June 21, 2024
Hukumnama

Amrit wele da mukhwakh shri Harmandar sahib amritsar sahib ji, Ang-508-509, 08 -June-2024lll

 

Amrit wele da mukhwakh shri Harmandar sahib amritsar sahib ji, Ang-508-509, 08 -June-2024lll

ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ   . ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ {ਪੰਨਾ 508}
ਸਿਕੰਦਰ ਤੇ ਇਬਰਾਹੀਮ ਇਕੋ ਕੁਲ ਵਿਚੋਂ ਸਨ ਤੇ ਤੁਰਨੇ-ਸਿਰ ਸਨ। ਇਬਰਾਹੀਮ ਮੰਦ-ਕਰਮੀ ਸੀ। ਇਸ ਨੇ ਇਕ ਵਾਰੀ ਇਕ ਨੌ-ਜਵਾਨ ਬ੍ਰਾਹਮਣ ਦੀ ਨਵੀਂ ਵਿਆਹੀ ਵਹੁਟੀ ਤੇ ਮਾੜੀ ਨਜ਼ਰ ਕਰਨੀ ਸ਼ੁਰੂ ਕੀਤੀ, ਬ੍ਰਾਹਮਣ ਨੇ ਸਿਕੰਦਰ ਪਾਸ ਫ਼ਰਿਆਦ ਕੀਤੀ। ਸਿਕੰਦਰ ਤੇ ਇਬਰਾਹੀਮ ਦੋਹਾਂ ਵਿਚ ਟਾਕਰਾ ਹੋਇਆ, ਇਬਰਾਹੀਮ ਫੜਿਆ ਗਿਆ, ਪਰ ਜਦੋਂ ਉਹ ਆਪਣੇ ਕੀਤੇ ਤੇ ਪਛਤਾਇਆ ਤਾਂ ਸਿਕੰਦਰ ਨੇ ਉਸ ਨੂੰ ਛੱਡ ਦਿੱਤਾ। ਇਹ ਸਾਕਾ ਢਾਢੀਆਂ ਨੇ ‘ਵਾਰ’ ਵਿਚ ਗਾਂਵਿਆ। ਉਸੇ ਹੀ ਸੁਰ ਤੇ ਗੁਰੂ ਅਮਰਦਾਸ ਜੀ ਦੀ ਇਹ ਵਾਰ ਗਾਉਣ ਲਈ ਆਗਿਆ ਹੈ।
ਉਸ ਵਾਰ ਦਾ ਨਮੂਨਾ-
ਪਾਪੀ ਖਾਨ ਬਿਰਾਹਮ ਪਰ ਚੜਿਆ ਸੇਕੰਦਰ।
ਭੇੜ ਦੁਹਾਂ ਦਾ ਮੱਚਿਆ ਬਡ ਰਣ ਦੇ ਅੰਦਰ।
ਪਦਅਰਥ: ਮਮ = ਮੇਰਾ। ਮਮਤਾ = (ਹਰੇਕ ਚੀਜ਼ ਨੂੰ) ‘ਮੇਰੀ’ ਬਨਾਣ ਦਾ ਖ਼ਿਆਲ। ਬਿਧਿ = ਜਾਚ। ਪਦਵੀ = ਦਰਜਾ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ, ਉਹ ਅਵਸਥਾ ਜਿਥੇ ਦੁਨੀਆ ਦੇ ਲਾਲਚ ਵਿਚ ਹਰੇਕ ਪਦਾਰਥ ਨੂੰ ਆਪਣਾ ਬਨਾਣ ਦੀ ਚਾਹ ਨਾਹ ਕੁੱਦੇ। ਨਦਰੀ = ਮਿਹਰ ਕਰਨ ਵਾਲਾ ਪ੍ਰਭੂ।
ਅਰਥ: ਇਹ ਜਗਤ (ਭਾਵ, ਹਰੇਕ ਜੀਵ) (ਇਹ ਚੀਜ਼ ‘ਮੇਰੀ’ ਬਣ ਜਾਏ, ਇਹ ਚੀਜ਼ ‘ਮੇਰੀ’ ਹੋ ਜਾਏ-ਇਸ) ਅਣਪੱਤ ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਜੋ ਜੋ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ, ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ, (ਕਿਉਂਕਿ) ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖਿ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ।੧।
ਮਃ ੩ ॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥ {ਪੰਨਾ 508}
ਪਦਅਰਥ: ਸਹਸਾ = ਤੌਖਲਾ। ਆਪੈ = ਆਪ ਹੀ। ਧੰਧੈ ਮਾਰ = ਧੰਧਿਆਂ ਦੀ ਮਾਰ। ਆਚਾਰੁ = ਰਹਣੀ, ਵਰਤੋਂ।
ਅਰਥ: ਜਿਨ੍ਹਾਂ ਮਨੁੱਖਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ, ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਉਹਨਾਂ ਨੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ। ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ)।੨।
ਪਉੜੀ ॥ ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥ ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥ ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥ ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥ ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥ {ਪੰਨਾ 509}
ਪਦਅਰਥ: ਉਪਾਇਓਨੁ = ਉਪਾਇਆ ਉਨਿ, ਪੈਦਾ ਕੀਤਾ ਉਸ ਨੇ। ਮਤਾ ਮਸੂਰਤਿ = ਸਾਲਾਹ ਮਸ਼ਵਰਾ। ਤ੍ਰੈ ਲੋਈ = ਤ੍ਰੈ ਲੋਕ। ਓਪਤਿ = ਉਤਪੱਤੀ, ਸ੍ਰਿਸ਼ਟੀ।
ਅਰਥ: ਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ, ਸਲਾਹ ਮਸ਼ਵਰਾ ਭੀ ਆਪ ਹੀ ਕਰਦਾ ਸੀ, ਜੋ ਕਰਦਾ ਸੀ ਸੋ ਹੁੰਦਾ ਸੀ। ਉਸ ਵੇਲੇ ਨਾਹ ਆਕਾਸ਼ ਨਾਹ ਪਾਤਾਲ ਤੇ ਨਾਹ ਇਹ ਤ੍ਰੈਵੇ ਲੋਕ ਸਨ, ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ।
ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ।੧।
गूजरी की वार महला ३ सिकंदर बिराहिम की वार की धुनी गाउणी ੴ सतिगुर प्रसादि ॥ सलोकु मः ३ ॥ इहु जगतु ममता मुआ जीवण की बिधि नाहि ॥ गुर कै भाणै जो चलै तां जीवण पदवी पाहि ॥ ओइ सदा सदा जन जीवते जो हरि चरणी चितु लाहि ॥ नानक नदरी मनि वसै गुरमुखि सहजि समाहि ॥१॥ {पन्ना 508}
पद्अर्थ: मम = मेरा। ममता = (हरेक चीज को) ‘मेरी’ बनाने का ख्याल। बिधि = जाच। पदवी = दर्जा। सहजि = सहज अवस्था में, अडोलता में, वह अवस्था जहाँ दुनिया के लालच में हरेक पदार्थ को अपना बनाने की चाह ना कूदे। नदरी = मेहर करने वाला प्रभू!
अर्थ: ये जगत (भाव, हरेक जीव) (ये चीज ‘मेरी’ बन जाए, ये चीज ‘मेरी’ हो जाए- इस) अपनत्व में इतना फसा पड़ा है कि इसे जीने की जाच (विधि) नहीं रही। जो जो मनुष्य सतिगुरू के कहने पर चलता है वह जीवन-जुगति सीख लेता है। जो मनुष्य प्रभू के चरणों में चित्त जोड़ता है, वह समझो सदा ही जीते हैं, (क्योंकि) हे नानक! गुरू के सन्मुख रहने से मेहर का मालिक प्रभू मन में आ बसता है और गुरमुखि उस अवस्था में आ पहुँचते हैं जहाँ पदार्थों की ओर मन नहीं डोलता।1।
मः ३ ॥ अंदरि सहसा दुखु है आपै सिरि धंधै मार ॥ दूजै भाइ सुते कबहि न जागहि माइआ मोह पिआर ॥ नामु न चेतहि सबदु न वीचारहि इहु मनमुख का आचारु ॥ हरि नामु न पाइआ जनमु बिरथा गवाइआ नानक जमु मारि करे खुआर ॥२॥ {पन्ना 508}
पद्अर्थ: सहसा = संशय, तौखला। आपै = खुद ही। धंधै मार = धंधों की मार। आचारु = रहणी।
अर्थ: जिन मनुष्यों का माया से मोह-प्यार है जो माया के प्यार में मस्त हो रहे हैं (इस गफ़लत में से) कभी जागते नहीं, उनके मन में संशय और कलेश टिका रहता है, उन्होंने दुनिया के झमेलों का ये खपाना अपने सिर पर लिया हुआ है।
अपने मन के पीछे चलने वाले लोगों की रहणी ये है कि वे कभी गुर-शबद नहीं विचारते। हे नानक! उन्हें परमात्मा का नाम नसीब नहीं हुआ, वह जनम व्यर्थ गवाते हैं और जम उन्हें मार के ख्वार करता है (भाव, वे मौत से सदा सहमे रहते हैं)।2।
पउड़ी ॥ आपणा आपु उपाइओनु तदहु होरु न कोई ॥ मता मसूरति आपि करे जो करे सु होई ॥ तदहु आकासु न पातालु है ना त्रै लोई ॥ तदहु आपे आपि निरंकारु है ना ओपति होई ॥ जिउ तिसु भावै तिवै करे तिसु बिनु अवरु न कोई ॥१॥ {पन्ना 509}
पद्अर्थ: उपाइओनु = उपाया+उनि, उसने पैदा किया। मता मसूरति = सलाह मश्वरा। त्रै लोई = तीन लोक। ओपति = उत्पत्ति, सृष्टि।
अर्थ: जब प्रभू ने अपना आप (ही) पैदा किया हुआ था तब कोई और दूसरा नहीं था, सलाह-मश्वरा भी खुद ही करता था, जो करता था वह होता था। उस वक्त ना आकाश ना पाताल और ना ही ये तीनों लोक थे, कोई उत्पत्ति अभी नहीं हुई थी, आकार-रहित परमात्मा अभी खुद ही खुद था।
जो प्रभू को भाता है वही करता है उसके बिना और कोई नहीं है।1।
Goojaree Ki Vaar, Third Mehl, Sung In The Tune Of The Vaar Of Sikandar & Biraahim:

One Universal Creator God. By The Grace Of The True Guru:

Shalok, Third Mehl:

This world perishing in attachment and possessiveness; no one knows the way of life.

One who walks in harmony with the Guru’s Will, obtains the supreme status of life.

Those humble beings who focus their consciousness on the Lord’s Feet, live forever and ever.

O Nanak, by His Grace, the Lord abides in the minds of the Gurmukhs, who merge in celestial bliss. ||1||

Third Mehl:

Within the self is the pain of doubt; engrossed in worldly affairs, they are killing themselves.

Asleep in the love of duality, they never wake up; they are in love with, and attached to Maya.

They do not think of the Naam, the Name of the Lord, and they do not contemplate the Word of the Shabad. This is the conduct of the self-willed manmukhs.They do not obtain the Lord’s Name, and they waste away their lives in vain; O Nanak, the Messenger of Death punishes and dishonors them. ||2||

Pauree:

He created Himself – at that time, there was no other.

He consulted Himself for advice, and what He did came to pass.

At that time, there were no Akaashic Ethers, no nether regions, nor the three worlds.

At that time, only the Formless Lord Himself existed – there was no creation.

As it pleased Him, so did He act; without Him, there was no other. ||1||

Leave feedback about this

  • Service