N1Live Hukumnama Amrit wele da mukhwakh shri Harmandar sahib amritsar sahib ji, Ang-842-843, 25-December-2023
Hukumnama

Amrit wele da mukhwakh shri Harmandar sahib amritsar sahib ji, Ang-842-843, 25-December-2023

Amrit wele da mukhwakh shri Harmandar sahib amritsar sahib ji, Ang-842-843, 25-December-2023

ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ

ਬਿਲਾਵਲੁ ਮਹਲਾ ੩ ॥ ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ ॥ ਜੀਅ ਜੰਤ ਮਾਇਆ ਮੋਹਿ ਪਾਜੇ ॥ ਦੂਜੈ ਭਾਇ ਪਰਪੰਚਿ ਲਾਗੇ ॥ ਆਵਹਿ ਜਾਵਹਿ ਮਰਹਿ ਅਭਾਗੇ ॥ ਸਤਿਗੁਰਿ ਭੇਟਿਐ ਸੋਝੀ ਪਾਇ ॥ ਪਰਪੰਚੁ ਚੂਕੈ ਸਚਿ ਸਮਾਇ ॥੧॥ ਜਾ ਕੈ ਮਸਤਕਿ ਲਿਖਿਆ ਲੇਖੁ ॥ ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥੧॥ ਰਹਾਉ ॥ ਸ੍ਰਿਸਟਿ ਉਪਾਇ ਆਪੇ ਸਭੁ ਵੇਖੈ ॥ ਕੋਇ ਨ ਮੇਟੈ ਤੇਰੈ ਲੇਖੈ ॥ ਸਿਧ ਸਾਧਿਕ ਜੇ ਕੋ ਕਹੈ ਕਹਾਏ ॥ ਭਰਮੇ ਭੂਲਾ ਆਵੈ ਜਾਏ ॥ ਸਤਿਗੁਰੁ ਸੇਵੈ ਸੋ ਜਨੁ ਬੂਝੈ ॥ ਹਉਮੈ ਮਾਰੇ ਤਾ ਦਰੁ ਸੂਝੈ ॥੨॥ {ਪੰਨਾ 842}
ਪਦਅਰਥ: ਆਦਿ ਪੁਰਖੁ = ਜਗਤ ਦਾ ਮੂਲ ਆਕਾਲ ਪੁਰਖ। ਆਪੇ = ਆਪ ਹੀ। ਸ੍ਰਿਸਟਿ = ਜਗਤ। ਮੋਹਿ ਮੋਹ ਵਿਚ। ਪਾਜੇ = ਪਾਏ ਹੋਏ ਹਨ, ਜੋੜੇ ਹੋਏ ਹਨ। ਦੂਜੈ ਭਾਇ = (ਪ੍ਰਭੂ ਨੂੰ ਛੱਡ ਕੇ) ਹੋਰ ਪਿਆਰ ਵਿਚ। ਪਰਪੰਚਿ = ਪਰਪੰਚ ਵਿਚ, ਦਿੱਸਦੇ ਨਾਸਵੰਤ ਜਗਤ (ਦੇ ਮੋਹ) ਵਿਚ {प्रपंच}। ਮਰਹਿ = ਆਤਮਕ ਮੌਤ ਸਹੇੜਦੇ ਹਨ। ਅਭਾਗੇ ਭਾਗ = ਹੀਨ ਜੀਵ। ਸਤਿਗੁਰਿ ਭੇਟਿਐ = ਜੇ ਗੁਰੂ ਮਿਲ ਪਏ। ਸੋਝੀ = (ਆਤਮਕ ਜੀਵਨ ਦੀ) ਸਮਝ। ਪਰਪੰਚੁ = ਜਗਤ ਦਾ ਮੋਹ। ਚੂਕੈ = ਮੁੱਕ ਜਾਂਦਾ ਹੈ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ।੧।
ਮਸਤਕਿ = ਮੱਥੇ ਉੱਤੇ। ਕੈ ਮਸਤਕਿ = ਦੇ ਮੱਥੇ ਉੱਤੇ। ਤਾ ਕੈ ਮਨਿ = ਉਸ ਦੇ ਮਨ ਵਿਚ।੧।ਰਹਾਉ।
ਉਪਾਇ = ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਤੇਰੈ ਲੇਖੈ = (ਹੇ ਭਾਈ!) ਤੇਰੇ (ਲਿਖੇ) ਲੇਖ ਨੂੰ। ਸਿਧ = ਜੋਗ = ਸਾਧਨਾਂ ਵਿਚ ਪੁੱਗਾ ਹੋਇਆ ਜੋਗੀ। ਸਾਧਿਕ = ਜੋਗ = ਸਾਧਨਾ ਕਰਨ ਵਾਲੇ। ਕੋ = ਕੋਈ (ਮਨੁੱਖ) । ਕਹੈ = (ਆਪਣੇ ਆਪ ਨੂੰ) ਆਖੇ। ਕਹਾਏ = (ਆਪਣੇ ਆਪ ਨੂੰ) ਅਖਵਾਏ। ਭਰਮੇ = ਭਟਕਣਾ ਵਿਚ। ਭੁਲਾ = ਕੁਰਾਹੇ ਪਿਆ ਹੋਇਆ। ਆਵੈ ਜਾਏ = ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਸੇਵੈ = ਸਰਨ ਪੈਂਦਾ ਹੈ। ਬੂਝੈ = (ਜੀਵਨ ਦਾ ਸਹੀ ਰਸਤਾ) ਸਮਝਦਾ ਹੈ। ਤਾ = ਤਦੋਂ। ਦਰੁ = ਪ੍ਰਭੂ ਦਾ ਦਰਵਾਜ਼ਾ। ਸੂਝੈ = ਦਿੱਸਦਾ ਹੈ।੨।
ਅਰਥ: ਹੇ ਭਾਈ! ਜਿਸ ਮਨੁੱਖ ਦੇ ਮੱਥੇ ਉੱਤੇ (ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਵਲੋਂ) ਲੇਖ ਲਿਖਿਆ ਹੁੰਦਾ ਹੈ, ਉਸ (ਮਨੁੱਖ) ਦੇ ਮਨ ਵਿਚ ਇਕ ਪਰਮਾਤਮਾ (ਹੀ) ਟਿਕਿਆ ਰਹਿੰਦਾ ਹੈ।੧।ਰਹਾਉ।
ਹੇ ਭਾਈ! ਸਾਰੇ ਜਗਤ ਦਾ ਮੂਲ ਅਕਾਲ ਪੁਰਖ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ, (ਕੀਤੇ ਕਰਮਾਂ ਅਨੁਸਾਰ) ਜੀਵਾਂ ਨੂੰ (ਉਸ ਨੇ) ਮਾਇਆ ਦੇ ਮੋਹ ਵਿਚ ਜੋੜਿਆ ਹੋਇਆ ਹੈ। (ਜੀਵ ਪਰਮਾਤਮਾ ਨੂੰ ਭੁਲਾ ਕੇ) ਹੋਰ ਪਿਆਰ ਵਿਚ ਦਿੱਸਦੇ ਜਗਤ ਦੇ ਮੋਹ ਵਿਚ ਫਸੇ ਰਹਿੰਦੇ ਹਨ, (ਇਹੋ ਜਿਹੇ) ਭਾਗਹੀਨ ਜੀਵ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਆਤਮਕ ਮੌਤ ਸਹੇੜੀ ਰੱਖਦੇ ਹਨ।
ਜੇ (ਕਿਸੇ ਭਾਗਾਂ ਵਾਲੇ ਨੂੰ) ਗੁਰੂ ਮਿਲ ਪਏ, ਤਾਂ ਉਹ (ਆਤਮਕ ਜੀਵਨ ਦੀ) ਸਮਝ ਹਾਸਲ ਕਰ ਲੈਂਦਾ ਹੈ, (ਉਸ ਦੇ ਅੰਦਰੋਂ) ਜਗਤ ਦਾ ਮੋਹ ਮੁੱਕ ਜਾਂਦਾ ਹੈ, (ਉਹ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ।੧।
ਹੇ ਭਾਈ! ਜਗਤ ਪੈਦਾ ਕਰ ਕੇ (ਪਰਮਾਤਮਾ) ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ। (ਹੇ ਪ੍ਰਭੂ! ਜੀਵ ਦੇ ਕੀਤੇ ਕਰਮਾਂ ਅਨੁਸਾਰ ਉਸ ਦੇ ਮੱਥੇ ਉੱਤੇ ਜਿਹੜਾ ਲੇਖ ਤੂੰ ਲਿਖਦਾ ਹੈਂ) ਤੇਰੇ (ਉਸ ਲਿਖੇ) ਲੇਖ ਨੂੰ ਕੋਈ ਜੀਵ (ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ।
ਹੇ ਭਾਈ! ਆਪਣੀ ਹਉਮੈ ਦੇ ਆਸਰੇ) ਜੇ ਕੋਈ ਮਨੁੱਖ (ਆਪਣੇ ਆਪ ਨੂੰ) ਸਿੱਧ ਆਖਦਾ ਅਖਵਾਂਦਾ ਹੈ, ਸਾਧਿਕ ਆਖਦਾ ਅਖਵਾਂਦਾ ਹੈ, ਉਹ ਮਨੁੱਖ (ਹਉਮੈ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਹੇ ਭਾਈ! ਜਿਹੜਾ ਮਨੁੱਖ (ਆਪਣੀ ਹਉਮੈ ਦੀ ਟੇਕ ਛੱਡ ਕੇ) ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ ਸਮਝ ਪੈਂਦਾ ਹੈ। ਜਦੋਂ ਮਨੁੱਖ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ, ਤਦੋਂ (ਉਸ ਨੂੰ ਪਰਮਾਤਮਾ ਦਾ) ਦਰ ਦਿੱਸ ਪੈਂਦਾ ਹੈ।੨।
ਏਕਸੁ ਤੇ ਸਭੁ ਦੂਜਾ ਹੂਆ ॥ ਏਕੋ ਵਰਤੈ ਅਵਰੁ ਨ ਬੀਆ ॥ ਦੂਜੇ ਤੇ ਜੇ ਏਕੋ ਜਾਣੈ ॥ ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ ਸਤਿਗੁਰੁ ਭੇਟੇ ਤਾ ਏਕੋ ਪਾਏ ॥ ਵਿਚਹੁ ਦੂਜਾ ਠਾਕਿ ਰਹਾਏ ॥੩॥ {ਪੰਨਾ 842}
ਪਦਅਰਥ: ਏਕਸੁ ਤੇ = ਇਕ (ਪਰਮਾਤਮਾ) ਤੋਂ ਹੀ। ਸਭੁ ਦੂਜਾ = ਸਾਰਾ ਵੱਖਰਾ (ਦਿੱਸ ਰਿਹਾ ਜਗਤ) । ਏਕੋ = ਇਕ (ਪਰਮਾਤਮਾ) ਹੀ। ਬੀਆ = ਦੂਜਾ। ਵਰਤੈ = ਵਿਆਪਕ ਹੈ, ਮੌਜੂਦ ਹੈ। ਤੇ = ਤੋਂ। ਦੂਜੇ ਤੇ = ਇਸ ਵੱਖਰੇ ਦਿੱਸ ਰਹੇ ਜਗਤ ਤੋਂ (ਉੱਚਾ ਹੋ ਕੇ) । ਜਾਣੈ = ਸਾਂਝ ਪਾ ਲਏ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਦਰਿ = ਦਰ ਤੇ। ਨੀਸਾਣੈ = ਪਰਵਾਨੇ ਸਮੇਤ, ਰਾਹਦਾਰੀ ਸਮੇਤ। ਭੇਟੇ = ਮਿਲ ਪਏ। ਦੂਜਾ = ਮਾਇਆ ਦਾ ਮੋਹ। ਠਾਕਿ = ਰੋਕ ਦੇ।੩।
ਅਰਥ: ਹੇ ਭਾਈ! ਪਰਮਾਤਮਾ ਤੋਂ) ਵੱਖਰਾ ਦਿੱਸਦਾ ਇਹ ਸਾਰਾ ਜਗਤ ਇਕ ਪਰਮਾਤਮਾ ਤੋਂ ਹੀ ਬਣਿਆ ਹੈ। (ਸਾਰੇ ਜਗਤ ਵਿਚ) ਇਕ ਪ੍ਰਭੂ ਹੀ ਮੌਜੂਦ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ।
ਜੇ (ਮਨੁੱਖ) ਇਸ ਵੱਖਰੇ ਦਿੱਸ ਰਹੇ ਜਗਤ (ਦੇ ਮੋਹ) ਤੋਂ (ਉੱਚਾ ਹੋ ਕੇ) ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖੇ, ਤਾਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਰਾਹਦਾਰੀ ਸਮੇਤ (ਬਿਨਾ ਰੋਕ-ਟੋਕ) ਪ੍ਰਭੂ ਦੇ ਦਰ ਤੇ (ਪਹੁੰਚ ਜਾਂਦਾ ਹੈ) ।
ਜੇ (ਮਨੁੱਖ ਨੂੰ) ਗੁਰੂ ਮਿਲ ਪਏ, ਤਾਂ ਉਹ ਉਸ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ, ਅਤੇ (ਆਪਣੇ) ਅੰਦਰੋਂ ਵੱਖਰੇ ਦਿੱਸ ਰਹੇ ਜਗਤ ਦਾ ਮੋਹ ਰੋਕ ਰੱਖਦਾ ਹੈ।੩।
ਜਿਸ ਦਾ ਸਾਹਿਬੁ ਡਾਢਾ ਹੋਇ ॥ ਤਿਸ ਨੋ ਮਾਰਿ ਨ ਸਾਕੈ ਕੋਇ ॥ ਸਾਹਿਬ ਕੀ ਸੇਵਕੁ ਰਹੈ ਸਰਣਾਈ ॥ ਆਪੇ ਬਖਸੇ ਦੇ ਵਡਿਆਈ ॥ ਤਿਸ ਤੇ ਊਪਰਿ ਨਾਹੀ ਕੋਇ ॥ ਕਉਣੁ ਡਰੈ ਡਰੁ ਕਿਸ ਕਾ ਹੋਇ ॥੪॥ ਗੁਰਮਤੀ ਸਾਂਤਿ ਵਸੈ ਸਰੀਰ ॥ ਸਬਦੁ ਚੀਨ੍ਹ੍ਹਿ ਫਿਰਿ ਲਗੈ ਨ ਪੀਰ ॥ ਆਵੈ ਨ ਜਾਇ ਨਾ ਦੁਖੁ ਪਾਏ ॥ ਨਾਮੇ ਰਾਤੇ ਸਹਜਿ ਸਮਾਏ ॥ ਨਾਨਕ ਗੁਰਮੁਖਿ ਵੇਖੈ ਹਦੂਰਿ ॥ ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥੫॥ {ਪੰਨਾ 842}
ਪਦਅਰਥ: ਜਿਸ ਦਾ = {ਸੰਬੰਧਕ ‘ਦਾ’ ਦੇ ਕਾਰਨ ਲਫ਼ਜ਼ ‘ਜਿਸੁ’ ਦਾ ੁ ਉੱਡ ਗਿਆ ਹੈ} ਜਿਸ (ਮਨੁੱਖ) ਦਾ। ਡਾਢਾ = ਤਕੜਾ, ਬਲਵਾਨ। ਹੋਇ = ਹੁੰਦਾ ਹੈ। ਤਿਸ ਨੋ = {ਸੰਬੰਧਕ ‘ਨੋ’ ਦੇ ਕਾਰਨ ਲਫ਼ਜ਼ ‘ਤਿਸੁ’ ਦਾ ੁ ਉੱਡ ਗਿਆ ਹੈ} ਉਸ (ਮਨੁੱਖ) ਨੂੰ। ਰਹੈ– ਟਿਕਿਆ ਰਹਿੰਦਾ ਹੈ। ਆਪੇ = (ਸਾਹਿਬ) ਆਪ ਹੀ। ਦੇ = ਦੇਂਦਾ ਹੈ। ਤਿਸ ਤੇ = {ਸੰਬੰਧਕ ‘ਤੇ’ ਦੇ ਕਾਰਨ ਲਫ਼ਜ਼ ‘ਤਿਸੁ’ ਦਾ ੁ ਉੱਡ ਗਿਆ ਹੈ}। ਊਪਰਿ = ਵੱਡਾ, ਉੱਚਾ। ਕਿਸ ਕਾ = {ਲਫ਼ਜ਼ ‘ਕਿਸੁ’ ਦਾ ੁ ਉੱਡ ਗਿਆ}। ਡਰੁ… …ਹੋਇ = ਕਿਸ ਦਾ ਡਰ ਹੋ ਸਕਦਾ ਹੈ? ਕਿਸੇ ਤੋਂ ਡਰ ਨਹੀਂ ਆਉਂਦਾ।੪।
ਗੁਰਮਤੀ = ਗੁਰੂ ਦੀ ਮਤਿ ਉਤੇ ਤੁਰਿਆਂ। ਚੀਨ੍ਹ੍ਹਿ = ਪਛਾਣ ਕੇ, ਸਾਂਝ ਪਾ ਕੇ। ਪੀਰ = (ਵਿਕਾਰਾਂ ਤੋਂ) ਕਲੇਸ਼। ਆਵੈ ਨ ਜਾਇ = ਨਾਹ ਜੰਮਦਾ ਹੈ ਨਾਹ ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ। ਨਾਮੇ = ਨਾਮ ਵਿਚ ਹੀ। ਸਹਜਿ = ਆਤਮਕ ਅਡੋਲਤਾ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਹਜੂਰਿ = ਅੰਗ = ਸੰਗ, ਹਾਜ਼ਰ = ਨਾਜ਼ਰ।੫।
ਅਰਥ: ਹੇ ਭਾਈ! ਮਾਇਆ ਦੇ ਕਾਮਾਦਿਕ ਸੂਰਮੇ ਹਨ ਤਾਂ ਬੜੇ ਬਲੀ, ਪਰ) ਜਿਸ ਮਨੁੱਖ ਦੇ ਸਿਰ ਉੱਤੇ ਰਾਖਾ ਸਭ ਤੋਂ ਬਲੀ ਮਾਲਕ-ਪ੍ਰਭੂ ਆਪ ਹੋਵੇ, ਉਸ ਨੂੰ ਕੋਈ (ਕਾਮਾਦਿਕ ਵੈਰੀ) ਢਾਹ ਨਹੀਂ ਸਕਦਾ। (ਕਿਉਂਕਿ) ਸੇਵਕ (ਆਪਣੇ) ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਆਪ ਹੀ (ਉਸ ਉਤੇ) ਬਖ਼ਸ਼ਸ਼ ਕਰਦਾ ਹੈ, (ਤੇ, ਉਸ ਨੂੰ) ਇੱਜ਼ਤ ਦੇਂਦਾ ਹੈ।
ਹੇ ਭਾਈ! ਉਸ (ਪਰਮਾਤਮਾ) ਨਾਲੋਂ ਵੱਡਾ ਹੋਰ ਕੋਈ ਨਹੀਂ ਹੈ (ਸੇਵਕ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ, ਇਸ ਵਾਸਤੇ) ਕਿਸੇ ਤੋਂ ਨਹੀਂ ਡਰਦਾ, ਉਸ ਨੂੰ ਕਿਸੇ (ਕਾਮਾਦਿਕ ਵੈਰੀ) ਦਾ ਡਰ-ਦਬਾਉ ਨਹੀਂ ਹੁੰਦਾ।੪।
ਹੇ ਭਾਈ! ਗੁਰੂ ਦੀ ਮਤਿ ਉੱਤੇ ਤੁਰ ਕੇ (ਵਡਭਾਗੀ ਮਨੁੱਖ ਦੇ) ਹਿਰਦੇ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ (ਕਾਮਾਦਿਕ ਵੈਰੀ ਤੋਂ ਕੋਈ) ਕਲੇਸ਼ ਨਹੀਂ ਪੋਹ ਸਕਦਾ। ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਸ ਗੇੜ ਦਾ) ਦੁੱਖ ਨਹੀਂ ਸਹਾਰਦਾ। ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ।
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪਰਮਾਤਮਾ ਨੂੰ ਆਪਣੇ) ਅੰਗ-ਸੰਗ ਵੱਸਦਾ ਵੇਖਦਾ ਹੈ (ਅਤੇ ਆਖਦਾ ਹੈ ਕਿ) ਮੇਰਾ ਪਰਮਾਤਮਾ ਸਦਾ ਹਰ ਥਾਂ ਮੌਜੂਦ ਹੈ।੫।
ਇਕਿ ਸੇਵਕ ਇਕਿ ਭਰਮਿ ਭੁਲਾਏ ॥ ਆਪੇ ਕਰੇ ਹਰਿ ਆਪਿ ਕਰਾਏ ॥ ਏਕੋ ਵਰਤੈ ਅਵਰੁ ਨ ਕੋਇ ॥ ਮਨਿ ਰੋਸੁ ਕੀਜੈ ਜੇ ਦੂਜਾ ਹੋਇ ॥ ਸਤਿਗੁਰੁ ਸੇਵੇ ਕਰਣੀ ਸਾਰੀ ॥ ਦਰਿ ਸਾਚੈ ਸਾਚੇ ਵੀਚਾਰੀ ॥੬॥ {ਪੰਨਾ 842}
ਪਦਅਰਥ: ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ} ਕਈ। ਭਰਮਿ = ਭਟਕਣਾ ਵਿਚ। ਭੁਲਾਏ = ਕੁਰਾਹੇ ਪਾ ਰੱਖੇ ਹਨ। ਆਪੇ = ਆਪ ਹੀ। ਏਕੋ = ਇਕ ਆਪ ਹੀ। ਵਰਤੈ = (ਹਰ ਥਾਂ) ਮੌਜੂਦ ਹੈ। ਮਨਿ = ਮਨ ਵਿਚ। ਰੋਸੁ = ਗਿਲਾ। ਕੀਜੈ = ਕੀਤਾ ਜਾਏ। ਸੇਵੇ = ਸਰਨ ਪਏ। ਸਾਰੀ = ਸ੍ਰੇਸ਼ਟ। ਕਰਣੀ = ਕਰਤੱਬ। ਦਰਿ ਸਾਚੇ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਾਚੇ = ਸੁਰਖ਼ਰੂ। ਵੀਚਾਰੀ = ਵਿਚਾਰਵਾਨ।੬।
ਅਰਥ: ਹੇ ਭਾਈ! ਸਭ ਜੀਵਾਂ ਵਿਚ ਵਿਆਪਕ ਹੋ ਕੇ) ਪਰਮਾਤਮਾ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ, ਕਈ (ਜੀਵਾਂ ਨੂੰ ਉਸ ਨੇ ਆਪਣੇ) ਸੇਵਕ ਬਣਾਇਆ ਹੋਇਆ ਹੈ, ਅਤੇ ਕਈ ਜੀਵਾਂ ਨੂੰ ਭਟਕਣਾ (ਪਾ ਕੇ) ਕੁਰਾਹੇ ਪਾਇਆ ਹੋਇਆ ਹੈ। (ਹਰ ਥਾਂ) ਪਰਮਾਤਮਾ ਆਪ ਹੀ ਮੌਜੂਦ ਹੈ, (ਉਸ ਤੋਂ ਬਿਨਾ) ਹੋਰ ਕੋਈ ਨਹੀਂ ਹੈ। (ਕਿਸੇ ਨੂੰ ਗੁਰਮੁਖ ਅਤੇ ਕਿਸੇ ਨੂੰ ਮਨਮੁਖ ਵੇਖ ਕੇ) ਮਨ ਵਿਚ ਗਿਲਾ ਤਾਂ ਹੀ ਕੀਤਾ ਜਾਏ ਜੇ (ਪਰਮਾਤਮਾ ਤੋਂ ਬਿਨਾ ਕਿਤੇ) ਕੋਈ ਹੋਰ ਹੋਵੇ।
ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ, ਵਿਚਾਰਵਾਨ (ਮੰਨੇ ਜਾਂਦੇ) ਹਨ (ਗੁਰੂ ਦੀ ਸਰਨ ਪਏ ਰਹਿਣਾ ਹੀ) ਸਭ ਤੋਂ ਸ੍ਰੇਸ਼ਟ ਕਰਤੱਬ ਹੈ।੬।
ਥਿਤੀ ਵਾਰ ਸਭਿ ਸਬਦਿ ਸੁਹਾਏ ॥ ਸਤਿਗੁਰੁ ਸੇਵੇ ਤਾ ਫਲੁ ਪਾਏ ॥ ਥਿਤੀ ਵਾਰ ਸਭਿ ਆਵਹਿ ਜਾਹਿ ॥ ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ॥ ਥਿਤੀ ਵਾਰ ਤਾ ਜਾ ਸਚਿ ਰਾਤੇ ॥ ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥ ਮਨਮੁਖ ਮਰਹਿ ਮਰਿ ਬਿਗਤੀ ਜਾਹਿ ॥ ਏਕੁ ਨ ਚੇਤਹਿ ਦੂਜੈ ਲੋਭਾਹਿ ॥ ਅਚੇਤ ਪਿੰਡੀ ਅਗਿਆਨ ਅੰਧਾਰੁ ॥ ਬਿਨੁ ਸਬਦੈ ਕਿਉ ਪਾਏ ਪਾਰੁ ॥ ਆਪਿ ਉਪਾਏ ਉਪਾਵਣਹਾਰੁ ॥ ਆਪੇ ਕੀਤੋਨੁ ਗੁਰ ਵੀਚਾਰੁ ॥੮॥ {ਪੰਨਾ 842}
ਪਦਅਰਥ: ਥਿਤੀ = ਥਿੱਤਾਂ, ਚੰਦ ਦੇ ਘਟਣ = ਵਧਣ ਤੋਂ ਮਿਥੇ ਹੋਏ ਦਿਨ। ਸਭਿ = ਸਾਰੇ। ਸਬਦਿ = ਸ਼ਬਦ ਦੀ ਰਾਹੀਂ। ਸੁਹਾਏ = ਸੋਹਣੇ ਹਨ। ਸੇਵੇ = ਸਰਨ ਪਏ। ਆਵਹਿ ਜਾਹਿ = ਮੁੜ ਮੁੜ ਆਉਂਦੇ ਹਨ ਤੇ ਲੰਘ ਜਾਂਦੇ ਹਨ। ਨਿਹਚਲੁ = ਅਟੱਲ। ਸਚਿ = ਸਦਾ-ਥਿਰ ਪ੍ਰਭੂ ਵਿਚ। ਜਾ = ਜਦੋਂ। ਭਰਮਹਿ = ਭਟਕਦੇ ਹਨ। ਕਾਚੇ = ਕਮਜ਼ੋਰ ਆਤਮਕ ਜੀਵਨ ਵਾਲੇ ਮਨੁੱਖ।੭।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮਰਹਿ = ਆਤਮਕ ਮੌਤ ਸਹੇੜੀ ਰੱਖਦੇ ਹਨ। ਮਰਿ = ਮਰ ਕੇ, ਆਤਮਕ ਮੌਤੇ ਮਰ ਕੇ। ਗਤਿ = ਉੱਚੀ ਆਤਮਕ ਅਵਸਥਾ। ਬਿਗਤਿ = ਭੈੜੀ ਆਤਮਕ ਦਸ਼ਾ। ਬਿਗਤੀ = ਭੈੜੀ ਆਤਮਕ ਦਸ਼ਾ ਵਾਲੇ। ਚੇਤਹਿ = ਸਿਮਰਦੇ {ਬਹੁ-ਵਚਨ}। ਦੂਜੈ = ਮਾਇਆ ਵਿਚ। ਲੋਭਾਹਿ = ਫਸੇ ਰਹਿੰਦੇ ਹਨ। ਅਚੇਤ = ਗ਼ਾਫ਼ਿਲ। ਅਚੇਤ ਪਿੰਡੀ = ਮੂਰਖ ਮਤਿ ਵਾਲਾ। ਅਗਿਆਨ = ਆਤਮਕ ਜੀਵਨ ਵਲੋਂ ਬੇ = ਸਮਝ। ਅੰਧਾਰੁ = (ਮਾਇਆ ਦੇ ਮੋਹ ਵਿਚ ਫਸ ਕੇ ਸਹੀ ਜੀਵਨ ਵਲੋਂ) ਅੰਨ੍ਹਾ। ਪਾਰੁ = (ਸੰਸਾਰ = ਸਮੁੰਦਰ ਤੋਂ) ਪਾਰਲਾ ਬੰਨਾ। ਉਪਾਏ = ਪੈਦਾ ਕਰਦਾ ਹੈ। ਆਪੇ = ਆਪ ਹੀ। ਕੀਤੋਨੁ = ਉਸ ਨੇ ਕੀਤਾ ਹੈ।੮।
ਅਰਥ: ਹੇ ਭਾਈ! ਲੋਕ ਖ਼ਾਸ ਖ਼ਾਸ ਥਿੱਤਾਂ ਤੇ ਵਾਰਾਂ ਨੂੰ ਪਵਿੱਤਰ ਮੰਨ ਕੇ ਖ਼ਾਸ ਖ਼ਾਸ ਧਾਰਮਿਕ ਕਰਮ ਕਰਦੇ ਹਨ ਅਤੇ ਖ਼ਾਸ ਖ਼ਾਸ ਫਲ ਮਿਲਣ ਦੀ ਆਸ ਰੱਖਦੇ ਹਨ, ਪਰ) ਸਾਰੀਆਂ ਥਿੱਤਾਂ ਸਾਰੇ ਵਾਰ (ਤਦੋਂ ਹੀ) ਸੋਹਣੇ ਹਨ (ਜੇ ਮਨੁੱਖ ਗੁਰੂ ਦੇ) ਸ਼ਬਦ ਵਿਚ (ਜੁੜੇ ਰਹਿਣ) । (ਮਨੁੱਖ) ਗੁਰੂ ਦੀ ਸਰਨ ਪਏ, ਤਦੋਂ ਹੀ (ਮਨੁੱਖਾ ਜੀਵਨ ਦਾ ਸ੍ਰੇਸ਼ਟ) ਫਲ ਹਾਸਲ ਕਰਦਾ ਹੈ। ਇਹ ਥਿੱਤਾਂ ਇਹ ਵਾਰ ਸਾਰੇ ਆਉਂਦੇ ਹਨ ਅਤੇ ਲੰਘ ਜਾਂਦੇ ਹਨ। ਗੁਰੂ ਦਾ ਸ਼ਬਦ (ਹੀ) ਅਟੱਲ ਰਹਿਣ ਵਾਲਾ ਹੈ (ਸ਼ਬਦ ਦੀ ਬਰਕਤ ਨਾਲ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਦਾ ਲੀਨ ਰਹਿ ਸਕਦੇ ਹਨ, (ਇਹ) ਥਿੱਤਾਂ ਤੇ ਵਾਰ ਤਦੋਂ ਹੀ (ਮਨੁੱਖਾਂ ਲਈ ਭਲੇ ਹੁੰਦੇ ਹਨ) ਜਦੋਂ ਮਨੁੱਖ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਸਾਰੇ ਜੀਵ ਕਮਜ਼ੋਰ ਆਤਮਕ ਜੀਵਨ ਵਾਲੇ (ਹੋਣ ਕਰ ਕੇ) ਭਟਕਦੇ ਰਹਿੰਦੇ ਹਨ।੭।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਆਤਮਕ ਮੌਤੇ ਮਰ ਕੇ (ਜਗਤ ਤੋਂ) ਮੰਦੀ ਆਤਮਕ ਹਾਲਤ ਵਿਚ ਹੀ ਜਾਂਦੇ ਹਨ (ਕਿਉਂਕਿ) ਉਹ (ਕਦੇ) ਪਰਮਾਤਮਾ ਦਾ ਸਿਮਰਨ ਨਹੀਂ ਕਰਦੇ; ਅਤੇ ਮਾਇਆ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ।
ਹੇ ਭਾਈ! ਮੂਰਖ ਮਤਿ ਵਾਲਾ ਮਨੁੱਖ, ਆਤਮਕ ਜੀਵਨ ਵਲੋਂ ਬੇ-ਸਮਝ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ (ਉਹ ਸਦਾ ਵਿਕਾਰਾਂ ਵਿਚ ਹੀ ਡੁੱਬਾ ਰਹਿੰਦਾ ਹੈ) । (ਪਰ ਜੀਵ ਦੇ ਵੱਸ ਦੀ ਗੱਲ ਨਹੀਂ) , (ਜੀਵਾਂ ਨੂੰ) ਪੈਦਾ ਕਰਨ ਦੀ ਸਮਰਥਾ ਵਾਲੇ ਪਰਮਾਤਮਾ ਨੇ ਆਪ (ਹੀ ਜੀਵਾਂ ਨੂੰ) ਪੈਦਾ ਕੀਤਾ ਹੈ, (ਉਸ ਨੇ) ਆਪ ਹੀ (ਸਹੀ ਜੀਵਨ ਬਾਰੇ) ਗੁਰੂ ਦਾ (ਦੱਸਿਆ) ਵਿਚਾਰ ਬਣਾਇਆ ਹੋਇਆ ਹੈ (ਗੁਰੂ ਦੇ ਰਸਤੇ ਉੱਤੇ ਉਹ ਆਪ ਹੀ ਜੀਵਾਂ ਨੂੰ ਤੋਰਦਾ ਹੈ) ।੮।
ਬਹੁਤੇ ਭੇਖ ਕਰਹਿ ਭੇਖਧਾਰੀ ॥ ਭਵਿ ਭਵਿ ਭਰਮਹਿ ਕਾਚੀ ਸਾਰੀ ॥ ਐਥੈ ਸੁਖੁ ਨ ਆਗੈ ਹੋਇ ॥ ਮਨਮੁਖ ਮੁਏ ਅਪਣਾ ਜਨਮੁ ਖੋਇ ॥ ਸਤਿਗੁਰੁ ਸੇਵੇ ਭਰਮੁ ਚੁਕਾਏ ॥ ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥ ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥ {ਪੰਨਾ 842-843}
ਪਦਅਰਥ: ਭੇਖਧਾਰੀ = ਨਿਰੇ ਧਾਰਮਿਕ ਪਹਿਰਾਵੇ ਦਾ ਆਸਰਾ ਲੈਣ ਵਾਲੇ ਮਨੁੱਖ। ਭਵਿ ਭਵਿ = (ਤੀਰਥ ਆਦਿਕ ਕਈ ਥਾਈਂ) ਭੌਂ ਭੌਂ ਕੇ। ਭਰਮਹਿ = ਭਟਕਦੇ ਫਿਰਦੇ ਹਨ। ਸਾਰੀ = ਨਰਦ। ਕਾਚੀ ਸਾਰੀ = ਕੱਚੀ ਨਰਦ {ਨੋਟ:ਚੌਪੜ ਦੀ ਖੇਡ ਵਿਚ ਇਕ ਖਿਡਾਰੀ ਦੀ ਨਰਦ ਆਪਣੇ ਘਰ ਤੋਂ ਚੱਲ ਕੇ ਬਤਾਲੀ ਘਰਾਂ ਤਕ ਕੱਚੀ ਹੀ ਰਹਿੰਦੀ ਹੈ। ਦੂਜੇ ਦੀ ਨਰਦ ਪਿੱਛੇ ਆ ਕੇ ਉਸ ਨੂੰ ਮਾਰ ਸਕਦੀ ਹੈ। ਜੇ ਇਤਨੇ ਘਰਾਂ ਤੋਂ ਟੱਪ ਨਿਕਲੇ, ਤਾਂ ਉਹ ਵਿਰੋਧੀ ਦੀ ਮਾਰ ਤੋਂ ਬਚ ਜਾਂਦੀ ਹੈ}। ਐਥੈ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਮੁਏ = ਆਤਮਕ ਮੌਤੇ ਮਰ ਗਏ। ਖੋਇ = ਅਜਾਈਂ ਗਵਾ ਕੇ। ਸੇਵੇ = ਸਰਨ ਪੈਂਦਾ ਹੈ। ਭਰਮੁ = ਭਟਕਣਾ। ਚੁਕਾਏ = ਦੂਰ ਕਰ ਲੈਂਦਾ ਹੈ। ਸਚੁ ਮਹਲੁ = ਪ੍ਰਭੂ ਦਾ ਸਦਾ-ਥਿਰ ਟਿਕਾਣਾ।੯।
ਆਪੇ = ਆਪ ਹੀ। ਏਹਿ = {ਲਫ਼ਜ਼ ‘ਏਹ’ ਤੋਂ ਬਹੁ-ਵਚਨ}। ਦੂਜਾ = ਮਾਇਆ ਦਾ ਮੋਹ। ਦੋਇ = ਮੇਰ = ਤੇਰ, ਦ੍ਵੈਤ। ਅੰਧੁ ਗੁਬਾਰੁ = ਪੂਰਨ ਤੌਰ ਤੇ ਅੰਨ੍ਹਾ। ਸੇਵਹਿ = ਮਨਾਂਦੇ ਹਨ। ਬੂਝੈ = ਸਮਝਦਾ ਹੈ। ਸੋਝੀ = ਸਮਝ। ਇਕਤੁ = ਸਿਰਫ਼ ਇੱਕ ਵਿਚ। ਇਕਤੁ ਨਾਮਿ = ਸਿਰਫ਼ ਹਰਿ ਨਾਮ ਵਿਚ। ਰਹਿਆ ਸਮਾਇ = ਲੀਨ ਰਹਿੰਦਾ ਹੈ।੧੦।
ਅਰਥ: ਹੇ ਭਾਈ! ਨਿਰੇ ਧਾਰਮਿਕ ਪਹਿਰਾਵੇ ਦਾ ਆਸਰਾ ਲੈਣ ਵਾਲੇ ਮਨੁੱਖ ਅਨੇਕਾਂ ਭੇਖ ਕਰਦੇ ਰਹਿੰਦੇ ਹਨ, (ਤੀਰਥ ਆਦਿਕ ਕਈ ਥਾਈਂ) ਭੌਂ ਭੋਂ ਕੇ ਭਟਕਦੇ ਰਹਿੰਦੇ ਹਨ, (ਅਜਿਹੇ ਮਨੁੱਖ) ਕੱਚੀਆਂ ਨਰਦਾਂ (ਵਾਂਗ ਵਿਕਾਰਾਂ ਤੋਂ ਮਾਰ ਖਾਂਦੇ ਹੀ ਰਹਿੰਦੇ ਹਨ) ਉਹਨਾਂ ਨੂੰ ਆਤਮਕ ਆਨੰਦ ਨਾਹ ਇਸ ਲੋਕ ਵਿਚ ਮਿਲਦਾ ਹੈ ਨਾਹ ਪਰਲੋਕ ਵਿਚ ਮਿਲਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਅਜਿਹੇ ਮਨੁੱਖ) ਆਪਣਾ ਮਨੁੱਖ ਜਨਮ ਅਜਾਈਂ ਗਵਾ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਅੰਦਰੋਂ) ਭਟਕਣਾ ਮੁਕਾ ਲੈਂਦਾ ਹੈ, ਉਹ ਆਪਣੇ ਹਿਰਦੇ-ਘਰ ਵਿਚ ਹੀ ਸਦਾ-ਥਿਰ ਪ੍ਰਭੂ ਦਾ ਟਿਕਾਣਾ ਲੱਭ ਲੈਂਦਾ ਹੈ (ਉਸ ਨੂੰ ਥਿੱਤਾਂ ਆਦਿਕ ਦਾ ਆਸਰਾ ਲੈ ਕੇ ਤੀਰਥ ਆਦਿਕਾਂ ਤੇ ਭਟਕਣ ਦੀ ਲੋੜ ਨਹੀਂ ਪੈਂਦੀ) ।੯।
ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ਼ਾਸ ਖ਼ਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਭਟਕਦੇ ਨਾਹ ਫਿਰੋ, ਸਗੋਂ) ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਣ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ।
ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਫਿਰਦੇ ਹਨ।
ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਜਿਹੜਾ ਮਨੁੱਖ) ਸਮਝਦਾ ਹੈ, ਉਸ ਨੂੰ (ਆਤਮਕ ਜੀਵਨ ਦੀ) ਸੂਝ ਆ ਜਾਂਦੀ ਹੈ, ਉਹ ਮਨੁੱਖ ਸਦਾ ਸਿਰਫ਼ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ।੧੦।੨।

Page 842
बिलावलु महला ३ ॥ आदि पुरखु आपे स्रिसटि साजे ॥ जीअ जंत माइआ मोहि पाजे ॥ दूजै भाइ परपंचि लागे ॥ आवहि जावहि मरहि अभागे ॥ सतिगुरि भेटिऐ सोझी पाइ ॥ परपंचु चूकै सचि समाइ ॥१॥ जा कै मसतकि लिखिआ लेखु ॥ ता कै मनि वसिआ प्रभु एकु ॥१॥ रहाउ ॥ स्रिसटि उपाइ आपे सभु वेखै ॥ कोइ न मेटै तेरै लेखै ॥ सिध साधिक जे को कहै कहाए ॥ भरमे भूला आवै जाए ॥ सतिगुरु सेवै सो जनु बूझै ॥ हउमै मारे ता दरु सूझै ॥२॥ {पन्ना 842}
पद्अर्थ: आदि पुरखु = जगत का मूल अकाल-पुरख। आपे = खुद ही। स्रिसटि = जगत। मोहि = मोह में। पाजे = डाले हुए हैं, जोड़े हुए हैं। दूजै भाइ = (प्रभू को छोड़ के) और प्यार में। परपंचि = परपंच में, दिखते नाशवंत जगत (के मोह) में (प्रपंच)। मरहि = आत्मिक मौत सहेड़ते हैं। अभागे = भाग हीन जीव। सतिगुरि भेटीअै = अगर गुरू मिल जाए। सोझी = (आत्मिक जीवन की) समझ। परपंचु = जगत का मोह। चूकै = समाप्त हो जाता है। सचि = सदा कायम रहने वाले परमात्मा में।1।
मसतकि = माथे पर। कै मसतकि = के माथे पर। ता कै मनि = उसके मन में।1। रहाउ।
उपाइ = पैदा करके। वेखै = संभाल करता है। तेरै लेखै = (हे भाई!) तेरे (लिखे) लेख को। सिध = योग साधनों में सिद्ध हुए जोगी। साधिक = योग साधना करने वाले। को = कोई (मनुष्य)। कहै = (अपने आप को) कहे। कहाऐ = (अपने आप को) कहलवाए। भरमे = भटकना में। भूला = गलत रास्ते पर पड़ा हुआ। आवै जाऐ = जनम मरण के चक्कर में पड़ जाता है। सेवै = शरण पड़ता है। बूझै = (जीवन का सही रास्ता) समझता है। ता = तब। दरु = प्रभू का दरवाजा। सूझै = दिखता है।2।
अर्थ: हे भाई! जिस मनुष्य के माथे पर (मनुष्य के किए कर्मों के अनुसार परमात्मा की ओर से) लेख लिखा होता है, उस (मनुष्य) के मन में एक परमात्मा (ही) टिका रहता है।1। रहाउ।
हे भाई! सारे जगत का मूल अकाल पुरख स्वयं ही जगत को पैदा करता है, (किए कर्मों के अनुसार) जीवों को (उसने) माया के मोह में जोड़ा हुआ है। (जीव परमात्मा को भुला के) और प्यार में दिखाई देते जगत के मोह में फंसे रहते हैं, (ऐसे) भाग्यहीन जीव जनम-मरण के चक्कर में पड़े रहते हैं, आत्मिक मौत सहेड़े रखते हैं।
अगर (किसी भाग्यशाली को) गुरू मिल जाए, तो वह (आत्मिक जीवन की) समझ हासिल कर लेता है, (उसके अंदर से) जगत का मोह समाप्त हो जाता है, (वह मनुष्य) सदा कायम रहने वाले परमात्मा (की) याद में लीन रहता है।1।
हे भाई! जगत पैदा करके (परमात्मा) स्वयं ही हरेक की संभाल करता है। (हे प्रभू! जीव के किए कर्मों के अनुसार उसके माथे पर जो लेख तू लिखता है) तेरे (उस लिखे) लेख को कोई जीव (अपने उद्यम से) मिटा नहीं सकता।
हे भाई! (अपने अहंकार के आसरे) अगर कोई मनुष्य (अपने आप को) सिद्ध कहलवाता है, साधक कहता कहलवाता है, वह मनुष्य (अहंकार की) भटकना में पड़ कर गलत रास्ते पर पड़ा रहता है।
हे भाई! जो मनुष्य (अपने अहंकार का आसरा छोड़ के) गुरू की शरण पड़ता है, वह मनुष्य (जीवन का) सही रास्ता समझ लेता है। जब मनुष्य (अपने अंदर से) अहंकार को मिटाता है, तब (उसको परमात्मा का) दर दिखाई दे जाता है।2।
एकसु ते सभु दूजा हूआ ॥ एको वरतै अवरु न बीआ ॥ दूजे ते जे एको जाणै ॥ गुर कै सबदि हरि दरि नीसाणै ॥ सतिगुरु भेटे ता एको पाए ॥ विचहु दूजा ठाकि रहाए ॥३॥ {पन्ना 842}
पद्अर्थ: ऐकसु ते = एक (परमात्मा) से ही। सभ दूजा = सारा अलग (दिखाई दे रहा जगत)। ऐको = एक (परमात्मा) ही। बीआ = दूसरा। वरतै = व्यापक है, मौजूद है। ते = से। दूजे ते = इस अलग दिखाई दे रहे जगत से (ऊँचा हो के)। जाणै = सांझ डाल ली। कै सबदि = के शबद द्वारा। दरि = दर से। नीसाणै = परवाने समेत, राहदारी सहित। भेटे = मिल जाए। दूजा = माया का मोह। ठाकि = रोक के।3।
अर्थ: हे भाई! (परमात्मा से) अलग दिख रहा ये सारा जगत एक परमात्मा से ही बना है। (सारे जगत में) एक प्रभू ही मौजूद है, (उसके बिना) कोई और दूसरा नहीं है।
अगर (मनुष्य) इस अलग दिखाई दे रहे जगत (के मोह) से (ऊँचा हो के) एक परमात्मा के साथ गहरी सांझ डाले रखें, तो गुरू के शबद की बरकति से राहदारी समेत (बिना रोक-टोक के) प्रभू के दर पर (पहुँच जाता है)।
अगर (मनुष्य को) गुरू मिल जाए, तो वह उस परमात्मा का मिलाप प्राप्त कर लेता है, और (अपने) अंदर से अलग दिख रहे जगत का मोह रोके रखता है।3।
जिस दा साहिबु डाढा होइ ॥ तिस नो मारि न साकै कोइ ॥ साहिब की सेवकु रहै सरणाई ॥ आपे बखसे दे वडिआई ॥ तिस ते ऊपरि नाही कोइ ॥ कउणु डरै डरु किस का होइ ॥४॥ गुरमती सांति वसै सरीर ॥ सबदु चीन्हि फिरि लगै न पीर ॥ आवै न जाइ ना दुखु पाए ॥ नामे राते सहजि समाए ॥ नानक गुरमुखि वेखै हदूरि ॥ मेरा प्रभु सद रहिआ भरपूरि ॥५॥ {पन्ना 842}
पद्अर्थ: डाढा = तगड़ा, बलवान। होइ = होता है। तिस नो = उस (मनुष्य) को (संबंधक ‘नो’ के कारण शब्द ‘तिसु’ की ‘ु’ मात्रा हट गई है)। रहै = टिका रहता है। आपे = (साहिब) खुद ही। दे = देता है। ऊपरि = बड़ा, ऊँचा। डरु…होइ = किस का डर हो सकता है? किसी से डर नहीं लगता।4।
जिस दा: संबंधक ‘का’ के कारण शब्द ‘जिसु’ की ‘ु’ मात्रा हट गई है। किस का: संबंधक ‘का’ के कारण शब्द ‘किसु’ की ‘ु’ मात्रा हट गई है। तिस ते: संबंधक ‘ते’ के कारण शब्द ‘तिसु’ की ‘ु’ मात्रा हट गई है।
गुरमती = गुरू की मति पर चलने से। चीनि् = पहचान के, सांझ डाल के। पीर = (विकारों से) कलेश। आवै न जाइ = ना पैदा होता है ना मरता है, जनम मरण के चक्कर में नहीं पड़ता। नामे = नाम में ही। सहजि = आत्मिक अडोलता में। गुरमुखि = गुरू के सन्मुख रहने वाला मनुष्य। हदूरि = अंग संग, हाज़र नाज़र।5।
अर्थ: हे भाई! (माया के कामादिक सूरमे हैं तो बड़े बली, पर) जिस मनुष्य के सिर पर रक्षक सबसे बलशाली मालिक-प्रभू स्वयं हो, उसको कोई (कामादिक वैरी) परास्त नहीं सकता। (क्योंकि) सेवक (अपने) मालिक प्रभू की शरण पड़ा रहता है, वह स्वयं ही (उस पर) बख्शिश करता है, (और, उसको) आदर देता है।
हे भाई! उस (परमात्मा) से बड़ा और कोई नहीं है (सेवक को ये यकीन बन जाता है, इस वास्ते) किसी से नहीं डरता, उसको किसी (कामादिक वैरी) का डर-दबाव नहीं रहतां4।
हे भाई! गुरू की मति पर चल के (भाग्यशाली मनुष्य के) हृदय में शांति पैदा हो जाती है, गुरू के शबद के साथ सांझ डाल के उसको (कामादिक वैरी से कोई) कलेश नहीं छू सकता। वह मनुष्य जनम मरण के चक्कर में नहीं पड़ता, वह (इस चक्कर के) दुख नहीं सहता। हे भाई! परमात्मा के नाम में रंगे हुए मनुष्य आत्मिक अडोलता में टिके रहते हैं।
हे नानक! गुरू के सन्मुख रहने वाला मनुष्य (परमात्मा को अपने) अंग-संग बसता देखता है (और कहता है कि) मेरा परमात्मा सदा हर जगह मौजूद है।5।
इकि सेवक इकि भरमि भुलाए ॥ आपे करे हरि आपि कराए ॥ एको वरतै अवरु न कोइ ॥ मनि रोसु कीजै जे दूजा होइ ॥ सतिगुरु सेवे करणी सारी ॥ दरि साचै साचे वीचारी ॥६॥ {पन्ना 842}
पद्अर्थ: इकि = (‘इक’ का बहुवचन) कई। भरमि = भटकना में। भुलाऐ = गलत रास्ते पर डाल रखे हैं। आपे = आप ही। ऐको = एक खुद ही। वरतै = (हर जगह) मौजूद है। मनि = मन में। रोसु = गिला। कीजै = किया जाय। सेवे = शरण पड़े। सारी = श्रेष्ठ। करणी = कर्तव्य। दरि साचे = सदा स्थिर प्रभू के दर पर। साचे = सुर्खरू। वीचारी = विचारवान।6।
अर्थ: हे भाई! (सब जीवों में व्यापक हो के) परमात्मा खुद ही (सब कुछ) करता है, स्वयं ही (जीवों से) करवाता है, कई (जीवों को उसने अपने) सेवक बनाया हुआ है, और कई जीवों को भटकना में (डाल के) गलत राह पर डाला हुआ है। (हर जगह) परमात्मा खुद ही मौजूद है, (उसके बिना) और कोई नहीं है। (किसी को गुरमुख और किसी को मनमुख देख के) मन में गिला तो ही किया जाए अगर (परमात्मा के बिना कहीं) कोई और हो।
हे भाई! जो मनुष्य गुरू की शरण पड़े रहते हैं, वे मनुष्य सदा स्थिर प्रभू के दर पर सुर्ख-रू होते हैं, विचारवान (माने जाते) हैं (गुरू की शरण पड़े रहना ही) सबसे श्रेष्ठ कर्तव्य है।6।
थिती वार सभि सबदि सुहाए ॥ सतिगुरु सेवे ता फलु पाए ॥ थिती वार सभि आवहि जाहि ॥ गुर सबदु निहचलु सदा सचि समाहि ॥ थिती वार ता जा सचि राते ॥ बिनु नावै सभि भरमहि काचे ॥७॥ मनमुख मरहि मरि बिगती जाहि ॥ एकु न चेतहि दूजै लोभाहि ॥ अचेत पिंडी अगिआन अंधारु ॥ बिनु सबदै किउ पाए पारु ॥ आपि उपाए उपावणहारु ॥ आपे कीतोनु गुर वीचारु ॥८॥ {पन्ना 842}
पद्अर्थ: थिती = तिथिएं, चाँद के बढ़ने घटने से निहित किए हुए दिन। सभि = सारे। सबदि = शबद के द्वारा। सुहाऐ = सोहाने हैं। सेवे = शरण पड़े। आवहि जाहि = बार बार आते हैं और गुजर जाते हैं। निहचलु = अटल। सचि = सदा स्थिर प्रभू में। जा = जब। भरमहि = भटकते हैं। काचे = कमजोर आत्मिक जीवन वाले मनुष्य।7।
मनमुख = अपने मन के पीछे चलने वाले मनुष्य। मरहि = आत्मिक मौत सहेड़ी रखते हैं। मरि = मर के, आत्मिक मौत मर के। गति = ऊँची आत्मिक अवस्था। बिगति = बुरी आत्मिक अवस्था वाले। चेतहि = सिमरते (बहुवचन)। दूजै = माया में। लोभाहि = फसे रहते हैं। अचेत = गाफिल। अचेत पिंडी = मूर्ख मति वाला। अगिआन = आत्मिक जीवन से बेसमझ। अंधारु = (माया के मोह में फस के सही जीवन से) अंधा। पारु = (संसार समुंद्र से) उसपार का किनारा। उपाऐ = पैदा करता है। आपे = खुद ही। कीतोनु = उसने किया है।8।
अर्थ: हे भाई! (लोग खास-खास तिथियों और वारों को पवित्र मान के खास-खास धार्मिक कर्म करते हैं और खास-खास फल मिलने की आशा रखते हैं, पर) सारी तिथियाँ और सारे वार (तब ही) सुंदर हैं (उक्तम हैं) (अगर मनुष्य गुरू के) शबद में (जुड़े रहें)। (मनुष्य) गुरू की शरण पड़े, तब ही (मानस जीवन का श्रेष्ठ फल) हासिल करता है। यह तिथियाँ ये वार सारे आते हैं और गुज़र जाते हैं। गुरू का शबद (ही) अटल रहने वाला है (शबद की बरकत से मनुष्य) सदा कायम रहने वाले परमात्मा में सदा लीन रह सकते हैं, (यह) तिथियाँ और वार तब ही (मानवता के भले के लिए होते हैं) जब मनुष्य सदा-स्थिर प्रभू के प्रेम-रंग में रंगे जाते हैं। हे भाई! परमात्मा के नाम से टूटे हुए सारे जीव कमजोर आत्मिक जीवन वाले (होने के कारण) भटकते रहते हैं।7।
हे भाई! अपने मन के पीछे चलने वाले मनुष्य आत्मिक मौत सहेड़ लेते हैं, आत्मिक मौत मर के (जगत से) खराब आत्मिक हालत में ही जाते हैं (क्योंकि) वह (कभी) परमातमा का सिमरन नहीं करते; और माया के मोह में ही फसे रहते हैं।
हे भाई! मूर्ख मति वाला मनुष्य, आत्मिक जीवन की ओर से बेसमझ मनुष्य, माया के मोह में अंधा हुआ मनुष्य (विकारों भरे संसार-समुंद्र का) उस पार का किनारा नहीं पा सकता (वह सदा विकारों में ही डूबा रहता है)। (पर, जीव के वश की बात नहीं), (जीवों को) पैदा करने की समर्था वाले परमात्मा ने खुद (ही जीवों को) पैदा किया है, (उसने) स्वयं ही (सही जीवन के बारे में) गुरू का (बताया) विचार बनाया हुआ है (गुरू के बताए रास्ते पर वह खुद ही जीवों को चलाता है)।8।
बहुते भेख करहि भेखधारी ॥ भवि भवि भरमहि काची सारी ॥ ऐथै सुखु न आगै होइ ॥ मनमुख मुए अपणा जनमु खोइ ॥ सतिगुरु सेवे भरमु चुकाए ॥ घर ही अंदरि सचु महलु पाए ॥९॥ आपे पूरा करे सु होइ ॥ एहि थिती वार दूजा दोइ ॥ सतिगुर बाझहु अंधु गुबारु ॥ थिती वार सेवहि मुगध गवार ॥ नानक गुरमुखि बूझै सोझी पाइ ॥ इकतु नामि सदा रहिआ समाइ ॥१०॥२॥ {पन्ना 842-843}
पद्अर्थ: भेखधारी = निरे धार्मिक पहरावे का आसरा लेने वाले मनुष्य। भवि भवि = (तीर्थ आदि जगह) भटक भटक के। भरमहि = भटकते फिरते हैं। सारी = नरद। काची सारी = कच्ची नरद।
(नोट: चौपड़ की खेल में एक खिलाड़ी की नरद अपने घर से चल के बयालिस घरों तक कच्ची ही रहती है। दूसरे की नरद पीछे से आ के उसको मार सकती है। अगर इतने घरों (42) को पार कर जाए तो वह विरोधी की मार से बच जाती है)।
अैथै = इस लोक में। आगै = परलोक में। मुऐ = आत्मिक मौत मर गए। खोइ = व्यर्थ गवा के। सेवे = शरण पड़ता है। भरमु = भटकना। चुकाऐ = दूर कर लेता है। सचु महलु = प्रभू का सदा स्थिर ठिकाना।9।
आपे = स्वयं ही। ऐहि = (‘ऐह’ का बहुवचन)। दूजा = माया का मोह। दोइ = मेर तेर, द्वैत। अंधु गुबारु = पूरी तौर पर अंधा। सेवहि = मनाते हैं। बूझै = समझता है। सोझी = समझ। इकतु = सिर्फ एक में। इकतु नामि = सिर्फ हरी के नाम में। रहिआ समाइ = लीन रहता है।10।
अर्थ: हे भाई! सिर्फ धार्मिक पहरावे का आसरा लेने वाले मनुष्य अनेकों भेष करते रहते हैं, (तीर्थों आदि कई जगहों पर) भटक-भटक के चलते-फिरते हैं, (ऐसे मनुष्य) कच्ची नरदों (की तरह विकारों से मार खाते ही रहते हैं) उनको आत्मिक आनंद ना तो इस लोक में मिलता है ना ही परलोक में मिलता है। अपने मन के पीछे चलने वाले (ऐसे मनुष्य) अपना मानस जनम व्यर्थ गवा के आत्मिक मौत मरे रहते हैं।
जो मनुष्य गुरू की शरण पड़ता है, वह (अपने अंदर से) भटकना खत्म कर लेता है, वह अपने हृदय-घर में ही सदा-स्थिर-प्रभू का ठिकाना ढूँढ लेता है (उसे तिथियों आदि का आसरा ले के तीर्थों आदि पर भटकने की आवश्यक्ता नहीं पड़ती)।9।
हे भाई! पूरन-प्रभू खुद ही (जो कुछ) करता है वही होता है (विषोश तिथियों को बढ़िया उक्तम जान के भटकते ना फिरो, बल्कि) बल्कि ये तिथियाँ ये वार मननाने तो माया का मोह पैदा करने का कारण बनते हैं, मेर-तेर पैदा करते हैं।
गुरू की शरण आए बिना मनुष्य (आत्मिक जीवन की ओर से) पूरी तौर पर अंधा हुआ रहता है, (गुरू का आसरा छोड़ के) मूर्ख मनुष्य ही तिथियों और वार मनाते फिरते हैं।
हे नानक! गुरू की शरण पड़ कर (जो मनुष्य) समझता है, उसको (आत्मिक जीवन की) सूझ आ जाती है, वह मनुष्य सदा सिर्फ परमात्मा के नाम नही लीन रहता है।10।2।
Bilaaval, Third Mehl:

The Primal Lord Himself formed the Universe.

The beings and creatures are engrossed in emotional attachment to Maya.

In the love of duality, they are attached to the illusory material world.

The unfortunate ones die, and continue to come and go.

Meeting with the True Guru, understanding is obtained.

Then, the illusion of the material world is shattered, and one merges in Truth. ||1||

One who has such pre-ordained destiny inscribed upon his forehead –

the One God abides within his mind. ||1||Pause||

He created the Universe, and He Himself beholds all.

No one can erase Your record, Lord.

If someone calls himself a Siddha or a seeker,

he is deluded by doubt, and will continue coming and going.

That humble being alone understands, who serves the True Guru.

Conquering his ego, he finds the Lord’s Door. ||2||

From the One Lord, all others were formed.

The One Lord is pervading everywhere; there is no other at all.

Renouncing duality, one comes to know the One Lord.

Through the Word of the Guru’s Shabad, one knows the Lord’s Door, and His Banner.

Meeting the True Guru, one finds the One Lord.

Duality is subdued within. ||3||

One who belongs to the All-powerful Lord and Master –

no one can destroy him.

The Lord’s servant remains under His protection;

The Lord Himself forgives him, and blesses him with glorious greatness.

There is none higher than Him.

Why should he be afraid? What should he ever fear? ||4||

Through the Guru’s Teachings, peace and tranquility abide within the body.

Remember the Word of the Shabad, and you shall never suffer pain.

You shall not have to come or go, or suffer in sorrow.

Imbued with the Naam, the Name of the Lord, you shall merge in celestial peace.

O Nanak, the Gurmukh beholds Him ever-present, close at hand.

My God is always fully pervading everywhere. ||5||

Some are selfless servants, while others wander, deluded by doubt.

The Lord Himself does, and causes everything to be done.

The One Lord is all-pervading; there is no other at all.

The mortal might complain, if there were any other.

Serve the True Guru; this is the most excellent action.

In the Court of the True Lord, you shall be judged true. ||6||

All the lunar days, and the days of the week are beautiful, when one contemplates the Shabad.

If one serves the True Guru, he obtains the fruits of his rewards.

The omens and days all come and go.

But the Word of the Guru’s Shabad is eternal and unchanging. Through it, one merges in the True Lord.

The days are auspicious, when one is imbued with Truth.

Without the Name, all the false ones wander deluded. ||7||

The self-willed manmukhs die, and dead, they fall into the most evil state.

They do not remember the One Lord; they are deluded by duality.

The human body is unconscious, ignorant and blind.

Without the Word of the Shabad, how can anyone cross over?

The Creator Himself creates.

He Himself contemplates the Guru’s Word. ||8||

The religious fanatics wear all sorts of religious robes.

They roll around and wander around, like the false dice on the board.

They find no peace, here or hereafter.
The self-willed manmukhs waste away their lives, and die.

Serving the True Guru, doubt is driven away.

Deep within the home of the heart, one finds the Mansion of the True Lord’s Presence. ||9||

Whatever the Perfect Lord does, that alone happens.

Concern with these omens and days leads only to duality.

Without the True Guru, there is only pitch darkness.

Only idiots and fools worry about these omens and days.

O Nanak, the Gurmukh obtains understanding and realization;

he remains forever merged in the Name of the One Lord. ||10||2||

Exit mobile version