Amrit wele da mukhwakh shri Harmandar sahib amritsar sahib ji, Ang-913-914, 15-April-2024
ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ
ਰਾਮਕਲੀ ਮਹਲਾ ੫ ॥ ਕਾਹੂ ਬਿਹਾਵੈ ਰੰਗ ਰਸ ਰੂਪ ॥ ਕਾਹੂ ਬਿਹਾਵੈ ਮਾਇ ਬਾਪ ਪੂਤ ॥ ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥ ਸੰਤ ਬਿਹਾਵੈ ਹਰਿ ਨਾਮ ਅਧਾਰਾ ॥੧॥ ਰਚਨਾ ਸਾਚੁ ਬਨੀ ॥ ਸਭ ਕਾ ਏਕੁ ਧਨੀ ॥੧॥ ਰਹਾਉ ॥ ਕਾਹੂ ਬਿਹਾਵੈ ਬੇਦ ਅਰੁ ਬਾਦਿ ॥ ਕਾਹੂ ਬਿਹਾਵੈ ਰਸਨਾ ਸਾਦਿ ॥ ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥ ਸੰਤ ਰਚੇ ਕੇਵਲ ਨਾਮ ਮੁਰਾਰੀ ॥੨॥ ਕਾਹੂ ਬਿਹਾਵੈ ਖੇਲਤ ਜੂਆ ॥ ਕਾਹੂ ਬਿਹਾਵੈ ਅਮਲੀ ਹੂਆ ॥ ਕਾਹੂ ਬਿਹਾਵੈ ਪਰ ਦਰਬ ਚੋੁਰਾਏ ॥ ਹਰਿ ਜਨ ਬਿਹਾਵੈ ਨਾਮ ਧਿਆਏ ॥੩॥ ਕਾਹੂ ਬਿਹਾਵੈ ਜੋਗ ਤਪ ਪੂਜਾ ॥ ਕਾਹੂ ਰੋਗ ਸੋਗ ਭਰਮੀਜਾ ॥ ਕਾਹੂ ਪਵਨ ਧਾਰ ਜਾਤ ਬਿਹਾਏ ॥ ਸੰਤ ਬਿਹਾਵੈ ਕੀਰਤਨੁ ਗਾਏ ॥੪॥ {ਪੰਨਾ 914}
ਪਦ ਅਰਥ: ਕਾਹੂ = ਕਿਸੇ (ਮਨੁੱਖ) ਦੀ। ਬਿਹਾਵੈ = (ਉਮਰ) ਬੀਤਦੀ ਹੈ। ਮਾਈ = ਮਾਂ। ਮਿਲਖ = ਭੁਇਂ ਦੀ ਮਾਲਕੀ। ਸੰਤ ਬਿਹਾਵੈ = ਸੰਤ ਦੀ (ਉਮਰ) ਲੰਘਦੀ ਹੈ। ਅਧਾਰਾ = ਆਸਰਾ।1।
ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਰਚਨਾ = ਸ੍ਰਿਸ਼ਟੀ। ਬਨੀ = ਪੈਦਾ ਕੀਤੀ ਹੋਈ। ਧਨੀ = ਮਾਲਕ। ਸਭ ਕਾ = ਹਰੇਕ ਜੀਵ ਦਾ।1। ਰਹਾਉ।
ਅਰੁ = ਅਤੇ। ਬਾਦਿ = ਚਰਚਾ ਵਿਚ, ਬਹਿਸ ਵਿਚ {ਇਕ-ਵਚਨ}। ਰਸਨਾ ਸਾਦਿ = ਜੀਭ ਦੇ ਸੁਆਦ ਵਿਚ। ਲਪਟਿ ਕੇ, ਚੰਬੜ ਕੇ। ਸੰਗਿ = ਨਾਲ। ਨਾਰੀ = ਇਸਤ੍ਰੀ। ਰਚੇ = ਮਸਤ ਰਹਿੰਦੇ ਹਨ। ਕੇਵਲ = ਸਿਰਫ਼। ਮੁਰਾਰੀ = {ਮੁਰ-ਅਰਿ} ਪਰਮਾਤਮਾ।2।
ਖੇਲਤ = ਖੇਡਦਿਆਂ। ਅਮਲੀ = ਅਫੀਮ ਆਦਿਕ ਨਸ਼ੇ ਦਾ ਆਦੀ। ਪਰ ਦਰਬ = ਪਰਾਇਆ ਧਨ। ਚੋੁਰਾਏ = {ਅੱਖਰ ‘ਚ’ ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਲਫ਼ਜ਼ ‘ਚੋਰ’ ਤੋਂ ਚੋਰਾਏ’, ਪਰ ਪੜ੍ਹਨਾ ਹੈ ‘ਚੁਰਾਏ’}।3।
ਜੋਗ = ਜੋਗ ਦੇ ਸਾਧਨ। ਭਰਮੀਜਾ = ਭਟਕਣਾ ਵਿਚ। ਸੋਗ = ਗ਼ਮ, ਫ਼ਿਕਰ। ਪਵਨ ਧਾਰ = ਪ੍ਰਾਣਾਂ ਨੂੰ ਧਾਰਨ ਵਿਚ, ਸੁਆਸਾਂ ਦੇ ਅਭਿਆਸ ਵਿਚ, ਪ੍ਰਾਣਾਯਾਮ ਕਰਦਿਆਂ। ਜਾਤ ਬਿਹਾਏ = ਬਿਹਾਇ ਜਾਤ, ਬੀਤ ਜਾਂਦੀ ਹੈ।4।
ਅਰਥ: ਹੇ ਭਾਈ! ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਪੈਦਾ ਕੀਤੀ ਹੋਈ ਹੈ। ਇਕ ਉਹੀ ਹਰੇਕ ਜੀਵ ਦਾ ਮਾਲਕ ਹੈ।1। ਰਹਾਉ।
(ਭਾਵੇਂ ਪਰਮਾਤਮਾ ਹੀ ਹਰੇਕ ਜੀਵ ਦਾ ਮਾਲਕ ਹੈ ਫਿਰ ਭੀ) ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ-ਤਮਾਸ਼ਿਆਂ, ਦੁਨੀਆ ਦੇ ਸੋਹਣੇ ਰੂਪਾਂ ਅਤੇ ਪਦਾਰਥਾਂ ਦੇ ਰਸਾਂ-ਸੁਆਦਾਂ ਵਿਚ ਬੀਤ ਰਹੀ ਹੈ; ਕਿਸੇ ਦੀ ਉਮਰ ਮਾਂ ਪਿਉ ਪੁੱਤਰ ਆਦਿਕ ਪਰਵਾਰ ਦੇ ਮੋਹ ਵਿਚ ਗੁਜ਼ਰ ਰਹੀ ਹੈ; ਕਿਸੇ ਮਨੁੱਖ ਦੀ ਉਮਰ ਰਾਜ ਮਾਣਨ, ਭੁਇਂ ਦੀ ਮਾਲਕੀ, ਵਪਾਰ ਆਦਿਕ ਕਰਨ ਵਿਚ ਲੰਘ ਰਹੀ ਹੈ। (ਹੇ ਭਾਈ! ਸਿਰਫ਼) ਸੰਤ ਦੀ ਉਮਰ ਪਰਮਾਤਮਾ ਦੇ ਨਾਮ ਦੇ ਆਸਰੇ ਬੀਤਦੀ ਗੁਜ਼ਰਦੀ ਹੈ।1।
ਹੇ ਭਾਈ! ਕਿਸੇ ਮਨੁੱਖ ਦੀ ਉਮਰ ਵੇਦ ਆਦਿਕ ਧਰਮ-ਪੁਸਤਕ ਪੜ੍ਹਨ ਅਤੇ (ਧਾਰਮਿਕ) ਚਰਚਾ ਵਿਚ ਗੁਜ਼ਰ ਰਹੀ ਹੈ; ਕਿਸੇ ਮਨੁੱਖ ਦੀ ਜ਼ਿੰਦਗੀ ਜੀਭ ਦੇ ਸੁਆਦ ਵਿਚ ਬੀਤ ਰਹੀ ਹੈ; ਕਿਸੇ ਦੀ ਉਮਰ ਇਸਤ੍ਰੀ ਨਾਲ ਕਾਮ-ਪੂਰਤੀ ਵਿਚ ਲੰਘਦੀ ਜਾਂਦੀ ਹੈ। ਹੇ ਭਾਈ! ਸੰਤ ਹੀ ਸਿਰਫ਼ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦੇ ਹਨ।2।
ਹੇ ਭਾਈ! ਕਿਸੇ ਮਨੁੱਖ ਦੀ ਉਮਰ ਜੂਆ ਖੇਡਦਿਆਂ ਲੰਘ ਜਾਂਦੀ ਹੈ; ਕੋਈ ਮਨੁੱਖ ਅਫ਼ੀਮ ਆਦਿਕ ਨਸ਼ੇ ਦਾ ਆਦੀ ਹੋ ਜਾਂਦਾ ਹੈ ਉਸ ਦੀ ਉਮਰ ਨਸ਼ਿਆਂ ਵਿਚ ਹੀ ਗੁਜ਼ਰਦੀ ਹੈ; ਕਿਸੇ ਦੀ ਉਮਰ ਪਰਾਇਆ ਧਨ ਚੁਰਾਂਦਿਆਂ ਬੀਤਦੀ ਹੈ; ਪਰ ਪ੍ਰਭੂ ਦੇ ਭਗਤਾਂ ਦੀ ਉਮਰ ਪ੍ਰਭੂ ਦਾ ਨਾਮ ਸਿਮਰਦਿਆਂ ਗੁਜ਼ਰਦੀ ਹੈ।3।
ਹੇ ਭਾਈ! ਕਿਸੇ ਮਨੁੱਖ ਦੀ ਉਮਰ ਜੋਗ-ਸਾਧਨ ਕਰਦਿਆਂ, ਕਿਸੇ ਦੀ ਧੂਣੀਆਂ ਤਪਾਂਦਿਆਂ, ਕਿਸੇ ਦੀ ਦੇਵ-ਪੂਜਾ ਕਰਦਿਆਂ ਗੁਜ਼ਰਦੀ ਹੈ; ਕਿਸੇ ਬੰਦੇ ਦੀ ਉਮਰ ਰੋਗਾਂ ਵਿਚ, ਗ਼ਮਾਂ ਵਿਚ, ਅਨੇਕਾਂ ਭਟਕਣਾਂ ਵਿਚ ਬੀਤਦੀ ਹੈ; ਕਿਸੇ ਮਨੁੱਖ ਦੀ ਸਾਰੀ ਉਮਰ ਪ੍ਰਾਣਾਯਾਮ ਕਰਦਿਆਂ ਲੰਘ ਜਾਂਦੀ ਹੈ; ਪਰ ਸੰਤ ਦੀ ਉਮਰ ਗੁਜ਼ਰਦੀ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਿਆਂ।4।
ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥ ਕਾਹੂ ਬਿਹਾਵੈ ਸੋ ਪਿੜੁ ਮਾਲਤ ॥ ਕਾਹੂ ਬਿਹਾਵੈ ਬਾਲ ਪੜਾਵਤ ॥ ਸੰਤ ਬਿਹਾਵੈ ਹਰਿ ਜਸੁ ਗਾਵਤ ॥੫॥ ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥ ਕਾਹੂ ਬਿਹਾਵੈ ਜੀਆਇਹ ਹਿਰਤੇ ॥ ਕਾਹੂ ਬਿਹਾਵੈ ਰਾਜ ਮਹਿ ਡਰਤੇ ॥ ਸੰਤ ਬਿਹਾਵੈ ਹਰਿ ਜਸੁ ਕਰਤੇ ॥੬॥ ਕਾਹੂ ਬਿਹਾਵੈ ਮਤਾ ਮਸੂਰਤਿ ॥ ਕਾਹੂ ਬਿਹਾਵੈ ਸੇਵਾ ਜਰੂਰਤਿ ॥ ਕਾਹੂ ਬਿਹਾਵੈ ਸੋਧਤ ਜੀਵਤ ॥ ਸੰਤ ਬਿਹਾਵੈ ਹਰਿ ਰਸੁ ਪੀਵਤ ॥੭॥ ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥ ਨਾ ਕੋ ਮੂੜੁ ਨਹੀ ਕੋ ਸਿਆਨਾ ॥ ਕਰਿ ਕਿਰਪਾ ਜਿਸੁ ਦੇਵੈ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥੮॥੩॥ {ਪੰਨਾ 914}
ਪਦ ਅਰਥ: ਰੈਨਿ = ਰਾਤ। ਚਲਤ = ਤੁਰਦਿਆਂ। ਸੋ ਪਿੜੁ = ਉਹ ਇੱਕੋ ਟਿਕਾਣਾ। ਮਾਲਤ = ਮੱਲੀ ਰੱਖਿਆ। ਸੋ ਪਿੜੁ ਮਾਲਤ = ਇੱਕੋ ਟਿਕਾਣੇ ਤੇ ਬੈਠਿਆਂ। ਬਾਲ ਪੜਾਵਤ = ਮੁੰਡੇ ਪੜ੍ਹਾਂਦਿਆਂ। ਜਸੁ = ਸਿਫ਼ਤਿ-ਸਾਲਾਹ।5।
ਨਿਰਤੇ = ਨਾਚ। ਜੀਆ ਹਿਰਤੇ = ਜੀਵਾਂ ਨੂੰ ਚੁਰਾਂਦਿਆਂ, ਲੋਕਾਂ ਦਾ ਮਾਲ ਖੋਂਹਦਿਆਂ, ਡਾਕੇ ਮਾਰਦਿਆਂ। ਰਾਜ ਮਹਿ = ਰਾਜ ਆਦਿਕ ਦੇ ਕੰਮਾਂ ਵਿਚ। ਡਰਤੇ = ਡਰਦਿਆਂ, ਥਰ-ਥਰ ਕੰਬਦਿਆਂ।6।
ਮਤਾ = ਸਲਾਹ। ਮਸੂਰਤਿ = ਮਸ਼ਵਰਾ। ਜ਼ਰੂਰਤਿ = ਲੋੜ। ਸੇਵਾ = ਨੌਕਰੀ। ਸੋਧਤ = ਸੋਧਦਿਆਂ, ਖੋਜ-ਭਾਲ ਕਰਦਿਆਂ। ਜੀਵਤ = ਜਿਤਨਾ ਚਿਰ ਜੀਊਂਦੇ ਹਨ, ਸਾਰੀ ਉਮਰ। ਪੀਵਤ = ਪੀਂਦਿਆਂ।7।
ਜਿਤੁ = ਜਿਸ (ਕੰਮ) ਵਿਚ। ਕੋ = ਕੋਈ ਜੀਵ। ਤਿਤੁ ਹੀ {ਲਫ਼ਜ਼ ‘ਤਿਤੁ’ ਦਾ ੁ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਿਆ ਹੈ} ਉਸ (ਕੰਮ) ਵਿਚ ਹੀ। ਕੋ = ਕੋਈ ਮਨੁੱਖ। ਮੂੜੁ = ਮੂਰਖ। ਕਰਿ = ਕਰ ਕੇ। ਜਿਸੁ = ਜਿਸ (ਜੀਵ) ਨੂੰ। ਤਾ ਕੈ = ਉਸ ਉੱਤੋਂ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।8।
ਅਰਥ: ਹੇ ਭਾਈ! ਕਿਸੇ ਦੀ ਉਮਰ ਬੀਤਦੀ ਹੈ ਦਿਨੇ ਰਾਤ ਤੁਰਦਿਆਂ; ਪਰ ਕਿਸੇ ਦੀ ਲੰਘਦੀ ਹੈ ਇਕੋ ਥਾਂ ਮੱਲ ਕੇ ਬੈਠੇ ਰਿਹਾਂ; ਕਿਸੇ ਮਨੁੱਖ ਦੀ ਉਮਰ ਮੁੰਡੇ ਪੜ੍ਹਾਉਂਦਿਆਂ ਲੰਘ ਜਾਂਦੀ ਹੈ; ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਿਆਂ।5।
ਕਿਸੇ ਮਨੁੱਖ ਦੀ ਜ਼ਿੰਦਗੀ ਨਟਾਂ ਵਾਲੇ ਨਾਟਕ ਅਤੇ ਨਾਚ ਕਰਦਿਆਂ ਗੁਜ਼ਰਦੀ ਹੈ; ਕਿਸੇ ਮਨੁੱਖ ਦੀ ਇਹ ਉਮਰ ਡਾਕੇ ਮਾਰਦਿਆਂ ਲੰਘ ਜਾਂਦੀ ਹੈ; ਕਿਸੇ ਮਨੁੱਖ ਦੀ ਜ਼ਿੰਦਗੀ ਰਾਜ-ਦਰਬਾਰ ਵਿਚ (ਰਹਿ ਕੇ) ਥਰ-ਥਰ ਕੰਬਦਿਆਂ ਹੀ ਗੁਜ਼ਰਦੀ ਹੈ; ਸੰਤ ਦੀ ਉਮਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਲੰਘਦੀ ਹੈ।6।
(ਦੁਨੀਆ ਦੀਆਂ ਔਖਿਆਈਆਂ ਦੇ ਕਾਰਨ) ਕਿਸੇ ਦੀ ਉਮਰ ਗਿਣਤੀਆਂ ਗਿਣਦਿਆਂ ਲੰਘ ਜਾਂਦੀ ਹੈ; (ਜ਼ਿੰਦਗੀ ਦੀਆਂ) ਲੋੜਾਂ ਪੂਰੀਆਂ ਕਰਨ ਲਈ ਕਿਸੇ ਦੀ ਜ਼ਿੰਦਗੀ ਨੌਕਰੀ ਕਰਦਿਆਂ ਗੁਜ਼ਰ ਜਾਂਦੀ ਹੈ; ਕਿਸੇ ਮਨੁੱਖ ਦੀ ਸਾਰੀ ਉਮਰ ਖੋਜ-ਭਾਲ ਕਰਦਿਆਂ ਬੀਤਦੀ ਹੈ; ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦਿਆਂ।7।
ਪਰ, ਹੇ ਭਾਈ! ਨਾਹ ਕੋਈ ਜੀਵ ਮੂਰਖ ਹੈ, ਨਾਹ ਕੋਈ ਸਿਆਣਾ ਹੈ; ਜਿਸ ਕੰਮ ਵਿਚ ਪਰਮਾਤਮਾ ਨੇ ਕਿਸੇ ਨੂੰ ਲਾਇਆ ਹੈ ਉਸੇ ਵਿਚ ਹੀ ਉਹ ਲੱਗਾ ਹੋਇਆ ਹੈ। ਹੇ ਨਾਨਕ (ਆਖ-) ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਨਾਮ ਬਖ਼ਸ਼ਦਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ।8।3।
रामकली महला ५ ॥ काहू बिहावै रंग रस रूप ॥ काहू बिहावै माइ बाप पूत ॥ काहू बिहावै राज मिलख वापारा ॥ संत बिहावै हरि नाम अधारा ॥१॥ रचना साचु बनी ॥ सभ का एकु धनी ॥१॥ रहाउ ॥ काहू बिहावै बेद अरु बादि ॥ काहू बिहावै रसना सादि ॥ काहू बिहावै लपटि संगि नारी ॥ संत रचे केवल नाम मुरारी ॥२॥ काहू बिहावै खेलत जूआ ॥ काहू बिहावै अमली हूआ ॥ काहू बिहावै पर दरब चुोराए ॥ हरि जन बिहावै नाम धिआए ॥३॥ काहू बिहावै जोग तप पूजा ॥ काहू रोग सोग भरमीजा ॥ काहू पवन धार जात बिहाए ॥ संत बिहावै कीरतनु गाए ॥४॥ {पन्ना 914}
पद्अर्थ: काहू = किसी (मनुष्य) को। बिहावै = (उम्र) बीतती है। माई = माँ। मिलख = जमीन की मल्कियत। संत बिहावै = संत की (उम्र) बीतती है। आधारा = आसरा।1।
साचु = सदा कायम रहने वाला प्र्रभू। रचना = सृष्टि। बनी = पैदा की हुई। धनी = मालिक। सभ का = हरेक जीव का।1। रहाउ।
अरु = और। बादि = चर्चा में, बहस में (एकवचन)। रसना सादि = जीभ के स्वाद में। लपटि के = चिपक के। संगि = साथ। नारी = स्त्री। रचे = मस्त रहते हैं। केवल = सिर्फ। मुरारी = (मुर+अरि) परमात्मा।2।
खेलत = खेलते हुए। अमली = अफीम आदि नशे का आदी। पर दरब = पराया धन।3।
चुोराऐ: अक्ष ‘च’ के साथ दो मात्राऐ ‘ु’ व ‘ो’ लगी हैं। शबद ‘चोर’ से बनता है ‘चोराए’। पर यहाँ पढ़ना है ‘चुराए’ ।
जोग = योग साधन। भरमीजा = भटकना में। सोग = फिक्र, शोक। पवन धार = प्राणों को धारने में, श्वासों के अभ्यास में, प्राणायाम करते हुए। जात बिहाऐ = बिहाय जात, बीत जाती है।4।
अर्थ: हे भाई! परमात्मा सदा कायम रहने वाला है। ये सारी सृष्टि उसी की पैदा की हुई है। एक वही हरेक जीव का मालिक है।1। रहाउ।
(चाहे परमात्मा ही हरेक जीव का मालिक है फिर भी) किसी मनुष्य की उम्र रंग-तमाशों, दुनियां के सुंदर रूपों और पदार्थों के रसों-स्वादों में बीत रही है; किसी की उम्र माता-पिता-पुत्र आदि परिवार के मोह में गुजर रही है; किसी मनुष्य की उम्र राज भोग में, जमीन की मल्कियत, व्यापार आदि करने में गुजर रही है। (हे भाई! सिर्फ) संत की उम्र परमात्मा के नाम के आसरे बीतती गुजरती है।1।
हे भाई! किसी मनुष्य की उम्र वेद आदि धर्म-पुस्तकें पढ़ने और (धार्मिक) चर्चा में गुजर रही है; किसी मनुष्य की जिंदगी जीभ के स्वाद में बीत रही है; किसी की उम्र स्त्री के साथ काम-पूर्ति में गुजर जाती है। हे भाई! संत ही सिर्फ परमात्मा के नाम में मस्त रहते हैं।2।
हे भाई! किसी मनुष्य की उम्र जूआ खेलते हुए गुजर जाती है; कोई मनुष्य अफीम आदि नशे का आदी हो जाता है उसकी उम्र नशों में ही बीतती है; किसी की उम्र पराया धन चुराते हुए व्यतीत होती है; पर प्रभू के भक्तों की उम्र प्रभू का नाम सिमरते हुए गुजरती है।3।
हे भाई! किसी मनुष्य की उम्र योग-साधना करते हुए, किसी की धूणियाँ तपाते हुए, किसी की देव-पूजा करते हुए गुजरती है; किसी व्यक्ति की उम्र रोगों में, ग़मों में, अनेकों भटकनों में बीतती है; किसी मनुष्य की सारी उम्र प्राणायाम करते हुए गुजर जाती है; पर संत की उम्र गुजरती है परमात्मा की सिफतसालाह के गीत गाते हुए।4।
काहू बिहावै दिनु रैनि चालत ॥ काहू बिहावै सो पिड़ु मालत ॥ काहू बिहावै बाल पड़ावत ॥ संत बिहावै हरि जसु गावत ॥५॥ काहू बिहावै नट नाटिक निरते ॥ काहू बिहावै जीआइह हिरते ॥ काहू बिहावै राज महि डरते ॥ संत बिहावै हरि जसु करते ॥६॥ काहू बिहावै मता मसूरति ॥ काहू बिहावै सेवा जरूरति ॥ काहू बिहावै सोधत जीवत ॥ संत बिहावै हरि रसु पीवत ॥७॥ जितु को लाइआ तित ही लगाना ॥ ना को मूड़ु नही को सिआना ॥ करि किरपा जिसु देवै नाउ ॥ नानक ता कै बलि बलि जाउ ॥८॥३॥ {पन्ना 914}
पद्अर्थ: रैनि = रात। चलत = चलते हुए। सो पिढ़ ु = वह एक ही ठिकाना। मालत = कब्जा करके रखा। सो पिढ़ ु मालत = एक ही ठिकाने पर बैठने से। बाल पढ़ावत = बच्चे पढ़ाते हुए। जसु = सिफतसालाह।5।
निरते = नृत्य, नाच। जीआ हिरते = जीवों को चुराते हुए, लोगों का माल छीनते हुए, डाके मारते हुए। राज महि = राज आदि के कामों में। डरते = डरते हुए, थर थर काँपते हुए।6।
मता = सलाह। मसूरति = मश्वरा। जरूरति = आवश्यक्ता। सेवा = नौकरी। सोधत = खोज करते हुए। जीवत = जब तक जीते हैं, सारी उम्र। पीवत = पीते हुए।7।
जितु = जिस (काम) में। को = कोई जीव। तित ही = (‘तिति’ की ‘ति’ की ‘ि’ मात्रा ‘ही’ क्रिया विशेषण के कारण हट गई है) उस (काम) में ही। को = कोई मनुष्य। मूढ़ = मूर्ख। करि = कर के। जिसु = जिस (जीव) को। ता कै = उस पर से। बलि जाउ = मैं सदके जाता हूँ।8।
अर्थ: हे भाई! किसी की उम्र बीतती है दिन-रात चलते हुए, पर किसी की गुजर जाती है एक जगह पर ठिकाना बनाए बैठे हुए; किसी मनुष्य की उम्र बच्चे पढ़ाते हुए गुजर जाती है; संत की उम्र बीतती है परमात्मा की सिफत-सालाह के गीत गाते हुए।5।
किसी मनुष्य की जिंदगी नटों वाले नाटक व नृत्य करते हुए गुजर जाती है; किसी मनुष्य की ये उम्र डाके मारते हुए गुजर जाती है; किसी मनुष्य की जिंदगी राज दरबार में (रह के) थर-थर काँपते हुए गुजरती है; संत की उम्र प्रभू की सिफत-सालाह करते हुए बीतती है।6।
(दुनियावी मुश्किलों के कारण) किसी की उम्र गिनते-गिनते बीत जाती है; (जिंदगी की) जरूरतें पूरी करने के लिए किसी की जिंदगी नौकरी करते हुए गुजर जाती है; किसी मनुष्य की सारी उम्र खोज करते हुए बीतती है; संत की उम्र बीतती है परमात्मा का नाम-अमृत पीते हुए।7।
पर, हे भाई! ना कोई जीव मूर्ख है, ना ही कोई समझदार। जिस काम में परमात्मा ने जिसको लगाया है उसमें ही वह लगा हुआ है। हे नानक (कह-) प्रभू मेहर करके जिस मनुष्य को अपना नाम बख्शता है, मैं उससे सदके जाता हूँ।8।3।
Raamkalee, Fifth Mehl:
Some pass their lives enjoying pleasures and beauty.
Some pass their lives with their mothers, fathers and children.
Some pass their lives in power, estates and trade.
The Saints pass their lives with the support of the Lord’s Name. ||1||
The world is the creation of the True Lord.
He alone is the Master of all. ||1||Pause||
Some pass their lives in arguments and debates about scriptures.
Some pass their lives tasting flavors.
Some pass their lives attached to women.
The Saints are absorbed only in the Name of the Lord. ||2||
Some pass their lives gambling.
Some pass their lives getting drunk.
Some pass their lives stealing the property of others.
The humble servants of the Lord pass their lives meditating on the Naam. ||3||
Some pass their lives in Yoga, strict meditation, worship and adoration.
Some, in sickness, sorrow and doubt.
Some pass their lives practicing control of the breath.
The Saints pass their lives singing the Kirtan of the Lord’s Praises. ||4||
Some pass their lives walking day and night.
Some pass their lives on the fields of battle.
Some pass their lives teaching children.
The Saints pass their lives singing the Lord’s Praise. ||5||
Some pass their lives as actors, acting and dancing.
Some pass their lives taking the lives of others.
Some pass their lives ruling by intimidation.
The Saints pass their lives chanting the Lord’s Praises. ||6||
Some pass their lives counseling and giving advice.
Some pass their lives forced to serve others.
Some pass their lives exploring life’s mysteries.
The Saints pass their lives drinking in the sublime essence of the Lord. ||7||
As the Lord attaches us, so we are attached.
No one is foolish, and no one is wise.
To those who are blessed by His Grace to receive His Name,
Nanak is a sacrifice, a sacrifice to them. ||8||3||