇ।੨।
ਰੂਪੁ ਦਿਖਾਵੈ = ਦਰਸ਼ਨ ਦੇਂਦਾ ਹੈ, ਆਪਣਾ ਰੂਪ ਵਿਖਾਂਦਾ ਹੈ। ਮੋਹਿ = ਮੈਨੂੰ। ਨੀਦ = (ਮਾਇਆ ਦੇ ਮੋਹ ਵਲੋਂ) ਬੇ = ਪਰਵਾਹੀ। ਸੁਹਾਵੈ = ਸੁਖਾਂਦੀ ਹੈ। ਤਿਖਾ = ਤ੍ਰਿਸ਼ਨਾ, ਮਾਇਆ ਦੀ ਤ੍ਰੇਹ। ਸਹਜਿ = ਆਤਮਕ ਅਡੋਲਤਾ ਵਿਚ। ਪਿਰਹਿ = ਪਿਰ ਦੀ, ਪ੍ਰਭੂ = ਪਤੀ ਦੀ। ਰਹਾਉ ਦੂਜਾ।੧।੧੨੮।
ਨੋਟ: ਨਵੇਂ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ। ਪਹਿਲੇ ‘ਰਹਾਉ’ ਵਿਚ ਪ੍ਰਸ਼ਨ ਕੀਤਾ ਸੀ ਕਿ ‘ਕਬ ਘਰਿ ਆਵੈ ਰੀ’। ਬੰਦ ਨੰ: ੨ ਵਿਚ ਮਿਲਾਪ ਦਾ ਤਰੀਕਾ ਦੱਸਿਆ ਹੈ, ਦੂਜੇ ‘ਰਹਾਉ’ ਵਿਚ ਉੱਤਰ ਦਿਤਾ ਹੈ ਕਿ ‘ਅਹੰ’ ਮਿਟਾਇਆਂ ‘ਮੋਹਨੁ ਲਾਲਨੁ ਪਾਇਓ ਰੀ’। ਇਹ ਸ਼ਬਦ ਦੋ ਬੰਦਾਂ ਵਾਲਾ ਹੀ ਹੈ।
ਪੜਤਾਲ = ਪਟਹ ਤਾਲ {ਪਟਨ = ਢੋਲ} ਢੋਲ ਦੇ ਵੱਜਣ ਵਾਂਗ ਖੜਕਵਾਂ ਤਾਲ।
ਅਰਥ: ਹੇ ਮੋਹਨ-ਪ੍ਰਭੂ! ਜਿਵੇਂ ਪਤੀ ਤੋਂ ਵਿਛੁੜੀ ਹੋਈ ਇਸਤ੍ਰੀ ਭਾਵੇਂ ਜੀਕਰ) ਹਾਰ, ਕੱਜਲ, ਕਪੜੇ, ਗਹਿਣੇ ਪਾਂਦੀ ਹੈ, (ਪਰ ਵਿਛੋੜੇ ਦੇ ਕਾਰਨ) ਹਾਹੁਕੇ ਵਿਚ (ਉਸ ਨੂੰ) ਨੀਂਦ ਨਹੀਂ ਆਉਂਦੀ, (ਪਤੀ ਦੀ ਉਡੀਕ ਵਿਚ ਉਹ) ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ, (ਤੇ ਸਹੇਲੀ ਪਾਸੋਂ ਪੁੱਛਦੀ ਹੈ-) ਹੇ ਭੈਣ! ਮੇਰਾ ਪਤੀ) ਕਦੋਂ ਘਰ ਆਵੇਗਾ (ਇਸੇ ਤਰ੍ਹਾਂ, ਹੇ ਮੋਹਨ! ਤੈਥੋਂ ਵਿਛੁੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ) ।੧।ਰਹਾਉ।
ਹੇ ਮੋਹਨ ਪ੍ਰਭੂ! ਮੈਂ ਗੁਰਮੁਖ ਸੁਹਾਗਣ ਦੀ ਸਰਨ ਪੈਂਦੀ ਹਾਂ, ਉਸ ਦੇ ਚਰਨਾਂ ਉਤੇ (ਆਪਣਾ) ਸਿਰ ਧਰ ਕੇ (ਪੁੱਛਦੀ ਹਾਂ-) ਹੇ ਭੈਣ! ਮੈਨੂੰ ਸੋਹਣਾ ਲਾਲ ਮਿਲਾ ਦੇ (ਦੱਸ, ਉਹ) ਕਦੋਂ ਮੇਰੇ ਹਿਰਦੇ-ਘਰ ਵਿਚ ਆਵੇਗਾ।੧।
(ਸੁਹਾਗਣ ਆਖਦੀ ਹੈ-) ਹੇ ਸਹੇਲੀਏ! ਸੁਣ, ਮੈਂ ਤੈਨੂੰ ਮੋਹਨ-ਪ੍ਰਭੂ ਦੇ ਮਿਲਣ ਦੀ ਗੱਲ ਸੁਣਾਂਦੀ ਹਾਂ। ਤੂੰ (ਆਪਣੇ ਅੰਦਰੋਂ) ਸਾਰਾ ਅਹੰਕਾਰ ਦੂਰ ਕਰ ਦੇ। ਤਦੋਂ ਤੂੰ ਆਪਣੇ ਹਿਰਦੇ-ਘਰ ਵਿਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਏਂਗੀ। (ਹਿਰਦੇ-ਘਰ ਵਿਚ ਉਸ ਦਾ ਦਰਸਨ ਕਰ ਕੇ) ਫਿਰ ਤੂੰ ਖ਼ੁਸ਼ੀ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰੀਂ, ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀਂ ਜੋ ਨਿਰਾ ਆਨੰਦ ਹੀ ਆਨੰਦ-ਰੂਪ ਹੈ।
ਹੇ ਭੈਣ! ਨਾਨਕ (ਭੀ ਉਸ ਗੁਰੂ ਦੇ) ਦਰ ਤੇ ਆ ਗਿਆ ਹੈ, (ਗੁਰੂ ਦੇ ਦਰ ਤੇ ਆ ਕੇ) ਮੈਂ (ਨਾਨਕ ਨੇ ਹਿਰਦੇ-ਘਰ ਵਿਚ ਹੀ) ਸੋਹਣਾ ਲਾਲ ਲੱਭ ਲਿਆ ਹੈ।੨।
ਹੇ ਭੈਣ! ਹੁਣ) ਮੋਹਨ ਪ੍ਰਭੂ ਮੈਨੂੰ ਦਰਸਨ ਦੇ ਰਿਹਾ ਹੈ, ਹੁਣ (ਮਾਇਆ ਦੇ ਮੋਹ ਵਲੋਂ ਪੈਦਾ ਹੋਈ) ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈ, ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ। ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕ ਗਈ ਹਾਂ। ਪ੍ਰਭੂ-ਪਤੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ। ਹੇ ਭੈਣ! ਹੁਣ ਮੈਂ ਸੋਹਣਾ ਲਾਲ ਮੋਹਣ ਲੱਭ ਲਿਆ ਹੈ।ਰਹਾਉ ਦੂਜਾ।੧।੧੨੮।

रागु बिलावलु महला ५ घरु १३ पड़ताल    ੴ सतिगुर प्रसादि ॥ मोहन नीद न आवै हावै हार कजर बसत्र अभरन कीने ॥ उडीनी उडीनी उडीनी ॥ कब घरि आवै री ॥१॥ रहाउ ॥ सरनि सुहागनि चरन सीसु धरि ॥ लालनु मोहि मिलावहु ॥ कब घरि आवै री ॥१॥ सुनहु सहेरी मिलन बात कहउ सगरो अहं मिटावहु तउ घर ही लालनु पावहु ॥ तब रस मंगल गुन गावहु ॥ आनद रूप धिआवहु ॥ नानकु दुआरै आइओ ॥ तउ मै लालनु पाइओ री ॥२॥ मोहन रूपु दिखावै ॥ अब मोहि नीद सुहावै ॥ सभ मेरी तिखा बुझानी ॥ अब मै सहजि समानी ॥ मीठी पिरहि कहानी ॥ मोहनु लालनु पाइओ री ॥ रहाउ दूजा ॥१॥१२८॥ {पन्ना 830}
पद्अर्थ: मोहन = हे मोहन! हे प्यारे प्रभू! हावै = आह भर के। कजर = काजल। अभरण = आभूषण, गहने। उडीनी = उदास (इन्तजार में)। घरि = घर में। री = हे बहन! हे सुहागण बहन!।1। रहाउ।
सुहागनि = गुरमुख सहेली, गुरू। सीसु = सिर। धरि = धर के। लालनु = सोहणे लाल। मोहि = मुझे। घरि = हृदय घर में।1।
सहेली = हे सहेली! मिलन बात = मिलने की बात। कहउ = मैं कहती हूँ। सगरो = सारी। अहं = अहंकार। तउ = तब। घर ही = घरि ही, घर में ही (‘घरि’ की ‘रि’ की ‘ि’ मात्रा ‘ही’ क्रिया विशेषण के कारण हट गई है)। रस = आनंद। मंगल = खुशी। आनद रूपु = वह प्रभू जो निरोल आनंद ही आनंद है। नानकु आइओ = नानक आया है। दुआरै = दर पे।2।
रूपु दिखावै = दर्शन देता है, अपना रूप दिखाता है। मोहि = मुझे। नीद = (माया के मोह से) बेपरवाही। सुहावै = सुहाती है। त्रिखा = प्यास, तृष्णा, माया की प्यास। सहजि = आत्मिक अडोलता में। पिरहि = पिर की, प्रभू पति की। रहाउ दूजा।1।128।
नोट: नए संग्रह का ये पहला शबद है। पहले ‘रहाउ’ में प्रश्न किया गया है कि ‘कब घरि आवै री’। बंद 2 में मिलाप का तरीका बताया गया है, दूसरे ‘रहाउ’ में उक्तर दिया है कि ‘अहं’ मिटाने से ‘मोहन लालन पाइओ री’। ये शबद दो बंदों वाला ही है।
पड़ताल = पटह ताल (पटन = ढोल) ढोल की तरह खड़क के बजने वाली ताल।
अर्थ: हे मोहन प्रभू! (जैसे पति से विछुड़ी हुई स्त्री चाहे जैसे भी) हार, काजल, कपड़े, गहने पहनती है (पर विछोड़े के कारण) आहें भरती (उसे) नींद नहीं आती, (पति के इन्तजार में वह) हर वक्त उदास रहती है, (और सहेली से पूछती है-) हे बहन! (मेरा पति) कब घर आएगा? (इसी तरह, हे मोहन! तुझसे विछुड़ के मुझे शांति नहीं आती)।1। रहाउ।
हे मोहन प्रभू! मैं गुरमुख सोहागिन की शरण पड़ती हूँ, उसके चरणों पे (अपना) सिर धर के (पूछती हूँ-) हे बहन! मुझे सोहाना लाल मिला दे (बता, वह) कब मेरे हृदय-घर में आएगा।1।
(सोहागिन कहती है-) हे सहेली! सुन, मैं तुझे मोहन-प्रभू मिलन की बात सुनाती हूँ। तू (अपने अंदर से) सारा अहंकार दूर कर दे। तब तू अपने हृदय-घर में उस सोहणे लाल को पा लेगी। (हृदय-घर में उसके दर्शन करके) फिर तू खुशी-आनंद पैदा करने वाले हरी-गुण गाया करना जो सिर्फ आनंद ही आनंद रूप है।
हे बहन! नानक (भी उस गुरू के) दर पर आ गया है, (गुरू के दर पर आ के) मैंने (नानक के हृदय-घर में ही) सोहणा लाल पा लिया है।2।
हे बहन! (अब) मोहन प्रभू मुझे दर्शन दे रहे हैं, अब (माया के मोह की ओर से पैदा हुई) उपरामता मुझे मीठी लग रही है, मेरी सारी माया की तृष्णा मिट गई है। अब मैं आत्मिक अडोलता में टिक गई हूँ। प्रभू-पति की सिफत-सालाह की बातें मुझे प्यारी लग रही हैं। हे बहन! अब मैंने सोहणा लाल मोहन पा लिया है। रहाउ दूजा।1।128।

Raag Bilaaval, Fifth Mehl, Thirteenth House, Partaal:

One Universal Creator God. By The Grace Of The True Guru:

O Enticing Lord, I cannot sleep; I sigh. I am adorned with necklaces, gowns, ornaments and make-up.

I am sad, sad and depressed.

When will You come home? ||1||Pause||

I seek the Sanctuary of the happy soul-brides; I place my head upon their feet.

Unite me with my Beloved.

When will He come to my home? ||1||

Listen, my companions: tell me how to meet Him. Eradicate all egotism, and then you shall find your Beloved Lord within the home of your heart.

Then, in delight, you shall sing the songs of joy and praise.

Meditate on the Lord, the embodiment of bliss.

O Nanak! I came to the Lord’s Door,

and then, I found my Beloved. ||2||

The Enticing Lord has revealed His form to me,

and now, sleep seems sweet to me.

My thirst is totally quenched,

and now, I am absorbed in celestial bliss.

How sweet is the story of my Husband Lord.

I have found my Beloved, Enticing Lord. ||Second Pause||1||128||

Exit mobile version